IND vs BAN: ਕੈਚ ਛੱਡਣ 'ਤੇ ਕੇਐੱਲ ਰਾਹੁਲ-ਵਾਸ਼ਿੰਗਟਨ ਸੁੰਦਰ 'ਤੇ ਭੜਕੇ ਕਪਤਾਨ ਰੋਹਿਤ ਸ਼ਰਮਾ, ਦੇਖੋ VIDEO
India vs Bangladesh : ਟੀਮ ਦੇ ਕਪਤਾਨ ਰੋਹਿਤ ਸ਼ਰਮਾ ਬੰਗਲਾਦੇਸ਼ ਖਿਲਾਫ਼ ਪਹਿਲੇ ਮੈਚ 'ਚ ਆਪਣਾ ਆਪਾ ਗੁਆ ਬੈਠੇ। ਭਾਰਤੀ ਖਿਡਾਰੀ ਦੋ ਆਸਾਨ ਕੈਚਾਂ ਤੋਂ ਖੁੰਝ ਗਏ। ਜਿਸ ਕਾਰਨ ਰੋਹਿਤ ਨੇ ਉਹਨਾਂ ਨਾਲ ਦੁਰਵਿਵਹਾਰ ਕੀਤਾ।
Rohit Sharma Abuses Teammates: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਐਮਐਸ ਧੋਨੀ ਵਾਂਗ ਕੂਲ ਮੰਨਿਆ ਜਾਂਦਾ ਹੈ। ਇਹ ਦੋਵੇਂ ਕਪਤਾਨ ਦਬਾਅ 'ਚ ਸ਼ਾਂਤ ਰਹਿੰਦੇ ਹਨ। IPL 'ਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਦੇ ਹੋਏ ਰੋਹਿਤ ਨੇ ਦਿਖਾਇਆ ਕਿ ਉਹ ਮੈਦਾਨ 'ਤੇ ਸ਼ਾਂਤ ਦਿਖਾਈ ਦਿੰਦੇ ਹਨ। ਪਰ ਭਾਰਤ ਦੀ ਕਪਤਾਨੀ ਕਰਦੇ ਹੋਏ ਉਹਨਾਂ ਨੇ ਦਿਖਾਇਆ ਕਿ ਉਹ ਆਪਣਾ ਸਬਰ ਗੁਆ ਬੈਠੇ ਹਨ। ਇਸ ਦਾ ਨਜ਼ਾਰਾ ਬੰਗਲਾਦੇਸ਼ ਖਿਲਾਫ਼ ਮੈਚ 'ਚ ਦੇਖਣ ਨੂੰ ਮਿਲਿਆ। ਟੀਮ ਦੇ ਸਾਥੀ ਵਾਸ਼ਿੰਗਟਨ ਸੁੰਦਰ ਅਤੇ ਕੇਐਲ ਰਾਹੁਲ ਤੋਂ ਮੈਚ ਵਿੱਚ ਕੈਚ ਛੂਟ ਗਿਆ। ਇਸ ਦੌਰਾਨ ਰੋਹਿਤ ਨੌਜਵਾਨ ਵਾਸ਼ਿੰਗਟਨ ਸੁੰਦਰ 'ਤੇ ਕਾਫੀ ਗੁੱਸੇ ਹੁੰਦਾ ਨਜ਼ਰ ਆਏ। ਰੋਹਿਤ ਆਪਣੇ ਸਾਥੀ ਨਾਲ ਦੁਰਵਿਵਹਾਰ ਕਰਦੇ ਹੋਏ ਕੈਮਰੇ 'ਚ ਕੈਦ ਹੋ ਗਏ।
ਰਾਹੁਲ ਨੇ ਛੱਡ ਦਿੱਤਾ ਕੈਚ
ਖੇਡ 43ਵੇਂ ਓਵਰ ਵਿੱਚ ਚੱਲ ਰਹੀ ਸੀ। ਸ਼ਾਰਦੁਲ ਠਾਕੁਰ ਗੇਂਦਬਾਜ਼ੀ ਕਰ ਰਹੇ ਸਨ। ਇਸ ਦੌਰਾਨ ਮੇਹਦੀ ਹਸਨ ਮਿਰਾਜ ਨੇ ਇੱਕ ਸ਼ਾਟ ਖੇਡਿਆ, ਗੇਂਦ ਬੱਲੇ ਦੇ ਕਿਨਾਰੇ ਨੂੰ ਲੈ ਕੇ ਕੇਐਲ ਰਾਹੁਲ ਕੋਲ ਗਈ ਪਰ ਉਹ ਆਸਾਨ ਕੈਚ ਨਹੀਂ ਫੜ ਸਕੇ। ਹਾਲਾਂਕਿ ਰੋਹਿਤ ਵੀ ਉਨ੍ਹਾਂ ਦੇ ਕੋਲ ਹੀ ਖੜ੍ਹੇ ਸੀ ਪਰ ਉਹਨਾਂ ਨੇ ਵੀ ਕੈਚ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਤੋਂ ਬਾਅਦ ਉਸੇ ਓਵਰ 'ਚ ਗੇਂਦ ਫਿਰ ਹਵਾ 'ਚ ਚਲੀ ਗਈ। ਇਸ ਵਾਰ ਵਾਸ਼ਿੰਗਟਨ ਸੁੰਦਰ ਗੇਂਦ ਦੇ ਹੇਠਾਂ ਸੀ। ਉਹਨਾਂ ਨੇ ਮੇਹਦੀ ਹਸਨ ਦਾ ਆਸਾਨ ਕੈਚ ਵੀ ਸੁੱਟ ਦਿੱਤਾ। ਬੰਗਲਾਦੇਸ਼ ਨੂੰ ਮੈਚ ਜਿੱਤਣ ਲਈ 30 ਦੌੜਾਂ ਦੀ ਲੋੜ ਸੀ ਜਦੋਂ ਮੇਹਿਦੀ ਹਸਨ ਨੇ ਕੈਚ ਛੱਡਿਆ। ਲਗਾਤਾਰ ਦੋ ਕੈਚ ਖੋਹਣ ਤੋਂ ਬਾਅਦ ਰੋਹਿਤ ਕਾਫੀ ਪਰੇਸ਼ਾਨ ਸੀ। ਉਹਨਾਂ ਨੇ ਟੀਮ ਦੇ ਸਾਥੀ ਵਾਸ਼ਿੰਗਟਨ ਸੁੰਦਰ ਨਾਲ ਬਦਸਲੂਕੀ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
We lost here..#KLRahul #INDvsBANpic.twitter.com/Qfr5Os4PbM
— Tanay Vasu (@tanayvasu) December 4, 2022
ਬੰਗਲਾਦੇਸ਼ ਨੇ ਸਨਸਨੀਖੇਜ਼ ਜਿੱਤ ਕੀਤੀ ਦਰਜ
ਜਿੱਤ ਲਈ 187 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਬੰਗਲਾਦੇਸ਼ ਦੀ ਟੀਮ 136 ਦੌੜਾਂ 'ਤੇ 9 ਵਿਕਟਾਂ ਗੁਆ ਚੁੱਕੀ ਸੀ। ਇਸ ਤੋਂ ਬਾਅਦ ਮੇਹਦੀ ਹਸਨ ਮਿਰਾਜ ਨੇ ਮੁਸਤਫਿਜ਼ੁਰ ਰਹਿਮਾਨ ਨਾਲ 51 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਇਕ ਵਿਕਟ ਦੀ ਰੋਮਾਂਚਕ ਜਿੱਤ ਦਿਵਾਈ। ਉਹਨਾਂ ਨੇ ਆਪਣੀ ਟੀਮ ਲਈ ਭਾਰਤ ਖਿਲਾਫ਼ 10ਵੀਂ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ। ਮੇਹਦੀ ਹਸਨ ਨੂੰ ਉਹਨਾਂ ਦੀ ਸੰਘਰਸ਼ਪੂਰਨ ਪਾਰੀ ਲਈ ਪਲੇਅਰ ਆਫ ਦਿ ਮੈਚ ਦਾ ਖਿਤਾਬ ਦਿੱਤਾ ਗਿਆ।