IND vs NEP Live Score: IND vs NEP Live Score: ਸ਼ੁਰੂ ਹੋਇਆ ਮੈਚ, DL ਮੈਥਡ ਨਾਲ ਭਾਰਤ ਨੂੰ ਮਿਲਿਆ 23 ਓਵਰਾਂ ਵਿੱਚ 145 ਦੌੜਾਂ ਦਾ ਟੀਚਾ
India vs Nepal Score Live: ਏਬੀਪੀ ਨਿਊਜ਼ ਦੇ ਇਸ ਲਾਈਵ ਬਲਾਗ ਵਿੱਚ ਭਾਰਤ ਅਤੇ ਨੇਪਾਲ ਵਿਚਾਲੇ ਖੇਡੇ ਜਾ ਰਹੇ ਮੈਚ ਦੀ ਅਪਡੇਟ ਦਿੱਤੀ ਜਾ ਰਹੀ ਹੈ।
LIVE
Background
Asia Cup 2023- India vs Nepal LIVE Blog: ਭਾਰਤ ਏਸ਼ੀਆ ਕੱਪ 'ਚ ਆਪਣੇ ਦੂਜੇ ਮੈਚ 'ਚ ਨੇਪਾਲ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਮੀਂਹ ਕਾਰਨ ਪਾਕਿਸਤਾਨ ਖ਼ਿਲਾਫ਼ ਮੈਚ ਰੱਦ ਹੋਣ ਕਾਰਨ ਟੀਮ ਇੰਡੀਆ ਲਈ ਇਸ ਮੈਚ ਵਿੱਚ ਜਿੱਤ ਦਰਜ ਕਰਨੀ ਜ਼ਰੂਰੀ ਹੋ ਗਈ ਹੈ। ਹਾਲਾਂਕਿ ਸ਼੍ਰੀਲੰਕਾ ਦਾ ਮੌਸਮ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦਾ ਹੈ। ਕੈਂਡੀ 'ਚ ਐਤਵਾਰ ਦੇਰ ਰਾਤ ਤੋਂ ਬਾਰਿਸ਼ ਹੋ ਰਹੀ ਹੈ। ਮੈਚ ਦੌਰਾਨ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਜੇਕਰ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਦਾ ਹੈ ਤਾਂ ਗਰੁੱਪ ਏ 'ਚੋਂ ਪਾਕਿਸਤਾਨ ਤੋਂ ਇਲਾਵਾ ਟੀਮ ਇੰਡੀਆ ਅਗਲੇ ਦੌਰ 'ਚ ਜਗ੍ਹਾ ਬਣਾ ਲਵੇਗੀ।
ਹਾਲਾਂਕਿ ਟੀਮ ਇੰਡੀਆ ਅਗਲੇ ਦੌਰ ਤੋਂ ਪਹਿਲਾਂ ਬੱਲੇਬਾਜ਼ੀ ਕ੍ਰਮ ਦੀਆਂ ਸਾਰੀਆਂ ਕਮਜ਼ੋਰੀਆਂ 'ਤੇ ਕੰਮ ਕਰਨਾ ਚਾਹੇਗੀ। ਟੀਮ ਇੰਡੀਆ ਦਾ ਟਾਪ ਆਰਡਰ ਪਾਕਿਸਤਾਨ ਖਿਲਾਫ ਭਾਰੀ ਫਲਾਪ ਸਾਬਤ ਹੋਇਆ। ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਲਈ ਅਗਲੇ ਦੌਰ ਦੇ ਅਹਿਮ ਮੈਚਾਂ ਤੋਂ ਪਹਿਲਾਂ ਫਾਰਮ 'ਚ ਵਾਪਸੀ ਕਰਨ ਦਾ ਇਹ ਚੰਗਾ ਮੌਕਾ ਹੈ।
ਈਸ਼ਾਨ ਕਿਸ਼ਨ ਨੇ ਪਾਕਿਸਤਾਨ ਖਿਲਾਫ ਮੈਚ 'ਚ ਕੇਐੱਲ ਰਾਹੁਲ ਦੀ ਕਮੀ ਨਹੀਂ ਆਉਣ ਦਿੱਤੀ ਅਤੇ ਇਕ ਵਾਰ ਫਿਰ ਮਿਡਿਲ ਆਰਡਰ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ 'ਤੇ ਹੋਵੇਗੀ। ਹਾਰਦਿਕ ਪੰਡਯਾ ਅਤੇ ਰਵਿੰਦਰ ਜਡੇਜਾ ਹੀ ਫਿਨਿਸ਼ਰ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਪਾਕਿਸਤਾਨ ਖਿਲਾਫ ਮੈਚ 'ਚ ਭਾਰਤ ਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਮੈਚ ਤੋਂ ਪਹਿਲਾਂ ਹੀ ਭਾਰਤ ਨੂੰ ਗੇਂਦਬਾਜ਼ੀ ਵਿਭਾਗ 'ਚ ਵੱਡਾ ਝਟਕਾ ਲੱਗਿਆ ਹੈ। ਜਸਪ੍ਰੀਤ ਬੁਮਰਾਹ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਮੈਦਾਨ 'ਚ ਨਹੀਂ ਉਤਰਨਗੇ। ਬੁਮਰਾਹ ਐਤਵਾਰ ਨੂੰ ਹੀ ਭਾਰਤ ਪਰਤ ਗਏ ਸਨ।
ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਪਲੇਇੰਗ 11 'ਚ ਜਗ੍ਹਾ ਦਿੱਤੀ ਜਾਵੇਗੀ। ਸਿਰਾਜ ਅਤੇ ਸ਼ਾਰਦੁਲ ਠਾਕੁਰ ਪਲੇਇੰਗ 11 ਵਿੱਚ ਜਗ੍ਹਾ ਬਚਾ ਸਕਣਗੇ। ਸਪਿਨ ਦੀ ਜ਼ਿੰਮੇਵਾਰੀ ਕੁਲਦੀਪ ਯਾਦਵ ਦੇ ਮੋਢਿਆਂ 'ਤੇ ਹੋਵੇਗੀ। ਕਿਉਂਕਿ ਵਨਡੇ ਕ੍ਰਿਕਟ 'ਚ ਭਾਰਤ ਪਹਿਲੀ ਵਾਰ ਨੇਪਾਲ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਭਾਰਤੀ ਗੇਂਦਬਾਜ਼ ਨੇਪਾਲ ਦੇ ਬੱਲੇਬਾਜ਼ਾਂ ਨੂੰ ਹਲਕੇ 'ਚ ਲੈਣ ਦੀ ਗਲਤੀ ਨਹੀਂ ਕਰਨਾ ਚਾਹੁਣਗੇ।
IND vs NEP Live Updates: 7 ਓਵਰਾਂ ਤੋਂ ਬਾਅਦ ਸਕੋਰ 45
IND vs NEP Live Updates: ਸੱਤਵੇਂ ਓਵਰ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਚੌਕਾ ਅਤੇ ਛੱਕਾ ਜੜਿਆ। 7 ਓਵਰਾਂ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ ਬਿਨਾਂ ਕਿਸੇ ਵਿਕਟ ਦੇ 45 ਦੌੜਾਂ ਹੋ ਗਿਆ ਹੈ। ਰੋਹਿਤ ਸ਼ਰਮਾ 20 ਗੇਂਦਾਂ ਵਿੱਚ 22 ਅਤੇ ਸ਼ੁਭਮਨ ਗਿੱਲ 22 ਗੇਂਦਾਂ ਵਿੱਚ 22 ਦੌੜਾਂ ਬਣਾ ਰਹੇ ਹਨ।
IND vs NEP Live Updates: ਸ਼ੁਰੂ ਹੋਇਆ ਮੈਚ
IND vs NEP Live Updates: ਸ਼ੁਰੂ ਹੋਇਆ ਮੈਚ, DL ਮੈਥਡ ਨਾਲ ਭਾਰਤ ਨੂੰ ਮਿਲਿਆ 23 ਓਵਰ ਵਿੱਚ 145 ਦੌੜਾਂ ਦਾ ਟੀਚਾ
IND vs NEP Live Updates: ਮੀਂਹ ਰੁਕਿਆ, 10 ਵਜੇ ਅੰਪਾਇਰ ਕਰਨਗੇ ਜਾਂਚ
IND vs NEP Live Updates: ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਮੀਂਹ ਬੰਦ ਹੋ ਗਿਆ ਹੈ ਅਤੇ ਮੈਦਾਨ ਤੋਂ ਕਵਰਸ ਹਟਾਏ ਜਾ ਰਹੇ ਹਨ। ਹਾਲਾਂਕਿ ਓਵਰ ਕੱਟੇ ਜਾਣਗੇ ਜਾਂ ਨਹੀਂ ਇਹ ਫੈਸਲਾ 10 ਵਜੇ ਆਵੇਗਾ। ਦਰਅਸਲ, 10 ਵਜੇ ਅੰਪਾਇਰ ਮੈਦਾਨ ਵਿੱਚ ਜਾ ਕੇ ਨਿਰੀਖਣ ਕਰਨਗੇ।
IND vs NEP Live: ਮੀਂਹ ਕਾਰਨ ਇਕ ਵਾਰ ਫਿਰ ਰੁਕੀ ਖੇਡ
IND vs NEP Live: ਮੀਂਹ ਕਾਰਨ ਖੇਡ ਇੱਕ ਵਾਰ ਫਿਰ ਖੇਡ ਰੋਕ ਦਿੱਤਾ ਗਿਆ ਹੈ। ਨੇਪਾਲ ਨੇ ਟੀਮ ਇੰਡੀਆ ਨੂੰ 231 ਦੌੜਾਂ ਦਾ ਟੀਚਾ ਦਿੱਤਾ ਹੈ। ਮੀਂਹ ਤੋਂ ਪਹਿਲਾਂ ਭਾਰਤੀ ਟੀਮ ਨੇ ਬਿਨਾਂ ਕਿਸੇ ਨੁਕਸਾਨ ਤੋਂ 2.1 ਓਵਰਾਂ ਵਿੱਚ 17 ਦੌੜਾਂ ਬਣਾ ਲਈਆਂ ਸਨ।
IND vs NEP 1st Innings Highlights: 230 ਦੌੜਾਂ ਤੱਕ ਸੀਮਤ ਰਹੀ ਨੇਪਾਲ ਦੀ ਟੀਮ
IND vs NEP 1st Innings Highlights: ਨੇਪਾਲ ਨੇ ਪਹਿਲਾਂ ਖੇਡਦਿਆਂ ਟੀਮ ਇੰਡੀਆ ਖਿਲਾਫ 230 ਦੌੜਾਂ ਬਣਾਈਆਂ। ਨੇਪਾਲ ਲਈ ਸਲਾਮੀ ਬੱਲੇਬਾਜ਼ ਆਸਿਫ ਸ਼ੇਖ ਨੇ 58 ਦੌੜਾਂ ਅਤੇ ਅੱਠਵੇਂ ਨੰਬਰ ਦੇ ਬੱਲੇਬਾਜ਼ ਸੋਮਪਾਲ ਕਾਮੀ ਨੇ 48 ਦੌੜਾਂ ਬਣਾਈਆਂ। ਜਦਕਿ ਕੁਸ਼ਲ ਭੁਰਟੇਲ ਨੇ 38 ਦੌੜਾਂ, ਗੁਲਸ਼ਨ ਝਾਅ ਨੇ 23 ਦੌੜਾਂ ਅਤੇ ਦੀਪੇਂਦਰ ਸਿੰਘ ਐਰੀ ਨੇ 29 ਦੌੜਾਂ ਬਣਾਈਆਂ, ਜਦੋਂ ਕਿ ਭਾਰਤ ਲਈ ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਨੇ 3-3 ਵਿਕਟਾਂ ਲਈਆਂ।