Kanwar Yatra 2021: ਉਤਰਾਖੰਡ ਵਿੱਚ ਇਸ ਸਾਲ ਨਹੀਂ ਹੋਵੇਗੀ ਕਾਬੜ ਯਾਤਰਾ, ਧਾਮੀ ਸਰਕਾਰ ਨੇ ਲਿਆ ਫੈਸਲਾ
ਉਤਰਾਖੰਡ ਦੀ ਪੁਸ਼ਕਰ ਸਿੰਘ ਧਾਮੀ ਸਰਕਾਰ ਨੇ ਇਸ ਸਾਲ ਕਾਬੜ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਉਤਰਾਖੰਡ ਵਿਚ ਕਾਬੜ ਯਾਤਰਾ ਸ਼ੁਰੂ ਹੋਵੇਗੀ ਜਾਂ ਨਹੀਂ ਇਸ 'ਤੇ ਸਸਪੈਂਸ ਖ਼ਤਮ ਹੋ ਗਿਆ ਹੈ। ਉਤਰਾਖੰਡ ਦੀ ਪੁਸ਼ਕਰ ਸਿੰਘ ਧਾਮੀ ਸਰਕਾਰ ਨੇ ਇਸ ਸਾਲ ਕਾਬੜ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ।
ਖਾਸ ਗੱਲ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਪਹਿਲਾਂ ਹੀ ਕਾਬੜ ਯਾਤਰਾ ਨੂੰ ਰੱਦ ਕਰਨ ਦੇ ਸੰਕੇਤ ਦੇ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਕਾਬੜ ਯਾਤਰਾ ਨਿਸ਼ਚਤ ਤੌਰ 'ਤੇ ਵਿਸ਼ਵਾਸ ਦੀ ਗੱਲ ਹੈ, ਪਰ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਦਾਅ 'ਤੇ ਨਹੀਂ ਲਗਾਇਆ ਜਾ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਰੱਬ ਵੀ ਇਹ ਪਸੰਦ ਨਹੀਂ ਕਰੇਗਾ ਕਿ ਲੋਕ ਕਾਬੜ ਯਾਤਰਾ ਕਾਰਨ ਅਤੇ ਕੋਵਿਡ ਕਾਰਨ ਆਪਣੀਆਂ ਜਾਨਾਂ ਗੁਆ ਬੈਠੇ। ਧਾਮੀ ਨੇ ਕਿਹਾ ਸੀ ਕਿ ਅੰਤਮ ਫੈਸਲਾ ਉੱਤਰ ਪ੍ਰਦੇਸ਼, ਹਰਿਆਣਾ ਸਮੇਤ ਹੋਰ ਗੁਆਂਢੀ ਸੂਬਿਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਜਾਵੇਗਾ।
ਇਹ ਵੀ ਪੜ੍ਹੋ: Chandigarh on Covid19: ਚੰਡੀਗੜ੍ਹ 19 ਜੁਲਾਈ ਤੋਂ ਖੁੱਲ੍ਹਣਗੇ 9ਵੀਂ ਤੋਂ 12ਵੀਂ ਤੱਕ ਦੇ ਸਕੂਲ, ਜਾਣੋ ਕੀ ਹਨ ਦਿਸ਼ਾ ਨਿਰਦੇਸ਼...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin