ਪੜਚੋਲ ਕਰੋ

Asia Cup 2022: ਕੋਹਲੀ ਦੇ ਪ੍ਰਦਰਸ਼ਨ ਤੇ ਜਡੇਜਾ ਦੀ ਸੱਟ 'ਤੇ ਬੋਲੇ ਰਾਹੁਲ ਦ੍ਰਾਵਿੜ, ਰਿਸ਼ਭ ਪੰਤ ਬਾਰੇ ਵੀ ਕਹੀ ਵੱਡੀ ਗੱਲ

IND vs PAK: ਏਸ਼ੀਆ ਕੱਪ 'ਚ ਭਾਰਤ-ਪਾਕਿ ਮੈਚ ਤੋਂ ਇਕ ਦਿਨ ਪਹਿਲਾਂ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਪ੍ਰੈੱਸ ਕਾਨਫਰੰਸ 'ਚ ਵਿਰਾਟ ਕੋਹਲੀ ਦੀ ਫਾਰਮ, ਰਵਿੰਦਰ ਜਡੇਜਾ ਦੀ ਸੱਟ ਅਤੇ ਰਿਸ਼ਭ ਪੰਤ ਦੀ ਟੀਮ 'ਚ ਜਗ੍ਹਾ ਬਾਰੇ ਗੱਲ ਕੀਤੀ।

Rahul Dravid Press Conference: ਏਸ਼ੀਆ ਕੱਪ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ (IND vs PAK) ਇੱਕ ਵਾਰ ਫਿਰ ਭਿੜਨ ਜਾ ਰਹੇ ਹਨ। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਇਸ ਵੱਡੇ ਮੈਚ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਪ੍ਰੀ-ਮੈਚ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਆਪਣੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਲਈ ਕਿਹਾ ਕਿ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਵਿਰਾਟ ਕਿੰਨੇ ਦੌੜਾਂ ਬਣਾਉਂਦੇ ਹਨ, ਪਰ ਉਹ ਇਸ ਗੱਲ ਨੂੰ ਮਹੱਤਵ ਦਿੰਦੇ ਹਨ ਕਿ ਵਿਰਾਟ ਦੌੜਾਂ ਕਿਵੇਂ ਬਣਾਉਂਦੇ ਹਨ। ਰਾਹੁਲ ਦ੍ਰਾਵਿੜ ਨੇ ਇਸ ਪ੍ਰੈੱਸ ਕਾਨਫਰੰਸ 'ਚ ਰਵਿੰਦਰ ਜਡੇਜਾ ਅਤੇ ਰਿਸ਼ਭ ਪੰਤ 'ਤੇ ਵੀ ਲੰਬੀ ਗੱਲਬਾਤ ਕੀਤੀ।

Asia Cup 2022: ਕੋਹਲੀ ਦੇ ਪ੍ਰਦਰਸ਼ਨ ਤੇ ਜਡੇਜਾ ਦੀ ਸੱਟ 'ਤੇ ਬੋਲੇ ਰਾਹੁਲ ਦ੍ਰਾਵਿੜ, ਰਿਸ਼ਭ ਪੰਤ ਬਾਰੇ ਵੀ ਕਹੀ ਵੱਡੀ ਗੱਲ

'ਟੀ-20 'ਚ ਛੋਟੀ ਪਾਰੀ ਵੀ ਲਿਆ ਸਕਦੀ ਹੈ ਵੱਡਾ ਫਰਕ'

ਦ੍ਰਾਵਿੜ ਨੇ ਕਿਹਾ, 'ਬ੍ਰੇਕ ਤੋਂ ਬਾਅਦ ਵਿਰਾਟ ਵਾਪਸ ਆ ਗਏ ਹਨ। ਇਹ ਦੇਖ ਕੇ ਚੰਗਾ ਲੱਗਾ ਕਿ ਉਹ ਨਵੇਂ ਸਿਰੇ ਤੋਂ ਖੇਡ ਰਿਹਾ ਹੈ। ਉਹ ਇਹ ਸਾਰੇ ਮੈਚ ਖੇਡਣ ਦੀ ਉਡੀਕ ਕਰ ਰਿਹਾ ਹੈ। ਉਸ ਨੂੰ ਮੈਦਾਨ 'ਚ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਅਤੇ ਉਮੀਦ ਹੈ ਕਿ ਉਹ ਇੱਥੋਂ ਬਿਹਤਰ ਪ੍ਰਦਰਸ਼ਨ ਕਰੇਗਾ। ਸਾਡੇ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਉਹ ਕਿੰਨੀਆਂ ਦੌੜਾਂ ਬਣਾਉਂਦਾ ਹੈ। ਖਾਸ ਤੌਰ 'ਤੇ ਵਿਰਾਟ ਦੇ ਨਾਲ, ਲੋਕ ਉਸ ਦੇ ਅੰਕੜਿਆਂ ਨੂੰ ਲੈ ਕੇ ਥੋੜਾ ਜਨੂੰਨੀ ਹੋ ਜਾਂਦੇ ਹਨ। ਸਾਡੇ ਲਈ, ਇਹ ਮਾਇਨੇ ਨਹੀਂ ਰੱਖਦਾ। ਉਹ ਕਿਵੇਂ ਖੇਡਦਾ ਹੈ ਅਤੇ ਟੀਮ ਨੂੰ ਉਸ ਨਾਲ ਕਿੰਨਾ ਫਾਇਦਾ ਹੁੰਦਾ ਹੈ, ਇਹ ਮਹੱਤਵਪੂਰਨ ਹੈ। ਟੀ-20 'ਚ ਛੋਟੀ ਪਾਰੀ ਵੀ ਵੱਡਾ ਫਰਕ ਲਿਆ ਸਕਦੀ ਹੈ।

'ਜਡੇਜਾ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ'

ਰਵਿੰਦਰ ਜਡੇਜਾ ਦੀ ਸੱਟ 'ਤੇ ਦ੍ਰਾਵਿੜ ਨੇ ਕਿਹਾ, 'ਜਡੇਜਾ ਯਕੀਨੀ ਤੌਰ 'ਤੇ ਆਪਣੇ ਗੋਡੇ 'ਤੇ ਸੱਟ ਲਗਾ ਕੇ ਬੈਠਾ ਹੈ। ਫਿਲਹਾਲ ਉਹ ਮੈਡੀਕਲ ਟੀਮ ਦੀ ਨਿਗਰਾਨੀ 'ਚ ਹੈ। ਵਿਸ਼ਵ ਕੱਪ ਅਜੇ ਬਹੁਤ ਦੂਰ ਹੈ। ਅਜਿਹੇ 'ਚ ਅਸੀਂ ਉਸ ਦੇ ਬਾਹਰ ਹੋਣ ਜਾਂ ਟੀਮ 'ਚ ਹੋਣ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਖਿਡਾਰੀ ਜ਼ਖਮੀ ਹੁੰਦੇ ਰਹਿੰਦੇ ਹਨ। ਚੀਜ਼ਾਂ ਉਨ੍ਹਾਂ ਦੇ ਮੁੜ ਵਸੇਬੇ ਅਤੇ ਸੱਟ ਦੀ ਗੰਭੀਰਤਾ 'ਤੇ ਨਿਰਭਰ ਕਰਦੀਆਂ ਹਨ। ਮੈਂ ਉਸ ਨੂੰ ਫਿਲਹਾਲ ਵਿਸ਼ਵ ਕੱਪ ਤੋਂ ਬਾਹਰ ਨਹੀਂ ਦੇਖਣਾ ਚਾਹੁੰਦਾ।

'ਟੀਮ 'ਚ ਕੋਈ First Choice Wicketkeeper ਨਹੀਂ'

ਰਾਹੁਲ ਦ੍ਰਵਿੜ ਨੇ ਰਿਸ਼ਭ ਪੰਤ 'ਤੇ ਕਿਹਾ, 'ਟੀਮ 'ਚ ਕੋਈ ਵੀ first choice wicketkeeper ਨਹੀਂ ਹੈ। ਅਸੀਂ ਹਾਲਾਤ, ਮੈਦਾਨ ਦੇ ਹਾਲਾਤ ਅਤੇ ਵਿਰੋਧੀ ਟੀਮ ਦੇ ਹਿਸਾਬ ਨਾਲ ਖੇਡਦੇ ਹਾਂ ਅਤੇ ਉਸ ਮੁਤਾਬਕ ਸਰਵੋਤਮ ਇਲੈਵਨ ਦੀ ਚੋਣ ਕਰਦੇ ਹਾਂ। ਵੱਖ-ਵੱਖ ਸਥਿਤੀਆਂ ਲਈ ਹਮੇਸ਼ਾ ਇੱਕੋ ਚੋਣ ਨਹੀਂ ਹੋ ਸਕਦੀ। ਉਸ ਦਿਨ ਪਾਕਿਸਤਾਨ ਦੇ ਖ਼ਿਲਾਫ਼, ਅਸੀਂ ਮਹਿਸੂਸ ਕੀਤਾ ਕਿ ਦਿਨੇਸ਼ (ਕਾਰਤਿਕ) ਸਾਡੇ ਲਈ ਸਹੀ ਬਦਲ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?

ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ

Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ
Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ
ਪੰਚਕੂਲਾ 'ਚ ਲੁਧਿਆਣਾ ਦੇ ਤਹਿਸੀਲਦਾਰ ਖਿਲਾਫ਼ FIR, ਪ੍ਰਾਈਵੇਟ ਸਕੂਲ ਮਾਲਕ ਦੀ ਮਾਂ ਨਾਲ ਧੋਖਾਧੜੀ; ਇੰਝ ਬਣਾਈ ਜਾਲੀ ਪਾਵਰ ਆਫ ਅਟਾਰਨੀ

T20 ਵਿਸ਼ਵ ਕੱਪ ਲਈ ਇਸ ਦਿਨ ਹੋਵੇਗਾ ਟੀਮ ਇੰਡੀਆ ਦਾ ਐਲਾਨ, ਨਿਊਜ਼ੀਲੈਂਡ ਸੀਰੀਜ਼ ਲਈ ਵੀ ਚੁਣੀ ਜਾਵੇਗੀ ਟੀਮ

ਅਜਨਾਲਾ 'ਚ ਧੁੰਦ ਕਾਰਨ ਸਕੂਲ ਵੈਨ ਤੇ ਕਾਰ ਦੀ ਟੱਕਰ, ਮੱਚ ਗਈ ਹਫੜਾ-ਦਫੜੀ; ਬੱਚਿਆਂ ਨੂੰ ਲੱਗੀਆਂ ਸੱਟਾਂ

Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ

Embed widget