IND vs ENG 5th Test: ਪੰਜਵੇਂ ਟੈਸਟ ਮੈਚ 'ਚ ਅਰਸ਼ਦੀਪ ਨੂੰ ਮਿਲੀ ਥਾਂ, ਆਹ ਖਿਡਾਰੀ ਹੋਏ ਬਾਹਰ, ਦੇਖੋ ਕੌਣ-ਕੌਣ ਬਣਿਆ ਟੀਮ ਦਾ ਹਿੱਸਾ
IND vs ENG 5th Test: ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜਵਾਂ ਟੈਸਟ ਮੈਚ 31 ਜੁਲਾਈ ਤੋਂ 4 ਅਗਸਤ ਤੱਕ 'ਦ ਓਵਲ' ਵਿਖੇ ਖੇਡਿਆ ਜਾਵੇਗਾ। ਇੰਗਲੈਂਡ 2-1 ਨਾਲ ਅੱਗੇ ਹੈ, ਟੀਮ ਇੰਡੀਆ ਨੂੰ ਸੀਰੀਜ਼ ਬਚਾਉਣ ਲਈ ਕਿਸੇ ਵੀ ਕੀਮਤ 'ਤੇ ਇਹ ਟੈਸਟ ਜਿੱਤਣਾ ਪਵੇਗਾ।

ਭਾਰਤੀ ਕ੍ਰਿਕਟ ਟੀਮ ਲਈ ਪੰਜਵਾਂ ਟੈਸਟ ਜਿੱਤਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਇਹ ਟੈਸਟ ਡਰਾਅ ਵੀ ਹੋ ਜਾਂਦਾ ਹੈ, ਤਾਂ ਵੀ ਇੰਗਲੈਂਡ ਸੀਰੀਜ਼ ਜਿੱਤ ਲਵੇਗਾ। ਸੀਰੀਜ਼ ਦਾ ਇਹ ਆਖਰੀ ਟੈਸਟ ਲੰਡਨ ਦੇ ਓਵਲ ਕ੍ਰਿਕਟ ਗਰਾਊਂਡ 'ਚ ਖੇਡਿਆ ਜਾਵੇਗਾ। ਇਸ ਵਿੱਚ ਸ਼ੁਭਮਨ ਗਿੱਲ ਅਤੇ ਟੀਮ ਦੇ ਪਲੇਇੰਗ 11 ਵਿੱਚ ਕਈ ਬਦਲਾਅ ਦੇਖੇ ਜਾ ਸਕਦੇ ਹਨ। ਜਸਪ੍ਰੀਤ ਬੁਮਰਾਹ ਦੀ ਜਗ੍ਹਾ ਇੱਕ ਹੋਰ ਗੇਂਦਬਾਜ਼ ਨੂੰ ਮੌਕਾ ਮਿਲ ਸਕਦਾ ਹੈ। ਇਸ ਤੋਂ ਪਹਿਲਾਂ, ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫਰ ਨੇ ਆਪਣੀ ਪਲੇਇੰਗ 11 ਟੀਮ ਦੀ ਚੋਣ ਕੀਤੀ ਹੈ।
ਵਸੀਮ ਜਾਫਰ ਨੇ ਆਪਣੇ ਪਲੇਇੰਗ 11 ਵਿੱਚ ਅੰਸ਼ੁਲ ਕੰਬੋਜ ਨੂੰ ਸ਼ਾਮਲ ਨਹੀਂ ਕੀਤਾ, ਜਿਨ੍ਹਾਂ ਨੂੰ ਚੌਥੇ ਟੈਸਟ ਵਿੱਚ ਡੈਬਿਊ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ ਆਪਣੀ ਟੀਮ ਵਿੱਚ ਅਰਸ਼ਦੀਪ ਸਿੰਘ ਨੂੰ ਸ਼ਾਮਲ ਕੀਤਾ ਹੈ, ਜੋ ਜੇਕਰ ਖੇਡਦੇ ਹਨ ਤਾਂ ਇਹ ਉਨ੍ਹਾਂ ਦਾ ਡੈਬਿਊ ਟੈਸਟ ਹੋਵੇਗਾ। ਉਨ੍ਹਾਂ ਨੇ ਸਾਈ ਸੁਦਰਸ਼ਨ 'ਤੇ ਵੀ ਭਰੋਸਾ ਕੀਤਾ ਹੈ, ਜੋ ਚੌਥੇ ਟੈਸਟ ਦੀ ਦੂਜੀ ਪਾਰੀ ਵਿੱਚ ਪਹਿਲੇ ਓਵਰ ਵਿੱਚ ਖਾਤਾ ਖੋਲ੍ਹਿਆਂ ਬਿਨਾਂ ਆਊਟ ਹੋ ਗਏ ਸੀ।
ਵਸੀਮ ਜਾਫਰ ਵਲੋਂ ਚੁਣੀ ਗਈ ਪਲੇਇੰਗ ਇਲੈਵਨ
ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਆਕਾਸ਼ ਦੀਪ।
My India XI for Oval Test:
— Wasim Jaffer (@WasimJaffer14) July 30, 2025
1. Yashasvi
2. KL
3. Sai
4. Shubman (c)
5. Jurel (wk)
6. Jadeja
7. Washington
8. Kuldeep
9. Siraj
10. Arshdeep
11. Akashdeep
What's yours? #ENGvIND
ਸ਼ਾਰਦੁਲ ਠਾਕੁਰ ਨੂੰ ਸ਼ਾਮਲ ਨਹੀਂ ਕੀਤਾ ਗਿਆ, ਕੁਲਦੀਪ ਯਾਦਵ ਨੂੰ ਦਿੱਤੀ ਗਈ ਜਗ੍ਹਾ
ਵਸੀਮ ਜਾਫਰ ਨੇ ਸ਼ਾਰਦੁਲ ਠਾਕੁਰ ਨੂੰ ਆਪਣੇ ਪਲੇਇੰਗ 11 ਵਿੱਚ ਜਗ੍ਹਾ ਨਹੀਂ ਦਿੱਤੀ ਹੈ, ਠਾਕੁਰ ਦਾ ਪ੍ਰਦਰਸ਼ਨ ਵੀ ਬਹੁਤ ਵਧੀਆ ਨਹੀਂ ਰਿਹਾ ਹੈ। ਉਨ੍ਹਾਂ ਨੇ ਇਸ ਸੀਰੀਜ਼ ਵਿੱਚ ਖੇਡੇ ਗਏ 2 ਟੈਸਟਾਂ ਵਿੱਚ ਸਿਰਫ 2 ਵਿਕਟਾਂ ਲਈਆਂ ਹਨ, ਜੋ ਕਿ ਪਹਿਲੇ ਟੈਸਟ ਦੀ ਦੂਜੀ ਪਾਰੀ ਵਿੱਚ ਲਈਆਂ ਗਈਆਂ ਸਨ। ਉਹ 3 ਪਾਰੀਆਂ ਵਿੱਚ ਸਿਰਫ 46 ਦੌੜਾਂ ਹੀ ਬਣਾ ਸਕੇ।
ਦ ਓਵਲ ਗਰਾਊਂਡ 'ਤੇ ਭਾਰਤੀ ਟੀਮ ਦਾ ਰਿਕਾਰਡ
ਟੀਮ ਇੰਡੀਆ ਨੇ ਪਹਿਲਾਂ ਦ ਓਵਲ ਕ੍ਰਿਕਟ ਗਰਾਊਂਡ 'ਤੇ 15 ਟੈਸਟ ਖੇਡੇ ਹਨ। ਇਨ੍ਹਾਂ ਵਿੱਚੋਂ, ਭਾਰਤ ਨੇ ਸਿਰਫ 2 ਜਿੱਤੇ ਹਨ ਜਦੋਂ ਕਿ ਇੰਗਲੈਂਡ ਨੇ 5 ਮੈਚਾਂ ਵਿੱਚ ਭਾਰਤ ਨੂੰ ਹਰਾਇਆ ਹੈ। ਭਾਰਤ ਨੇ ਇਸ ਮੈਦਾਨ 'ਤੇ ਆਸਟ੍ਰੇਲੀਆ ਤੋਂ 1 ਮੈਚ ਹਾਰਿਆ ਹੈ, ਜਦੋਂ ਕਿ ਭਾਰਤ ਨੇ ਇੱਥੇ 9 ਮੈਚ ਡਰਾਅ ਵਿੱਚ ਖਤਮ ਕੀਤੇ ਹਨ।




















