India Wins Gold: ਭਾਰਤੀ ਪੁਰਸ਼ ਟੀਮ ਨੇ ਨਿਸ਼ਾਨੇਬਾਜ਼ੀ 'ਚ ਗੋਲਡ ਮੈਡਲ ਕੀਤਾ ਆਪਣੇ ਨਾਂਅ
Asian Games 2023: ਭਾਰਤੀ ਟੀਮ ਨੇ ਪੁਰਸ਼ ਟਰੈਪ ਟੀਮ ਵਿੱਚ ਗੋਲਡ ਮੈਡਲ ਜਿੱਤਿਆ ਹੈ। ਜ਼ੋਰਾਵਰ ਸਿੰਘ ਅਤੇ ਪ੍ਰਿਥਵੀਰਾਜ ਟੋਂਡੀਮਾਨ ਨੇ ਕੂਵੈਤ ਅਤੇ ਚੀਨ ਤੋਂ ਕਾਫੀ ਅੱਗੇ ਰਹਿੰਦੇ ਹੋਏ 361 ਸਕੋਰ ਬਣਾਏ ਅਤੇ ਸੋਨ ਤਗਮਾ ਜਿੱਤਿਆ।
Asian Games 2023: ਏਸ਼ੀਆਈ ਖੇਡਾਂ 2023 ਦਾ ਆਯੋਜਨ ਚੀਨ ਦੇ ਹਾਂਗਜ਼ੂ ਵਿੱਚ ਕੀਤਾ ਜਾ ਰਿਹਾ ਹੈ। ਇਸ ਦੇ ਅੱਠਵੇਂ ਦਿਨ ਐਤਵਾਰ ਨੂੰ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਇੰਡੀਆ ਨੂੰ ਗੋਲਡ ਦੇ ਨਾਲ ਸਿਲਵਰ ਮੈਡਲ ਵੀ ਮਿਲਿਆ। ਭਾਰਤੀ ਨਿਸ਼ਾਨੇਬਾਜ਼. ਚੇਨਈ, ਪ੍ਰਿਥਵੀਰਾਜ ਟੋਂਡੀਮਨ ਅਤੇ ਜ਼ੋਰਾਵਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ। ਇਸਦੇ ਨਾਲ ਹੀ ਮਹਿਲਾ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਨੂੰ ਗੋਲਫ ਵਿੱਚ ਵੀ ਚਾਂਦੀ ਦਾ ਤਮਗਾ ਮਿਲਿਆ ਹੈ।
ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ 7ਵਾਂ ਗੋਲਡ ਮੈਡਲ ਜਿੱਤਿਆ ਹੈ। ਕੇ. ਚੇਨਈ, ਪ੍ਰਿਥਵੀਰਾਜ ਅਤੇ ਜ਼ੋਰਾਵਰ ਦੀ ਤਿਕੜੀ ਨੇ ਪੁਰਸ਼ ਟੀਮ ਟਰੈਪ ਸ਼ੂਟਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ। ਰਾਜੇਸ਼ਵਰੀ ਕੁਮਾਰੀ, ਮਨੀਸ਼ਾ ਕੀਰ ਅਤੇ ਪ੍ਰੀਤੀ ਰਜਕ ਨੇ ਮਹਿਲਾ ਟੀਮ ਟਰੈਪ ਸ਼ੂਟਿੰਗ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਹੈ। ਇਸ ਤਰ੍ਹਾਂ ਭਾਰਤ ਨੇ ਕੁੱਲ 41 ਤਗਮੇ ਜਿੱਤੇ ਹਨ। ਇਸ ਵਿੱਚ 11 ਗੋਲਡ ਸ਼ਾਮਿਲ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਸ਼ਵਰਿਆ ਤੋਮਰ, ਰੁਦਰੰਕਸ਼ ਪਾਟਿਲ ਅਤੇ ਦਿਵਯਾਂਸ਼ ਪੰਵਾਰ ਨੇ 10 ਮੀਟਰ ਏਅਰ ਰਾਈਫਲ ਟੀਮ ਈਵੈਂਟ 'ਚ ਭਾਰਤ ਲਈ ਗੋਲਡ ਤਮਗਾ ਜਿੱਤਿਆ ਸੀ। ਮਨੂ ਭਾਕਰ, ਈਸ਼ਾ ਸਿੰਘ, ਰਿਦਮ ਸਾਂਗਵਾਨ ਨੇ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਸਿਫਤ ਕੌਰ ਸਮਰਾ ਨੇ ਔਰਤਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਦਾ ਸੋਨ ਤਮਗਾ ਜਿੱਤਿਆ। ਅਰਜੁਨ ਚੀਮਾ, ਸਰਬਜੋਤ ਸਿੰਘ ਅਤੇ ਸ਼ਿਵ ਨਰਵਾਲ ਨੇ ਵੀ ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜਿੱਤਿਆ। ਇਸ ਤਿਕੜੀ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਦੱਸ ਦੇਈਏ ਕਿ ਭਾਰਤ ਲਈ ਹੁਣ ਤੱਕ ਏਸ਼ੀਆਈ ਖੇਡਾਂ 2023 ਦਾ ਅੱਠਵਾਂ ਦਿਨ ਚੰਗਾ ਰਿਹਾ। ਭਾਰਤ ਨੇ ਐਤਵਾਰ ਨੂੰ ਤਿੰਨ ਤਗ਼ਮੇ ਜਿੱਤੇ। ਪਹਿਲਾ ਤਮਗਾ ਅਦਿਤੀ ਅਸ਼ੋਕ ਨੇ ਜਿੱਤਿਆ। ਗੋਲਫਰ ਅਦਿਤੀ ਤੋਂ ਗੋਲਡ ਦੀ ਉਮੀਦ ਸੀ। ਪਰ ਉਹ ਸਿਰਫ਼ ਚਾਂਦੀ ਦਾ ਤਗ਼ਮਾ ਹੀ ਜਿੱਤ ਸਕੀ। ਇਸ ਤੋਂ ਬਾਅਦ ਮਹਿਲਾ ਟੀਮ ਨੇ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਇਸ ਤੋਂ ਬਾਅਦ ਪੁਰਸ਼ਾਂ ਦੀ ਟੀਮ ਨੇ ਨਿਸ਼ਾਨੇਬਾਜ਼ੀ ਵਿੱਚ ਸੋਨ ਤਗ਼ਮਾ ਜਿੱਤਿਆ।
🥇 Gold Rush Alert! 🥇 #AsianGames2022
— SAI Media (@Media_SAI) October 1, 2023
🇮🇳 Shooters @tondaimanpr, #KheloIndiaAthlete @KynanChenai, and Zoravar Singh Sandhu have shot their way to GOLD in the Men's Trap Team event! 🎯🇮🇳 with an Asian Games record of 361 ⚡
Their precision, focus, and teamwork have brought glory… pic.twitter.com/7pAakYlsaj