PAK ਦਾ ਕ੍ਰਿਕਟ ਕਿਤੇ ਚੰਗਾ...IND ਨਰਕ 'ਚ ਜਾਵੇ, Asia Cup ਨੂੰ ਲੈ ਕੇ ਬੋਲੇ...ਜਾਵੇਦ ਮਿਆਂਦਾਦ
ਮਿਆਂਦਾਦ ਨੇ ਪੱਤਰਕਾਰਾਂ ਨੂੰ ਕਿਹਾ, ''ਪਾਕਿਸਤਾਨ 2012 ਅਤੇ 2016 'ਚ ਭਾਰਤ ਆਇਆ ਸੀ। ਹੁਣ ਭਾਰਤੀਆਂ ਦੀ ਇੱਥੇ ਆਉਣ ਦੀ ਵਾਰੀ ਹੈ। ਜੇਕਰ ਮੈਂ ਫੈਸਲਾ ਕਰਨਾ ਹੁੰਦਾ ਤਾਂ ਮੈਂ ਕਦੇ ਵੀ ਕੋਈ ਮੈਚ ਖੇਡਣ ਲਈ ਭਾਰਤ ਨਹੀਂ ਜਾਂਦਾ, ਵਿਸ਼ਵ ਕੱਪ ਵੀ ਨਹੀਂ।
ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮਿਆਂਦਾਦ ਨੇ ਏਸ਼ੀਆ ਕੱਪ 2023 ਲਈ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰਨ 'ਤੇ BCCI 'ਤੇ ਤਿੱਖਾ ਹਮਲਾ ਕੀਤਾ ਹੈ। ਮਿਆਂਦਾਦ ਭਾਰਤ ਵਲੋਂ ਪਾਕਿਸਤਾਨ ਵਿੱਚ ਕ੍ਰਿਕਟ ਖੇਡਣ ਲਈ ਨਾ ਆਉਣ ਲਈ ਤਿੱਖੀ ਆਲੋਚਨਾ ਕਰ ਰਹੇ ਹਨ।
ਮਿਆਂਦਾਦ ਨੇ PAK ਨੂੰ ਭਾਰਤ ਦਾ ਦੌਰਾ ਨਾ ਕਰਨ ਦੀ ਦਿੱਤੀ ਸਲਾਹ
ਦਰਅਸਲ, ਏਸੀਸੀ (Asia Cricket council) ਨੇ ਏਸ਼ੀਆ ਕੱਪ ਲਈ 'ਹਾਈਬ੍ਰਿਡ ਮਾਡਲ' ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਦੇ ਮੁਤਾਬਕ ਭਾਰਤ ਏਸ਼ੀਆ ਕੱਪ 'ਚ ਆਪਣੇ ਸਾਰੇ ਮੈਚ ਸ਼੍ਰੀਲੰਕਾ 'ਚ ਖੇਡੇਗਾ। ਮਿਆਂਦਾਦ ਇਸ ਪ੍ਰਸਤਾਵ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੂੰ ਵੀ ਉਦੋਂ ਤੱਕ ਭਾਰਤ ਦੌਰੇ ਦਾ ਬਾਈਕਾਟ ਕਰਨਾ ਚਾਹੀਦਾ ਹੈ ਜਦੋਂ ਤੱਕ ਭਾਰਤੀ ਕ੍ਰਿਕਟ ਟੀਮ ਸੀਰੀਜ਼ ਖੇਡਣ ਨਹੀਂ ਆਉਂਦੀ।
ਮਿਆਂਦਾਦ ਨੇ ਪੱਤਰਕਾਰਾਂ ਨੂੰ ਕਿਹਾ, ''ਪਾਕਿਸਤਾਨ 2012 ਅਤੇ 2016 'ਚ ਭਾਰਤ ਆਇਆ ਸੀ। ਹੁਣ ਭਾਰਤੀਆਂ ਦੀ ਇੱਥੇ ਆਉਣ ਦੀ ਵਾਰੀ ਹੈ। ਜੇਕਰ ਮੈਂ ਫੈਸਲਾ ਕਰਨਾ ਹੁੰਦਾ ਤਾਂ ਮੈਂ ਕਦੇ ਵੀ ਕੋਈ ਮੈਚ ਖੇਡਣ ਲਈ ਭਾਰਤ ਨਹੀਂ ਜਾਂਦਾ, ਵਿਸ਼ਵ ਕੱਪ ਵੀ ਨਹੀਂ। ਅਸੀਂ ਹਮੇਸ਼ਾ ਭਾਰਤ ਵਿੱਚ ਖੇਡਣ ਲਈ ਤਿਆਰ ਰਹਿੰਦੇ ਹਾਂ, ਪਰ ਉਹ ਕਦੇ ਵੀ ਇਸ ਤਰ੍ਹਾਂ ਦਾ ਜਵਾਬ ਨਹੀਂ ਦਿੰਦੇ। ਪਾਕਿਸਤਾਨੀ ਕ੍ਰਿਕਟ ਬਹੁਤ ਵੱਡੀ ਹੈ...ਅਸੀਂ ਅਜੇ ਵੀ ਵਧੀਆ ਖਿਡਾਰੀ ਲਿਆ ਰਹੇ ਹਾਂ। ਭਾਰਤ ਨਰਕ ਵਿੱਚ ਜਾ ਸਕਦਾ ਹੈ। ਮੈਨੂੰ ਨਹੀਂ ਲੱਗਦਾ ਕਿ ਜੇਕਰ ਅਸੀਂ ਭਾਰਤ ਨਹੀਂ ਜਾਂਦੇ ਤਾਂ ਇਸ ਨਾਲ ਸਾਨੂੰ ਕੋਈ ਫਰਕ ਪਵੇਗਾ।''
ਵਰਲਡ ਕੱਪ ਖੇਡਣ ਲਈ ਪਾਕਿਸਤਾਨ ਦੀ ਟੀਮ ਆਵੇਗੀ ਭਾਰਤ!
ਭਾਰਤ-ਪਾਕਿਸਤਾਨ ਦਾ ਡਰਾਮਾ ਸਿਰਫ ਏਸ਼ੀਆ ਕੱਪ ਤੱਕ ਸੀਮਤ ਨਹੀਂ ਹੈ। ਭਾਰਤ ਵਿੱਚ ਹੋਣ ਵਾਲੇ 2023 ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਨੂੰ ਲੈ ਕੇ ਕਾਫੀ ਰੌਲਾ-ਰੱਪਾ ਪਿਆ ਸੀ। ਹਾਲਾਂਕਿ, ਆਈਸੀਸੀ ਨੇ ਅਜੇ ਅਧਿਕਾਰਤ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਹੈ। ਇਸ ਦੇ ਨਾਲ ਹੀ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਾਨ ਮੈਚ ਖੇਡੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ: KS Bharat IND vs WI: ਕੇਐਸ ਭਰਤ ਨੂੰ ਟੀਮ ਤੋਂ ਕਰ ਦੇਣਾ ਚਾਹੀਦਾ ਹੈ ਬਾਹਰ ? ਸਾਬਕਾ ਭਾਰਤੀ ਦਿੱਗਜ ਨੇ ਕਹੀ ਵੱਡੀ ਗੱਲ
ਇਸ ਤੋਂ ਇਲਾਵਾ ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਪੀਸੀਬੀ ਦੀ ਵਿਸ਼ਲੇਸ਼ਕ ਟੀਮ ਨੇ ਸੁਝਾਅ ਦਿੱਤਾ ਹੈ ਕਿ ਪਾਕਿਸਤਾਨ ਨੂੰ ਚੇਨਈ ਦੀ ਸਪਿਨ-ਅਨੁਕੂਲ ਸਤਹ 'ਤੇ ਅਫਗਾਨਿਸਤਾਨ ਵਿਰੁੱਧ ਵਿਸ਼ਵ ਕੱਪ ਮੈਚ ਨਹੀਂ ਖੇਡਣਾ ਚਾਹੀਦਾ। ਹਾਲਾਂਕਿ ਮਿਆਂਦਾਦ ਦਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਇਸ ਮਾਮਲੇ 'ਚ ਸਖਤ ਰੁਖ ਅਪਣਾਉਣਾ ਚਾਹੀਦਾ ਹੈ ਅਤੇ ਉਦੋਂ ਤੱਕ ਇਨਕਾਰ ਕਰਨਾ ਚਾਹੀਦਾ ਹੈ ਜਦੋਂ ਤੱਕ ਬੀਸੀਸੀਆਈ ਪਹਿਲਾਂ ਆਪਣੀ ਟੀਮ ਨਹੀਂ ਭੇਜਦਾ।
ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਆਖਰੀ ਵਾਰ ਏਸ਼ੀਆ ਕੱਪ ਲਈ 2008 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ। 26/11 ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਆਉਣ ਲੱਗੀ ਸੀ। ਅਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਖਰੀ ਦੁਵੱਲੀ ਸੀਰੀਜ਼ 2012-2013 ਵਿੱਚ ਖੇਡੀ ਗਈ ਸੀ। ਜਦੋਂ ਪਾਕਿਸਤਾਨ ਨੇ ਦਸੰਬਰ-ਜਨਵਰੀ ਵਿੱਚ ਤਿੰਨ ਵਨਡੇ ਸੀਰੀਜ਼ ਲਈ ਭਾਰਤ ਦਾ ਦੌਰਾ ਕੀਤਾ ਸੀ।
ਮਿਆਂਦਾਦ ਨੇ ਕਿਹਾ, ''ਮੈਂ ਹਮੇਸ਼ਾ ਕਹਿੰਦਾ ਹਾਂ ਕਿ ਕੋਈ ਆਪਣੇ ਗੁਆਂਢੀਆਂ ਨੂੰ ਨਹੀਂ ਚੁਣ ਸਕਦਾ, ਇਸ ਲਈ ਇਕ ਦੂਜੇ ਨਾਲ ਸਹਿਯੋਗ ਕਰਨਾ ਬਿਹਤਰ ਹੈ ਅਤੇ ਮੈਂ ਹਮੇਸ਼ਾ ਕਿਹਾ ਹੈ ਕਿ ਕ੍ਰਿਕਟ ਇਕ ਅਜਿਹੀ ਖੇਡ ਹੈ ਜੋ ਲੋਕਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਂਦੀ ਹੈ ਅਤੇ ਦੇਸ਼ਾਂ ਵਿਚਾਲੇ ਗਲਤਫਹਿਮੀਆਂ ਅਤੇ ਸ਼ਿਕਾਇਤਾਂ ਨੂੰ ਦੂਰ ਕਰ ਸਕਦੀ ਹੈ। ਪਰ, ਉਹ ਆਪਣੀ ਟੀਮ ਨੂੰ ਏਸ਼ੀਆ ਕੱਪ ਲਈ ਪਾਕਿਸਤਾਨ ਨਹੀਂ ਭੇਜਣਗੇ, ਇਸ ਲਈ ਸਾਡੇ ਲਈ ਸਖ਼ਤ ਰੁੱਖ ਲੈਣ ਦਾ ਸਮਾਂ ਆ ਗਿਆ ਹੈ।
ਇਹ ਵੀ ਪੜ੍ਹੋ: Asia Cup 2023: ਏਸ਼ੀਆ ਕੱਪ ਦੀ ਸਭ ਤੋਂ ਸਫਲ ਟੀਮ ਰਹੀ, ਟੀਮ ਇੰਡੀਆ, ਜਾਣੋ ਇਸ ਵਾਰ ਖਿਤਾਬ ਦਾ ਕੌਣ ਦਾਅਵੇਦਾਰ