ਪੜਚੋਲ ਕਰੋ
(Source: ECI/ABP News)
IPL Auction 2020: ਕ੍ਰਿਕਟ ਖਿਡਾਰੀਆਂ ਦੀ 19 ਦਸੰਬਰ ਨੂੰ ਲੱਗੇਗੀ ਬੋਲੀ
ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਲਈ ਖਿਡਾਰੀਆਂ ਦੀ ਬੋਲੀ ਇਸ ਵਾਰ ਕੋਲਕਾਤਾ ‘ਚ 19 ਦਸੰਬਰ ਨੂੰ ਲੱਗੇਗੀ। ਨੀਲਾਮੀ ਤੋਂ ਪਹਿਲਾਂ 14 ਨਵੰਬਰ ਤਕ ਟੀਮਾਂ ਖਿਡਾਰੀਆਂ ਦੀ ਅਦਲਾ-ਬਦਲੀ ਕਰ ਸਕਦੀਆਂ ਹਨ।
![IPL Auction 2020: ਕ੍ਰਿਕਟ ਖਿਡਾਰੀਆਂ ਦੀ 19 ਦਸੰਬਰ ਨੂੰ ਲੱਗੇਗੀ ਬੋਲੀ 2020 IPL Auction To Be Held In Kolkata On December 19 IPL Auction 2020: ਕ੍ਰਿਕਟ ਖਿਡਾਰੀਆਂ ਦੀ 19 ਦਸੰਬਰ ਨੂੰ ਲੱਗੇਗੀ ਬੋਲੀ](https://static.abplive.com/wp-content/uploads/sites/5/2019/10/01135244/IPL-Auction-2020.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਲਈ ਖਿਡਾਰੀਆਂ ਦੀ ਬੋਲੀ ਇਸ ਵਾਰ ਕੋਲਕਾਤਾ ‘ਚ 19 ਦਸੰਬਰ ਨੂੰ ਲੱਗੇਗੀ। ਨੀਲਾਮੀ ਤੋਂ ਪਹਿਲਾਂ 14 ਨਵੰਬਰ ਤਕ ਟੀਮਾਂ ਖਿਡਾਰੀਆਂ ਦੀ ਅਦਲਾ-ਬਦਲੀ ਕਰ ਸਕਦੀਆਂ ਹਨ।
2021 ‘ਚ ਹੋਣ ਵਾਲੀ ਮੈਗਾ ਨਿਲਾਮੀ ਤੋਂ ਪਹਿਲਾਂ ਟੀਮਾਂ ਕੋਲਕਾਤਾ ‘ਚ ਹੋਣ ਵਾਲੀ ਨਿਲਾਮੀ ‘ਚ ਇੱਕ ਟੀਮ ਦੀ ਚੋਣ ਕਰਨਾ ਚਾਹੁਣਗੀਆਂ। ਆਈਪੀਐਲ ਦੇ 13ਵੇਂ ਸੀਜ਼ਨ ‘ਚ ਟੀਮਾਂ ਨੂੰ ਨਿਲਾਮੀ ਦੇ ਲਈ 85 ਕਰੋੜ ਰੁਪਏ ਦਿੱਤੇ ਗਏ ਹਨ ਜਦਕਿ ਪਿਛਲੇ ਸੀਜ਼ਨ ‘ਚ ਇਹ 82 ਕਰੋੜ ਰੁਪਏ ਸੀ।
ਇਸ ਨਿਲਾਮੀ ‘ਚ ਖ਼ਰਚ ਕਰਨ ਲਈ ਸਭ ਤੋਂ ਜ਼ਿਆਦਾ ਪੈਸਾ ਦਿੱਲੀ ਕੈਪੀਟਲਸ ਕੋਲ ਹੋਵੇਗਾ। ਇਸ ਟੀਮ ਕੋਲ ਪਿਛਲੀ ਨਿਲਾਮੀ ਤੋਂ 8.2 ਕਰੋੜ ਰੁਪਏ ਹੈ। ਦਿੱਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਪੈਸੇ ਰਾਜਸਥਾਨ ਰਾਈਲਸ ਟੀਮ ਕੋਲ 7.15 ਕਰੋੜ ਰੁਪਏ ਹਨ।
ਇਨ੍ਹਾਂ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼ ਕੋਲ 6.05 ਕਰੋੜ ਰੁਪਏ, ਕਿੰਗਸ ਇਲੈਵਨ ਕੋਲ 3.7 ਕਰੋੜ, ਚੇਨਈ ਸੁਪਰਕਿੰਗਸ ਕੋਲ 3.2 ਕਰੋੜ ਤੇ ਰਾਈਲ ਚੈਲੇਂਸਰਸ ਬੰਗਲੁਰੂ ਕੋਲ ਸਭ ਤੋਂ ਘੱਟ 1.8 ਕਰੋੜ ਰੁਪਏ ਬਚੇ ਹੋਏ ਹਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)