Asia Cup 2023: BCCI ਸਕੱਤਰ ਜੈ ਸ਼ਾਹ ਏਸ਼ੀਆ ਕੱਪ ਦਾ ਪਹਿਲਾ ਮੈਚ ਦੇਖਣ ਜਾਣਗੇ ਮੁਲਤਾਨ? ਪਾਕਿਸਤਾਨ ਨੇ ਦਿੱਤਾ ਸੱਦਾ
Asia Cup 2023: ਏਸ਼ੀਆ ਕੱਪ 2023 30 ਅਗਸਤ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਜਾਵੇਗਾ।
Asia Cup 2023: ਪਾਕਿਸਤਾਨ 2023 ਏਸ਼ੀਆ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਹਾਲਾਂਕਿ, ਭਾਰਤ ਨੇ ਉੱਥੇ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਪਾਕਿਸਤਾਨ ਨੇ ਹਾਈਬ੍ਰਿਡ ਮਾਡਲ ਵਿੱਚ ਏਸ਼ੀਆ ਕੱਪ ਆਯੋਜਿਤ ਕਰਨ ਦਾ ਫੈਸਲਾ ਕੀਤਾ। ਇਸ ਦੇ ਮੁਤਾਬਕ ਹੁਣ 2023 ਏਸ਼ੀਆ ਕੱਪ ਦੇ ਚਾਰ ਮੈਚ ਪਾਕਿਸਤਾਨ 'ਚ ਖੇਡੇ ਜਾਣਗੇ।
ਉੱਥੇ ਹੀ ਬਾਕੀ ਮੈਚ ਸ਼੍ਰੀਲੰਕਾ ਵਿੱਚ ਹੋਣਗੇ। 2023 ਏਸ਼ੀਆ ਕੱਪ ਦਾ ਪਹਿਲਾ ਮੈਚ ਪਾਕਿਸਤਾਨ ਵਿੱਚ ਖੇਡਿਆ ਜਾਣਾ ਹੈ। ਇਸ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ ਨੇ ਭਾਰਤੀ ਕ੍ਰਿਕਟ ਬੋਰਡ (BCCI) ਦੇ ਸਕੱਤਰ ਅਤੇ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਜੈ ਸ਼ਾਹ ਨੂੰ ਪਾਕਿਸਤਾਨ ਆਉਣ ਦਾ ਸੱਦਾ ਭੇਜਿਆ ਹੈ।
ਦਰਅਸਲ, 2023 ਏਸ਼ੀਆ ਕੱਪ ਦੀ ਓਪਨਿੰਗ ਭਾਵ ਕਿ ਪਹਿਲਾ ਮੈਚ ਮੁਲਤਾਨ ਵਿੱਚ ਖੇਡਿਆ ਜਾਣਾ ਹੈ। ਅਜਿਹੇ ਵਿੱਚ ਪੀਸੀਬੀ ਨੇ ਜੈ ਸ਼ਾਹ ਨੂੰ ਉਦਘਾਟਨੀ ਮੈਚ ਵਿੱਚ ਆਉਣ ਦਾ ਸੱਦਾ ਭੇਜਿਆ ਹੈ। ਪੀਸੀਬੀ ਨੇ ਕਿਹਾ ਕਿ ਜੈ ਸ਼ਾਹ ਤੋਂ ਇਲਾਵਾ ਏਸ਼ੀਅਨ ਕ੍ਰਿਕਟ ਕੌਂਸਲ ਦਾ ਹਿੱਸਾ ਹੋਣ ਵਾਲੇ ਹੋਰ ਬੋਰਡਾਂ ਦੇ ਮੁਖੀਆਂ ਨੂੰ ਵੀ ਉਦਘਾਟਨੀ ਮੈਚ ਲਈ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Virat Kohli: ਵਿਰਾਟ ਕੋਹਲੀ ਦੇ ਵੱਡੇ ਭਰਾ ਵਿਕਾਸ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕ੍ਰਿਕਟਰ ਨੂੰ ਲੈ ਲਿਖੀਆਂ ਇਹ ਗੱਲਾਂ
ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 2023 ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਮੁਲਤਾਨ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 3 ਸਤੰਬਰ ਨੂੰ ਲਾਹੌਰ 'ਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਖੇਡਿਆ ਜਾਵੇਗਾ। 5 ਸਤੰਬਰ ਅਤੇ 6 ਸਤੰਬਰ ਨੂੰ ਲਾਹੌਰ ਵਿੱਚ ਵੀ ਮੈਚ ਹੋਣਗੇ। ਇਨ੍ਹਾਂ ਤੋਂ ਇਲਾਵਾ ਬਾਕੀ 9 ਮੈਚ ਸ਼੍ਰੀਲੰਕਾ 'ਚ ਖੇਡੇ ਜਾਣਗੇ। ਟੂਰਨਾਮੈਂਟ ਦਾ ਫਾਈਨਲ ਮੈਚ 17 ਸਤੰਬਰ ਨੂੰ ਕੋਲੰਬੋ ਵਿੱਚ ਹੋਵੇਗਾ।
2 ਸਤੰਬਰ ਨੂੰ ਹੋਵੇਗਾ ਭਾਰਤ-ਪਾਕਿ ਮੈਚ
ਏਸ਼ੀਆ ਕੱਪ 2023 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 2 ਸਤੰਬਰ ਨੂੰ ਖੇਡਿਆ ਜਾਵੇਗਾ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੋ ਵਾਰ ਦੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ ਜੇਕਰ ਦੋਵੇਂ ਟੀਮਾਂ ਫਾਈਨਲ 'ਚ ਪਹੁੰਚ ਜਾਂਦੀਆਂ ਹਨ ਤਾਂ ਭਾਰਤ-ਪਾਕਿਸਤਾਨ ਮੈਚ ਤਿੰਨ ਵਾਰ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ: Asia Cup 2023: ਸ਼੍ਰੇਅਸ ਅਈਅਰ ਨੂੰ ਏਸ਼ੀਆ ਕੱਪ ਟੀਮ 'ਚ ਨਹੀਂ ਮਿਲੇਗੀ ਜਗ੍ਹਾ? ਬੀਸੀਸੀਆਈ 21 ਅਗਸਤ ਨੂੰ ਟੀਮ ਇੰਡੀਆ ਦਾ ਕਰੇਗਾ ਐਲਾਨ