World Cup 2023: ਨਿਊਜ਼ੀਲੈਂਡ ਖਿਲਾਫ ਮੈਚ ਤੋਂ ਬਾਅਦ ਭਾਰਤੀ ਟੀਮ ਨੂੰ ਮਿਲੇਗੀ ਛੁੱਟੀ, ਸਾਰੇ ਖਿਡਾਰੀਆਂ ਨੂੰ ਮਿਲੇਗਾ ਇਹ ਮੌਕਾ
Indian Cricket Team: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਵਿਸ਼ਵ ਕੱਪ ਵਿਚਾਲੇ ਕੁਝ ਦਿਨਾਂ ਦਾ ਆਰਾਮ ਦਿੱਤਾ ਜਾਵੇਗਾ। ਨਿਊਜ਼ੀਲੈਂਡ ਖਿਲਾਫ ਮੈਚ ਤੋਂ ਬਾਅਦ ਟੀਮ ਇੰਡੀਆ ਦਾ ਅਗਲਾ ਮੈਚ 7 ਦਿਨ ਬਾਅਦ ਹੋਵੇਗਾ।
ICC Cricket World Cup 2023: ਭਾਰਤੀ ਕ੍ਰਿਕਟ ਟੀਮ ਦਾ ਸ਼ੈਡਿਊਲ ਕਾਫੀ ਵਿਅਸਤ ਹੈ। ਇਸ ਕਾਰਨ ਭਾਰਤੀ ਟੀਮ ਮੈਨੇਜਮੈਂਟ ਨੇ ਆਪਣੇ ਖਿਡਾਰੀਆਂ ਨੂੰ ਕੁਝ ਦਿਨਾਂ ਲਈ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਦਰਅਸਲ, ਭਾਰਤ ਨੇ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ 4 ਮੈਚ ਖੇਡੇ ਹਨ, ਅਤੇ ਚਾਰ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ। ਭਾਰਤ ਦਾ ਪੰਜਵਾਂ ਮੈਚ 22 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਖੇਡਿਆ ਜਾਵੇਗਾ। ਇਸ ਤੋਂ ਬਾਅਦ ਭਾਰਤ ਦਾ ਛੇਵਾਂ ਮੈਚ ਸੱਤ ਦਿਨ ਬਾਅਦ 29 ਅਕਤੂਬਰ ਨੂੰ ਇੰਗਲੈਂਡ ਖ਼ਿਲਾਫ਼ ਖੇਡਿਆ ਜਾਵੇਗਾ। ਇਸ ਲਈ ਇਨ੍ਹਾਂ ਦੋਵਾਂ ਮੈਚਾਂ ਵਿੱਚ 7 ਦਿਨਾਂ ਦਾ ਫਰਕ ਹੈ।
ਟੀਮ ਇੰਡੀਆ ਨੂੰ ਮਿਲੇਗਾ ਆਰਾਮ
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਇਨ੍ਹਾਂ 7 ਦਿਨਾਂ 'ਚ 2-3 ਦਿਨਾਂ ਲਈ ਆਪਣੇ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ 7 ਦਿਨਾਂ ਦੇ ਵਕਫੇ ਦੌਰਾਨ ਭਾਰਤੀ ਟੀਮ ਦੇ ਖਿਡਾਰੀ ਜਾਂ ਤਾਂ 2-3 ਦਿਨਾਂ ਲਈ ਆਪਣੇ ਘਰ ਜਾ ਸਕਦੇ ਹਨ ਜਾਂ ਟੀਮ ਨਾਲ ਸਮਾਂ ਬਿਤਾ ਸਕਦੇ ਹਨ। ਭਾਰਤੀ ਟੀਮ ਮੈਨੇਜਮੈਂਟ ਨੇ ਭਾਰਤੀ ਖਿਡਾਰੀਆਂ ਅਤੇ ਖਾਸ ਕਰਕੇ ਤੇਜ਼ ਗੇਂਦਬਾਜ਼ਾਂ ਨੂੰ ਆਪਣੇ ਕੰਮ ਦੇ ਬੋਝ ਨੂੰ ਸੰਭਾਲਣ ਲਈ ਕੁਝ ਦਿਨਾਂ ਦਾ ਆਰਾਮ ਦੇਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਏਸ਼ੀਆ ਕੱਪ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਹਾਲਾਂਕਿ ਸਾਰੇ ਖਿਡਾਰੀਆਂ ਨੂੰ 26 ਅਕਤੂਬਰ ਤੱਕ ਟੀਮ ਨਾਲ ਜੁੜਨਾ ਹੋਵੇਗਾ, ਜਿਸ ਤੋਂ ਬਾਅਦ ਉਹ ਲਖਨਊ 'ਚ ਇੰਗਲੈਂਡ ਖਿਲਾਫ ਹੋਣ ਵਾਲੇ ਮੈਚ ਦੀ ਤਿਆਰੀ ਕਰਨਗੇ।
ਇਹ ਵੀ ਪੜ੍ਹੋ: Shubman Gill: ਸ਼ੁਭਮਨ ਗਿੱਲ ਦੀ ਹਾਫ ਸੈਂਚੂਰੀ ਦੇਖ ਖੁਸ਼ੀ ਨਾਲ ਨੱਚਣ ਲੱਗੀ ਸਾਰਾ ਤੇਂਦੁਲਕਰ, ਫੈਨਜ਼ ਬੋਲੇ- 'ਰਿਸ਼ਤਾ ਪੱਕਾ ਹੋ ਗਿਆ....'
ਦੱਸ ਦਈਏ ਕਿ ਟੀਮ ਇੰਡੀਆ ਇਸ ਵਿਸ਼ਵ ਕੱਪ 'ਚ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੀ ਹੈ। ਭਾਰਤ ਨੇ ਆਪਣੇ ਪਹਿਲੇ ਚਾਰ ਮੈਚ ਜਿੱਤ ਕੇ ਅੰਕ ਸੂਚੀ ਵਿੱਚ 8 ਅੰਕ ਹਾਸਲ ਕੀਤੇ ਹਨ ਅਤੇ ਉਹ ਦੂਜੇ ਸਥਾਨ ’ਤੇ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਆਪਣੇ ਪਹਿਲੇ ਚਾਰ ਮੈਚ ਜਿੱਤਣ ਤੋਂ ਬਾਅਦ 8 ਅੰਕਾਂ ਨਾਲ ਅੰਕ ਸੂਚੀ 'ਚ ਨੰਬਰ-1 'ਤੇ ਹੈ ਕਿਉਂਕਿ ਉਨ੍ਹਾਂ ਦਾ ਨੈੱਟ ਰਨ ਰੇਟ ਭਾਰਤ ਨਾਲੋਂ ਥੋੜੀ ਬਿਹਤਰ ਹੈ।
ਅਜਿਹੇ 'ਚ ਇਨ੍ਹਾਂ ਦੋਵਾਂ ਇਨਫਾਰਮ ਟੀਮਾਂ ਵਿਚਾਲੇ ਸ਼ਾਨਦਾਰ ਮੈਚ ਹੋਣ ਦੀ ਉਮੀਦ ਹੈ। ਭਾਰਤ ਨੇ ਪਿਛਲੇ 20 ਸਾਲਾਂ ਵਿੱਚ ਆਈਸੀਸੀ ਟੂਰਨਾਮੈਂਟ ਦੇ ਮੈਚਾਂ ਵਿੱਚ ਇੱਕ ਵਾਰ ਵੀ ਨਿਊਜ਼ੀਲੈਂਡ ਨੂੰ ਨਹੀਂ ਹਰਾਇਆ ਹੈ। ਉੱਥੇ ਹੀ ਹਾਰਦਿਕ ਪੰਡਯਾ ਨੂੰ ਬੰਗਲਾਦੇਸ਼ ਖਿਲਾਫ ਚੌਥੇ ਮੈਚ 'ਚ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਮੈਚ 'ਚ ਨਹੀਂ ਖੇਡ ਸਕਣਗੇ। ਅਜਿਹੇ 'ਚ ਟੀਮ ਇੰਡੀਆ ਦਾ ਸੰਤੁਲਨ ਵੀ ਵਿਗੜ ਸਕਦਾ ਹੈ।
ਇਹ ਵੀ ਪੜ੍ਹੋ: World cup 2023: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਨਿਊਜ਼ੀਲੈਂਡ ਖਿਲਾਫ ਮੈਚ 'ਚ ਨਹੀਂ ਖੇਡ ਸਕਣਗੇ ਹਾਰਦਿਕ ਪੰਡਯਾ, ਦੱਸੀ ਇਹ ਵਜ੍ਹਾ