45th Chess Olympiad: ਸ਼ਤਰੰਜ ਓਲੰਪੀਆਡ 2024 'ਚ ਚਮਕਿਆ ਭਾਰਤ, ਡੀ ਗੁਕੇਸ਼ ਨੇ ਗੋਲਡ ਮੈਡਲ ਜਿੱਤ ਰਚਿਆ ਇਤਿਹਾਸ
45th Chess Olympiad: ਭਾਰਤੀ ਸ਼ਤਰੰਜ ਖਿਡਾਰੀ ਡੀ ਗੁਕੇਸ਼ ਨੇ ਸ਼ਤਰੰਜ ਓਲੰਪੀਆਡ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਫਾਈਨਲ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਲਈ ਸੋਨ ਤਮਗਾ ਜਿੱਤਿਆ। ਡੀ ਗੁਕੇਸ਼ ਨੇ
45th Chess Olympiad: ਭਾਰਤੀ ਸ਼ਤਰੰਜ ਖਿਡਾਰੀ ਡੀ ਗੁਕੇਸ਼ ਨੇ ਸ਼ਤਰੰਜ ਓਲੰਪੀਆਡ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਫਾਈਨਲ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਲਈ ਸੋਨ ਤਮਗਾ ਜਿੱਤਿਆ। ਡੀ ਗੁਕੇਸ਼ ਨੇ ਹੁਣ 45ਵੇਂ ਓਲੰਪੀਆਡ 'ਚ ਪੂਰੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਭਾਰਤ ਨੇ 97 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਓਪਨ ਸੈਕਸ਼ਨ ਵਿੱਚ ਸੋਨ ਤਮਗਾ ਜਿੱਤਿਆ ਹੈ।
45ਵੇਂ ਸ਼ਤਰੰਜ ਓਲੰਪੀਆਡ ਦੇ 10ਵੇਂ ਦੌਰ ਵਿੱਚ ਭਾਰਤੀ ਖਿਡਾਰੀਆਂ ਨੇ ਅਮਰੀਕਾ ਨੂੰ 2.5-1.5 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਡੀ'ਗੁਕੇਸ਼ ਨੇ ਫੈਬੀਆਨੋ ਕਾਰੂਆਨਾ ਨੂੰ ਹਰਾਇਆ। ਹੰਗਰੀ ਦੀ ਰਾਜਧਾਨੀ ਬੁਡਾਪੇਸਟ 'ਚ ਹੋਏ ਮੁਕਾਬਲੇ 'ਚ ਗ੍ਰੈਂਡਮਾਸਟਰ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਡੀ ਗੁਕੇਸ਼ ਨੇ ਫੈਬੀਆਨੋ ਕਾਰੂਆਨਾ ਨੂੰ ਹਰਾ ਕੇ ਇਤਿਹਾਸ ਰਚਿਆ ਅਤੇ ਪੁਰਸ਼ ਵਰਗ 'ਚ ਪਹਿਲੀ ਵਾਰ ਸੋਨ ਤਮਗਾ ਜਿੱਤਿਆ।
Read MOre: Yuzvendra Chahal: ਯੁਜਵੇਂਦਰ ਦੀ ਭੈਣ ਨੂੰ ਡੇਟ ਕਰ ਰਿਹਾ ਇਹ ਕ੍ਰਿਕਟਰ, ਜਾਣੋ ਕੌਣ ਬਣੇਗਾ ਚਾਹਲ ਦਾ ਜੀਜਾ
ਡੀ ਗੁਕੇਸ਼ ਨੂੰ ਗ੍ਰੈਂਡਮਾਸਟਰ ਪ੍ਰਵੀਨ ਅਤੇ ਪ੍ਰਗਿਆਨੰਦ ਦੇ ਕੋਚ ਆਰਬੀ ਰਮੇਸ਼ ਨੇ ਵੀ ਵਧਾਈ ਦਿੱਤੀ ਹੈ। ਭਾਰਤੀ ਪੁਰਸ਼ ਟੀਮ 19 ਅੰਕਾਂ ਨਾਲ ਸਿਖਰ 'ਤੇ ਹੈ, ਪ੍ਰਵੀਨ ਥਿਪਸੇ ਨੇ ਕਿਹਾ ਕਿ ਜੇਕਰ ਭਾਰਤ 11ਵੇਂ ਦੌਰ 'ਚ ਹਾਰ ਜਾਂਦਾ ਤਾਂ ਵੀ ਉਸ ਦੇ ਅੰਕ ਦੂਜੀ ਟੀਮ ਦੇ ਬਰਾਬਰ ਹੁੰਦੇ। ਫਿਰ ਵੀ ਟਾਈ ਬ੍ਰੇਕਰ ਵਿੱਚ ਭਾਰਤ ਦਾ ਸਕੋਰ ਚੰਗਾ ਰਿਹਾ। ਜਿਸ ਕਾਰਨ ਉਸ ਦਾ ਸੋਨ ਤਗਮਾ ਪੱਕਾ ਹੋ ਗਿਆ। ਭਾਰਤੀ ਪੁਰਸ਼ ਟੀਮ ਨੇ ਫਾਈਨਲ ਤੱਕ ਅਜੇਤੂ ਰਹਿ ਕੇ ਓਲੰਪੀਆਡ 2024 ਵਿੱਚ ਸੋਨ ਤਮਗਾ ਜਿੱਤ ਲਿਆ ਹੈ। ਭਾਰਤ ਅਜੇ ਵੀ 19 ਅੰਕਾਂ ਨਾਲ ਟੂਰਨਾਮੈਂਟ 'ਚ ਚੋਟੀ 'ਤੇ ਬਰਕਰਾਰ ਹੈ।
🇮🇳 India wins the 45th FIDE #ChessOlympiad! 🏆 ♟️
— International Chess Federation (@FIDE_chess) September 22, 2024
Congratulations to Gukesh D, Praggnanandhaa R, Arjun Erigaisi, Vidit Gujrathi, Pentala Harikrishna and Srinath Narayanan (Captain)! 👏 👏
Gukesh D beats Vladimir Fedoseev, and Arjun Erigaisi prevails against Jan Subelj; India… pic.twitter.com/jOGrjwsyJc
ਮਹਿਲਾ ਟੀਮ ਨੇ ਚੀਨ ਨੂੰ ਹਰਾਇਆ
ਭਾਰਤੀ ਮਹਿਲਾ ਟੀਮ ਦੀਆਂ ਖਿਡਾਰਨਾਂ ਨੇ 10ਵੇਂ ਦੌਰ ਵਿੱਚ ਚੀਨ ਨੂੰ 2.5-1.5 ਨਾਲ ਹਰਾ ਕੇ ਆਪਣੇ ਕਾਫ਼ਲੇ ਨੂੰ ਅੱਗੇ ਤੋਰਿਆ। ਇਸ ਤੋਂ ਪਹਿਲਾਂ ਭਾਰਤ ਦਾ ਅਮਰੀਕਾ ਨਾਲ ਮੈਚ ਡਰਾਅ ਰਿਹਾ ਸੀ। ਹਾਲਾਂਕਿ ਹੁਣ ਚੀਨ ਨੂੰ ਹਰਾਉਣ ਤੋਂ ਬਾਅਦ ਭਾਰਤੀ ਮਹਿਲਾ ਖਿਡਾਰੀਆਂ ਦਾ ਮਨੋਬਲ ਉੱਚਾ ਹੈ। ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਭਾਰਤੀ ਮਹਿਲਾ ਟੀਮ 'ਚ ਹੁਣ ਤੱਕ ਸਿਰਫ ਦਿਵਿਆ ਦੇਸ਼ਮੁਖ ਨੇ ਜਿੱਤ ਦਰਜ ਕੀਤੀ ਹੈ, ਜਦਕਿ ਵੰਤਿਕ ਅਗਰਵਾਲ, ਵੈਸ਼ਾਲੀ ਅਤੇ ਹਰਿਕਾ ਨੇ ਮੈਚ ਡਰਾਅ ਕੀਤਾ ਹੈ।
Read MOre: Sports Breaking: ਟੀਮ 'ਚ ਚੋਣ ਲਈ ਸੈਕਸ ਦੀ ਮੰਗ ਕਰਦੇ ਕੋਚ, ਕ੍ਰਿਕਟ ਜਗਤ 'ਚ ਖੁਲਾਸੇ ਤੋਂ ਬਾਅਦ ਮੱਚਿਆ ਹੰਗਾਮਾ