ਪੜਚੋਲ ਕਰੋ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ ( 07-12-2022)

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

ਪਦਅਰਥ: ਹੀਅਰੈ = ਹਿਰਦੇ ਵਿਚ। ਗੁਰਿ = ਗੁਰੂ ਨੇ। ਮੇਰੈ ਮਾਥਾ = ਮੇਰੈ ਮਾਥੈ, ਮੇਰੇ ਮੱਥੇ ਉੱਤੇ। ਕਿਲਬਿਖ = ਪਾਪ। ਰਿਨੁ = ਕਰਜ਼ਾ, ਵਿਕਾਰਾਂ ਦਾ ਭਾਰ।੧। ਮਨ = ਹੇ ਮਨ! ਸਭਿ = ਸਾਰੇ। ਅਰਥਾ = ਪਦਾਰਥ। ਦ੍ਰਿੜਾਇਆ = ਪੱਕਾ ਕਰ ਦਿੱਤਾ। ਬਿਰਥਾ = ਵਿਅਰਥ।ਰਹਾਉ। ਮੂੜ = ਮੂਰਖ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਤੇ = ਉਹ {ਬਹੁ-ਵਚਨ}। ਸਾਧੂ = ਗੁਰੂ। ਅਕਥਾ = ਨਿਸਫਲ, ਅਕਾਰਥ।੨। ਪਗ = ਪੈਰ, ਚਰਨ। ਸਫਲਿਓ = ਕਾਮਯਾਬ। ਸਨਾਥਾ = ਖਸਮ ਵਾਲੇ। ਮੋ ਕਉ = ਮੈਨੂੰ। ਕਉ = ਨੂੰ। ਕੀਜੈ = ਬਣਾ ਲੈ। ਜਗੰਨਾਥਾ = ਹੇ ਜਗਤ ਦੇ ਨਾਥ!।੩। ਕਿਉ = ਕਿਵੇਂ? ਚਾਲਹ = ਅਸੀ ਚੱਲੀਏ। ਮਾਰਗਿ = ਰਸਤੇ ਉਤੇ। ਪੰਥਾ = ਪੰਥਿ, ਰਸਤੇ ਉਤੇ। ਗੁਰ = ਹੇ ਗੁਰੂ! ਅੰਚਲੁ = ਪੱਲਾ। ਮਿਲੰਥਾ = ਮਿਲ ਕੇ।੪।

ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
Advertisement
ABP Premium

ਵੀਡੀਓਜ਼

Akali Dal Reply to sri akal Takht Sahib | ਸਿੰਘ ਸਾਹਿਬਾਨ ਦੇ ਹੁਕਮਾਂ ਦਾ ਅਕਾਲੀ ਦਲ ਵਲੋਂ ਜਵਾਬSukhbir Badal | ਪੰਜ ਸਿੰਘ ਸਾਹਿਬਾਨ ਦਾ ਸੁਖਬੀਰ ਬਾਦਲ ਖਿਲਾਫ਼ ਵੱਡਾ ਐਲਾਨ, 15 ਦਿਨ ਦਾ ਦਿੱਤਾ ਸਮਾਂਦਰਵਾਜ਼ਾ ਬੰਦ ਕਰ ਸੁੱਟ ਦਿੱਤੀ ਹੈ ਚਾਬੀ ਬਾਗੀ ਧੜੇ ਤੇ ਮਹੇਸ਼ ਇੰਦਰ ਗਰੇਵਾਲ ਦਾ ਵਾਰਦਿਲਜੀਤ ਦੀ ਕਰਾਮਾਤ ਕੈਨੇਡਾ ਨਹੀਂ ਭੁੱਲੇਗਾ , ਪਹਿਲੀ ਵਾਰ ਹੋਇਆ Diljit Dosanjh Finishes His Canada Tour with a Bang | Punjabi Aa Gye Oye | Diljit Dosanjh live

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
Basmati Rice: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, ਵਿਦੇਸ਼ਾਂ 'ਚ ਭਾਰਤੀ ਚੌਲਾਂ ਦੀ ਮੰਗ ਤੋੜਨ ਲੱਗੀ ਰਿਕਾਰਡ
Basmati Rice: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, ਵਿਦੇਸ਼ਾਂ 'ਚ ਭਾਰਤੀ ਚੌਲਾਂ ਦੀ ਮੰਗ ਤੋੜਨ ਲੱਗੀ ਰਿਕਾਰਡ
Donald Trump Attack: ਡੋਨਾਲਡ ਟਰੰਪ 'ਤੇ ਹੋਏ ਹਮਲੇ ਤੋਂ ਬਾਅਦ ਰਾਹੁਲ ਗਾਂਧੀ 'ਤੇ ਭੜਕੀ ਭਾਜਪਾ ? ਜਾਣੋ BJP ਨੇ ਕੀ ਦਿੱਤਾ ਤਰਕ
Donald Trump Attack: ਡੋਨਾਲਡ ਟਰੰਪ 'ਤੇ ਹੋਏ ਹਮਲੇ ਤੋਂ ਬਾਅਦ ਰਾਹੁਲ ਗਾਂਧੀ 'ਤੇ ਭੜਕੀ ਭਾਜਪਾ ? ਜਾਣੋ BJP ਨੇ ਕੀ ਦਿੱਤਾ ਤਰਕ
ਵਿਗੜ ਗਈ ਬੀਜੇਪੀ ਦੀ ਖੇਡ, CM ਯੋਗੀ ਦੀ ਕੁਰਸੀ ਨੂੰ ਖ਼ਤਰਾ! ਫਾਈਲ ਤਿਆਰ, ਐਕਸ਼ਨ ਬਾਕੀ!
ਵਿਗੜ ਗਈ ਬੀਜੇਪੀ ਦੀ ਖੇਡ, CM ਯੋਗੀ ਦੀ ਕੁਰਸੀ ਨੂੰ ਖ਼ਤਰਾ! ਫਾਈਲ ਤਿਆਰ, ਐਕਸ਼ਨ ਬਾਕੀ!
Stock Market Record: ਨਿਫਟੀ ਦੀ ਨਵੀਂ ਰਿਕਾਰਡ ਉੱਚਾਈ 'ਤੇ ਸ਼ੁਰੂਆਤ, ਆਈਟੀ ਸ਼ੇਅਰਾਂ 'ਚ ਵੀ ਆਈ ਤੇਜ਼ੀ
Stock Market Record: ਨਿਫਟੀ ਦੀ ਨਵੀਂ ਰਿਕਾਰਡ ਉੱਚਾਈ 'ਤੇ ਸ਼ੁਰੂਆਤ, ਆਈਟੀ ਸ਼ੇਅਰਾਂ 'ਚ ਵੀ ਆਈ ਤੇਜ਼ੀ
Embed widget