Holi 2023: ਹੋਲੀ ਮੌਕੇ ਜ਼ਿਆਦਾਤਰ ਲੋਕ ਕਿਉਂ ਪਹਿਣਦੇ ਚਿੱਟੇ ਕੱਪੜੇ, ਜਾਣੋ ਧਰਮ ਅਨੁਸਾਰ ਮਹੱਤਵ
Holi Special: ਰੰਗਾਂ ਦੇ ਇਸ ਤਿਉਹਾਰ 'ਤੇ ਚਿੱਟੇ ਕੱਪੜਿਆਂ (White Clothes) ਦਾ ਵੀ ਆਪਣਾ ਮਹੱਤਵ ਹੈ। ਹੋਲੀ ਦੇ ਤਿਉਹਾਰ 'ਤੇ ਚਿੱਟੇ ਕੱਪੜੇ ਪਹਿਨਣ ਦੇ ਕਈ ਕਾਰਨ ਹਨ ,ਜਿਨ੍ਹਾਂ ਦਾ ਜੋਤਿਸ਼ ਨਾਲ ਸਿੱਧਾ ਸਬੰਧ ਹੈ।
Holi 2023: ਭਾਰਤ ਵਿੱਚ ਰੰਗਾਂ ਦਾ ਤਿਉਹਾਰ ਹੋਲੀ (Holi) ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਬੱਚਾ ਹੋਵੇ ਜਾਂ ਬੁੱਢਾ, ਹਰ ਕੋਈ ਹੋਲੀ ਦੇ ਤਿਉਹਾਰ 'ਤੇ ਰੰਗਾਂ 'ਚ ਰੰਗਿਆ ਨਜ਼ਰ ਆਉਂਦਾ ਹੈ। ਦੂਜੇ ਪਾਸੇ ਲੋਕ ਖਾਸ ਕਰਕੇ ਹੋਲੀ 'ਤੇ ਚਿੱਟੇ ਕੱਪੜੇ ਪਹਿਨਦੇ ਹਨ। ਫਿਲਮੀ ਸਿਤਾਰਿਆਂ ਤੋਂ ਲੈ ਕੇ ਆਮ ਲੋਕ ਚਿੱਟੇ ਕੱਪੜੇ ਪਾ ਕੇ ਹੋਲੀ ਖੇਡਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਰੰਗਾਂ ਦੇ ਤਿਉਹਾਰ ਹੋਲੀ 'ਤੇ ਚਿੱਟੇ ਕੱਪੜੇ ਪਾਉਣ ਦਾ ਕੀ ਕਾਰਨ ਹੋ ਸਕਦਾ ਹੈ ? ਆਓ ਅੱਜ ਤੁਹਾਨੂੰ ਇਸ ਦਾ ਰਾਜ਼ ਦੱਸਦੇ ਹਾਂ।
ਭਾਵੇਂ ਕਿ ਹੋਲੀ ਦਾ ਤਿਉਹਾਰ ਵੀ ਹੋਰਨਾਂ ਤਿਉਹਾਰਾਂ ਵਾਂਗ ਖੁਸ਼ੀਆਂ ਲੈ ਕੇ ਆਉਂਦਾ ਹੈ ਪਰ ਇਸ ਦੀ ਮਹੱਤਤਾ ਬਹੁਤ ਵੱਧ ਜਾਂਦੀ ਹੈ ਕਿਉਂਕਿ ਇਸ ਤਿਉਹਾਰ 'ਤੇ ਲੋਕ ਆਪਣੇ ਦੁੱਖ-ਦਰਦ ਭੁਲਾ ਕੇ ਇਕ ਦੂਜੇ ਨੂੰ ਗਲੇ ਲਗਾਉਂਦੇ ਹਨ। ਰੰਗਾਂ ਦੇ ਇਸ ਤਿਉਹਾਰ 'ਤੇ ਚਿੱਟੇ ਕੱਪੜਿਆਂ (White Clothes) ਦਾ ਵੀ ਆਪਣਾ ਮਹੱਤਵ ਹੈ। ਹੋਲੀ ਦੇ ਤਿਉਹਾਰ 'ਤੇ ਚਿੱਟੇ ਕੱਪੜੇ ਪਹਿਨਣ ਦੇ ਕਈ ਕਾਰਨ ਹਨ ,ਜਿਨ੍ਹਾਂ ਦਾ ਜੋਤਿਸ਼ ਨਾਲ ਸਿੱਧਾ ਸਬੰਧ ਹੈ।
ਜੋਤੀਸ਼ਾਚਾਰੀਆ ਅਨੁਸਾਰ ਹੋਲੀ ਦੇ ਤਿਉਹਾਰ 'ਤੇ ਸਫੈਦ ਕੱਪੜੇ ਪਹਿਨਣ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਫੈਦ ਕੱਪੜੇ ਸ਼ਾਂਤੀ ਦਾ ਪ੍ਰਤੀਕ ਹੁੰਦੇ ਹਨ ਤੇ ਸਫੈਦ ਰੰਗ 'ਤੇ ਹਰ ਰੰਗ ਚੜ ਜਾਂਦਾ ਹੈ, ਇਸ ਲਈ ਹੋਲੀ ਦੇ ਤਿਉਹਾਰ 'ਤੇ ਚਿੱਟੇ ਕੱਪੜੇ ਵਿਸ਼ੇਸ਼ ਤੌਰ 'ਤੇ ਪਹਿਨੇ ਜਾਂਦੇ ਹਨ।
ਮਨ 'ਚ ਸ਼ਾਂਤੀ ਤੇ ਖੁਸ਼ਹਾਲੀ ਤੇ ਖੁਸ਼ਹਾਲੀ ਦੇ ਪ੍ਰਤੀਕ ਸਫੈਦ ਕੱਪੜੇ ਪਹਿਨ ਕੇ ਲੋਕ ਖੁਸ਼ੀਆਂ ਦੇ ਪਵਿੱਤਰ ਤਿਉਹਾਰ ਹੋਲੀ 'ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ। ਸਫੈਦ ਰੰਗ ਨੂੰ ਸਕਾਰਾਤਮਕਤਾ ਫੈਲਾਉਣ ਵਾਲਾ ਰੰਗ ਮੰਨਿਆ ਜਾਂਦਾ ਹੈ। ਇਸ ਲਈ ਲੋਕ ਹੋਲੀ 'ਤੇ ਸਫੇਦ ਰੰਗ ਦੇ ਕੱਪੜੇ ਪਾਉਣਾ ਪਸੰਦ ਕਰਦੇ ਹਨ।
ਹੋਲੀ ਦੇ ਮੌਕੇ 'ਤੇ ਇਹ ਮੰਨਿਆ ਜਾਂਦਾ ਹੈ ਕਿ ਦੁਸ਼ਮਣ ਵੀ ਗਲੇ ਮਿਲ ਕੇ ਆਪਣੇ ਗਿਲੇ ਸ਼ਿਕਵੇ ਦੂਰ ਕਰ ਲੈਂਦੇ ਹਨ। ਜਿਸ ਤਰ੍ਹਾਂ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਤੇ ਜਿਸ ਰੰਗ ਨੂੰ ਪਾਣੀ ਵਿਚ ਮਿਲਾਇਆ ਜਾਂਦਾ ਹੈ, ਉਹ ਓਸੇ ਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਫੈਦ ਕੱਪੜੇ ਦਾ ਆਪਣਾ ਕੋਈ ਰੰਗ ਨਹੀਂ ਹੁੰਦਾ। ਸਫੈਦ ਕੱਪੜੇ ਉੱਤੇ ਜੋ ਵੀ ਰੰਗ ਪਾਇਆ ਜਾਂਦਾ ਹੈ, ਉਹ ਉਸ ਰੰਗ ਦਾ ਬਣ ਜਾਂਦਾ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਹੋਲਿਕਾ ਦਹਨ ਦੇ ਦਿਨ ਸਫੈਦ ਕੱਪੜੇ ਪਹਿਨਣ ਨਾਲ ਘਰ ਵਿੱਚ ਸੁੱਖ ਤੇ ਸ਼ਾਂਤੀ ਆਉਂਦੀ ਹੈ। ਹੋਲੀ 'ਤੇ ਗਰਮੀ ਵੀ ਪ੍ਰੇਸ਼ਾਨ ਕਰਨ ਲੱਗੀ ਹੈ, ਅਜਿਹੇ 'ਚ ਸਫੈਦ ਕੱਪੜੇ ਠੰਡਕ ਦਾ ਅਹਿਸਾਸ ਦਿੰਦੇ ਹਨ। ਇਸ ਲਈ ਹੋਲੀ ਦੇ ਇਸ ਤਿਉਹਾਰ 'ਤੇ ਸਫੈਦ ਰੰਗ ਦੇ ਕੱਪੜੇ ਪਹਿਨੋ ਤੇ ਹਰ ਰੰਗ 'ਚ ਰੰਗੋ ਜਾਓ।