IPL 2026 ਤੋਂ ਪਹਿਲਾਂ 10 ਟੀਮਾਂ ਨੇ ਰਿਲੀਜ਼ ਕੀਤੇ ਕੁੱਲ੍ਹ 10 ਖਿਡਾਰੀ, ਲਿਸਟ 'ਚ ਕਈ ਹੈਰਾਨ ਕਰਨ ਵਾਲੇ ਨਾਮ ਸ਼ਾਮਲ
IPL 2026 ਦੀ ਨਿਲਾਮੀ 16 ਦਸੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ, ਸਾਰੀਆਂ ਦਸ ਟੀਮਾਂ ਨੇ ਆਪਣੀਆਂ ਰਿਟੇਨਸ਼ਨ ਲਿਸਟ ਜਾਰੀ ਕਰ ਦਿੱਤੀ ਹੈ।

IPL 2026 ਦੀ ਨਿਲਾਮੀ 16 ਦਸੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ, ਸਾਰੀਆਂ ਦਸ ਟੀਮਾਂ ਨੇ ਆਪਣੀਆਂ ਰਿਟੇਨਸ਼ਨ ਲਿਸਟ ਜਾਰੀ ਕਰ ਦਿੱਤੀ ਹੈ। ਹਾਲਾਂਕਿ, ਰਿਲੀਜ਼ ਕੀਤੇ ਗਏ ਖਿਡਾਰੀ ਰਿਟੇਨ ਕੀਤੇ ਗਏ ਖਿਡਾਰੀਆਂ ਨਾਲੋਂ ਜ਼ਿਆਦਾ ਸੁਰਖੀਆਂ ਵਿੱਚ ਹਨ, ਕਿਉਂਕਿ ਇਨ੍ਹਾਂ ਖਿਡਾਰੀਆਂ ਦੀ ਨਿਲਾਮੀ 16 ਦਸੰਬਰ ਨੂੰ ਹੋਵੇਗੀ।
ਦਰਅਸਲ, ਸਾਰੀਆਂ ਟੀਮਾਂ ਨੇ ਕੁੱਲ 70 ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ, ਜਿਨ੍ਹਾਂ ਵਿੱਚ ਗਲੇਨ ਮੈਕਸਵੈੱਲ, ਆਂਦਰੇ ਰਸਲ ਅਤੇ ਲੀਆਮ ਲਿਵਿੰਗਸਟੋਨ ਵਰਗੇ ਪ੍ਰਸਿੱਧ ਖਿਡਾਰੀ ਸ਼ਾਮਲ ਹਨ। ਇੱਥੇ ਇੱਕ ਨਜ਼ਰ ਹੈ ਕਿ ਹਰੇਕ ਟੀਮ ਨੇ ਕਿੰਨੇ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਚੇਨਈ ਸੁਪਰ ਕਿੰਗਜ਼ ਨੇ ਸਭ ਤੋਂ ਵੱਧ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ, 10, ਅਤੇ KKR ਨੇ ਕੁੱਲ 9 ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ, ਜਿਨ੍ਹਾਂ ਵਿੱਚੋਂ ਵੈਂਕਟੇਸ਼ ਅਈਅਰ ਇੱਕ ਹੈ।
ਚੇਨਈ ਸੁਪਰ ਕਿੰਗਜ਼
ਰਾਹੁਲ ਤ੍ਰਿਪਾਠੀ, ਵੰਸ਼ ਬੇਦੀ, ਆਂਦਰੇ ਸਿਧਾਰਥ, ਰਚਿਨ ਰਵਿੰਦਰਾ, ਡੇਵੋਨ ਕੋਨਵੇ, ਦੀਪਕ ਹੁੱਡਾ, ਵਿਜੇ ਸ਼ੰਕਰ, ਸ਼ੇਖ ਰਸ਼ੀਦ, ਕਮਲੇਸ਼ ਨਾਗਰਕੋਟੀ ਅਤੇ ਮਤਿਸ਼ਾ ਪਥੀਰਾਨਾ।
ਕੋਲਕਾਤਾ ਨਾਈਟ ਰਾਈਡਰਸ
ਆਂਦਰੇ ਰਸੇਲ, ਰਹਿਮਾਨਉੱਲ੍ਹਾ ਗੁਰਬਾਜ਼, ਵੈਂਕਟੇਸ਼ ਅਈਅਰ, ਕੁਇੰਟਨ ਡੀ ਕਾਕ, ਮੋਈਨ ਅਲੀ, ਐਨਰਿਕ ਨੌਰਟਜੇ, ਲਵਨੀਤ ਸਿਸੋਦੀਆ, ਚੇਤਨ ਸਾਕਾਰੀਆ, ਸਪੈਂਸਰ ਜੌਹਨਸਨ
ਸਨਰਾਈਸਿਸ ਹੈਦਰਾਬਾਦ
ਐਡਮ ਜ਼ੈਂਪਾ, ਰਾਹੁਲ ਚਾਹਰ, ਵਿਆਨ ਮਲਡਰ, ਅਭਿਨਵ ਮਨੋਹਰ, ਅਥਰਵ ਤਾਵੜੇ, ਸਿਮਰਜੀਤ ਸਿੰਘ ਅਤੇ ਸਚਿਨ ਬੇਬੀ
ਰਾਇਲ ਚੈਲੇਂਜਰਸ ਬੈਂਗਲੁਰੂ
ਸਵਾਸਤਿਕ ਚਿਕਾਰਾ, ਮਯੰਕ ਅਗਰਵਾਲ, ਲਿਆਮ ਲਿਵਿੰਗਸਟੋਨ, ਮਨੋਜ ਭਾਂਡੇਗੇ, ਲੁੰਗੀ ਨਗੀਡੀ ਅਤੇ ਮੋਹਿਤ ਰਾਠੀ
ਪੰਜਾਬ ਕਿੰਗਸ
ਗਲੇਨ ਮੈਕਸਵੈੱਲ, ਜੋਸ਼ ਇੰਗਲਿਸ਼, ਐਰੋਨ ਹਾਰਡੀ, ਕੁਲਦੀਪ ਸੇਨ ਅਤੇ ਪ੍ਰਵੀਨ ਦੂਬੇ
ਮੁੰਬਈ ਇੰਡੀਅਨਸ
ਸਤਿਆਨਾਰਾਇਣ ਰਾਜੂ, ਰੀਸ ਟੋਪਲੇ, ਕੇਐਲ ਸ਼੍ਰੀਜੀਤ, ਕਰਨ ਸ਼ਰਮਾ, ਬੇਵਨ ਜੈਕਬਜ਼, ਮੁਜੀਬ ਉਰ ਰਹਿਮਾਨ, ਲਿਜ਼ਾਦ ਵਿਲੀਅਮਜ਼ ਅਤੇ ਵਿਗਨੇਸ਼ ਪੁਥੁਰ
ਗੁਜਰਾਤ ਟਾਈਟੰਸ
ਮਹੀਪਾਲ ਲੋਮਰੋਰ, ਕਰੀਮ ਜੰਨਤ, ਦਾਸੁਨ ਸ਼ਨਾਕਾ, ਗੇਰਾਲਡ ਕੋਏਟਜ਼ੀ, ਅਤੇ ਕੁਲਵੰਤ ਖੇਜਰੋਲੀਆ
ਰਾਜਸਥਾਨ ਰਾਇਲਸ
ਵਨਿੰਦੂ ਹਸਾਰੰਗਾ, ਫਜ਼ਲਹਕ ਫਾਰੂਕੀ, ਆਕਾਸ਼ ਮਧਵਾਲ, ਮਹੇਸ਼ ਤੀਕਸ਼ਣਾ, ਕੁਮਾਰ ਕਾਰਤੀਕੇਯ ਸਿੰਘ, ਅਸ਼ੋਕ ਸ਼ਰਮਾ ਅਤੇ ਕੁਨਾਲ ਰਾਠੌੜ
ਲਖਨਊ ਸੂਪਰ ਜੁਆਇੰਟਸ
ਆਰੀਅਨ ਜੁਆਲ, ਡੇਵਿਡ ਮਿਲਰ, ਯੁਵਰਾਜ ਚੌਧਰੀ, ਰਾਜਵਰਧਨ ਹੈਂਗਰੇਕਰ, ਆਕਾਸ਼ ਦੀਪ, ਰਵੀ ਬਿਸ਼ਨੋਈ ਅਤੇ ਸ਼ਮਰ ਜੋਸੇਫ।
ਦਿੱਲੀ ਕੈਪੀਟਲਸ
ਫਾਫ ਡੂ ਪਲੇਸਿਸ, ਜੇਕ ਫਰੇਜ਼ਰ-ਮੈਕਗੁਰਕ, ਸਿਦੀਕੁੱਲਾ ਅਟਲ, ਮਨਵੰਤ ਕੁਮਾਰ, ਮੋਹਿਤ ਸ਼ਰਮਾ ਅਤੇ ਦਰਸ਼ਨ ਨਾਲਕੰਡੇ।




















