ਪੜਚੋਲ ਕਰੋ

Guru Nanak Dev Ji Da Viah: ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਬ, ਜਾਣੋ ਕੀ ਹੈ ਪਵਿੱਤਰ ਇਤਿਹਾਸ

Guru Nanak Dev Ji Viah Purab: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਬ ਪੂਰੇ ਸਿੱਖ ਜਗਤ ਵਿੱਚ ਮਨਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕੀ ਹੈ ਇਸ ਦਾ ਇਤਿਹਾਸ

Guru Nanak Dev Ji Viah Purab: ਅੱਜ ਪੂਰੇ ਸਿੱਖ ਜਗਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਬ ਮਨਾਇਆ ਜਾ ਰਿਹਾ ਹੈ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਸਿੱਖ ਜਗਤ ਨੂੰ ਐਕਸ 'ਤੇ ਟਵੀਟ ਕਰਕੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਐਕਸ 'ਤੇ ਟਵੀਟ ਕੀਤਾ, "ਬਟਾਲਾ ਵਿਖੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸਜੇ ਜੋੜ ਮੇਲੇ ਦੌਰਾਨ ਨਤਮਸਤਕ ਹੋਣ ਆਈਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਅਤੇ ਗੁਰੂ ਚਰਨਾਂ 'ਚ ਪ੍ਰਣਾਮ..."

ਜਾਣੋ ਕੀ ਹੈ ਇਤਿਹਾਸ

ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਰਾਇ-ਭੋਇ ਦੀ ਤਲਵੰਡੀ ਵਿਚ ਹੋਇਆ, ਜੋ ਮੌਜੂਦਾ ਸਮੇਂ ਪਾਕਿਸਤਾਨ ਵਿਚ ਹੈ, ਇਸ ਥਾਂ ਨੂੰ ਅੱਜਕੱਲ੍ਹ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਆਪ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ। ਆਪ ਜੀ ਬਚਪਨ ਤੋਂ ਹੀ ਆਪ ਗੰਭੀਰ ਸੁਭਾਅ ਦੇ ਸਨ।

ਆਪ ਨੂੰ ਪਾਂਧੇ ਪਾਸ ਪੜ੍ਹਨ ਭੇਜਿਆ ਤਾਂ ਆਪ ਨੇ ਪਾਂਧੇ ਨੂੰ ਹੀ ਆਪਣੀ ਸੂਝ-ਬੂਝ ਨਾਲ ਹੈਰਾਨ ਕਰ ਦਿੱਤਾ। ਜਦੋਂ ਆਪ ਨੂੰ ਜਨੇਊ ਪਾਉਣ ਲਈ ਕਿਹਾ ਗਿਆ ਤਾਂ ਇਸ ਨੂੰ ਆਪ ਨੇ ਇਕ ਝੂਠੀ ਰਸਮ ਕਹਿੰਦੇ ਹੋਏ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ। ਆਪ ਦੇ ਪਿਤਾ ਨੇ ਆਪ ਨੂੰ ਪਸ਼ੂ ਚਾਰਨ ਭੇਜਿਆ ਤਾਂ ਆਪ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਤੇ ਪਸ਼ੂ ਲੋਕਾਂ ਦੇ ਖੇਤਾਂ ਵਿਚ ਜਾ ਵੜਦੇ ਅਤੇ ਲੋਕ ਆਪ ਦੇ ਪਿਤਾ ਨੂੰ ਆ–ਆ ਕੇ ਉਲਾਂਭੇ ਦਿੰਦੇ ਰਹਿੰਦੇ।

ਆਪ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਇਕ ਚੰਗਾ ਵਪਾਰੀ ਬਣੇ। ਉਨ੍ਹਾਂ ਨੇ ਵਪਾਰ ਕਰਨ ਲਈ ਆਪ ਨੂੰ 20 ਰੁਪਏ ਦਿੱਤੇ ਪਰ ਆਪ ਜੀ ਨੇ ਉਨ੍ਹਾਂ ਪੈਸਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਆਏ ਤੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੱਚਾ ਸੌਦਾ ਕਰ ਕੇ ਆਏ ਹਨ। ਇਸ ਤੇ ਆਪ ਦੇ ਪਿਤਾ ਜੀ ਬਹੁਤ ਨਾਰਾਜ਼ ਹੋਏ ਅਤੇ ਆਪ ਨੂੰ ਆਪ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ ਗਿਆ।

ਆਪ ਦੇ ਜੀਜੇ ਜੈ ਰਾਮ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਆਪ ਨੂੰ ਨੌਕਰੀ 'ਤੇ ਲਵਾ ਦਿੱਤਾ। ਇੱਥੇ ਆਪ ਨੇ ਦਿਲ ਖੋਲ੍ਹ ਕੇ ਲੋਕਾਂ ਨੂੰ ਰਾਸ਼ਨ ਦਿੱਤਾ। ਆਪ ਜੀ ਆਪਣੀ ਕਮਾਈ ਦਾ ਵੀ ਕਾਫ਼ੀ ਹਿੱਸਾ ਲੋਕਾਂ ਵਿਚ ਵੰਡ ਦਿੰਦੇ ਸਨ। ਇੱਥੇ ਰਹਿੰਦੇ ਹੋਏ ਹੀ ਆਪ ਦਾ ਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਜਿਥੇ ਅੱਜਕੱਲ੍ਹ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ। ਇਹ ਉਹ ਇਤਿਹਾਸਿਕ ਕੰਧ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁਝ ਕੁੜੀਆਂ ਨੇ ਮਜ਼ਾਕ ਕਰਨ ਦੇ ਇਰਾਦੇ ਨਾਲ ਬੈਠਾ ਦਿੱਤਾ ਇਕ ਬਜ਼ੁਰਗ ਔਰਤ ਨੇ ਕਿਹਾ ਕਿ ਗੁਰੂ ਜੀ ਇੱਥੋਂ ਉੱਠ ਜਾਉ ਕੰਧ ਡਿੱਗਣ ਵਾਲੀ ਹੈ ਤਾਂ ਗੁਰੂ ਜੀ ਨੇ ਫਰਮਾਇਆ ਕਿ ਮਾਤਾ ਜੀ ਤੁਸੀਂ ਫ਼ਿਕਰ ਨਾ ਕਰੋ ਇਹ ਕੰਧ ਯੁੱਗਾਂ ਤੱਕ ਕਾਇਮ ਰਹੇਗੀ।

ਇਸੇ ਦਿਨ ਨੂੰ ਸਦੀਵੀਂ ਯਾਦ ਰੱਖਣ ਲਈ ਸੰਗਤਾਂ ਹਰ ਸਾਲ ਜੁੜਦੀਆਂ ਹਨ ਤੇ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਬਰਾਤ ਬਟਾਲੇ ਪਹੁੰਚਦੀ ਹੈ। ਜਿਸ ਵਿਚ ਦੇਸ਼–ਵਿਦੇਸ਼ ਦੀਆਂ ਸੰਗਤਾਂ ਸ਼ਿਰਕਤ ਕਰਦੀਆਂ ਹਨ ਅਤੇ ਗੁਰਦੁਆਰਾ ਸੁਲਤਾਨਪੁਰ ਲੋਧੀ ਤੋਂ ਲੈ ਕੇ ਬਟਾਲਾ ਅਤੇ ਆਸ–ਪਾਸ ਦੇ ਇਲਾਕਿਆਂ ਵਿਚ ਲੰਗਰ ਦਾ ਪ੍ਰਬੰਧ ਵਿਸ਼ੇਸ਼ ਰੂਪ ਦੇ ਕੀਤਾ ਜਾਂਦਾ ਹੈ ਜੋ ਨਿਰੰਤਰ 24 ਘੰਟੇ ਵੱਖ–ਵੱਖ ਪਕਵਾਨਾ ਨਾਲਾ ਵਰਤਾਇਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਅੱਗੇ ਝਾਤੀ ਮਾਰੀਏ ਤਾਂ ਗੁਰੂ ਜੀ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲੱਖਮੀ ਦਾਸ ਪੈਦਾ ਹੋਏ।

ਆਪ ਇਕ ਦਿਨ ਵੇਈਂ ਵਿੱਚ ਇਸਨਾਨ ਕਰਨ ਗਏ ਅਲੋਪ ਹੋ ਗਏ ਉਸੇ ਵੇਈਂ ਨੂੰ ਹੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਨਵੀਨੀਕਰਨ ਕਰ ਕੇ ਵਾਤਾਵਰਨ ਨੂੰ ਸੰਭਾਲਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਧਰੋਹਰ ਹਰ ਸੰਭਵ ਯਤਨ ਕਰ ਰਹੇ ਹਨ। ਇਹ ਉਹੀ ਵੇਈਂ ਹੈ ਜਿਥੇ ਤਿੰਨ ਦਿਨਾਂ ਮਗਰੋਂ ਰੱਬੀ ਹੁਕਮ ਅਨੁਭਵ ਕੀਤਾ। ਆਪ ਨੇ ਇਕੋ ਸ਼ਬਦ ਦਾ ਅਲਾਪ ਕੀਤਾ।

ਇਸ ਤਰ੍ਹਾਂ ਆਪ ਨੇ ਮਾਨਵਤਾ ਦਾ ਨਾਅਰਾ ਲਾਇਆ ਅਤੇ ਇਕ ਨਵੇਂ ਧਰਮ ਦੀ ਸ਼ੁਰੂਆਤ ਕੀਤੀ। ਆਪ ਨੇ ਨੌਕਰੀ ਛੱਡ ਕੇ ਸੰਸਾਰ ਦਾ ਉਦਾਰ ਕਰਨ ਦਾ ਬੀੜਾ ਚੁੱਕਿਆ। ਆਪ ਨੇ ਚਾਰੇ ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀਆਂ, ਜਿੰਨਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਆਪ ਨੇ ਛੂਤ-ਛਾਤ, ਵਹਿਮਾਂ-ਭਰਮਾਂ, ਥੋਥੇ ਕਰਮ-ਕਾਡਾਂ ਦੇ ਵਿਰੁੱਧ ਪ੍ਰਚਾਰ ਕੀਤਾ। ਆਪ ਦੀ ਸਾਰੀ ਸਿੱਖਿਆ ਤਿੰਨ ਸਿਧਾਂਤਾਂ 'ਤੇ ਅਧਾਰਿਤ ਹੈ।

ਉਹ ਹਨ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਉਨ੍ਹਾਂ ਨੇ ਮੁਕਤੀ ਵਾਸਤੇ ਸਾਦੇ, ਅਮਲੀ ਅਤੇ ਗ੍ਰਹਿਸਥੀ ਜੀਵਨ ਨੂੰ ਹੀ ਸਹੀ ਦੱਸਿਆ ਹੈ। ਆਪ ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੀ ਬਾਣੀ ਰਚੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਆਪ ਨੇ ਉਸ ਸਮੇਂ ਦੇ ਹਾਕਮਾਂ ਦੇ ਜੁਲਮਾਂ ਦਾ ਜੋਰਦਾਰ ਖੰਡਨ ਕੀਤਾ। ਅੰਤ ਆਪ 1539 ਈ: ਵਿੱਚ ਕਰਤਾਰਪੁਰ ਵਿਖੇ ਭਾਈ ਲਹਿਣਾ ਜੀ ਨੂੰ ਗੁਰ ਗੱਦੀ ਸੌਂਪ ਕੇ ਜੋਤੀ-ਜੋਤ ਸਮਾ ਗਏ।

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਆਪ ਜੀ ਦਾ ਪੰਜਾਬ ਦੇ ਇਤਿਹਾਸਕ, ਧਾਰਮਿਕ, ਸਮਾਜਿਕ ਤੇ ਸਾਹਿਤਕ ਖੇਤਰ ਵਿਚ ਉੱਘਾ ਸਥਾਨ ਹੈ। ਆਪ ਜੀ ਦਾ ਧਰਮ ਸਰਬ ਸਾਂਝਾ ਸੀ। ਆਪ ਜੀ ਨੂੰ ਹਿੰਦੂਆਂ ਦੇ 'ਗੁਰੂ' ਤੇ 'ਮੁਸਲਮਾਨਾਂ ਦੇ ਪੀਰ' ਕਿਹਾ ਜਾਂਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨਾਂ ਲਈ ਸੀਤ ਲਹਿਰ ਦਾ ਅਲਰਟ, 10 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨਾਂ ਲਈ ਸੀਤ ਲਹਿਰ ਦਾ ਅਲਰਟ, 10 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਜਾਣੋ ਆਪਣੇ ਸ਼ਹਿਰ ਦਾ ਹਾਲ
ਕੀ ਤੁਸੀਂ ਵੀ ਸਾਰੀ ਰਾਤ ਸਿੰਕ 'ਚ ਛੱਡ ਦਿੰਦੇ ਹੋ ਗੰਦੇ ਭਾਂਡੇ? ਹੋ  ਸਕਦੀਆਂ ਆਹ ਖ਼ਤਰਨਾਕ ਬਿਮਾਰੀਆਂ
ਕੀ ਤੁਸੀਂ ਵੀ ਸਾਰੀ ਰਾਤ ਸਿੰਕ 'ਚ ਛੱਡ ਦਿੰਦੇ ਹੋ ਗੰਦੇ ਭਾਂਡੇ? ਹੋ ਸਕਦੀਆਂ ਆਹ ਖ਼ਤਰਨਾਕ ਬਿਮਾਰੀਆਂ
ਵਾਪਰਿਆ ਦਰਦਨਾਕ ਹਾਦਸਾ! ਟਰੱਕ ਦੀ CNG ਟਰੱਕ ਨਾਲ ਹੋਈ ਟੱਕਰ, ਹੋਇਆ ਜ਼ਬਰਦਸਤ ਧਮਾਕਾ, 5 ਦੀ ਮੌਤ, ਕਈ ਝੁਲਸੇ
ਵਾਪਰਿਆ ਦਰਦਨਾਕ ਹਾਦਸਾ! ਟਰੱਕ ਦੀ CNG ਟਰੱਕ ਨਾਲ ਹੋਈ ਟੱਕਰ, ਹੋਇਆ ਜ਼ਬਰਦਸਤ ਧਮਾਕਾ, 5 ਦੀ ਮੌਤ, ਕਈ ਝੁਲਸੇ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Advertisement
ABP Premium

ਵੀਡੀਓਜ਼

Bikram Majithia |ਭਗਵੰਤ ਮਾਨ ਕਹਿੰਦਾ ਤਕੜੀ ਨੂੰ ਵੋਟ ਪਾਓ - ਬਿਕਰਮ ਮਜੀਠੀਆ |Abp SanjhaFarmers Protest | ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਹੋਣਗੇ ਕਿਸਾਨਾਂ ਦੇ ਮਸਲੇ ਹੱਲ?Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp SanjhaAAP | Farmers Protest | ਆਪ ਦੇ ਸੰਸਦ ਨੇ ਡੱਲੇਵਾਲ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨਾਂ ਲਈ ਸੀਤ ਲਹਿਰ ਦਾ ਅਲਰਟ, 10 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨਾਂ ਲਈ ਸੀਤ ਲਹਿਰ ਦਾ ਅਲਰਟ, 10 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਜਾਣੋ ਆਪਣੇ ਸ਼ਹਿਰ ਦਾ ਹਾਲ
ਕੀ ਤੁਸੀਂ ਵੀ ਸਾਰੀ ਰਾਤ ਸਿੰਕ 'ਚ ਛੱਡ ਦਿੰਦੇ ਹੋ ਗੰਦੇ ਭਾਂਡੇ? ਹੋ  ਸਕਦੀਆਂ ਆਹ ਖ਼ਤਰਨਾਕ ਬਿਮਾਰੀਆਂ
ਕੀ ਤੁਸੀਂ ਵੀ ਸਾਰੀ ਰਾਤ ਸਿੰਕ 'ਚ ਛੱਡ ਦਿੰਦੇ ਹੋ ਗੰਦੇ ਭਾਂਡੇ? ਹੋ ਸਕਦੀਆਂ ਆਹ ਖ਼ਤਰਨਾਕ ਬਿਮਾਰੀਆਂ
ਵਾਪਰਿਆ ਦਰਦਨਾਕ ਹਾਦਸਾ! ਟਰੱਕ ਦੀ CNG ਟਰੱਕ ਨਾਲ ਹੋਈ ਟੱਕਰ, ਹੋਇਆ ਜ਼ਬਰਦਸਤ ਧਮਾਕਾ, 5 ਦੀ ਮੌਤ, ਕਈ ਝੁਲਸੇ
ਵਾਪਰਿਆ ਦਰਦਨਾਕ ਹਾਦਸਾ! ਟਰੱਕ ਦੀ CNG ਟਰੱਕ ਨਾਲ ਹੋਈ ਟੱਕਰ, ਹੋਇਆ ਜ਼ਬਰਦਸਤ ਧਮਾਕਾ, 5 ਦੀ ਮੌਤ, ਕਈ ਝੁਲਸੇ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
FIR Against Rahul Gandhi: ਰਾਹੁਲ ਗਾਂਧੀ ਦੀਆਂ ਵਧੀਆਂ ਮੁਸ਼ਕਿਲਾਂ, BJP ਦੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਦਰਜ ਕੀਤੀ FIR
FIR Against Rahul Gandhi: ਰਾਹੁਲ ਗਾਂਧੀ ਦੀਆਂ ਵਧੀਆਂ ਮੁਸ਼ਕਿਲਾਂ, BJP ਦੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਦਰਜ ਕੀਤੀ FIR
ਪ੍ਰਦੂਸ਼ਣ ਕਰਕੇ ਦਿਮਾਗ 'ਤੇ ਪੈ ਰਿਹਾ ਮਾੜਾ ਅਸਰ, ਇਨ੍ਹਾਂ ਬਿਮਾਰੀਆਂ ਦਾ ਵੱਧ ਰਿਹਾ ਖਤਰਾ
ਪ੍ਰਦੂਸ਼ਣ ਕਰਕੇ ਦਿਮਾਗ 'ਤੇ ਪੈ ਰਿਹਾ ਮਾੜਾ ਅਸਰ, ਇਨ੍ਹਾਂ ਬਿਮਾਰੀਆਂ ਦਾ ਵੱਧ ਰਿਹਾ ਖਤਰਾ
Mumbai Boat Tragedy: 'ਨੌਸੇਨਾ ਦੀ ਸਪੀਡਬੋਟ ਦਾ ਡਰਾਈਵਰ ਕਰ ਰਿਹਾ ਸੀ ਸਟੰਟ', ਬੋਟ ਹਾਦਸੇ 'ਚ ਹੋਇਆ ਵੱਡਾ ਖੁਲਾਸਾ
Mumbai Boat Tragedy: 'ਨੌਸੇਨਾ ਦੀ ਸਪੀਡਬੋਟ ਦਾ ਡਰਾਈਵਰ ਕਰ ਰਿਹਾ ਸੀ ਸਟੰਟ', ਬੋਟ ਹਾਦਸੇ 'ਚ ਹੋਇਆ ਵੱਡਾ ਖੁਲਾਸਾ
Amazon Prime Membership ਲੈਣ ਵਾਲਿਆਂ ਲਈ ਬੂਰੀ ਖ਼ਬਰ! 6 ਜਨਵਰੀ ਤੋਂ ਬਦਲ ਰਹੇ ਡਿਵਾਈਸ ਲਿਮਿਟ ਦੇ ਆਹ ਨਿਯਮ, ਤੁਰੰਤ ਕਰੋ ਚੈੱਕ
Amazon Prime Membership ਲੈਣ ਵਾਲਿਆਂ ਲਈ ਬੂਰੀ ਖ਼ਬਰ! 6 ਜਨਵਰੀ ਤੋਂ ਬਦਲ ਰਹੇ ਡਿਵਾਈਸ ਲਿਮਿਟ ਦੇ ਆਹ ਨਿਯਮ, ਤੁਰੰਤ ਕਰੋ ਚੈੱਕ
Embed widget