ਪੜਚੋਲ ਕਰੋ
ਅਪਾਹਜ ਵਿਅਕਤੀਆਂ ਨੂੰ ਖੁਦ ਹਰਿਮੰਦਰ ਸਾਹਿਬ ਅੰਦਰ ਨਤਮਸਤਕ ਹੋਣ ਦਾ ਹੱਕ ਨਹੀਂ?
ਕੀ ਅਪਾਹਜ ਵਿਅਕਤੀਆਂ ਨੂੰ ਖੁਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਨਤਮਸਤਕ ਹੋਣ ਦਾ ਹੱਕ ਨਹੀਂ। ਇਹ ਸਵਾਲ ਉਸ ਵੇਲੇ ਸਾਹਮਣੇ ਆਇਆ ਜਦੋਂ ਪਟਿਆਲਾ ਵਾਸੀ ਅਪਾਹਜ ਵਿਅਕਤੀ ਸ਼ਿੰਗਾਰਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਵ੍ਹੀਲ ਚੇਅਰ ਸਮੇਤ ਹਰਿਮੰਦਰ ਸਾਹਿਬ ਅੰਦਰ ਨਤਮਸਤਕ ਹੋਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨੇ ਵਿਰੋਧ ਵਜੋਂ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਮੰਗ ਪੱਤਰ ਦਿੱਤਾ ਹੈ।

ਅੰਮ੍ਰਿਤਸਰ: ਕੀ ਅਪਾਹਜ ਵਿਅਕਤੀਆਂ ਨੂੰ ਖੁਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਨਤਮਸਤਕ ਹੋਣ ਦਾ ਹੱਕ ਨਹੀਂ। ਇਹ ਸਵਾਲ ਉਸ ਵੇਲੇ ਸਾਹਮਣੇ ਆਇਆ ਜਦੋਂ ਪਟਿਆਲਾ ਵਾਸੀ ਅਪਾਹਜ ਵਿਅਕਤੀ ਸ਼ਿੰਗਾਰਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਵ੍ਹੀਲ ਚੇਅਰ ਸਮੇਤ ਹਰਿਮੰਦਰ ਸਾਹਿਬ ਅੰਦਰ ਨਤਮਸਤਕ ਹੋਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨੇ ਵਿਰੋਧ ਵਜੋਂ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਮੰਗ ਪੱਤਰ ਦਿੱਤਾ ਹੈ। ਇਸ ਬਾਰੇ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਣ ਵਾਲੇ ਅਪਾਹਜ ਵਿਅਕਤੀਆਂ ਵਾਸਤੇ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ। ਇਸ ਕਾਰਨ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਿੰਗਾਰਾ ਸਿੰਘ ਦੀਆਂ ਦੋਵੇਂ ਲੱਤਾਂ ਪੋਲੀਓ ਕਾਰਨ ਬਚਪਨ ਵਿੱਚ ਹੀ ਨਕਾਰਾ ਹੋ ਗਈਆਂ ਸਨ। ਉਹ ਵ੍ਹੀਲ ਚੇਅਰ ਨਾਲ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਸ ਨੂੰ ਆਪਣੀ ਵ੍ਹੀਲ ਚੇਅਰ ਬਾਹਰ ਛੱਡਣ ਵਾਸਤੇ ਆਖਿਆ ਗਿਆ। ਕਰਮਚਾਰੀਆਂ ਨੇ ਉਸ ਨੂੰ ਆਖਿਆ ਕਿ ਉਹ ਉਸ ਨੂੰ ਆਪਣੀ ਪਿੱਠ ’ਤੇ ਚੁੱਕ ਕੇ ਅੰਦਰ ਲੈ ਜਾਣਗੇ ਤੇ ਦਰਸ਼ਨ ਕਰਵਾ ਦੇਣਗੇ ਪਰ ਉਸ ਨੇ ਉਨ੍ਹਾਂ ਦਾ ਇਹ ਸੁਝਾਅ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਹ ਸਰੀਰਕ ਤੌਰ ’ਤੇ ਅਪਾਹਜ ਹੈ ਪਰ ਕਿਸੇ ’ਤੇ ਬੋਝ ਨਹੀਂ ਬਣਨਾ ਚਾਹੁੰਦਾ। ਇਸ ਸਬੰਧੀ ਉਸ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਂ ਛੇ ਵਾਰ ਈ-ਮੇਲਜ਼ ਭੇਜੀਆਂ ਤੇ ਉਨ੍ਹਾਂ ਨੂੰ ਅਪਾਹਜ ਵਿਅਕਤੀਆਂ ਵਾਸਤੇ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ ਪਰ ਹੁਣ ਤੱਕ ਅਮਲੀ ਰੂਪ ’ਚ ਕੁਝ ਨਹੀਂ ਕੀਤਾ ਗਿਆ। ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਸ ਨੇ ਪਹਿਲਾ ਪੱਤਰ ਇੱਕ ਮਈ ਨੂੰ ਭੇਜਿਆ ਸੀ ਤੇ ਪੰਜਵੇਂ ਪੱਤਰ ਮਗਰੋਂ ਪ੍ਰਧਾਨ ਦੇ ਦਫ਼ਤਰ ਤੋਂ ਇਹ ਸੁਨੇਹਾ ਆਇਆ ਕਿ ਉਨ੍ਹਾਂ ਦੇ ਪੱਤਰ ਨੂੰ ਅਗਲੀ ਕਾਰਵਾਈ ਲਈ ਭੇਜਿਆ ਜਾਵੇਗਾ। ਕੋਈ ਬਦਲਾਅ ਨਾ ਹੋਣ ’ਤੇ ਉਸ ਨੇ ਕਈ ਵਾਰ ਮੁੜ ਪੱਤਰ ਭੇਜੇ। ਉਸ ਨੇ ਆਖਿਆ ਕਿ ਕਾਨੂੰਨ ਮੁਤਾਬਕ ਅਪਾਹਜ ਵਿਅਕਤੀਆਂ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਵਿਸ਼ੇਸ਼ ਪ੍ਰਬੰਧ ਹੋਣੇ ਚਾਹੀਦੇ ਹਨ। ਇਕ ਹੋਰ ਅਪਾਹਜ ਵਿਅਕਤੀ ਰਣਜੀਤ ਸਿੰਘ ਵਾਸੀ ਬਠਿੰਡਾ ਨੇ ਆਖਿਆ ਕਿ ਸਾਰਾਗੜ੍ਹੀ ਪਾਰਕਿੰਗ ਤੋਂ ਲੈ ਕੇ ਹਰਿਮੰਦਰ ਸਾਹਿਬ ਦੇ ਰਸਤੇ ਤੱਕ ਅਪਾਹਜ ਵਿਅਕਤੀਆਂ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਅਪਾਹਜ ਵਿਅਕਤੀਆਂ ਵਾਸਤੇ ਘੰਟਾ ਘਰ ਤੇ ਸ੍ਰੀ ਅਕਾਲ ਤਖ਼ਤ ਵਾਲੇ ਪਾਸੇ ਦੋ ਚੇਅਰ ਲਿਫਟ ਦਾ ਪ੍ਰਬੰਧ ਹੈ। ਇਸੇ ਤਰ੍ਹਾਂ ਘੰਟਾ ਘਰ ਵਾਲੇ ਪਾਸੇ ਇੱਕ ਆਮ ਲਿਫਟ ਦਾ ਪ੍ਰਬੰਧ ਹੈ। ਸਰਾਵਾਂ ਵਾਲੇ ਪਾਸੇ ਵ੍ਹੀਲ ਚੇਅਰ ਵਾਸਤੇ ਰੈਂਪ ਬਣਿਆ ਹੋਇਆ ਹੈ। ਪਰਿਕਰਮਾ ਕਰਨ ਵਾਸਤੇ ਤੇ ਵਿਰਾਸਤੀ ਮਾਰਗ ਵਿੱਚ ਵੀ ਵ੍ਹੀਲ ਚੇਅਰ ਦਾ ਪ੍ਰਬੰਧ ਕੀਤਾ ਹੋਇਆ ਹੈ। ਦਰਸ਼ਨੀ ਡਿਉਢੀ ਤੋਂ ਅਗਾਂਹ ਵ੍ਹੀਲ ਚੇਅਰ ’ਤੇ ਜਾਣਾ ਮੁਸ਼ਕਲ ਹੈ, ਇਸ ਲਈ ਉੱਥੇ ਤਾਇਨਾਤ ਕਰਮਚਾਰੀ ਅਪਾਹਜ ਵਿਅਕਤੀਆਂ ਨੂੰ ਪਿੱਠ ’ਤੇ ਚੁੱਕ ਕੇ ਨਤਮਸਤਕ ਕਰਾਉਣ ਦੀ ਸੇਵਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਪਾਹਜ ਵਿਅਕਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੋਰ ਢੁਕਵੇਂ ਪ੍ਰਬੰਧ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।
Follow ਧਰਮ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















