ਪੜਚੋਲ ਕਰੋ

Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ

ਗੁਰੂ ਨਾਨਕ ਜਯੰਤੀ, ਜਿਸ ਨੂੰ 'ਗੁਰਪੁਰਬ', 'ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ' ਜਾਂ 'ਗੁਰੂ ਨਾਨਕ ਆਗਮਨ ਦਿਵਸ' ਵੀ ਕਿਹਾ ਜਾਂਦਾ ਹੈ ਤੇ ਸਿੱਖ ਧਰਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ 'ਚੋਂ ਇੱਕ ਮੰਨਿਆ ਜਾਂਦਾ ਹੈ।

Guru Nanak Jayanti 2024: ਹਰ ਸਾਲ ਕਾਰਤਿਕ ਮਹੀਨੇ ਦੀ ਪੂਰਨਮਾਸ਼ੀ (Kartik Purnima 2024) ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਜੋਂ ਮਨਾਇਆ ਜਾਂਦਾ ਹੈ। ਬਾਬਾ ਨਾਨਕ ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸੰਸਥਾਪਕ ਹਨ। ਇਸ ਸਾਲ ਗੁਰੂ ਨਾਨਕ ਜਯੰਤੀ 15 ਨਵੰਬਰ 2024 ਨੂੰ ਹੈ।

ਗੁਰੂ ਨਾਨਕ ਦੇਵ ਜੀ ਨੂੰ ਇੱਕ ਮਹਾਨ ਦਾਰਸ਼ਨਿਕ, ਯੋਗੀ ਅਤੇ ਸਮਾਜ ਸੁਧਾਰਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਬਚਪਨ ਤੋਂ ਹੀ ਅਧਿਆਤਮਿਕਤਾ ਵਿੱਚ ਰੁਚੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਲਗਭਗ ਸਾਰੇ ਧਰਮ ਗ੍ਰੰਥਾਂ ਦਾ ਗਿਆਨ ਸੀ। ਸਿੱਖ ਧਰਮ ਦੇ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 940 ਸ਼ਬਦ ਗੁਰੂ ਨਾਨਕ ਦੇਵ ਜੀ ਦੇ ਹਨ।

ਮਾਨਵਤਾ ਨੂੰ ਪਿਆਰ ਕਰਨਾ, ਏਕਤਾ, ਸਮਾਨਤਾ, ਭਾਈਚਾਰਕ ਸਾਂਝ ਅਤੇ ਅਧਿਆਤਮਿਕ ਰੌਸ਼ਨੀ ਦਾ ਸੰਦੇਸ਼ ਦੇਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਮੂਲ ਮੰਤਰ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀਆਂ ਸਿੱਖਿਆਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਵਿਚ ਸਕਾਰਾਤਮਕ ਬਦਲਾਅ ਲਿਆ ਸਕਦੇ ਹੋ। ਆਓ ਜਾਣਦੇ ਹਾਂ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵਡਮੁੱਲੀਆਂ ਸਿੱਖਿਆਵਾਂ-

ਏਕ ਓਂਕਾਰ  (Ek Onkar): ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਏਕ ਓਂਕਾਰ ਦੀ ਮਹੱਤਤਾ ਦੱਸੀ ਅਤੇ ਸਮਝਾਈ। ਇਸ ਦਾ ਮਤਲਬ ਹੈ ਕਿ ਪਰਮਾਤਮਾ ਇੱਕ ਹੈ ਅਤੇ ਕੇਵਲ ਇੱਕ ਥਾਂ ਤੇ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ- ਪਰਮਾਤਮਾ ਹਰ ਵਿਅਕਤੀ, ਹਰ ਦਿਸ਼ਾ ਅਤੇ ਹਰ ਥਾਂ ਵਿਚ ਹੈ।

ਪੈਸਾ ਕਮਾਉਣ ਦਾ ਤਰੀਕਾ: ਪੈਸਾ ਕਮਾਉਣ ਦੀ ਲੋੜ ਅਤੇ ਲਾਲਚ ਹਰ ਪੀੜ੍ਹੀ ਵਿੱਚ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ। ਪਰ ਗੁਰੂ ਨਾਨਕ ਦੇਵ ਜੀ ਦਾ ਮੰਨਣਾ ਹੈ ਕਿ ਪੈਸਾ ਕਮਾਉਣ ਦਾ ਕੋਈ ਤਰੀਕਾ ਹੋਣਾ ਚਾਹੀਦਾ ਹੈ। ਕਿਸੇ ਨੂੰ ਇਸ ਤਰ੍ਹਾਂ ਪੈਸਾ ਨਹੀਂ ਕਮਾਉਣਾ ਚਾਹੀਦਾ ਹੈ ਕਿ ਉਸ ਨੂੰ ਸਹੀ-ਗ਼ਲਤ ਦੀ ਕੋਈ ਸਮਝ ਹੀ ਨਾ ਰਹੇ। ਗੁਰੂ ਨਾਨਕ ਦੇਵ ਜੀ ਧਨ ਕਮਾਉਣ ਦੇ ਤਰੀਕੇ ਬਾਰੇ ਦੱਸਦੇ ਹਨ ਕਿ- ਮਨੁੱਖ ਨੂੰ ਲਾਲਚ ਤਿਆਗ ਕੇ, ਮਿਹਨਤ ਅਤੇ ਸੁਚੱਜੇ ਢੰਗ ਨਾਲ ਪੈਸਾ ਕਮਾਉਣਾ ਚਾਹੀਦਾ ਹੈ।

ਜਿੱਤਣ ਦਾ ਤਰੀਕਾ: ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਿੱਤ ਪ੍ਰਾਪਤ ਕਰਨ ਜਾਂ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਪਹਿਲਾਂ, ਆਪਣੇ ਅੰਦਰਲੇ ਵਿਕਾਰਾਂ ਅਤੇ ਬੁਰਾਈਆਂ ਨੂੰ ਦੂਰ ਕਰਨਾ ਸਿੱਖਣਾ ਜ਼ਰੂਰੀ ਹੈ।

ਸੇਵਾ ਤੋਂ ਹੀ ਕਰਨ ਹੈ: ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਦੋਂ ਤੁਹਾਨੂੰ ਜੀਵਨ ਵਿੱਚ ਮੌਕਾ ਮਿਲਦਾ ਹੈ ਅਤੇ ਤੁਸੀਂ ਸਮਰੱਥ ਹੋ ਜਾਂਦੇ ਹੋ, ਤਾਂ ਦੂਜਿਆਂ ਦੀ ਮਦਦ ਕਰੋ ਅਤੇ ਸੇਵਾ ਕਰੋ। ਜੇਕਰ ਵਿਅਕਤੀ ਨੂੰ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਉਸ ਨੂੰ ਕਦੇ ਵੀ ਖੁੰਝਣਾ ਨਹੀਂ ਚਾਹੀਦਾ। ਗਰੀਬਾਂ, ਲੋੜਵੰਦਾਂ ਅਤੇ ਬੇਸਹਾਰਾ ਦੀ ਸੇਵਾ ਕਰਨ ਨਾਲ ਨਾ ਸਿਰਫ ਕਰਮ ਵਧਦਾ ਹੈ, ਸਗੋਂ ਸੰਤੁਸ਼ਟੀ ਅਤੇ ਸ਼ਾਂਤੀ ਵੀ ਮਿਲਦੀ ਹੈ। ਇਸ ਲਈ, ਕਦੇ ਵੀ ਸੁਆਰਥੀ ਬਣ ਕੇ ਸਿਰਫ਼ ਆਪਣੇ ਬਾਰੇ ਨਾ ਸੋਚੋ।

ਸਾਰਿਆਂ ਦੀ ਗੱਲ ਅਹਿਮ: ਬਰਾਬਰਤਾ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਕਿ ਧਰਮ, ਜਾਤ ਅਤੇ ਲਿੰਗ ਦੇ ਆਧਾਰ 'ਤੇ ਵਿਤਕਰਾ ਕਰਨਾ ਬੇਇਨਸਾਫ਼ੀ ਹੈ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਸਭ ਤੇ ਸਾਰੇ ਧਰਮਾਂ ਦੀ ਗੱਲ ਕਰਦੇ ਸਨ। ਇਸੇ ਲਈ ਕਿਹਾ ਜਾਂਦਾ ਹੈ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’। ਭਾਵ, ਨਾਨਕ ਦਾ ਨਾਮ ਲੈਂਦਿਆਂ ਸਭ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ। ਇਹ ਆਪਣੇ ਆਪ ਲਈ ਫਾਇਦੇਮੰਦ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼
Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼
Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ
Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ
Punjab News: ਭਾਰਤ-ਕੈਨੇਡਾ ਸੰਬੰਧਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਬਿਆਨ, ਬੋਲੇ- ਗੱਲਬਾਤ ਰਾਹੀਂ ਕੱਢੋ ਹੱਲ

Rohit Sharma: ਭਾਰਤ ਦੀ ਟੈਸਟ ਟੀਮ ਤੋਂ ਬਾਹਰ ਹੋਵੇਗਾ ਰੋਹਿਤ ਸ਼ਰਮਾ ? ਆਸਟ੍ਰੇਲੀਆ ਖਿਲਾਫ਼ ਪਰਥ ਟੈਸਟ 'ਤੇ ਆਇਆ ਵੱਡਾ ਅਪਡੇਟ

ABP Premium

ਵੀਡੀਓਜ਼

Exclusive Interview | Raja Warring ਦੀ ਧੀ ਦਾ ਵਿਰੋਧੀਆਂ ਨੂੰ Challenge! | By Election|Abp Sanjhaਭਾਰਤ ਕੈਨੇਡਾ ਮਸਲੇ 'ਚ SGPC ਦੀ Entry! | India Vs Canada | Abp SanjhaBY Election | ਜ਼ਿਮਨੀ ਚੋਣਾਂ ਦੇ ਰੰਗ 'ਚ ਕਿਸਾਨਾਂ ਨੇ ਪਾਇਆ ਭੰਗ ! |Farmers | Paddy |Protestਕਾਰ ਨੇ ਠੋਕੀ  Activa ਜਨਾਨੀ ਨੇ ਮਾਰੀ ਚਪੇੜ ਹੋ ਗਿਆ ਹੰਗਾਮਾਂ! | Accident | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼
Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼
Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ
Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ
Punjab News: ਭਾਰਤ-ਕੈਨੇਡਾ ਸੰਬੰਧਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਬਿਆਨ, ਬੋਲੇ- ਗੱਲਬਾਤ ਰਾਹੀਂ ਕੱਢੋ ਹੱਲ
Punjab News: ਭਾਰਤ-ਕੈਨੇਡਾ ਸੰਬੰਧਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਬਿਆਨ, ਬੋਲੇ- ਗੱਲਬਾਤ ਰਾਹੀਂ ਕੱਢੋ ਹੱਲ
Rohit Sharma: ਭਾਰਤ ਦੀ ਟੈਸਟ ਟੀਮ ਤੋਂ ਬਾਹਰ ਹੋਵੇਗਾ ਰੋਹਿਤ ਸ਼ਰਮਾ ? ਆਸਟ੍ਰੇਲੀਆ ਖਿਲਾਫ਼ ਪਰਥ ਟੈਸਟ 'ਤੇ ਆਇਆ ਵੱਡਾ ਅਪਡੇਟ
Rohit Sharma: ਭਾਰਤ ਦੀ ਟੈਸਟ ਟੀਮ ਤੋਂ ਬਾਹਰ ਹੋਵੇਗਾ ਰੋਹਿਤ ਸ਼ਰਮਾ ? ਆਸਟ੍ਰੇਲੀਆ ਖਿਲਾਫ਼ ਪਰਥ ਟੈਸਟ 'ਤੇ ਆਇਆ ਵੱਡਾ ਅਪਡੇਟ
Holidays in Punjab: ਪੰਜਾਬ 'ਚ ਫਿਰ ਛੁੱਟੀਆਂ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ

ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼

Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ! ਨਵੰਬਰ 'ਚ ਵੀ 32 ਡਿਗਰੀ ਪਾਰਾ ਕਣਕ ਦੀ ਫਸਲ ਲਈ ਖਤਰਾ! ਮੌਸਮ ਤੇ ਖੇਤੀ ਮਹਿਕਮੇ ਦੀ ਚੇਤਾਵਨੀ

Pakistan Visa: ਪਾਕਿਸਤਾਨ ਨੇ ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਲਈ ਕੀਤਾ ਵੱਡਾ ਐਲਾਨ, ਸਿਰਫ 30 ਮਿੰਟਾਂ 'ਚ ਵੀਜ਼ਾ
ਪਾਕਿਸਤਾਨ ਨੇ ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਲਈ ਕੀਤਾ ਵੱਡਾ ਐਲਾਨ, ਸਿਰਫ 30 ਮਿੰਟਾਂ 'ਚ ਵੀਜ਼ਾ
Embed widget