(Source: ECI/ABP News/ABP Majha)
Hardik Pandya: IPL 2025 'ਚ ਹਾਰਦਿਕ ਪਾਂਡਿਆ 'ਤੇ ਲੱਗੀ ਪਾਬੰਦੀ, ਜਾਣੋ ਕਿਉਂ ਨਹੀਂ ਖੇਡ ਸਕਣਗੇ ਮੈਚ ?
Hardik Pandya: ਇੰਡੀਅਨ ਪ੍ਰੀਮੀਅਰ ਲੀਗ 2025 ਲਈ ਸਾਰੀਆਂ ਟੀਮਾਂ ਨੇ ਆਪਣੀ ਰਿਟੇਨਸ਼ਨ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਮੁੰਬਈ ਇੰਡੀਅਨਜ਼ ਨੇ ਆਪਣੇ ਪੰਜ ਸਟਾਰ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ, ਇਸ ਲਿਸਟ ਵਿੱਚ ਪਿਛਲੇ
Hardik Pandya: ਇੰਡੀਅਨ ਪ੍ਰੀਮੀਅਰ ਲੀਗ 2025 ਲਈ ਸਾਰੀਆਂ ਟੀਮਾਂ ਨੇ ਆਪਣੀ ਰਿਟੇਨਸ਼ਨ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਮੁੰਬਈ ਇੰਡੀਅਨਜ਼ ਨੇ ਆਪਣੇ ਪੰਜ ਸਟਾਰ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ, ਇਸ ਲਿਸਟ ਵਿੱਚ ਪਿਛਲੇ ਸੀਜ਼ਨ ਟੀਮ ਦੇ ਕਪਤਾਨ ਰਹੇ ਹਾਰਦਿਕ ਪਾਂਡਿਆ ਵੀ ਸ਼ਾਮਲ ਹਨ। ਪਰ ਇਸ ਰਿਟੇਸ਼ਨ ਦੇ ਨਾਲ ਹੀ ਹਾਰਦਿਕ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਹਾਰਦਿਕ 'ਤੇ ਪਾਬੰਦੀ ਕਿਉਂ ਲਗਾਈ ਗਈ ਹੈ, ਇਸ ਖਬਰ ਰਾਹੀਂ ਜਾਣੋ।
ਮੁੰਬਈ ਨੇ ਇਨ੍ਹਾਂ ਪੰਜ ਖਿਡਾਰੀਆਂ ਨੂੰ ਕੀਤਾ ਰਿਟੇਨ
ਪਿਛਲੇ ਸਾਲ ਵਿਵਾਦਾਂ ਵਿੱਚ ਰਹੀ ਮੁੰਬਈ ਇੰਡੀਅਨਜ਼ ਟੀਮ ਨੇ ਆਪਣੇ ਆਉਣ ਵਾਲੇ ਆਈਪੀਐਲ 2025 ਲਈ ਰਿਟੇਨਸ਼ਨ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ 'ਚ ਟੀਮ ਦੇ ਸਟਾਰ ਖਿਡਾਰੀਆਂ ਦੇ ਨਾਂ ਸ਼ਾਮਲ ਹਨ। ਫਰੈਂਚਾਇਜ਼ੀ ਨੇ ਸਭ ਤੋਂ ਪਹਿਲਾਂ ਯਾਰਕਰ ਕਿੰਗ ਜਸਪ੍ਰੀਤ ਬੁਮਰਾਹ ਨੂੰ 18 ਕਰੋੜ ਰੁਪਏ ਵਿੱਚ ਰਿਟੇਨ ਰੱਖਿਆ ਹੈ। ਇਸ ਤੋਂ ਬਾਅਦ ਟੀਮ ਨੇ ਸੂਰਿਆਕੁਮਾਰ ਯਾਦਵ ਅਤੇ ਪਿਛਲੇ ਸੀਜ਼ਨ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ 16.35 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਹੈ।
Read More: Rohit-Gambhir Fight: ਟੀਮ ਇੰਡੀਆ 'ਚ ਆਇਆ ਭੂਚਾਲ, ਆਪਸ 'ਚ ਭਿੜ ਗਏ ਕੋਚ ਤੇ ਕਪਤਾਨ, ਜਾਣੋ ਮਾਮਲਾ
ਪੰਜ ਵਾਰ ਮੁੰਬਈ ਇੰਡੀਅਨਜ਼ ਲਈ ਆਈਪੀਐਲ ਟਰਾਫੀ ਜਿੱਤਣ ਵਾਲੇ ਰੋਹਿਤ ਸ਼ਰਮਾ ਨੂੰ ਵੀ ਟੀਮ ਨੇ 16.30 ਕਰੋੜ ਰੁਪਏ ਵਿੱਚ ਰਿਟੇਨ ਰੱਖਿਆ ਹੈ। ਹਾਲਾਂਕਿ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਰੋਹਿਤ MI ਛੱਡ ਕੇ ਕਿਸੇ ਹੋਰ ਫਰੈਂਚਾਇਜ਼ੀ ਨਾਲ ਜੁੜ ਸਕਦੇ ਹਨ, ਪਰ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਖਤਮ ਕਰਦੇ ਹੋਏ ਟੀਮ ਨੇ ਉਸ ਨੂੰ ਰਿਟੇਨ ਰੱਖਿਆ ਹੈ। ਇਸ ਤੋਂ ਬਾਅਦ ਲਿਸਟ 'ਚ ਆਖਰੀ ਨਾਂ ਤਿਲਕ ਵਰਮਾ ਦਾ ਹੈ, ਜਿਨ੍ਹਾਂ ਨੂੰ ਫਰੈਂਚਾਇਜ਼ੀ ਨੇ 8 ਕਰੋੜ ਰੁਪਏ 'ਚ ਰਿਟੇਨ ਕੀਤਾ ਹੈ।
ਹਾਰਦਿਕ 'ਤੇ ਲਗਾਈ ਪਾਬੰਦੀ
ਪਿਛਲੇ ਆਈਪੀਐਲ ਸੀਜ਼ਨ ਵਿੱਚ ਹਾਰਦਿਕ ਦੇ ਗੁਜਰਾਤ ਟਾਈਟਨਸ ਤੋਂ ਮੁੰਬਈ ਇੰਡੀਅਨਜ਼ ਵਿੱਚ ਦੁਬਾਰਾ ਸ਼ਾਮਲ ਹੋਣ ਨੂੰ ਲੈ ਕੇ ਕਾਫੀ ਗੁੱਸਾ ਸੀ। ਦੱਸ ਦੇਈਏ ਕਿ ਹਾਰਦਿਕ ਨੂੰ IPL 2024 'ਚ ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਹਾਰਦਿਕ ਨੂੰ MI ਅਤੇ ਰੋਹਿਤ ਦੇ ਪ੍ਰਸ਼ੰਸਕਾਂ ਨੇ ਹਾਰਦਿਕ ਨੂੰ ਖੂਬ ਟ੍ਰੋਲ ਕੀਤਾ।
ਨਾਲ ਹੀ ਕਪਤਾਨ ਹਾਰਦਿਕ 'ਤੇ ਵੀ ਸਲੋਅ ਓਵਰ ਰੇਟ ਲਈ ਪਾਬੰਦੀ ਲਗਾਈ ਗਈ ਹੈ। ਬੀਸੀਸੀਆਈ ਦੇ ਨਿਯਮਾਂ ਮੁਤਾਬਕ ਜੇਕਰ ਕੋਈ ਕਪਤਾਨ ਇਸ ਗਲਤੀ ਨੂੰ ਤਿੰਨ ਵਾਰ ਦੁਹਰਾਉਂਦਾ ਹੈ ਤਾਂ ਉਸ 'ਤੇ ਇਕ ਮੈਚ ਲਈ ਪਾਬੰਦੀ ਲੱਗ ਜਾਂਦੀ ਹੈ। ਹਾਰਦਿਕ ਨੇ ਪਿਛਲੇ ਸੀਜ਼ਨ ਦੇ ਆਖਰੀ ਲੀਗ 'ਚ ਤੀਜੀ ਵਾਰ ਇਹ ਗਲਤੀ ਦੁਹਰਾਈ ਸੀ, ਜਿਸ ਕਾਰਨ ਉਸ 'ਤੇ ਅਗਲੇ ਆਈਪੀਐਲ ਸੀਜ਼ਨ ਯਾਨੀ ਆਈਪੀਐਲ 2025 ਦੇ ਪਹਿਲੇ ਮੈਚ ਲਈ ਪਾਬੰਦੀ ਲਗਾਈ ਗਈ ਹੈ।