Asia Cup: ਪਾਕਿਸਤਾਨ ਤੋਂ ਹਾਰ ਤੋਂ ਬਾਅਦ ਅਫਗਾਨ ਫੈਨਜ਼ ਨੇ ਕੀਤਾ ਹੰਗਾਮਾ, ਪਾਕਿ ਦਰਸ਼ਕਾਂ ਦੀ ਕੁੱਟਮਾਰ, ਸਟੇਡੀਅਮ 'ਚ ਵੀ ਕੀਤੀ ਭੰਨਤੋੜ, ਵਾਇਰਲ ਹੋਇਆ ਵੀਡੀਓ
Asia Cup 2022: ਏਸ਼ੀਆ ਕੱਪ 2022 'ਚ ਪਾਕਿਸਤਾਨ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਅਫਗਾਨ ਦਰਸ਼ਕਾਂ ਨੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਕਾਫੀ ਹੰਗਾਮਾ ਕੀਤਾ।
PAK vs AFG: ਏਸ਼ੀਆ ਕੱਪ 'ਚ ਬੁੱਧਵਾਰ ਰਾਤ ਪਾਕਿਸਤਾਨ-ਅਫਗਾਨਿਸਤਾਨ ਮੈਚ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਪਾਕਿਸਤਾਨ ਤੋਂ ਮਿਲੀ ਰੋਮਾਂਚਕ ਹਾਰ ਤੋਂ ਬਾਅਦ ਅਫਗਾਨ ਪ੍ਰਸ਼ੰਸਕ ਇੰਨੇ ਗੁੱਸੇ 'ਚ ਆ ਗਏ ਕਿ ਉਨ੍ਹਾਂ ਨੇ ਸਟੇਡੀਅਮ 'ਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅਫਗਾਨ ਪ੍ਰਸ਼ੰਸਕਾਂ ਨੇ ਪਾਕਿਸਤਾਨੀ ਦਰਸ਼ਕਾਂ 'ਤੇ ਕੁਰਸੀਆਂ ਵੀ ਸੁੱਟੀਆਂ। ਅਫਗਾਨ ਅਤੇ ਪਾਕਿਸਤਾਨੀ ਦਰਸ਼ਕਾਂ ਵਿਚਾਲੇ ਲੜਾਈ ਤੇ ਕੁੱਟਮਾਰ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਹੋਏ ਇਸ ਮੁਕਾਬਲੇ 'ਚ ਇਕ ਸਮੇਂ ਅਫਗਾਨਿਸਤਾਨ ਜਿੱਤ ਦੇ ਨੇੜੇ ਸੀ। ਪਾਕਿਸਤਾਨ ਨੂੰ ਆਖ਼ਰੀ ਓਵਰ ਵਿੱਚ ਜਿੱਤ ਲਈ 11 ਦੌੜਾਂ ਬਣਾਉਣੀਆਂ ਸੀ ਅਤੇ ਉਸ ਕੋਲ ਸਿਰਫ਼ ਇੱਕ ਵਿਕਟ ਬਚੀ ਸੀ। ਇੱਥੇ ਨਸੀਮ ਸ਼ਾਹ ਨੇ ਦੋ ਗੇਂਦਾਂ ਵਿੱਚ ਦੋ ਛੱਕੇ ਜੜ ਕੇ ਮੈਚ ਪਾਕਿਸਤਾਨ ਦੀ ਝੋਲੀ ਵਿੱਚ ਪਾ ਦਿੱਤਾ। ਇਸ ਨਾਲ ਅਫਗਾਨਿਸਤਾਨ ਵੀ ਏਸ਼ੀਆ ਕੱਪ 2022 ਦੇ ਫਾਈਨਲ 'ਚ ਪਹੁੰਚਣ ਦੀ ਦੌੜ 'ਚੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਹੀ ਸਟੇਡੀਅਮ 'ਚ ਹੰਗਾਮਾ ਸ਼ੁਰੂ ਹੋ ਗਿਆ।
On a serious note, some of these afghan kids really need to learn how to behave. This is an international match not gully cricket. Never happens in any other matches. That's the reason i really respect the other Cricket Teams
— MUHAMMAD ROBAS (@IAmRobas) September 7, 2022
#PakvsAfg pic.twitter.com/jwRblDphRA
ਸਟੇਡੀਅਮ 'ਚ ਪਾਕਿਸਤਾਨੀ ਅਤੇ ਅਫਗਾਨ ਦਰਸ਼ਕਾਂ ਵਿਚਾਲੇ ਵਿਵਾਦ ਉਦੋਂ ਤੋਂ ਵਧਣ ਲੱਗਾ ਜਦੋਂ 19ਵੇਂ ਓਵਰ 'ਚ ਪਾਕਿਸਤਾਨੀ ਬੱਲੇਬਾਜ਼ ਆਸਿਫ ਅਲੀ ਅਤੇ ਅਫਗਾਨ ਗੇਂਦਬਾਜ਼ ਫਰੀਦ ਅਹਿਮਦ ਵਿਚਾਲੇ ਝਗੜਾ ਹੋ ਗਿਆ। ਇਸ ਓਵਰ ਦੀ ਪੰਜਵੀਂ ਗੇਂਦ 'ਤੇ ਫਰੀਦ ਨੇ ਆਸਿਫ ਦਾ ਵਿਕਟ ਲਿਆ। ਇਸ ਤੋਂ ਬਾਅਦ ਉਹ ਜਸ਼ਨ ਮਨਾਉਂਦੇ ਹੋਏ ਆਸਿਫ ਕੋਲ ਪਹੁੰਚ ਗਏ। ਇੱਥੇ ਆਸਿਫ਼ ਨੇ ਉਸ ਨੂੰ ਬੱਲਾ ਦਿਖਾਇਆ। ਇਸ ਤੋਂ ਬਾਅਦ ਸਟੇਡੀਅਮ 'ਚ ਤਣਾਅ ਦਾ ਮਾਹੌਲ ਬਣ ਗਿਆ।
ਬਹੁਤ ਹੀ ਦਿਲਚਸਪ ਰਿਹਾ ਮੈਚ
ਇਸ ਮੈਚ 'ਚ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 129 ਦੌੜਾਂ ਬਣਾਈਆਂ ਸਨ। ਇੰਨੇ ਘੱਟ ਸਕੋਰ ਦੇ ਬਾਵਜੂਦ ਅਫਗਾਨਿਸਤਾਨ ਦੀ ਟੀਮ ਨੇ ਪਾਕਿਸਤਾਨ ਨੂੰ ਜ਼ਬਰਦਸਤ ਮੁਕਾਬਲਾ ਦਿੱਤਾ। ਅਫਗਾਨ ਗੇਂਦਬਾਜ਼ਾਂ ਨੇ ਨਿਯਮਤ ਅੰਤਰਾਲ 'ਤੇ ਵਿਕਟਾਂ ਲੈਂਦੇ ਹੋਏ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਆਪਣੇ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ। ਅਫਗਾਨਿਸਤਾਨ ਨੇ ਆਖਰੀ 5 ਓਵਰਾਂ 'ਚ 6 ਵਿਕਟਾਂ ਲੈ ਕੇ ਮੈਚ 'ਤੇ ਲਗਭਗ ਕਬਜ਼ਾ ਕਰ ਲਿਆ ਸੀ ਪਰ ਆਖਰੀ ਸਮੇਂ 'ਚ ਨਸੀਮ ਸ਼ਾਹ ਦੇ ਦੋ ਛੱਕਿਆਂ ਦੀ ਬਦੌਲਤ ਪਾਕਿਸਤਾਨ ਇਕ ਵਿਕਟ ਨਾਲ ਮੈਚ ਜਿੱਤਣ 'ਚ ਕਾਮਯਾਬ ਰਿਹਾ।