(Source: ECI/ABP News)
Sharath Kamal Wins Gold: ਸ਼ਰਤ ਕਮਲ ਨੇ ਰਚਿਆ ਇਤਿਹਾਸ, ਟੇਬਲ ਟੈਨਿਸ ਫਾਈਨਲ ਦੇ ਪੁਰਸ਼ ਸਿੰਗਲਜ਼ ਵਿੱਚ ਸੋਨ ਤਗ਼ਮਾ ਜਿੱਤਿਆ
Sharath Kamal: ਸ਼ਰਤ ਕਮਲ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਇੰਗਲੈਂਡ ਦੇ ਲਿਆਮ ਪਿਚਫੋਰਡ ਨੂੰ 4-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।
![Sharath Kamal Wins Gold: ਸ਼ਰਤ ਕਮਲ ਨੇ ਰਚਿਆ ਇਤਿਹਾਸ, ਟੇਬਲ ਟੈਨਿਸ ਫਾਈਨਲ ਦੇ ਪੁਰਸ਼ ਸਿੰਗਲਜ਼ ਵਿੱਚ ਸੋਨ ਤਗ਼ਮਾ ਜਿੱਤਿਆ Commonwealth Games 2022: Sharath Kamal wins Gold medal in men single of table tennis final Sharath Kamal Wins Gold: ਸ਼ਰਤ ਕਮਲ ਨੇ ਰਚਿਆ ਇਤਿਹਾਸ, ਟੇਬਲ ਟੈਨਿਸ ਫਾਈਨਲ ਦੇ ਪੁਰਸ਼ ਸਿੰਗਲਜ਼ ਵਿੱਚ ਸੋਨ ਤਗ਼ਮਾ ਜਿੱਤਿਆ](https://feeds.abplive.com/onecms/images/uploaded-images/2022/08/08/feddc911dd5f88c77732d43e206bfaea1659962313602496_original.jpg?impolicy=abp_cdn&imwidth=1200&height=675)
Sharath Kamal: ਸ਼ਰਤ ਕਮਲ ਨੇ ਇਤਿਹਾਸ ਰਚ ਦਿੱਤਾ ਹੈ। 40 ਸਾਲਾ ਸ਼ਰਤ ਕਮਲ ਨੇ ਟੇਬਲ ਟੈਨਿਸ ਵਿੱਚ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਇੰਗਲੈਂਡ ਦੇ ਲਿਆਮ ਪਿਚਫੋਰਡ ਨੂੰ 4-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਇਸ ਨਾਲ ਭਾਰਤ ਦੇ 22 ਸੋਨ ਤਗਮੇ ਹੋ ਗਏ ਹਨ।
ਭਾਰਤ ਦੇ ਤਜਰਬੇਕਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਹੈ। ਸ਼ਰਤ ਨੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਇੰਗਲੈਂਡ ਦੇ ਲਿਆਮ ਪਿਚਫੋਰਡ ਨੂੰ ਹਰਾਇਆ। ਸ਼ਰਤ ਕਮਲ ਨੇ ਫਾਈਨਲ ਵਿੱਚ ਲਿਆਮ ਪਿਚਫੋਰਡ ਨੂੰ 4-1 ਨਾਲ ਹਰਾਇਆ। ਪਹਿਲੀ ਗੇਮ ਗੁਆਉਣ ਤੋਂ ਬਾਅਦ ਭਾਰਤੀ ਖਿਡਾਰੀ ਨੇ ਜ਼ਬਰਦਸਤ ਵਾਪਸੀ ਕੀਤੀ। ਸ਼ਰਤ ਕਮਲ ਨੇ 29 ਸਾਲਾ ਪਿਚਫੋਰਡ ਨੂੰ 11-13, 11-7, 11-2, 11-6, 11-8 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ।
ਸ਼ਰਤ ਕਮਲ ਨੇ 2006 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਸ ਨੇ ਇਸ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦੇ ਹੀ ਜੀ ਸਾਥੀਆਨ ਨੇ ਇਸ ਈਵੈਂਟ ਦਾ ਕਾਂਸੀ ਦਾ ਤਗਮਾ ਜਿੱਤਿਆ। 40 ਸਾਲ ਦੇ ਸ਼ਰਤ ਨੇ ਆਪਣੀ ਉਮਰ ਨੂੰ ਟਾਲਦੇ ਹੋਏ ਫੁਰਤੀ ਨਾਲ ਦੌੜਦੇ ਹੋਏ ਰੈਂਕਿੰਗ 'ਚ ਬਿਹਤਰ ਖਿਡਾਰੀ ਦੇ ਖਿਲਾਫ ਪਹਿਲੀ ਗੇਮ ਹਾਰਨ ਤੋਂ ਬਾਅਦ ਵਾਪਸੀ ਕੀਤੀ। ਸ਼ਰਤ ਦੀ ਵਿਸ਼ਵ ਰੈਂਕਿੰਗ 39ਵੀਂ ਹੈ ਜਦਕਿ ਪਿਚਫੋਰਡ 20ਵੇਂ ਸਥਾਨ 'ਤੇ ਹੈ।
ਇਨ੍ਹਾਂ ਖੇਡਾਂ ਵਿੱਚ ਸ਼ਰਤ ਦਾ ਇਹ ਕੁੱਲ 13ਵਾਂ ਤਗ਼ਮਾ ਹੈ। ਉਸਨੇ ਬਰਮਿੰਘਮ ਖੇਡਾਂ ਵਿੱਚ ਚਾਰ ਤਗਮੇ ਜਿੱਤੇ। ਉਹ 2006 ਦੀਆਂ ਮੈਲਬੋਰਨ ਖੇਡਾਂ ਵਿੱਚ ਫਾਈਨਲ ਵਿੱਚ ਪਹੁੰਚਿਆ ਅਤੇ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਸਾਥੀਆਨ ਨੇ ਪੁਰਸ਼ ਸਿੰਗਲਜ਼ ਵਿੱਚ ਇੰਗਲੈਂਡ ਦੇ ਪਾਲ ਡਰਿੰਕਹਾਲ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਸਿੰਗਲ ਰੈਂਕਿੰਗ 'ਚ 35ਵੇਂ ਸਥਾਨ 'ਤੇ ਕਾਬਜ਼ ਸਾਥੀਆਨ ਨੇ ਸ਼ੁਰੂਆਤੀ ਤਿੰਨ ਗੇਮ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਰੈਂਕਿੰਗ 'ਚ 74ਵੇਂ ਸਥਾਨ 'ਤੇ ਕਾਬਜ਼ ਡ੍ਰਿਕਹਾਲ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਮੈਚ 3-3 ਨਾਲ ਬਰਾਬਰ ਕਰ ਦਿੱਤਾ। ਫੈਸਲਾਕੁੰਨ ਸੱਤਵਾਂ ਗੇਮ ਵੀ ਬਹੁਤ ਨੇੜੇ ਸੀ।
ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ਵਿੱਚ ਖੇਡੇ ਗਏ ਇਸ ਰੋਮਾਂਚਕ ਮੈਚ ਨੂੰ ਸਾਥੀਆਨ ਨੇ 11-9, 11-3, 11-5, 8-11, 9-11, 10-12, 11-9 ਨਾਲ ਜਿੱਤ ਲਿਆ। ਸਾਥੀਆਨ ਦਾ ਪਿਛਲੀਆਂ ਦੋ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਛੇਵਾਂ ਤਮਗਾ ਹੈ। ਮੌਜੂਦਾ ਖੇਡਾਂ ਵਿੱਚ ਇਹ ਉਸਦਾ ਦੂਜਾ ਤਮਗਾ ਹੈ। ਉਸ ਨੇ ਸ਼ਰਤ ਕਮਲ ਨਾਲ ਪੁਰਸ਼ ਡਬਲਜ਼ ਚਾਂਦੀ ਦਾ ਤਗਮਾ ਜਿੱਤਿਆ। ਸ਼ਰਤ ਅਤੇ ਸਾਥੀਆਨ ਨੇ ਪੁਰਸ਼ ਡਬਲਜ਼ ਫਾਈਨਲ ਵਿੱਚ ਪਿਚਫੋਰਡ ਅਤੇ ਡਰਿੰਕਹਾਲ ਤੋਂ ਆਪਣੀ ਹਾਰ ਦਾ ਬਦਲਾ ਵੀ ਲਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)