ਵੱਡੀ ਖਬਰ ! ਰਾਸ਼ਟਰਮੰਡਲ ਖੇਡਾਂ 'ਚ ਰੋਕੇ ਗਏ ਕੁਸ਼ਤੀ ਦੇ ਮੁਕਾਬਲੇ , ਖਾਲੀ ਕਰਵਾਇਆ ਗਿਆ ਸਟੇਡੀਅਮ
Commonwealth Games 2022: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਸੁਰੱਖਿਆ ਵਿੱਚ ਕਮੀਆਂ ਕਾਰਨ ਕੁਸ਼ਤੀ ਦੇ ਮੈਚਾਂ ਨੂੰ ਰੋਕ ਦਿੱਤਾ ਗਿਆ ਹੈ।
Commonwealth Games 2022: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਸੁਰੱਖਿਆ ਵਿੱਚ ਕਮੀਆਂ ਕਾਰਨ ਕੁਸ਼ਤੀ ਦੇ ਮੈਚਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੂਰੇ ਸਟੇਡੀਅਮ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਕੁਸ਼ਤੀ ਦੇ ਫਾਈਨਲ ਮੈਚ ਵੀ ਲੇਟ ਹੋਣਗੇ। ਭਾਰਤ ਦੇ ਬਜਰੰਗ ਪੂਨੀਆ ਅਤੇ ਦੀਪਕ ਪੂਨੀਆ ਨੇ ਪਹਿਲੇ ਦੌਰ ਵਿੱਚ ਜਿੱਤ ਦਰਜ ਕੀਤੀ। ਦੋਵਾਂ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।
We're taking a short pause for a safety check and will resume action once we receive the go-ahead. #WrestleBirmingham
— United World Wrestling (@wrestling) August 5, 2022
ਯੂਨਾਈਟਿਡ ਵਰਲਡ ਰੈਸਲਿੰਗ ਨੇ ਟਵੀਟ ਕੀਤਾ, "ਸੁਰੱਖਿਆ ਜਾਂਚ ਲਈ ਅਸੀਂ ਫਿਲਹਾਲ ਖੇਡਾਂ ਨੂੰ ਰੋਕ ਰਹੇ ਹਾਂ। ਇਜਾਜ਼ਤ ਮਿਲਣ ਤੋਂ ਬਾਅਦ ਖੇਡ ਮੁੜ ਸ਼ੁਰੂ ਹੋ ਜਾਣਗੀਆਂ।" ਤਾਜ਼ਾ ਜਾਣਕਾਰੀ ਅਨੁਸਾਰ ਕੁਸ਼ਤੀ ਦੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 5:15 ਵਜੇ ਮੁੜ ਸ਼ੁਰੂ ਹੋਣਗੇ।
Wrestling will resume in one hour. We'll restart at 12:15 (local time 🏴). We apologize, wrestling fans. https://t.co/pXwoUiQyey
— United World Wrestling (@wrestling) August 5, 2022
ਬਜਰੰਗ ਪੂਨੀਆ ਅਤੇ ਦੀਪਕ ਨੇ ਕੀਤਾ ਕਮਾਲ
ਬਜਰੰਗ ਪੂਨੀਆ ਅਤੇ ਦੀਪਕ ਪੂਨੀਆ ਦੋਵਾਂ ਨੇ ਆਪਣੇ ਪਹਿਲੇ ਮੈਚ ਜਿੱਤ ਲਏ ਹਨ। ਬਜਰੰਗ ਨੇ ਨੌਰੂ ਦੇ ਲਾਵੇ ਬਿੰਘਮ ਨੂੰ 4-0 ਨਾਲ ਹਰਾਇਆ ਜਦਕਿ ਦੀਪਕ ਪੂਨੀਆ ਨੇ ਨਿਊਜ਼ੀਲੈਂਡ ਦੇ ਮੈਥਿਊ ਨੂੰ 10-0 ਨਾਲ ਹਰਾਇਆ। ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਇੱਕ ਹੋਰ ਭਾਰਤੀ ਤਮਗਾ ਪੱਕਾ ਹੋ ਗਿਆ ਹੈ।
ਪੈਰਾ ਟੇਬਲ ਟੈਨਿਸ ਦੇ ਮਹਿਲਾ ਸਿੰਗਲਜ਼ (ਕਲਾਸ 3-5) ਵਿੱਚ ਭਾਵਨਾ ਪਟੇਲ ਨੇ ਇਹ ਤਮਗਾ ਪੱਕਾ ਕਰ ਲਿਆ ਹੈ। ਉਸ ਨੇ ਇਸ ਈਵੈਂਟ ਦੇ ਸੈਮੀਫਾਈਨਲ ਮੈਚ ਵਿੱਚ ਇੰਗਲੈਂਡ ਦੀ ਸੂ ਬੇਲੀ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।