IND vs PAK: ਮੀਂਹ ਕਾਰਨ ਮੈਚ ਰੱਦ ਹੁੰਦੈ ਤਾਂ ਪਾਕਿਸਤਾਨ ਨੂੰ ਹੋਵੇਗਾ ਵੱਡਾ ਫਾਇਦਾ, ਸੁਪਰ-8 ਦਾ ਰਸਤਾ ਹੋਵੇਗਾ ਆਸਾਨ
India vs Pakistan: ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੀ ਉਡੀਕ ਕਰ ਰਹੇ ਸੀ। ਅੱਜ ਟੀ-20 ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਪਰ ਮੀਂਹ ਕਰਕੇ ਇਸ ਮੈਚ ਦੇ ਵਿੱਚ ਕੁੱਝ ਰੁਕਾਵਟਾਂ
ICC Men's T20 World Cup, 2024: ਟੀ-20 ਵਿਸ਼ਵ ਕੱਪ 'ਚ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਨਿਊਯਾਰਕ ਦੇ ਨਸਾਊ ਕਾਊਂਟੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪਰ ਇਸ ਸਮੇਂ ਨਿਊਯਾਰਕ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਤੋਂ ਪਹਿਲਾਂ ਮੀਂਹ ਕਾਰਨ ਟਾਸ ਵਿੱਚ ਦੇਰੀ ਹੋਈ ਸੀ। ਪਰ ਹੁਣ ਤੱਕ ਮੈਦਾਨ ਗਿੱਲਾ ਹੋਣ ਕਾਰਨ ਖੇਡ ਸ਼ੁਰੂ ਨਹੀਂ ਹੋ ਸਕੀ। ਹੁਣ ਸਵਾਲ ਇਹ ਹੈ ਕਿ ਜੇਕਰ ਭਾਰਤ-ਪਾਕਿਸਤਾਨ ਦਾ ਮੈਚ (India-Pakistan match) ਮੀਂਹ ਦੀ ਭੇਂਟ ਚੜ੍ਹ ਜਾਂਦਾ ਹੈ ਤਾਂ ਕੀ ਹੋਵੇਗਾ? ਅਸਲ 'ਚ ਜੇਕਰ ਮੈਚ ਮੀਂਹ ਕਾਰਨ ਭੇਂਟ ਚੜ੍ਹ ਜਾਂਦਾ ਹੈ ਤਾਂ ਬਾਬਰ ਆਜ਼ਮ ਦੀ ਕਪਤਾਨੀ 'ਚ ਪਾਕਿਸਤਾਨ ਲਈ ਭਵਿੱਖ ਆਸਾਨ ਹੋ ਜਾਵੇਗਾ।
ਇਸ ਤਰ੍ਹਾਂ ਪਾਕਿਸਤਾਨ ਪਹੁੰਚ ਜਾਵੇਗਾ ਸੁਪਰ-8!
ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨ ਆਪਣੀ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਿਹਾ ਹੈ। ਪਾਕਿਸਤਾਨ ਨੂੰ ਅਮਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਤੋਂ ਬਾਅਦ ਪਾਕਿਸਤਾਨ ਨੇ ਕੈਨੇਡਾ ਅਤੇ ਆਇਰਲੈਂਡ ਨਾਲ ਖੇਡਣਾ ਹੈ। ਇਸ ਲਈ ਅਗਲੇ ਦੋ ਮੈਚ ਪਾਕਿਸਤਾਨ ਲਈ ਮੁਕਾਬਲਤਨ ਆਸਾਨ ਮੰਨੇ ਜਾ ਰਹੇ ਹਨ।
ਜੇਕਰ ਅੱਜ ਭਾਰਤ-ਪਾਕਿਸਤਾਨ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ
ਜੇਕਰ ਅੱਜ ਭਾਰਤ-ਪਾਕਿਸਤਾਨ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਦੋਵਾਂ ਟੀਮਾਂ ਦੇ 1-1 ਅੰਕ ਬਰਾਬਰ ਹੋ ਜਾਣਗੇ। ਇਸ ਤਰ੍ਹਾਂ ਭਾਰਤ ਨੂੰ 3 ਅੰਕ ਮਿਲਣਗੇ ਜਦਕਿ ਪਾਕਿਸਤਾਨ ਨੂੰ 1 ਅੰਕ ਮਿਲੇਗਾ। ਇਸ ਤੋਂ ਬਾਅਦ ਜੇਕਰ ਪਾਕਿਸਤਾਨ ਦੀ ਟੀਮ ਕੈਨੇਡਾ ਅਤੇ ਆਇਰਲੈਂਡ ਨੂੰ ਹਰਾਉਂਦੀ ਹੈ ਤਾਂ ਉਸ ਦੇ 5 ਅੰਕ ਹੋ ਜਾਣਗੇ। ਇਸ ਤਰ੍ਹਾਂ ਪਾਕਿਸਤਾਨ ਦਾ ਸੁਪਰ-8 ਦੌਰ 'ਚ ਪਹੁੰਚਣ ਦਾ ਰਾਹ ਆਸਾਨ ਹੋ ਜਾਵੇਗਾ।
ਪਾਕਿਸਤਾਨ ਦੇ ਗਰੁੱਪ 'ਚ ਟੀਮਾਂ ਦਾ ਕੀ ਹਾਲ ਹੈ?
ਪਾਕਿਸਤਾਨ ਤੋਂ ਇਲਾਵਾ ਭਾਰਤ, ਅਮਰੀਕਾ, ਆਇਰਲੈਂਡ ਅਤੇ ਕੈਨੇਡਾ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਹੈ। ਫਿਲਹਾਲ ਅਮਰੀਕਾ 2 ਮੈਚਾਂ 'ਚ 4 ਅੰਕਾਂ ਨਾਲ ਚੋਟੀ 'ਤੇ ਹੈ। ਪਾਕਿਸਤਾਨ ਤੋਂ ਇਲਾਵਾ ਅਮਰੀਕਾ ਨੇ ਕੈਨੇਡਾ ਨੂੰ ਹਰਾਇਆ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ 1 ਮੈਚ 'ਚ 2 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਜੇਕਰ ਭਾਰਤੀ ਟੀਮ ਅੱਜ ਪਾਕਿਸਤਾਨ ਨੂੰ ਹਰਾਉਣ 'ਚ ਸਫਲ ਰਹਿੰਦੀ ਹੈ ਤਾਂ ਉਹ ਸਿਖਰ 'ਤੇ ਕਬਜ਼ਾ ਕਰ ਸਕਦੀ ਹੈ।
ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਆਇਰਲੈਂਡ ਨੂੰ ਹਰਾਇਆ ਸੀ। ਅਮਰੀਕਾ ਅਤੇ ਭਾਰਤ ਤੋਂ ਬਾਅਦ ਕੈਨੇਡਾ ਤੀਜੇ ਨੰਬਰ 'ਤੇ ਹੈ। ਕੈਨੇਡਾ ਦੇ 2 ਮੈਚਾਂ ਵਿੱਚ 2 ਅੰਕ ਹਨ। ਕੈਨੇਡਾ ਨੂੰ ਅਮਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਆਇਰਲੈਂਡ ਨੂੰ ਹਰਾਉਣ ਵਿਚ ਕਾਮਯਾਬ ਰਿਹਾ।