Guru Tegh Bahadur Jayanti 2022: ਗੁਰੂ ਤੇਗ ਬਹਾਦਰ ਦੇ ਵਿਚਾਰਾਂ ਨੇ ਲੋਕਾਂ ਨੂੰ ਦਿਖਾਈ ਜੀਵਨ ਜੀਊਣ ਦੀ ਨਵੀਂ ਰਾਹ, ਜਾਣੋ ਖਾਸ ਗੱਲਾਂ
ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦੁਰ ਦੇ ਵਿਚਾਰ ਤੇ ਸਿੱਖਿਆਵਾਂ ਅਮੁੱਲ ਹਨ। ਇਹ ਲੋਕਾਂ ਦੇ ਜੀਵਨ ਨੂੰ ਸਹੀ ਰਾਹ ਦਿਖਾਉਂਦੀਆਂ ਹਨ। ਉਨ੍ਹਾਂ ਦਾ ਜਨਮ 18 ਅਪ੍ਰੈਲ, 1621 ਪੰਜਾਬ ਦੇ ਅੰਮ੍ਰਿਤਸਰ 'ਚ ਹੋਇਆ ਸੀ।
Guru Tegh Bahadur Jayanti 2022: ਅੱਜ ਦੇਸ਼ ਭਰ 'ਚ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ 400ਵਾਂ ਪ੍ਰਕਾਸ਼ ਪੂਰਬ ਮਨਾਇਆ ਜਾ ਰਿਹਾ ਹੈ। ਸਿੱਖ ਭਾਈਚਾਰਾ ਇਸ ਪੂਰਬ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਉਂਦਾ ਹੈ। ਗੁਰਦੁਆਰਿਆਂ 'ਚ ਇਸ ਦਿਨ ਖੂਬ ਸਜਾਵਟ ਕੀਤੀ ਜਾਂਦੀ ਹੈ। ਗੁਰੂ ਤੇਗ ਬਹਾਦੁਰ ਸਿੱਖਾਂ ਦੇ 9ਵੇਂ ਗੁਰੂ ਸੀ। ਇਨ੍ਹਾਂ ਨੇ ਧਰਮ, ਮਨੁੱਖੀ ਮੁੱਲਾਂ, ਆਦਰਸ਼ਾਂ ਤੇ ਸਿਧਾਂਤਾਂ ਦੀ ਰੱਖਿਆ ਲਈ ਸ਼ਹਾਦਤ ਦਾ ਜਾਮ ਪੀਤਾ ਸੀ। ਗੁਰੂ ਤੇਗ ਬਹਾਦੁਰ ਦਾ ਜਨਮ ਵੈਸਾਖ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪੰਚਮੀ ਮਿਤੀ ਨੂੰ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਕਿ
ਗੁਰੂ ਤੇਗ ਬਹਾਦੁਰ ਜੀ ਨਾਲ ਜੁੜੀਆਂ ਕੁਝ ਖਾਸ ਗੱਲਾਂ....
ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦੁਰ ਦੇ ਵਿਚਾਰ ਤੇ ਸਿੱਖਿਆਵਾਂ ਅਮੁੱਲ ਹਨ। ਇਹ ਲੋਕਾਂ ਦੇ ਜੀਵਨ ਨੂੰ ਸਹੀ ਰਾਹ ਦਿਖਾਉਂਦੀਆਂ ਹਨ। ਉਨ੍ਹਾਂ ਦਾ ਜਨਮ 18 ਅਪ੍ਰੈਲ, 1621 ਪੰਜਾਬ ਦੇ ਅੰਮ੍ਰਿਤਸਰ 'ਚ ਹੋਇਆ ਸੀ। ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਪੁੱਤਰ ਹਨ। ਗੁਰੂ ਤੇਗ ਬਹਾਦੁਰ ਨੇ ਲੋਕਾਂ ਦੇ ਕਲਿਆਣ, ਆਰਥਿਕ ਤੇ ਅਧਿਆਤਮਕ ਉਦਾਰ ਲਈ ਕਈ ਕੰਮ ਕੀਤੇ। ਉਨ੍ਹਾਂ ਨੇ ਲੋਕਾਂ ਨੂੰ ਪ੍ਰੇਮ, ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ।
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਵਿਚਾਰ
ਇੱਕ ਚੰਗਾ ਮਨੁੱਖ ਉਹ ਹੈ, ਜੋ ਅਣਜਾਣੇ 'ਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਏ।
ਗਲਤੀਆਂ ਹਮੇਸ਼ਾ ਮਾਫ ਕੀਤੀਆਂ ਜਾ ਸਕਦੀਆਂ ਹਨ, ਜੇਕਰ ਉਨ੍ਹਾਂ ਕੋਲ ਮੰਨਣ ਦਾ ਸਾਹਸ ਹੋਵੇ।
ਅਧਿਆਤਮਿਕ ਮਾਰਗ 'ਤੇ ਦੋ ਸਭ ਤੋਂ ਕਠਿਨ ਪ੍ਰੀਖਣ ਹਨ। ਸਹੀ ਸਮੇਂ ਦਾ ਇੰਤਜ਼ਾਰ ਕਰਨ ਦਾ ਸਬਰ ਜੋ ਸਾਹਮਣੇ ਆਏ, ਉਸ ਤੋਂ ਨਿਰਾਸ਼ ਨਾ ਹੋਣ ਦਾ ਸਾਹਸ।
ਸਫਲਤਾ ਕਦੀ ਆਖਰੀ ਨਹੀਂ ਹੁੰਦੀ, ਅਸਫਲਤਾ ਕਦੀ ਭਿਆਨਕ ਨਹੀਂ ਹੁੰਦੀ, ਇਨ੍ਹਾਂ ਜੋ ਮਾਇਨੇ ਰੱਖਦਾ ਹੈ, ਉਹ ਹੈ ਸਾਹਸ।
Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਪ੍ਰਮਾਣਿਕਤਾ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ ਹੈ।