Watch: MS ਧੋਨੀ ਨਾਲ ਫਲਾਈਟ 'ਚ ਹੋਇਆ ਕੁਝ ਅਜਿਹਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ
MS Dhoni: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਮਹਿੰਦਰ ਸਿੰਘ ਧੋਨੀ ਆਪਣੀ ਪਤਨੀ ਸਾਕਸ਼ੀ ਧੋਨੀ ਨਾਲ ਫਲਾਈਟ 'ਚ ਜਾ ਰਹੇ ਹਨ। ਸਾਕਸ਼ੀ ਮਹਿੰਦਰ ਸਿੰਘ ਧੋਨੀ ਦੇ ਬਰਾਬਰ ਵਿੱਚ ਬੈਠੀ ਹੋਈ ਨਜ਼ਰ ਆ ਰਹੀ ਹੈ।
MS Dhoni In Flight Viral Video: ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਦੀਵਾਨਗੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਸ ਖਿਡਾਰੀ ਦੀ ਫੈਨ ਫੋਲੋਇੰਗ ਕਮਾਲ ਦੀ ਹੈ। ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ ਆਪਣੇ ਚਹੇਤੇ ਖਿਡਾਰੀ ਦੀ ਇਕ ਝਲਕ ਲਈ ਬੇਤਾਬ ਰਹਿੰਦੇ ਹਨ। ਹਾਲਾਂਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: MLC 2023: ਪੋਲਾਰਡ ਨੇ ਬਰਾਵੋ ਤੋਂ ਲਿਆ ਬਦਲਾ, ਮੈਚ 'ਚ ਹਰਾਉਣ ਤੋਂ ਬਾਅਦ ਦੋਹਰਾਇਆ ਆਈਪੀਐਲ ਦਾ ਮਸ਼ਹੂਰ ਕਿੱਸਾ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਮਹਿੰਦਰ ਸਿੰਘ ਧੋਨੀ ਆਪਣੀ ਪਤਨੀ ਸਾਕਸ਼ੀ ਧੋਨੀ ਨਾਲ ਫਲਾਈਟ 'ਚ ਸਫ਼ਰ ਕਰ ਰਹੇ ਹਨ। ਸਾਕਸ਼ੀ ਧੋਨੀ ਮਹਿੰਦਰ ਸਿੰਘ ਧੋਨੀ ਦੇ ਬਰਾਬਰ ਵਿੱਚ ਬੈਠੀ ਹੋਈ ਹੈ। ਇਸ ਦੇ ਨਾਲ ਹੀ ਕੈਪਟਨ ਕੂਲ ਫਲਾਈਟ 'ਚ ਝਪਕੀ ਲੈਂਦੇ ਨਜ਼ਰ ਆ ਰਹੇ ਹਨ। ਜਦਕਿ ਫਲਾਈਟ 'ਚ ਮੌਜੂਦ ਏਅਰ ਹੋਸਟੈੱਸ ਮਹਿੰਦਰ ਸਿੰਘ ਧੋਨੀ ਨਾਲ ਵੀਡੀਓ ਬਣਾ ਰਹੀ ਹੈ। ਹਾਲਾਂਕਿ ਮਹਿੰਦਰ ਸਿੰਘ ਧੋਨੀ ਏਅਰ ਹੋਸਟੈੱਸ ਵਲੋਂ ਬਣਾਈ ਜਾ ਰਹੀ ਵੀਡੀਓ ਤੋਂ ਅਣਜਾਣ ਹਨ। ਇਸ ਦੌਰਾਨ ਏਅਰ ਹੋਸਟੇਸ ਦੇ ਚਿਹਰੇ 'ਤੇ ਆਪਣੀ ਚਹੇਤੇ ਖਿਡਾਰੀ ਲਈ ਗਜਬ ਦਾ ਕ੍ਰੇਜ਼ ਦੇਖਿਆ ਜਾ ਸਕਦਾ ਹੈ।
Cutest video of the day ❤️🫶#MSDhoni pic.twitter.com/7uSSJepSgM
— Chakri Dhoni (@ChakriDhoni17) July 29, 2023
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ
ਮਹਿੰਦਰ ਸਿੰਘ ਧੋਨੀ ਦੇ ਕੋਲ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਵੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਚੇਨਈ ਸੁਪਰ ਕਿੰਗਜ਼ ਨੇ IPL 2023 ਦਾ ਖਿਤਾਬ ਜਿੱਤਿਆ ਸੀ। ਕੈਪਟਨ ਕੂਲ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਉਹ ਆਈ.ਪੀ.ਐੱਲ. ਵਿੱਚ ਖੇਡ ਰਹੇ ਹਨ। ਇਸ ਸਾਲ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਚੇਨਈ ਸੁਪਰ ਕਿੰਗਜ਼ ਰਿਕਾਰਡ ਪੰਜਵੀਂ ਵਾਰ ਆਈਪੀਐਲ ਚੈਂਪੀਅਨ ਬਣੀ ਹੈ।
ਇਹ ਵੀ ਪੜ੍ਹੋ: IND vs WI: ਦੂਜੇ ਵਨਡੇ ਤੋਂ ਬਾਹਰ ਹੋਏ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ, ਕਪਤਾਨ ਹਾਰਦਿਕ ਪਾਂਡਯਾ ਨੇ ਦੱਸਿਆ ਕਾਰਨ