ਪੜਚੋਲ ਕਰੋ

Holi 2023: ਰੰਗਾਂ ਨਾਲ ਹੀ ਨਹੀਂ ਸਗੋਂ ਕਿਤੇ ਅੱਗ ਤਾਂ ਕਿਤੇ ਪੱਥਰਾਂ ਨਾਲ ਖੇਡੀ ਜਾਂਦੀ ਹੋਲੀ, ਹੈਰਾਨ ਕਰ ਦੇਣਗੇ ਹੋਲੀ ਦੇ ਕਿੱਸੇ

Holi Special: ਕੀ ਤੁਸੀਂ ਕਦੇ ਸੁਣਿਆ ਹੈ ਕਿ ਅੱਗ ਦੇ ਬਲਦੇ ਅੰਗਿਆਰਾਂ ਨਾਲ ਵੀ ਹੋਲੀ ਖੇਡੀ ਜਾਂਦੀ ਹੈ। ਇਸ 'ਤੇ ਭਰੋਸਾ ਕਰਨਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ, ਪਰ ਦੇਸ਼ 'ਚ ਕਈ ਥਾਵਾਂ 'ਤੇ ਹੋਲੀ ਅਜਿਹੇ ਅਨੋਖੇ ਤਰੀਕੇ ਨਾਲ ਮਨਾਈ ਜਾਂਦੀ ਹੈ

Holi 2023: ਹੋਲੀ ਦਾ ਤਿਉਹਾਰ ਪਰੰਪਰਾਵਾਂ ਤੇ ਮਾਨਤਾਵਾਂ ਦਾ ਇੱਕ ਸੁੰਦਰ ਸੁਮੇਲ ਹੈ। ਦੇਸ਼ ਭਰ ਦੇ ਲੋਕ ਇਸ ਤਿਉਹਾਰ ਨੂੰ ਉਤਸ਼ਾਹ ਤੇ ਖੁਸ਼ੀ ਨਾਲ ਮਨਾਉਂਦੇ ਹਨ। ਇਹ ਤਿਉਹਾਰ ਦੇਸ਼ ਭਰ 'ਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਕਿਤੇ ਫੁੱਲਾਂ ਨਾਲ ਹੋਲੀ ਖੇਡੀ ਜਾਂਦੀ ਹੈ ਤੇ ਕਿਤੇ ਡੰਡਿਆਂ ਦਾ ਮੀਂਹ ਵਰ੍ਹਾਇਆ ਜਾਂਦਾ ਹੈ। 

ਉਂਝ ਕੀ ਤੁਸੀਂ ਕਦੇ ਸੁਣਿਆ ਹੈ ਕਿ ਅੱਗ ਦੇ ਬਲਦੇ ਅੰਗਿਆਰਾਂ ਨਾਲ ਵੀ ਹੋਲੀ ਖੇਡੀ ਜਾਂਦੀ ਹੈ। ਇਸ 'ਤੇ ਭਰੋਸਾ ਕਰਨਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ, ਪਰ ਦੇਸ਼ 'ਚ ਕਈ ਥਾਵਾਂ 'ਤੇ ਹੋਲੀ ਅਜਿਹੇ ਅਨੋਖੇ ਤਰੀਕੇ ਨਾਲ ਮਨਾਈ ਜਾਂਦੀ ਹੈ। ਆਓ ਜਾਣਦੇ ਹਾਂ ਦੇਸ਼ ਦੇ ਕਿਸ ਹਿੱਸੇ 'ਚ ਮਨਾਈ ਜਾਂਦੀ ਹੈ ਅਜਿਹੀ ਅਜੀਬੋ-ਗਰੀਬ ਹੋਲੀ?

ਅੱਗ ਨਾਲ ਹੋਲੀ ਖੇਡਣ ਦੀ ਪ੍ਰਥਾ
ਸਭ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਮਾਲਵਾ ਤੇ ਕਰਨਾਟਕ ਦੇ ਕਈ ਇਲਾਕਿਆਂ 'ਚ ਖੇਡੀ ਜਾਣ ਵਾਲੀ ਹੋਲੀ ਦੀ ਗੱਲ ਕਰੀਏ ਤਾਂ ਇੱਥੇ ਹੋਲੀ ਵਾਲੇ ਦਿਨ ਇੱਕ-ਦੂਜੇ 'ਤੇ ਬਲਦੇ ਅੰਗਿਆਰੇ ਸੁੱਟਣ ਦਾ ਰਿਵਾਜ਼ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਹੋਲਿਕਾ ਰਾਖਸ਼ ਦੀ ਮੌਤ ਹੋ ਜਾਂਦੀ ਹੈ।

ਹੋਲੀ 'ਤੇ ਜੀਵਨ ਸਾਥੀ ਲੱਭਣਾ
ਮੱਧ ਪ੍ਰਦੇਸ਼ ਦੇ ਭੀਲ ਆਦਿਵਾਸੀਆਂ 'ਚ ਹੋਲੀ ਦੇ ਦਿਨ ਆਪਣੇ ਜੀਵਨ ਸਾਥੀ ਨਾਲ ਮਿਲਣ ਦੀ ਪਰੰਪਰਾ ਹੈ। ਹਾਲਾਂਕਿ ਇਹ ਪਰੰਪਰਾ ਆਜ਼ਾਦ ਖਿਆਲਾਂ ਨਾਲ ਜੁੜੀ ਹੋਣ ਦੇ ਨਾਲ ਕਾਫ਼ੀ ਮਜ਼ੇਦਾਰ ਵੀ ਹੈ। ਇਸ ਦਿਨ ਇੱਥੇ ਲੱਗੇ ਇਕ ਹਾਟ 'ਚ ਬਾਜ਼ਾਰ ਲਗਾਇਆ ਜਾਂਦਾ ਹੈ। 

ਇਸ ਬਾਜ਼ਾਰ 'ਚ ਲੜਕੇ ਤੇ ਲੜਕੀਆਂ ਆਪਣੇ ਲਈ ਜੀਵਨ ਸਾਥੀ ਲੱਭਣ ਲਈ ਆਉਂਦੇ ਹਨ। ਇਸ ਤੋਂ ਬਾਅਦ ਇਹ ਆਦਿਵਾਸੀ ਲੜਕੇ ਇੱਕ ਖ਼ਾਸ ਕਿਸਮ ਦਾ ਸਾਜ਼ ਵਜਾਉਂਦੇ ਹੋਏ ਨੱਚਦੇ-ਨੱਚਦੇ ਆਪਣੀ ਮਨਪਸੰਦ ਕੁੜੀ ਨੂੰ ਗੁਲਾਲ ਲਗਾ ਦਿੰਦੇ ਹਨ। ਜੇਕਰ ਉਹ ਕੁੜੀ ਵੀ ਉਸ ਲੜਕੇ ਨੂੰ ਪਸੰਦ ਕਰਦੀ ਹੈ ਤਾਂ ਕੁੜੀ ਵੀ ਬਦਲੇ 'ਚ ਉਸ ਲੜਕੇ ਨੂੰ ਗੁਲਾਲ ਲਗਾ ਦਿੰਦੀ ਹੈ। ਦੋਵਾਂ ਦੀ ਸਹਿਮਤੀ ਤੋਂ ਬਾਅਦ ਲੜਕਾ ਲੜਕੀ ਨੂੰ ਭਜਾ ਕੇ ਲੈ ਜਾਂਦਾ ਹੈ ਤੇ ਵਿਆਹ ਕਰਵਾ ਲੈਂਦਾ ਹੈ।

ਰਾਜਸਥਾਨ 'ਚ ਸੋਗ ਦੀ ਹੋਲੀ 
ਰਾਜਸਥਾਨ ਦੇ ਪੁਸ਼ਕਰਨ ਬ੍ਰਾਹਮਣ ਦੇ ਚੋਵਟੀਆ ਜੋਸ਼ੀ ਜਾਤੀ ਦੇ ਲੋਕ ਹੋਲੀ 'ਤੇ ਖੁਸ਼ੀ ਦੀ ਬਜਾਏ ਸੋਗ ਮਨਾਉਂਦੇ ਹਨ। ਇਸ ਦਿਨ ਘਰਾਂ 'ਚ ਚੁੱਲ੍ਹੇ ਨਹੀਂ ਬਾਲੇ ਜਾਂਦੇ। ਇਹ ਸੋਗ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਘਰ 'ਚ ਕਿਸੇ ਦੀ ਮੌਤ ਹੋ ਗਈ ਹੋਵੇ। ਇਸ ਦੇ ਪਿੱਛੇ ਇੱਕ ਪੁਰਾਣੀ ਕਹਾਣੀ ਦੱਸੀ ਜਾਂਦੀ ਹੈ।

ਕਿਹਾ ਜਾਂਦਾ ਹੈ ਕਿ ਕਈ ਸਾਲ ਪਹਿਲਾਂ ਇਸ ਕਬੀਲੇ ਦੀ ਇੱਕ ਔਰਤ ਹੋਲਿਕਾ ਦਹਨ ਦੇ ਦਿਨ ਹੋਲਿਕਾ ਦੇ ਦੁਆਲੇ ਘੁੰਮਦੀ ਸੀ। ਉਸ ਦੇ ਹੱਥ 'ਚ ਉਸ ਦਾ ਬੱਚਾ ਵੀ ਸੀ। ਪਰ ਉਹ ਬੱਚਾ ਅੱਗ ਦੀ ਲਪੇਟ 'ਚ ਆ ਕੇ ਡਿੱਗ ਪਿਆ। ਬੱਚੇ ਨੂੰ ਬਚਾਉਣ ਲਈ ਔਰਤ ਨੇ ਵੀ ਅੱਗ 'ਚ ਛਾਲ ਮਾਰ ਦਿੱਤੀ। ਇਸ ਤਰ੍ਹਾਂ ਦੋਵਾਂ ਦੀ ਮੌਤ ਹੋ ਗਈ। ਮਰਦੇ ਸਮੇਂ ਔਰਤ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਹੁਣ ਕਦੇ ਵੀ ਹੋਲੀ 'ਤੇ ਕੋਈ ਖੁਸ਼ੀ ਨਾ ਮਨਾਉਣਾ। ਉਦੋਂ ਤੋਂ ਇਸ ਪ੍ਰਥਾ ਦਾ ਪਾਲਣ ਅੱਜ ਵੀ ਕੀਤਾ ਜਾ ਰਿਹਾ ਹੈ।

ਰਾਖ 'ਤੇ ਚੱਲਣ ਦੀ ਪਰੰਪਰਾ
ਰਾਜਸਥਾਨ ਦੇ ਬਾਂਸਵਾੜਾ 'ਚ ਰਹਿਣ ਵਾਲੇ ਕਬੀਲਿਆਂ 'ਚ ਖੇਡੀ ਜਾਣ ਵਾਲੀ ਹੋਲੀ 'ਚ ਗੁਲਾਲ ਦੇ ਨਾਲ-ਨਾਲ ਹੋਲਿਕਾ ਦਹਨ ਦੀ ਰਾਖ 'ਤੇ ਚੱਲਣ ਦੀ ਪਰੰਪਰਾ ਹੈ। ਇੱਥੋਂ ਦੇ ਲੋਕ ਰਾਖ  ਦੇ ਅੰਦਰ ਦੱਬੀ ਅੱਗ 'ਤੇ ਚੱਲਦੇ ਹਨ। ਇਸ ਤੋਂ ਇਲਾਵਾ ਇੱਥੇ ਇੱਕ-ਦੂਜੇ 'ਤੇ ਪੱਥਰ ਸੁੱਟਣ ਦਾ ਰਿਵਾਜ਼ ਹੈ। ਇਸ ਪ੍ਰਥਾ ਦੇ ਪਿੱਛੇ ਇੱਕ ਧਾਰਨਾ ਹੈ ਕਿ ਇਸ ਹੋਲੀ ਖੇਡਣ ਨਾਲ ਜਿਹੜਾ ਖੂਨ ਨਿਕਲਦਾ ਹੈ, ਉਹ ਵਿਅਕਤੀ ਦਾ ਆਉਣ ਵਾਲਾ ਸਮਾਂ ਬਿਹਤਰ ਬਣਾਉਂਦਾ ਹੈ।

ਇੱਥੇ ਨਹੀਂ ਮਨਾਈ ਜਾਂਦੀ ਹੋਲੀ
ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਦੁਸਾਰਪੁਰ ਪਿੰਡ 'ਚ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਕ ਬਾਬੇ ਨੇ ਇਸ ਪਿੰਡ ਨੂੰ ਸ਼ਰਾਪ ਦਿੱਤਾ ਸੀ। ਅਸਲ ਵਿੱਚ ਬਾਬੇ ਨੂੰ ਪਿੰਡ ਦੇ ਇੱਕ ਵਿਅਕਤੀ 'ਤੇ ਗੁੱਸਾ ਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਹੋਲਿਕਾ ਦੀ ਅੱਗ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਅੱਗ 'ਚ ਸੜਦੇ ਹੋਏ ਬਾਬੇ ਨੇ ਪਿੰਡ ਨੂੰ ਸ਼ਰਾਪ ਦਿੱਤਾ ਕਿ ਹੁਣ ਜੇਕਰ ਇੱਥੇ ਕਦੇ ਵੀ ਹੋਲੀ ਮਨਾਈ ਗਈ ਤਾਂ ਇਹ ਬੁਰਾ ਸ਼ਗਨ ਹੋਵੇਗਾ। ਇਸ ਡਰ ਤੋਂ ਘਬਰਾਏ ਪਿੰਡ ਦੇ ਲੋਕਾਂ ਨੇ ਸਾਲਾਂ ਬਾਅਦ ਵੀ ਕਦੇ ਹੋਲੀ ਨਹੀਂ ਮਨਾਈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਹੁਣ ਅਮਰੀਕਾ 'ਚ ਵੱਡਾ ਪਲੇਨ ਹਾਦਸਾ, ਉਡਾਣ ਵੇਲੇ ਇਮਾਰਤ ਦੀ ਛੱਤ ਨਾਲ ਟਕਰਾਇਆ, 2 ਦੀ ਮੌਤ, 18 ਜ਼ਖ਼ਮੀ
ਹੁਣ ਅਮਰੀਕਾ 'ਚ ਵੱਡਾ ਪਲੇਨ ਹਾਦਸਾ, ਉਡਾਣ ਵੇਲੇ ਇਮਾਰਤ ਦੀ ਛੱਤ ਨਾਲ ਟਕਰਾਇਆ, 2 ਦੀ ਮੌਤ, 18 ਜ਼ਖ਼ਮੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3-1-2025
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Embed widget