Frank Duckworth Death: ਕ੍ਰਿਕਟ ਜਗਤ ਤੋਂ ਬੁਰੀ ਖਬਰ! DLS ਦਾ ਨਿਯਮ ਦੇਣ ਵਾਲੇ Frank Duckworth ਦਾ ਦੇਹਾਂਤ, 84 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
Frank Duckworth Death: ਕ੍ਰਿਕਟ ਜਗਤ ਨੂੰ DLS ਵਰਗਾ ਮੈਥਡ ਦੇਣ ਵਾਲੇ ਅੰਗਰੇਜ਼ੀ ਅੰਕੜਾ ਵਿਗਿਆਨੀ ਫਰੈਂਕ ਡਕਵਰਥ ਦਾ 84 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
Frank Duckworth Death: ਕ੍ਰਿਕਟ ਜਗਤ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਕ੍ਰਿਕਟ ਨੂੰ ਡਕਵਰਥ-ਲੁਈਸ-ਸਟਰਨ (DLS) ਨਿਯਮ ਦੇਣ ਵਾਲੇ ਅੰਗਰੇਜ਼ੀ ਅੰਕੜਾ ਵਿਗਿਆਨੀ ਫਰੈਂਕ ਡਕਵਰਥ (Frank Duckworth) ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। 'ESPNcricinfo.com' ਦੀ ਰਿਪੋਰਟ ਮੁਤਾਬਕ ਡਕਵਰਥ ਦੀ ਮੌਤ 21 ਜੂਨ ਨੂੰ ਹੋਈ ਸੀ। ਡਕਵਰਥ ਨੇ ਆਪਣੇ ਸਾਥੀ ਅੰਕੜਾ ਵਿਗਿਆਨੀ ਟੋਨੀ ਲੁਈਸ ਨਾਲ ਮਿਲ ਕੇ DLS ਵਿਧੀ ਵਿਕਸਿਤ ਕੀਤੀ। ਇਹ ਨਿਯਮ ਮੀਂਹ ਨਾਲ ਪ੍ਰਭਾਵਿਤ ਮੈਚਾਂ ਲਈ ਵਰਤਿਆ ਜਾਂਦਾ ਹੈ।
DLS ਵਿਧੀ ਨੂੰ ਪਹਿਲੀ ਵਾਰ ਸਾਲ 1997 ਵਿੱਚ ਕ੍ਰਿਕਟ ਮੈਚ ਵਿੱਚ ਲਾਗੂ ਕੀਤਾ ਗਿਆ ਸੀ। ਚਾਰ ਸਾਲ ਬਾਅਦ, ਯਾਨੀ 2001 ਵਿੱਚ, ਅੰਤਰਰਾਸ਼ਟਰੀ ਕ੍ਰਿਕਟ ਸੰਘ (ICC) ਨੇ ਇਸਨੂੰ ਹਰੀ ਝੰਡੀ ਦੇ ਦਿੱਤੀ। ਫ੍ਰੈਂਕ ਡਕਵਰਥ ਅਤੇ ਟੋਨੀ ਲੁਈਸ ਦੀ ਸੇਵਾਮੁਕਤੀ ਤੋਂ ਬਾਅਦ, ਇੱਕ ਆਸਟ੍ਰੇਲੀਆਈ ਅੰਕੜਾ ਵਿਗਿਆਨੀ ਸਟੀਵਨ ਸਟਰਨ ਨੇ ਇਸ ਵਿਧੀ ਵਿੱਚ ਕੁਝ ਸੁਧਾਰ ਕੀਤੇ। ਇਸ ਕਾਰਨ ਇਸ ਨਿਯਮ ਨੂੰ ਡਕਵਰਥ-ਲੁਈਸ-ਸਟਰਨ ਦਾ ਨਾਂ ਦਿੱਤਾ ਗਿਆ। ਡਕਵਰਥ ਅਤੇ ਲੁਈਸ ਨੂੰ ਜੂਨ 2010 ਵਿੱਚ ਮੈਂਬਰ ਆਫ਼ ਦਾ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ (MBE) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਮੀਂਹ ਕਰਕੇ ਜਦੋਂ ਰੁਕਾਵਟ ਆਉਂਦੀ ਤਾਂ ਡਕਵਰਥ ਲੁਈਸ ਵਿਧੀ ਨੂੰ ਲਾਗੂ ਕੀਤਾ ਜਾਂਦਾ
ਡਕਵਰਥ ਲੁਈਸ ਵਿਧੀ ਨੂੰ ਉਦੋਂ ਲਾਗੂ ਕੀਤਾ ਜਾਂਦਾ ਹੈ ਜਦੋਂ ਮੀਂਹ ਜਾਂ ਕਿਸੇ ਹੋਰ ਕਾਰਨ ਮੈਚ ਨੂੰ ਜਾਰੀ ਰੱਖਣ ਵਿੱਚ ਰੁਕਾਵਟ ਆਉਂਦੀ ਹੈ। ਸਮੇਂ ਦੀ ਬਚਤ ਕਰਨ ਲਈ ਓਵਰਾਂ ਵਿੱਚ ਕਟੌਤੀ ਕੀਤੀ ਜਾਂਦੀ ਹੈ, ਇਸ ਲਈ ਬਹੁਤ ਸਾਰੇ ਡੀਐਲਐਸ ਨਿਯਮਾਂ ਨੂੰ ਲਾਗੂ ਕਰਦੇ ਸਮੇਂ ਕਈ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਜਿਵੇਂ ਕਿ ਟੀਮ ਲਈ ਕਿੰਨੀਆਂ ਵਿਕਟਾਂ ਬਚੀਆਂ ਹਨ, ਕਿੰਨੇ ਓਵਰ ਲੰਘੇ ਹਨ ਅਤੇ ਕਈ ਹੋਰ ਪਹਿਲੂਆਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ।
ਜਾਣੋ ਕਿੰਨੇ ਪੜ੍ਹੇ ਲਿਖੇ ਸੀ ਫਰੈਂਕ ਡਕਵਰਥ
ਫਰੈਂਕ ਡਕਵਰਥ ਨੇ 1961 ਵਿੱਚ ਯੂਨੀਵਰਸਿਟੀ ਆਫ ਲਿਵਰਪੂਲ ਤੋਂ ਭੌਤਿਕ ਵਿਗਿਆਨ ਵਿੱਚ ਹੋਰ ਪੜ੍ਹਾਈ ਕੀਤੀ। ਫਰੈਂਕ ਨੇ 1965 ਵਿੱਚ ਧਾਤੂ ਵਿਗਿਆਨ ਵਿੱਚ ਪੀਐਚਡੀ ਦੀ ਡਿਗਰੀ ਵੀ ਪ੍ਰਾਪਤ ਕੀਤੀ। ਉਸਨੇ ਅੰਤਰਰਾਸ਼ਟਰੀ ਕ੍ਰਿਕਟ ਸੰਘ ਲਈ ਸਲਾਹਕਾਰ ਅੰਕੜਾ ਵਿਗਿਆਨੀ ਦੇ ਤੌਰ 'ਤੇ ਕਈ ਸਾਲਾਂ ਤੱਕ ਕੰਮ ਕੀਤਾ ਅਤੇ ਫਰੈਂਕ 2014 ਵਿੱਚ ਸੰਨਿਆਸ ਲੈ ਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।