Asia Cup Final 2023 Live Streaming: ਫ੍ਰੀ ‘ਚ ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ ਭਾਰਤ-ਸ਼੍ਰੀਲੰਕਾ ਦਾ ਮੁਕਾਬਲਾ, ਜਾਣੋ ਪੂਰੀ ਡਿਟੇਲਸ
IND vs SL, Asia Cup Final 2023 Live Streaming: ਏਸ਼ੀਆ ਕੱਪ 2023 ਦਾ ਫਾਈਨਲ ਮੈਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਐਤਵਾਰ 17 ਸਤੰਬਰ ਨੂੰ ਖੇਡਿਆ ਜਾਵੇਗਾ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਮੈਚ ਨੂੰ ਮੁਫ਼ਤ ਵਿੱਚ ਲਾਈਵ ਕਿਵੇਂ ਦੇਖ ਸਕੋਗੇ।
IND vs SL, Asia Cup Final 2023 Live Streaming And Telecast: ਇਨ੍ਹੀਂ ਦਿਨੀਂ ਖੇਡਿਆ ਜਾ ਰਿਹਾ ਏਸ਼ੀਆ ਕੱਪ ਆਪਣੇ ਅੰਤ ਦੇ ਨੇੜੇ ਹੈ। ਫਾਈਨਲ ਵਿੱਚ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਫਾਈਨਲ ਮੁਕਾਬਲਾ 17 ਸਤੰਬਰ ਦਿਨ ਐਤਵਾਰ ਨੂੰ ਕੋਲੰਬੋ ਦੇ ਆਰ.ਕੇ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ।
ਟੂਰਨਾਮੈਂਟ 'ਚ ਹੁਣ ਤੱਕ ਦੋਵੇਂ ਟੀਮਾਂ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੀਆਂ ਹਨ। ਫਾਈਨਲ 'ਚ ਪਹੁੰਚਣ ਲਈ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਸਿਰਫ 1-1 ਮੈਚ ਹਾਰੀਆਂ ਹਨ। ਆਓ ਜਾਣਦੇ ਹਾਂ ਤੁਸੀਂ ਦੋਵਾਂ ਵਿਚਕਾਰ ਖੇਡਿਆ ਗਿਆ ਫਾਈਨਲ ਕਦੋਂ, ਕਿੱਥੇ ਅਤੇ ਕਿਵੇਂ ਮੁਫ਼ਤ ਵਿੱਚ ਲਾਈਵ ਦੇਖ ਸਕੋਗੇ।
ਕਿੱਥੇ ਖੇਡਿਆ ਜਾਵੇਗਾ ਮੈਚ?
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ ਦਾ ਫਾਈਨਲ ਮੈਚ ਕੋਲੰਬੋ ਦੇ ਆਰਕੇ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ।
ਕਦੋਂ ਹੋਵੇਗਾ ਮੈਚ?
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖਿਤਾਬੀ ਮੁਕਾਬਲਾ ਐਤਵਾਰ 17 ਸਤੰਬਰ ਨੂੰ ਹੋਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ।
ਟੀਵੀ 'ਤੇ ਕਿੱਥੇ ਦੇਖ ਸਕਦੇ ਹੋ ਲਾਈਵ?
ਏਸ਼ੀਆ ਕੱਪ ਫਾਈਨਲ ਦਾ ਸਿੱਧਾ ਪ੍ਰਸਾਰਣ ਭਾਰਤ ਵਿੱਚ ਸਟਾਰ ਸਪੋਰਟਸ ਨੈੱਟਵਰਕ ਰਾਹੀਂ ਟੀਵੀ 'ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Asia Cup 2023 Final: ਸ਼੍ਰੀਲੰਕਾ ਖਿਲਾਫ ਫਾਈਨਲ 'ਚ ਇਦਾਂ ਦੀ ਹੋ ਸਕਦੀ ਭਾਰਤ ਦੀ ਪਲੇਇੰਗ 11, ਹੋ ਸਕਦੇ ਵੱਡੇ ਬਦਲਾਅ!
ਫ੍ਰੀ ‘ਚ ਕਿੱਥੇ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ?
ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਖੇਡੇ ਜਾਣ ਵਾਲੇ ਏਸ਼ੀਆ ਕੱਪ 2023 ਦਾ ਫਾਈਨਲ ਡਿਜ਼ਨੀ ਪਲੱਸ ਹੌਟਸਟਾਰ 'ਤੇ ਮੁਫ਼ਤ ਵਿੱਚ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। ਹਾਲਾਂਕਿ, ਮੁਫਤ ਲਾਈਵ ਸਟ੍ਰੀਮਿੰਗ ਦੀ ਸਹੂਲਤ ਸਿਰਫ ਮੋਬਾਈਲ ਉਪਭੋਗਤਾਵਾਂ ਲਈ ਉਪਲਬਧ ਹੋਵੇਗੀ।
ਸੁਪਰ-4 ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾਇਆ ਸੀ
ਟੂਰਨਾਮੈਂਟ ਦੇ ਸੁਪਰ-4 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਮੈਚ 'ਚ ਭਾਰਤ ਨੇ 41 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਭਾਰਤੀ ਟੀਮ ਨੇ ਕੁੱਲ 213 ਦੌੜਾਂ ਦਾ ਬਚਾਅ ਕਰਦੇ ਹੋਏ ਸ਼੍ਰੀਲੰਕਾ ਨੂੰ ਹਰਾਇਆ। ਅਜਿਹੇ 'ਚ ਦੋਵਾਂ ਵਿਚਾਲੇ ਖੇਡਿਆ ਜਾਣ ਵਾਲਾ ਫਾਈਨਲ ਮੈਚ ਕਾਫੀ ਦਿਲਚਸਪ ਹੋਵੇਗਾ।
ਏਸ਼ੀਆ ਕੱਪ ਫਾਈਨਲ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਵਿਕਟਕੀਪਰ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਇਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਵਾਸ਼ਿੰਗਟਨ ਸੁੰਦਰ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਪ੍ਰਸਿੱਧ ਕ੍ਰਿਸ਼ਣਾ, ਤਿਲਕ ਵਰਮਾ।
ਏਸ਼ੀਆ ਕੱਪ ਲਈ ਸ਼੍ਰੀਲੰਕਾ ਦੀ ਟੀਮ
ਦਾਸੁਨ ਸ਼ਨਾਕਾ (ਕਪਤਾਨ), ਕੁਸਲ ਮੇਂਡਿਸ (ਵਿਕੇਟਕੀਪਰ), ਪਥੁਮ ਨਿਸਾਂਕਾ, ਕੁਸਲ ਪਰੇਰਾ, ਸਦੀਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨਿਥ ਵੇਲੇਜ, ਪ੍ਰਮੋਦ ਮਦੁਸ਼ਨ, ਮਥੀਸ਼ਾ ਪਥੀਰਾਨਾ, ਸਾਹਨ ਅਰਾਚਚਗੇ, ਦੁਸ਼ਾਨ ਹੇਮੰਥਾ, ਕਾਸੁਨ ਰਜਿਤਾ, ਬਿਨੁਰਾ ਫਰਨਾਂਡੋ, ਦਿਮੁਥਾ ਕਰੁਣਾਰਤਨੇ।
ਇਹ ਵੀ ਪੜ੍ਹੋ: Sports News: 25 ਖੇਡਾਂ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਦੀ ਤਰੀਕਾਂ ਦਾ ਐਲਾਨ, ਮੀਤ ਹੇਅਰ ਨੇ ਦਿੱਤੀ ਜਾਣਕਾਰੀ