Watch: ਭਾਰਤ-ਨਿਊਜ਼ੀਲੈਂਡ ਮੈਚ 'ਚ ਬਿਨਾਂ ਖੇਡੇ ਸੰਜੂ ਸੈਮਸਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਮੈਦਾਨ 'ਚ ਕਰਦੇ ਨਜ਼ਰ ਆਏ ਇਹ ਕੰਮ
Sanju Samson: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੀਂਹ ਕਾਰਨ ਰੱਦ ਕਰਨਾ ਪਿਆ। ਇਸ ਮੈਚ ਦੌਰਾਨ ਸੰਜੂ ਸੈਮਸਨ ਨੇ ਕੁਝ ਅਜਿਹਾ ਕੀਤਾ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹੈ।
ਰਜਨੀਸ਼ ਕੌਰ ਦੀ ਰਿਪੋਰਟ
Sanju Samson Viral Video: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਹੈਮਿਲਟਨ 'ਚ ਖੇਡਿਆ ਗਿਆ। ਮੀਂਹ ਅਤੇ ਖਰਾਬ ਮੌਸਮ ਕਾਰਨ ਇਹ ਮੈਚ ਰੱਦ ਕਰਨਾ ਪਿਆ। ਇਸ ਨਾਲ ਹੀ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ (Sanju Samson) ਨੂੰ ਪਲੇਇੰਗ 11 'ਚ ਜਗ੍ਹਾ ਨਹੀਂ ਮਿਲੀ। ਉਹ ਭਾਵੇਂ ਹੀ ਮੈਚ ਦਾ ਹਿੱਸਾ ਨਾ ਰਹੇ ਹੋਣ ਪਰ ਉਹਨਾਂ ਨੇ ਮੈਦਾਨ 'ਤੇ ਕੁਝ ਅਜਿਹਾ ਕੀਤਾ ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਸੰਜੂ ਸੈਮਸਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਟੀਮ ਇੰਡੀਆ ਦੀ ਬੱਲੇਬਾਜ਼ੀ ਦੌਰਾਨ ਇਸ ਮੈਚ 'ਚ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਅੰਪਾਇਰਾਂ ਨੇ 29 ਓਵਰ ਪ੍ਰਤੀ ਪਾਰੀ ਦਾ ਮੈਚ ਕਰਵਾਉਣ ਦਾ ਫੈਸਲਾ ਕੀਤਾ ਪਰ ਮੀਂਹ ਨੇ ਇੱਕ ਵਾਰ ਫਿਰ ਮੈਚ ਵਿੱਚ ਵਿਘਨ ਪਾ ਦਿੱਤਾ, ਜਿਸ ਕਾਰਨ ਮੈਚ ਰੱਦ ਕਰਨਾ ਪਿਆ। ਇਸ ਦੌਰਾਨ ਸੰਜੂ ਸੈਮਸਨ ਗਰਾਊਂਡ ਸਟਾਫ ਦੀ ਮਦਦ ਕਰਦੇ ਨਜ਼ਰ ਆਏ। ਗਰਾਊਂਡ ਸਟਾਫ ਕਵਰਾਂ ਨੂੰ ਸੰਭਾਲਣ ਲਈ ਸੰਘਰਸ਼ ਕਰ ਰਿਹਾ ਸੀ, ਸੰਜੂ ਸੈਮਸਨ ਮਦਦ ਲਈ ਅੱਗੇ ਆਇਆ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
#SanjuSamson helping ground hero's@IamSanjuSamson ❤️ pic.twitter.com/dYbx8tmELL
— Roopesh Raveendra (@RoopeshKadakkal) November 27, 2022
Rajasthan Royals ਨੇ ਵੀਡੀਓ ਕੀਤਾ ਸਾਂਝਾ
ਸੰਜੂ ਸੈਮਸਨ ਆਈਪੀਐਲ ਵਿੱਚ ਰਾਜਸਥਾਨ ਰਾਇਲਜ਼ ਲਈ ਖੇਡਦਾ ਹੈ। ਉਹ ਇਸ ਟੀਮ ਦਾ ਕਪਤਾਨ ਵੀ ਹੈ। ਰਾਜਸਥਾਨ ਰਾਇਲਸ ਨੇ ਇਸ ਵੀਡੀਓ ਨੂੰ ਸੰਜੂ ਸੈਮਸਨ ਨੂੰ ਸ਼ੇਅਰ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਪ੍ਰਸ਼ੰਸਕ ਵੀ ਸੰਜੂ ਸੈਮਸਨ ਦੀ ਖੂਬ ਤਾਰੀਫ ਕਰ ਰਹੇ ਹਨ। ਸੰਜੂ ਸੈਮਸਨ ਪ੍ਰਸ਼ੰਸਕਾਂ ਦੀਆਂ ਨਜ਼ਰਾਂ 'ਚ ਮੈਚ ਨਾ ਖੇਡਣ ਦੇ ਬਾਵਜੂਦ ਮੈਦਾਨ 'ਤੇ ਹੀਰੋ ਬਣ ਗਏ।
ਪਹਿਲੇ ਵਨਡੇ 'ਚ ਮਿਲੀ ਜਗ੍ਹਾ
ਸੰਜੂ ਸੈਮਸਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਵਨਡੇ 'ਚ ਪਲੇਇੰਗ 11 ਦਾ ਹਿੱਸਾ ਬਣੇ। ਇਸ ਮੈਚ ਵਿੱਚ ਉਨ੍ਹਾਂ ਨੇ 38 ਗੇਂਦਾਂ ਵਿੱਚ 36 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ 'ਚ ਸੰਜੂ ਸੈਮਸਨ ਦੇ ਬੱਲੇ ਤੋਂ 4 ਚੌਕੇ ਲੱਗੇ। ਪਰ ਦੂਜੇ ਵਨਡੇ ਵਿੱਚ ਸੰਜੂ ਦੀ ਥਾਂ ਆਲਰਾਊਂਡਰ ਦੀਪਕ ਹੁੱਡਾ ਨੂੰ ਪਲੇਇੰਗ 11 ਵਿੱਚ ਸ਼ਾਮਲ ਕੀਤਾ ਗਿਆ।