Char Dham Yatra: ਚਾਰਧਾਮ 'ਤੇ ਹੁਣ ਨਹੀਂ ਹੋਵੇਗੀ ਜ਼ਿਆਦਾ ਭੀੜ, ਹਰ ਰੋਜ਼ ਇੰਨੇ ਸ਼ਰਧਾਲੂ ਹੀ ਕਰ ਸਕਣਗੇ ਦਰਸ਼ਨ, 45 ਦਿਨਾਂ ਲਈ ਬਣਾਇਆ ਗਿਆ ਸਿਸਟਮ
ਯਮੁਨੋਤਰੀ ਧਾਮ ਕਪਾਟ ਦੇ ਖੋਲ੍ਹਣ ਦੀ ਮਿਤੀ 3 ਮਈ ਮੰਗਲਵਾਰ ਨੂੰ ਦੁਪਹਿਰ 12.15 ਵਜੇ ਹੈ। ਯਮੁਨਾ ਜੀ ਦੀ ਡੋਲੀ 3 ਮਈ ਨੂੰ ਸ਼ੀਤਕਾਲੀਨ ਗੱਦੀ ਸਥਾਨ ਖੁਸ਼ੀਮਠ (ਖਰਸਾਲੀ) ਤੋਂ ਰਵਾਨਾ ਹੋਵੇਗੀ।
Uttarakhand Char Dham Yatra: ਚਾਰਧਾਮ ਯਾਤਰਾ 3 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਉੱਤਰਾਖੰਡ ਸਰਕਾਰ ਯਾਤਰਾ ਲਈ ਪੂਰੀ ਤਰ੍ਹਾਂ ਤਿਆਰ ਹੈ। ਚਾਰਧਾਮ ਯਾਤਰਾ ਦੌਰਾਨ ਜ਼ਿਆਦਾ ਭੀੜ ਨਹੀਂ ਹੋਵੇਗੀ। ਸੂਬਾ ਸਰਕਾਰ ਨੇ ਚਾਰਧਾਮ ਜਾਣ ਵਾਲੇ ਸ਼ਰਧਾਲੂਆਂ ਦੀ ਰੋਜ਼ਾਨਾ ਸੀਮਾ ਤੈਅ ਕਰ ਦਿੱਤੀ ਹੈ। ਬਦਰੀਨਾਥ 'ਚ ਪ੍ਰਤੀ ਦਿਨ 15,000, ਕੇਦਾਰਨਾਥ 'ਚ 12,000, ਗੰਗੋਤਰੀ 'ਚ 7,000 ਤੇ ਯਮੁਨੋਤਰੀ 'ਚ 4,000 ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਪ੍ਰਬੰਧ 45 ਦਿਨਾਂ ਲਈ ਕੀਤਾ ਗਿਆ ਹੈ। ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਦੇ ਲਗਪਗ 2 ਸਾਲ ਬਾਅਦ ਚਾਰਧਾਮ ਯਾਤਰਾ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਇਸ ਵਾਰ ਕੇਦਾਰਨਾਥ, ਬਦਰੀਨਾਥ, ਗੰਗੋਤਰੀ, ਯਮੁਨੋਤਰੀ ਧਾਮ 'ਚ ਵੱਡੀ ਗਿਣਤੀ ਵਿਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।
3 ਮਈ ਤੋਂ ਸ਼ੁਰੂ ਹੋ ਰਹੀ ਚਾਰਧਾਮ ਯਾਤਰਾ
3 ਮਈ ਨੂੰ ਚਾਰਧਾਮ ਯਾਤਰਾ ਗੰਗੋਤਰੀ ਤੇ ਯਮੁਨੋਤਰੀ ਧਾਮ ਦੇ ਦਰਵਾਜ਼ੇ ਖੋਲ੍ਹਣ ਨਾਲ ਸ਼ੁਰੂ ਹੋਵੇਗੀ। ਚਾਰਧਾਮ ਯਾਤਰਾ 2022 ਦੇ ਦਰਵਾਜ਼ੇ ਖੋਲ੍ਹਣ ਲਈ ਦੇਵ ਡੌਲੀਆਂ ਦੇ ਧਾਮਾਂ ਲਈ ਰਵਾਨਗੀ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੀਡੀਆ ਇੰਚਾਰਜ ਡਾਕਟਰ ਹਰੀਸ਼ ਗੌੜ ਨੇ ਦੱਸਿਆ ਕਿ ਕੇਦਾਰਨਾਥ ਧਾਮ ਦੇ ਦਰਵਾਜ਼ੇ 6 ਮਈ ਸ਼ੁੱਕਰਵਾਰ ਸਵੇਰੇ 6.15 ਵਜੇ ਖੁੱਲ੍ਹਣਗੇ।
ਭਗਵਾਨ ਕੇਦਾਰਨਾਥ ਦੀ ਪੰਚਮੁਖੀ ਡੋਲੀ ਦੀ ਰਵਾਨਗੀ ਦੇ ਪ੍ਰੋਗਰਾਮ ਤਹਿਤ ਭੈਰਵ ਪੂਜਾ ਦੀ ਮਿਤੀ 1 ਮਈ ਐਤਵਾਰ ਨੂੰ ਹੈ। ਭਗਵਾਨ ਕੇਦਾਰਨਾਥ ਦੀ ਪੰਚਮੁਖੀ ਡੋਲੀ ਧਾਮ ਰਵਾਨਗੀ ਸੋਮਵਾਰ 2 ਮਈ ਨੂੰ ਸਵੇਰੇ 9 ਵਜੇ ਹੋਵੇਗੀ। 2 ਮਈ ਨੂੰ ਪਹਿਲਾ ਪੜਾਅ ਸ੍ਰੀ ਵਿਸ਼ਵਨਾਥ ਮੰਦਿਰ ਗੁਪਤਕਾਸ਼ੀ ਹੋਵੇਗਾ। 3 ਮਈ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਗੁਪਤਕਾਸ਼ੀ ਤੋਂ ਫਾਟਾ ਨੂੰ ਰਵਾਨਗੀ ਤੇ ਠਹਿਰਾਅ ਹੋਵੇਗਾ।
6 ਮਈ ਨੂੰ ਖੁੱਲ੍ਹਣਗੇ ਕੇਦਾਰਨਾਥ ਧਾਮ ਦੇ ਦਰਵਾਜ਼ੇ
4 ਮਈ ਬੁੱਧਵਾਰ ਨੂੰ ਸਵੇਰੇ 8 ਵਜੇ ਫਾਟਾ ਤੋਂ ਗੌਰੀਕੁੰਡ ਰਵਾਨਗੀ ਅਤੇ ਠਹਿਰਾਅ ਗੌਰੀਕੁੰਡ ਹੋਵੇਗਾ। 5 ਮਈ ਵੀਰਵਾਰ ਨੂੰ ਗੌਰੀਕੁੰਡ ਤੋਂ ਸਵੇਰੇ 6 ਵਜੇ ਭਗਵਾਨ ਦੀ ਪੰਚਮੁਖੀ ਡੋਲੀ ਗੌਰੀਕੁੰਡ ਤੋਂ ਸ੍ਰੀ ਕੇਦਾਰਨਾਥ ਧਾਮ ਲਈ ਰਵਾਨਾ ਹੋਵੇਗੀ। ਕੇਦਾਰਨਾਥ ਧਾਮ ਦੇ ਦਰਵਾਜ਼ੇ 6 ਮਈ ਸ਼ੁੱਕਰਵਾਰ ਨੂੰ ਸਵੇਰੇ 6.15 ਵਜੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੁੱਲ੍ਹਣਗੇ।
ਬਦਰੀਨਾਥ ਧਾਮ ਕਪਾਟ 8 ਮਈ ਐਤਵਾਰ ਨੂੰ ਸ਼ਾਮ 6.25 ਵਜੇ ਖੁੱਲ੍ਹੇਣਗੇ। ਬਦਰੀ ਵਿਸ਼ਾਲ ਦੇਵਡੋਲੀ ਰਵਾਨਗੀ ਪ੍ਰੋਗਰਾਮ ਤਹਿਤ 6 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਨਰਸਿੰਹ ਮੰਦਰ ਜੋਸ਼ੀਮਠ ਤੋਂ ਆਦਿ ਗੁਰੂ ਸ਼ੰਕਰਾਚਾਰੀਆ ਜੀ ਦੀ ਗੱਦੀ ਤੇ ਤੇਲਕਲਸ ਗਾੜੂ ਘੜਾ ਸਮੇਤ ਬਦਰੀਨਾਥ ਧਾਮ ਦੇ ਰਾਵਲ ਜੀ ਯੋਗਾਧਿਆਨਾ ਬਦਰੀ ਰਵਾਨਗੀ ਤੇ ਠਹਿਰਾਅ ਪਾਂਡੂਕੇਸ਼ਵਰ ਹੋਵੋਗਾ।
8 ਮਈ ਨੂੰ ਖੁੱਲ੍ਹਣਗੇ ਬਦਰੀਨਾਥ ਧਾਮ ਦੇ ਦਰਵਾਜ਼ੇ
7 ਮਈ ਸ਼ਨੀਵਾਰ ਸਵੇਰੇ ਯੋਗ ਬਦਰੀ ਪਾਂਡੂਕੇਸ਼ਵਰ ਤੋਂ ਆਦਿ ਗੁਰੂ ਸ਼ੰਕਰਾਚਾਰੀਆ ਦੀ ਗੱਦੀ, ਰਾਵਲ ਜੀ ਸਮੇਤ ਦੇਵਤਾਵਾਂ ਦੇ ਖ਼ਜਾਨਚੀ ਕੁਬੇਰ ਜੀ ਅਤੇ ਭਗਵਾਨ ਦੇ ਮਿੱਤਰ ਊਧਵ ਜੀ, ਗਾੜੂ ਘੜਾ ਤੇਲਕਲਸ਼ ਬਰਦੀਨਾਥ ਧਾਮ ਨੂੰ ਪਾਂਡੂਕੇਸ਼ਵਰ ਤੋਂ 9 ਵਜੇ ਬਦਰੀਨਾਥ ਧਾਮ ਲਈ ਰਵਾਨਾ ਹੋਣਗੇ ਅਤੇ ਸ੍ਰੀ ਬਦਰੀਨਾਥ ਧਾਮ ਪਹੁੰਚਣਗੇ। 8 ਮਈ ਨੂੰ ਸਵੇਰੇ 6.25 ਵਜੇ ਸ਼ੀਤਕਾਲ ਲਈ ਸ੍ਰੀ ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਦਰ ਕਮੇਟੀ ਗਗੋਤਰੀ ਅਤੇ ਮੰਦਰ ਕਮੇਟੀ ਯਮੁਨੋਤਰੀ ਵੱਲੋਂ ਗੰਗੋਤਰੀ ਧਾਮ ਦੇ ਦਰਵਾਜ਼ੇ ਖੋਲ੍ਹਣ ਦੀ ਮਿਤੀ 3 ਮਈ ਦਿਨ ਮੰਗਲਵਾਰ ਨੂੰ ਰਾਤ 11.15 ਵਜੇ ਹੈ। ਯਮੁਨੋਤਰੀ ਧਾਮ ਕਪਾਟ ਦੇ ਖੋਲ੍ਹਣ ਦੀ ਮਿਤੀ 3 ਮਈ ਮੰਗਲਵਾਰ ਨੂੰ ਦੁਪਹਿਰ 12.15 ਵਜੇ ਹੈ। ਯਮੁਨਾ ਜੀ ਦੀ ਡੋਲੀ 3 ਮਈ ਨੂੰ ਸ਼ੀਤਕਾਲੀਨ ਗੱਦੀ ਸਥਾਨ ਖੁਸ਼ੀਮਠ (ਖਰਸਾਲੀ) ਤੋਂ ਰਵਾਨਾ ਹੋਵੇਗੀ। ਪਵਿੱਤਰ ਹੇਮਕੁੰਟ ਸਾਹਿਬ ਅਤੇ ਲੋਕਪਾਲ ਤੀਰਥ ਦੇ ਦਰਵਾਜ਼ੇ 22 ਮਈ ਦਿਨ ਐਤਵਾਰ ਨੂੰ ਖੁੱਲ੍ਹਣਗੇ।
ਚਾਰਧਾਮ ਯਾਤਰਾ ਲਈ RTPCR ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ। ਇਹ ਫ਼ੈਸਲਾ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਚਾਰਧਾਮ ਯਾਤਰਾ 3 ਮਈ ਤੋਂ ਸ਼ੁਰੂ ਹੋਵੇਗੀ। ਉੱਤਰਾਖੰਡ 'ਚ ਚਾਰਧਾਮ ਤੇ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੋਲ੍ਹਣ ਦੀ ਮਿਤੀ ਇਸ ਪ੍ਰਕਾਰ ਹੈ-
ਯਮੁਨੋਤਰੀ - 03 ਮਈ
ਗੰਗੋਤਰੀ - 03 ਮਈ
ਕੇਦਾਰਨਾਥ - 06 ਮਈ
ਬਦਰੀਨਾਥ - 08 ਮਈ
ਹੇਮਕੁੰਟ ਸਾਹਿਬ - 22 ਮਈ