T20 WC 2022 Semi Final : ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ਼ ਕਿਵੇਂ ਰਿਹਾ ਟੀਮ ਇੰਡੀਆ ਦਾ ਰਿਕਾਰਡ, ਜਾਣੋ ਸੈਮੀਫਾਈਨਲ ਦੀ ਜੰਗ ਤੋਂ ਪਹਿਲਾਂ
IND vs ENG: ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਭਾਰਤ ਅਤੇ ਇੰਗਲੈਂਡ 3 ਵਾਰ ਆਹਮੋ-ਸਾਹਮਣੇ ਹੋਏ ਹਨ। ਇਨ੍ਹਾਂ ਮੈਚਾਂ 'ਚ ਭਾਰਤ ਨੇ 2 ਜਦਕਿ ਇੰਗਲੈਂਡ ਨੇ 1 ਮੈਚ ਜਿੱਤਿਆ ਹੈ।
India vs England: ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਭਾਰਤ ਤੋਂ ਇਲਾਵਾ ਇੰਗਲੈਂਡ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀ ਟੀਮ ਇਸ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ। ਇਸ ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤੀ ਟੀਮ ਦਾ ਸਾਹਮਣਾ ਇੰਗਲੈਂਡ ਨਾਲ ਹੋਣਾ ਹੈ। ਦੋਵਾਂ ਟੀਮਾਂ ਵਿਚਾਲੇ 10 ਨਵੰਬਰ ਨੂੰ ਐਡੀਲੇਡ ਓਵਲ 'ਚ ਮੈਚ ਹੋਵੇਗਾ।
ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਭਾਰਤੀ ਟੀਮ ਇਸ ਤੋਂ ਪਹਿਲਾਂ ਵੀ ਇੰਗਲੈਂਡ ਦਾ ਸਾਹਮਣਾ ਕਰ ਚੁੱਕੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇੰਗਲੈਂਡ ਖਿਲਾਫ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਕੀ ਰਿਕਾਰਡ ਰਿਹਾ।
ਟੀਮ ਇੰਡੀਆ ਦਾ ਪੱਲਾ ਇੰਗਲੈਂਡ 'ਤੇ ਰਿਹੈ ਭਾਰੀ
- ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਭਾਰਤ ਤੇ ਇੰਗਲੈਂਡ 3 ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਇਨ੍ਹਾਂ ਤਿੰਨਾਂ ਮੈਚਾਂ ਵਿੱਚ ਭਾਰਤ ਨੇ ਇੰਗਲੈਂਡ ਨੂੰ ਦੋ ਵਾਰ ਹਰਾਇਆ ਹੈ। ਜਦਕਿ 1 ਮੈਚ ਇੰਗਲੈਂਡ ਦੇ ਨਾਮ ਰਿਹਾ ਹੈ।
- ਸਾਲ 2007 'ਚ ਪਹਿਲੀ ਵਾਰ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਸਾਹਮਣਾ ਇੰਗਲੈਂਡ ਨਾਲ ਹੋਇਆ ਸੀ। ਇਸ ਮੈਚ ਵਿੱਚ ਭਾਰਤ ਦੇ ਵਿਸਫੋਟਕ ਬੱਲੇਬਾਜ਼ ਯੁਵਰਾਜ ਸਿੰਘ ਨੇ ਸਟੂਅਰਟ ਬ੍ਰਾਡ ਦੇ ਇੱਕ ਓਵਰ ਵਿੱਚ 6 ਛੱਕੇ ਜੜੇ। ਇਹ ਯਾਦਗਾਰੀ ਅਤੇ ਇਤਿਹਾਸਕ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 18 ਦੌੜਾਂ ਨਾਲ ਹਰਾਇਆ।
- ਸਾਲ 2009 'ਚ ਟੀ-20 ਵਿਸ਼ਵ ਕੱਪ 'ਚ ਦੂਜੀ ਵਾਰ ਇੰਗਲੈਂਡ ਅਤੇ ਭਾਰਤ ਵਿਚਾਲੇ ਮੈਚ ਖੇਡਿਆ ਗਿਆ ਸੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕਾਫੀ ਰੋਮਾਂਚਕ ਰਿਹਾ। ਹਾਲਾਂਕਿ ਇਸ ਮੈਚ 'ਚ ਵੀ ਭਾਰਤੀ ਟੀਮ ਦਾ ਹੀ ਬੋਲਬਾਲਾ ਰਿਹਾ ਅਤੇ ਟੀਮ ਨੇ ਇਹ ਮੈਚ 3 ਦੌੜਾਂ ਨਾਲ ਜਿੱਤ ਲਿਆ।
- ਸਾਲ 2012 ਵਿੱਚ ਇੰਗਲੈਂਡ ਅਤੇ ਭਾਰਤੀ ਟੀਮ ਵਿਚਾਲੇ ਤੀਜਾ ਮੈਚ ਹੋਇਆ ਸੀ। ਇਸ ਮੈਚ 'ਚ ਇੰਗਲੈਂਡ ਨੇ 2009 ਦੀ ਟੀ-20 ਵਿਸ਼ਵ ਹਾਰ ਦਾ ਬਦਲਾ ਲਿਆ ਅਤੇ ਮੈਚ ਨੂੰ ਇਕਤਰਫਾ 90 ਦੌੜਾਂ ਨਾਲ ਜਿੱਤ ਲਿਆ।
ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2022 ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਟੀਮ ਇੰਡੀਆ ਅਤੇ ਇੰਗਲੈਂਡ ਨਾਕਆਊਟ ਮੈਚ ਵਿੱਚ ਆਹਮੋ-ਸਾਹਮਣੇ ਹੋਣਗੇ। ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇੱਕ ਵਾਰ ਵੀ ਦੋਵਾਂ ਟੀਮਾਂ ਵਿਚਾਲੇ ਨਾਕਆਊਟ ਮੈਚ ਨਹੀਂ ਹੋਇਆ ਹੈ।