Ramadan 2024: ਸਾਊਦੀ ਅਰਬ ਦੇ ਮਦੀਨਾ ‘ਚ ਮਸਜਿਦ-ਏ-ਨਬਵੀ ‘ਚ ਜਾਇਰੀਨ ਅਤੇ ਰੋਜ਼ੇਦਾਰਾਂ ਲਈ ਕੀਤੇ ਆਹ ਇੰਤਜ਼ਾਮ, ਜਾਣੋ
Ramadan 2024: ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਆਓ ਜਾਣਦੇ ਹਾਂ ਸਾਊਦੀ ਅਰਬ ਦੇ ਮਦੀਨਾ ਸਥਿਤ ਮਸਜਿਦ-ਏ-ਨਬਵੀ 'ਚ ਸ਼ਰਧਾਲੂਆਂ ਅਤੇ ਰੋਜ਼ੇ ਰੱਖਣ ਵਾਲਿਆਂ ਲਈ ਕੀ ਖ਼ਾਸ ਪ੍ਰਬੰਧ ਕੀਤੇ ਗਏ ਹਨ।
Ramadan 2024: ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਆਓ ਜਾਣਦੇ ਹਾਂ ਸਾਊਦੀ ਅਰਬ ਦੇ ਮਦੀਨਾ ਸਥਿਤ ਮਸਜਿਦ-ਏ-ਨਬਵੀ 'ਚ ਸ਼ਰਧਾਲੂਆਂ ਅਤੇ ਰੋਜ਼ੇ ਰੱਖਣ ਵਾਲਿਆਂ ਲਈ ਕੀ ਖ਼ਾਸ ਪ੍ਰਬੰਧ ਕੀਤੇ ਗਏ ਹਨ।
ਅੱਜ ਰਮਜ਼ਾਨ ਦੀ ਪਹਿਲੀ ਤਰੀਕ ਹੈ ਯਾਨੀ ਸਾਊਦੀ ਅਰਬ ਸਮੇਤ ਦੁਨੀਆ ਦੇ ਵੱਡੇ ਹਿੱਸਿਆਂ 'ਚ ਪਹਿਲਾ ਰੋਜ਼ਾ ਹੈ। ਰਮਜ਼ਾਨ ਦੇ ਮਹੀਨੇ 'ਚ ਹਰ ਪਾਸੇ ਉਤਸ਼ਾਹ ਹੁੰਦਾ ਹੈ ਪਰ ਸਾਊਦੀ ਅਰਬ 'ਚ ਮੱਕਾ ਅਤੇ ਮਦੀਨਾ ਦੀ ਗੱਲ ਹੀ ਕੁਝ ਵੱਖਰੀ ਹੈ।
ਰਮਜ਼ਾਨ ਦੇ ਮੌਕੇ 'ਤੇ ਦੁਨੀਆ ਭਰ ਤੋਂ ਮੁਸਲਮਾਨ ਖਾਸ ਤੌਰ 'ਤੇ ਮਦੀਨਾ ਦੀ ਮਸਜਿਦ-ਏ-ਨਬਵੀ ਆਉਂਦੇ ਹਨ ਅਤੇ ਇੱਥੇ ਇਬਾਦਤ ਲਈ ਠਹਿਰਦੇ ਹਨ। ਸਾਊਦੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਮਸਜਿਦ-ਏ-ਨਬਵੀ ਵਿੱਚ ਸ਼ਰਧਾਲੂਆਂ ਅਤੇ ਰੋਜ਼ੇ ਰੱਖਣ ਵਾਲਿਆਂ ਦੀ ਸੇਵਾ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।
ਮਸਜਿਦ-ਏ-ਨਬਵੀ ਦੇ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਜ਼ਨ 2030 ਦੇ ਅਨੁਸਾਰ ਰੋਜ਼ੇ ਰੱਖਣ ਵਾਲਿਆਂ ਅਤੇ ਇਬਾਦਤ ਕਰਨ ਵਾਲਿਆਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ: Aaj Da Rashifal 11 March: ਮੇਖ, ਵਰਸ਼ਭ, ਸਿੰਘ, ਤੁਲਾ ਮਕਰ ਰਾਸ਼ੀ ਸਮੇਤ ਜਾਣੋ ਸਾਰੀਆਂ ਰਾਸ਼ੀਆਂ ਦਾ ਰਾਸ਼ੀਫਲ
ਕੀਤੇ ਗਏ ਆਹ ਖ਼ਾਸ ਇੰਤਜ਼ਾਮ
ਸ਼ਰਧਾਲੂਆਂ ਦੀ ਸੇਵਾ ਲਈ ਮਸਜਿਦ ਪ੍ਰਸ਼ਾਸਨ ਵੱਲੋਂ ਕਰੀਬ 3 ਹਜ਼ਾਰ ਵਾਧੂ ਪੁਰਸ਼ ਅਤੇ ਮਹਿਲਾ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 49 ਤਰ੍ਹਾਂ ਦੀਆਂ ਸਵੈ-ਸੇਵੀ ਸੇਵਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚ 9 ਹਜ਼ਾਰ ਪੁਰਸ਼ ਅਤੇ ਮਹਿਲਾ ਵਲੰਟੀਅਰ (ਰਜ਼ਾਕਾਰ) ਸੇਵਾ ਨਿਭਾਉਣਗੇ।
ਬਜ਼ੁਰਗਾਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਪ੍ਰਸ਼ਾਸਨਿਕ ਵਿਭਾਗ ਵੱਲੋਂ 26 ਕਮਰੇ ਦਿੱਤੇ ਗਏ ਹਨ। ਬਜ਼ੁਰਗਾਂ ਅਤੇ ਬੇਸਹਾਰਾ ਲੋਕਾਂ ਲਈ ਮਸਜਿਦ-ਏ-ਨਬਵੀ ਦੀਆਂ 309 ਇਲੈਕਟ੍ਰਿਕ ਗੱਡੀਆਂ ਅਤੇ 340 ਵ੍ਹੀਲ ਚੇਅਰਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ।
ਪ੍ਰਸ਼ਾਸਨ ਨਮਾਜ਼ੀਆਂ ਅਤੇ ਰੋਜ਼ੇ ਰੱਖਣ ਵਾਲਿਆਂ ਨੂੰ ਆਬ-ਏ-ਜ਼ਮ-ਜ਼ਮ (ਪਵਿੱਤਰ ਪਾਣੀ) ਮੁਹੱਈਆ ਕਰਵਾਉਣ ਲਈ ਆਪਣੀਆਂ ਕੋਸ਼ਿਸ਼ਾਂ ਵਧਾ ਰਿਹਾ ਹੈ। ਇਹ ਕੰਮ ਮਸਜਿਦ-ਏ-ਨਬਵੀ ਦੇ ਅੰਦਰ ਜ਼ਮ-ਜ਼ਮ ਦੇ ਬਣੇ ਡੱਬਿਆਂ ਅਤੇ ਭਾਂਡਿਆਂ ਰਾਹੀਂ ਕੀਤਾ ਜਾਂਦਾ ਹੈ। ਮਸਜਿਦ-ਏ-ਨਬਵੀ ਵਿੱਚ ਰਮਜ਼ਾਨ ਮੁਬਾਰਕ ਦੌਰਾਨ ਰੋਜ਼ਾਨਾ ਚਾਰ ਲੱਖ ਲੀਟਰ ਜ਼ਮ-ਜ਼ਮ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: ਮੇਖ, ਸਿੰਘ, ਮੀਨ ਰਾਸ਼ੀਆਂ ਸਮੇਤ ਸਾਰੀਆਂ 12 ਰਾਸ਼ੀਆਂ ਦਾ ਪੜ੍ਹੋ ਅੱਜ ਦਾ ਰਾਸ਼ੀਫਲ