Travis Head vs India: ਟ੍ਰੈਵਿਸ ਹੈਡ ਨੂੰ ਕਿਉਂ ਕਿਹਾ ਜਾਂਦਾ ਭਾਰਤ ਦਾ ਸਭ ਤੋਂ ਵੱਡਾ 'ਦੁਸ਼ਮਣ', ਇਹ ਅੰਕੜੇ ਦੇ ਦੇਣਗੇ ਜਵਾਬ
Travis Head vs India in Test: ਪਿਛਲੇ ਕੁਝ ਮੈਚਾਂ ਤੋਂ ਟ੍ਰੈਵਿਸ ਹੈੱਡ ਨੂੰ ਭਾਰਤ ਦਾ ਦੁਸ਼ਮਣ ਕਿਹਾ ਜਾ ਰਿਹਾ ਹੈ। ਇਸ ਦਾ ਕਾਰਨ ਭਾਰਤ ਦੇ ਖ਼ਿਲਾਫ਼ ਹੈੱਡ ਦੇ ਹੈਰਾਨੀਜਨਕ ਅੰਕੜੇ ਹਨ।
Travis Head Against India in Test: ਬਾਰਡਰ-ਗਾਵਸਕਰ ਟਰਾਫੀ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਰਹੀ ਸੀ। ਭਾਰਤ ਪਹਿਲਾ ਟੈਸਟ ਜਿੱਤਣ 'ਚ ਸਫਲ ਰਿਹਾ। ਹੁਣ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 6 ਦਸੰਬਰ ਤੋਂ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਪਹਿਲੀ ਪਾਰੀ 'ਚ ਚੰਗਾ ਪ੍ਰਦਰਸ਼ਨ ਕੀਤਾ। ਹੈੱਡ ਦਾ ਬੱਲਾ ਭਾਰਤ ਖਿਲਾਫ ਪਿਛਲੀਆਂ 6 ਪਾਰੀਆਂ ਤੋਂ ਫਾਰਮ 'ਚ ਹੈ। ਇਨ੍ਹਾਂ 6 ਪਾਰੀਆਂ 'ਚ ਹੈੱਡ ਚਾਰ ਵਾਰ ਭਾਰਤ ਖ਼ਿਲਾਫ਼ ਟੈਸਟ 'ਚ ਵੱਡਾ ਸਕੋਰ ਬਣਾਉਣ 'ਚ ਸਫਲ ਰਿਹਾ। ਅਜਿਹੇ 'ਚ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਟ੍ਰੈਵਿਸ ਹੈੱਡ ਦਾ ਭਾਰਤ ਖਿਲਾਫ ਰਿਕਾਰਡ ਕੀ ਹੈ।
ਟ੍ਰੈਵਿਸ ਹੈੱਡ ਦੀ ਭਾਰਤ ਵਿਰੁੱਧ ਟੈਸਟ ਮੈਚਾਂ ਦੀਆਂ ਆਖਰੀ ਛੇ ਪਾਰੀਆਂ
2023 ਤੋਂ ਟ੍ਰੈਵਿਸ ਹੈੱਡ ਨੇ ਭਾਰਤ ਦੇ ਖਿਲਾਫ 6 ਟੈਸਟ ਮੈਚ ਖੇਡੇ ਹਨ। ਇਨ੍ਹਾਂ 6 ਟੈਸਟ ਮੈਚਾਂ 'ਚ ਹੈੱਡ ਨੇ 66 ਦੀ ਔਸਤ ਨਾਲ 594 ਦੌੜਾਂ ਬਣਾਈਆਂ ਹਨ, ਜਿਸ 'ਚ 3 ਅਰਧ ਸੈਂਕੜੇ ਤੇ ਇੱਕ ਸੈਂਕੜਾ ਸ਼ਾਮਲ ਹੈ। ਜੇ ਪਿਛਲੀਆਂ 6 ਪਾਰੀਆਂ ਦੀ ਗੱਲ ਕਰੀਏ ਤਾਂ ਟ੍ਰੈਵਿਸ ਹੈੱਡ ਨੇ ਭਾਰਤ ਖ਼ਿਲਾਫ਼ ਪਿਛਲੀਆਂ 6 ਪਾਰੀਆਂ 'ਚ 424 ਦੌੜਾਂ ਬਣਾਈਆਂ ਹਨ ਜਿਸ ਵਿੱਚ 2 ਸੈਂਕੜੇ ਅਤੇ 2 ਅਰਧ ਸੈਂਕੜੇ ਸ਼ਾਮਲ ਹਨ।
90(163)
163(174)
18(27)
11(13)
89(101)
140(141)
ਅਹਿਮਦਾਬਾਦ ਟੈਸਟ 09 ਮਾਰਚ 2023
ਬਾਰਡਰ-ਗਾਵਸਕਰ ਟਰਾਫੀ 2022-23 ਦਾ ਚੌਥਾ ਟੈਸਟ ਮੈਚ ਅਹਿਮਦਾਬਾਦ ਵਿੱਚ 09 ਤੋਂ 13 ਮਾਰਚ 2023 ਤੱਕ ਖੇਡਿਆ ਜਾ ਰਿਹਾ ਸੀ। ਇਸ ਟੈਸਟ ਮੈਚ 'ਚ ਟ੍ਰੈਵਿਸ ਹੈੱਡ ਨੇ ਦੂਜੀ ਪਾਰੀ 'ਚ ਅਰਧ ਸੈਂਕੜਾ ਲਗਾਇਆ। ਹੈੱਡ ਨੇ ਦੂਜੀ ਪਾਰੀ ਵਿੱਚ 55.21 ਦੀ ਸਟ੍ਰਾਈਕ ਰੇਟ ਨਾਲ 163 ਗੇਂਦਾਂ ਵਿੱਚ 90 ਦੌੜਾਂ ਬਣਾਈਆਂ।
ਲੰਡਨ, 07 ਜੂਨ 2023
ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦਾ ਫਾਈਨਲ ਮੈਚ ਲੰਡਨ ਦੇ ਓਵਲ ਮੈਦਾਨ 'ਤੇ 7 ਤੋਂ 11 ਜੂਨ 2023 ਤੱਕ ਖੇਡਿਆ ਗਿਆ। ਇਸ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਟ੍ਰੈਵਿਸ ਹੈੱਡ ਨੇ 174 ਗੇਂਦਾਂ ਵਿੱਚ 93.67 ਦੀ ਸਟ੍ਰਾਈਕ ਰੇਟ ਨਾਲ 163 ਦੌੜਾਂ ਬਣਾਈਆਂ। ਪਰ ਦੂਜੀ ਪਾਰੀ ਵਿੱਚ ਉਹ 27 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਆਊਟ ਹੋ ਗਏ।
ਪਰਥ ਟੈਸਟ, 22 ਨਵੰਬਰ 2024
ਬਾਰਡਰ-ਗਾਵਸਕਰ ਟਰਾਫੀ 2024-25 ਦਾ ਪਹਿਲਾ ਮੈਚ 22 ਤੋਂ 25 ਨਵੰਬਰ 2024 ਤੱਕ ਪਰਥ ਵਿੱਚ ਖੇਡਿਆ ਗਿਆ ਸੀ। ਜਿਸ 'ਚ ਟ੍ਰੈਵਿਸ ਹੈੱਡ ਪਹਿਲੀ ਪਾਰੀ 'ਚ 13 ਗੇਂਦਾਂ 'ਚ ਸਿਰਫ 11 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਦੂਜੀ ਪਾਰੀ ਵਿੱਚ ਟ੍ਰੈਵਿਸ ਹੈੱਡ ਨੇ 88.11 ਦੀ ਸਟ੍ਰਾਈਕ ਰੇਟ ਨਾਲ 101 ਗੇਂਦਾਂ ਵਿੱਚ 89 ਦੌੜਾਂ ਬਣਾਈਆਂ।
ਐਡੀਲੇਡ ਟੈਸਟ, 06 ਦਸੰਬਰ 2024
ਬਾਰਡਰ-ਗਾਵਸਕਰ ਟਰਾਫੀ 2024-25 ਦਾ ਦੂਜਾ ਮੈਚ 6 ਦਸੰਬਰ ਤੋਂ ਐਡੀਲੇਡ ਵਿੱਚ ਖੇਡਿਆ ਜਾ ਰਿਹਾ ਹੈ। ਇਸ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਟ੍ਰੈਵਿਸ ਹੈੱਡ ਨੇ 141 ਗੇਂਦਾਂ ਵਿੱਚ 140 ਦੌੜਾਂ ਬਣਾਈਆਂ ਹਨ।