(Source: ECI/ABP News/ABP Majha)
Raksha Bandhan Shubh Muhurat 2024: ਸਵੇਰੇ 5.33 'ਤੇ ਲੱਗ ਜਾਵੇਗੀ ਭਦ੍ਰਾ, ਜਾਣੋ ਰੱਖੜੀ ਬੰਨ੍ਹਣ ਦਾ ਸਹੀ ਸਮਾਂ
Raksha Bandhan Shubh Muhurat 2024: ਜੋਤਿਸ਼ ਸ਼ਾਸਤਰ ਅਨੁਸਾਰ ਹੋਲੀ ਅਤੇ ਰੱਖੜੀ ਦੇ ਤਿਉਹਾਰ ਵਾਲੇ ਦਿਨ ਭਦ੍ਰਾ ਦਾ ਵਿਚਾਰ ਕੀਤਾ ਜਾਂਦਾ ਹੈ। ਇਸ ਵਾਰ ਭਦ੍ਰਾ ਸੂਰਜ ਚੜ੍ਹਨ ਤੋਂ ਪਹਿਲਾਂ ਸਵੇਰੇ ਲੱਗ ਜਾਵੇਗੀ, ਜੋ ਸੱਤ ਘੰਟੇ 40 ਮਿੰਟ ਤੱਕ ਰਹੇਗੀ।
Raksha Bandhan Shubh Muhurat 2024: ਰੱਖੜੀ ਦਾ ਤਿਉਹਾਰ ਸਾਵਣ ਦੀ ਪੂਰਨਮਾਸ਼ੀ ਦੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਭੈਣਾਂ ਨੂੰ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ। ਜੇਕਰ ਤੁਸੀਂ ਭਦ੍ਰਾ ਦੇ ਸਮੇਂ ਨੂੰ ਲੈ ਕੇ ਉਲਝਣ 'ਚ ਫਸੇ ਹੋਏ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਰੱਖੜੀ ਦਾ ਤਿਉਹਾਰ ਭਦ੍ਰਾ ਲੱਗਣ ਕਰਕੇ ਦੁਪਹਿਰ ਵੇਲੇ ਮਨਾਇਆ ਜਾਵੇਗਾ।
ਕਦੋਂ ਤੱਕ ਰਹੇਗਾ ਭਦ੍ਰਾ ਦਾ ਸਾਇਆ?
ਜੋਤਿਸ਼ ਸ਼ਾਸਤਰ ਅਨੁਸਾਰ ਹੋਲੀ ਅਤੇ ਰੱਖੜੀ ਦੇ ਤਿਉਹਾਰ ਵਾਲੇ ਦਿਨ ਭਦ੍ਰਾ ਦਾ ਵਿਚਾਰ ਕੀਤਾ ਜਾਂਦਾ ਹੈ। ਇਸ ਵਾਰ ਭਦ੍ਰਾ ਸੂਰਜ ਚੜ੍ਹਨ ਤੋਂ ਪਹਿਲਾਂ ਸਵੇਰੇ ਲੱਗ ਜਾਵੇਗੀ, ਜੋ ਸੱਤ ਘੰਟੇ 40 ਮਿੰਟ ਤੱਕ ਰਹੇਗੀ। ਜਦੋਂ ਦੁਪਹਿਰ ਨੂੰ ਭਦ੍ਰਾ ਦੀ ਸਮਾਪਤੀ ਹੋਵੇਗੀ ਤਾਂ ਇਸ ਤੋਂ ਬਾਅਦ ਤੁਸੀਂ ਰਾਤ 11:55 ਵਜੇ ਤੱਕ ਰੱਖੜੀ ਬੰਨ੍ਹ ਸਕਦੇ ਹੋ। ਧਿਆਨ ਰਹੇ ਕਿ ਰਕਸ਼ਾ ਬੰਧਨ 'ਤੇ ਸਭ ਤੋਂ ਪਹਿਲਾਂ ਮੰਦਰ 'ਚ ਪੂਜਾ ਕਰੋ ਅਤੇ ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਨੂੰ ਰੱਖੜੀ ਬੰਨ੍ਹੋ। ਰਾਖੀ ਦੀ ਸ਼ੁਰੂਆਤ ਇਸ ਨਾਲ ਹੀ ਕਰੋ।
ਇੰਨੇ ਵਜੇ ਤੋਂ ਲੈਕੇ ਇੰਨੇ ਵਜੇ ਤੱਕ ਬੰਨ੍ਹ ਸਕਦੇ ਹੋ ਰੱਖੜੀ, ਜਾਣੋ ਸਹੀ ਸਮਾਂ
ਜੋਤਿਸ਼ ਸ਼ਾਸਤਰ ਅਨੁਸਾਰ ਸਾਵਣ ਦੀ ਪੂਰਨਮਾਸ਼ੀ ਵਾਲੇ ਦਿਨ ਸਵੇਰੇ 5.33 ਵਜੇ ਭਦ੍ਰਾ ਲੱਗ ਜਾਵੇਗਾ। ਫਿਰ ਤੁਸੀਂ ਸਾਰੇ ਦੁਪਹਿਰ 1.33 ਵਜੇ ਤੋਂ ਰੱਖੜੀ ਬੰਨ੍ਹ ਸਕਦੇ ਹੋ। ਜੋਤਸ਼ਾਂ ਅਨੁਸਾਰ ਰਕਸ਼ਾ ਬੰਧਨ ਵਾਲੇ ਦਿਨ ਚੰਦਰਮਾ ਮਕਰ ਰਾਸ਼ੀ 'ਚ ਹੈ, ਇਸ ਲਈ ਧਰਤੀ 'ਤੇ ਭਦ੍ਰਾ ਦਾ ਕੋਈ ਅਸਰ ਨਹੀਂ ਹੋਵੇਗਾ। ਹਿੰਦੂ ਧਰਮ ਦੇ ਨਿਸ਼ਚਿਤ ਗ੍ਰੰਥ ਨਿਰਮਾਣ ਸਿੰਧੂ ਅਨੁਸਾਰ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਉਦੈ ਤਿਥੀ ਅਨੁਸਾਰ ਮਨਾਇਆ ਜਾਵੇਗਾ। ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਦੁਪਹਿਰ 1:33 ਤੋਂ 11:55 ਤੱਕ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।