India vs South Africa 2nd Test LIVE: ਪਹਿਲੇ ਦਿਨ ਦੀ ਖੇਡ ਸਮਾਪਤ, ਮੇਜ਼ਬਾਨ ਟੀਮ ਦਾ ਸਕੋਰ 3 ਵਿਕਟਾਂ 'ਤੇ 62 ਦੌੜਾਂ, ਭਾਰਤ 36 ਦੌੜਾਂ ਨਾਲ ਅੱਗੇ
India Vs South Africa 2nd Test Live Updates: ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡੇ ਜਾਣ ਵਾਲੇ ਦੂਜੇ ਟੈਸਟ ਦੇ ਅਪਡੇਟਸ ਪ੍ਰਾਪਤ ਕਰਨ ਲਈ ABP ਨਿਊਜ਼ ਨੂੰ ਫੋਲੋ ਕਰੋ।
LIVE
Background
India Vs South Africa 2nd Test Live Updates: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਤੋਂ ਕੇਪਟਾਊਨ 'ਚ ਸ਼ੁਰੂ ਹੋਣ ਜਾ ਰਿਹਾ ਹੈ। ਮੇਜ਼ਬਾਨ ਦੱਖਣੀ ਅਫਰੀਕਾ ਨੇ ਪਹਿਲਾ ਟੈਸਟ ਪਾਰੀ ਅਤੇ 32 ਦੌੜਾਂ ਨਾਲ ਜਿੱਤ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਟੀਮ ਇੰਡੀਆ ਨੂੰ ਸੀਰੀਜ਼ ਡਰਾਅ ਕਰਨ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਹਾਲਾਂਕਿ ਟੀਮ ਇੰਡੀਆ ਦਾ ਦੱਖਣੀ ਅਫਰੀਕਾ 'ਚ ਸੀਰੀਜ਼ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਸੀਰੀਜ਼ ਡਰਾਅ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰਨ ਜਾ ਰਹੀ ਟੀਮ ਇੰਡੀਆ ਦੇ ਪਲੇਇੰਗ 11 'ਚ ਬਦਲਾਅ ਹੋਣਗੇ।
ਭਾਰਤੀ ਗੇਂਦਬਾਜ਼ਾ ਲਈ ਐਲਗਰ ਸਭ ਤੋਂ ਵੱਡਾ ਖਤਰਾ
ਐਲਗਰ ਪਹਿਲੇ ਟੈਸਟ 'ਚ ਭਾਰਤ ਲਈ ਮੁਸੀਬਤ ਦਾ ਸਭ ਤੋਂ ਵੱਡਾ ਕਾਰਨ ਬਣਿਆ। ਭਾਰਤੀ ਗੇਂਦਬਾਜ਼ ਐਲਗਰ ਦੇ ਸਾਹਮਣੇ ਬੁਰੀ ਤਰ੍ਹਾਂ ਫੇਲ ਹੁੰਦੇ ਨਜ਼ਰ ਆਏ। ਹਾਲਾਂਕਿ ਕਪਤਾਨ ਰੋਹਿਤ ਸ਼ਰਮਾ ਨੇ ਵੀ ਮੰਨਿਆ ਕਿ ਐਲਗਰ ਦੇ ਖਿਲਾਫ ਪਹਿਲੇ ਮੈਚ 'ਚ ਬਣਾਈਆਂ ਉਨ੍ਹਾਂ ਦੀਆਂ ਯੋਜਨਾਵਾਂ ਕੰਮ ਨਹੀਂ ਆਈਆਂ। ਰੋਹਿਤ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਦੂਜੇ ਟੈਸਟ 'ਚ ਐਲਗਰ ਨੂੰ ਰੋਕਣ ਲਈ ਉਨ੍ਹਾਂ ਨੇ ਖਾਸ ਯੋਜਨਾ ਬਣਾਈ ਹੈ।
ਟੀਮ ਇੰਡੀਆ ਲਈ ਸਭ ਤੋਂ ਵੱਡੀ ਸਮੱਸਿਆ ਪਹਿਲੇ ਮੈਚ 'ਚ ਬੁਮਰਾਹ ਤੋਂ ਇਲਾਵਾ ਕਿਸੇ ਹੋਰ ਗੇਂਦਬਾਜ਼ ਦਾ ਪ੍ਰਦਰਸ਼ਨ ਨਾ ਕਰਨਾ ਸੀ। ਇਸ ਟੈਸਟ 'ਚ ਗੇਂਦਬਾਜ਼ੀ ਹਮਲੇ 'ਚ ਬਦਲਾਅ ਹੋਣਾ ਯਕੀਨੀ ਹੈ। ਆਰ ਅਸ਼ਵਿਨ ਨੂੰ ਪਲੇਇੰਗ 11 ਤੋਂ ਬਾਹਰ ਕੀਤਾ ਜਾ ਸਕਦਾ ਹੈ। ਅਸ਼ਵਿਨ ਦੀ ਜਗ੍ਹਾ ਰਵਿੰਦਰ ਜਡੇਜਾ ਦੀ ਪਲੇਇੰਗ 11 'ਚ ਐਂਟਰੀ ਯਕੀਨੀ ਹੈ। ਇਸ ਤੋਂ ਇਲਾਵਾ ਪ੍ਰਸਿਧ ਕ੍ਰਿਸ਼ਨ ਦੇ ਖੇਡਣ 'ਤੇ ਵੀ ਸਵਾਲ ਖੜ੍ਹੇ ਹਨ। ਜੇਕਰ ਕ੍ਰਿਸ਼ਨਾ ਨੂੰ ਮੌਕਾ ਨਹੀਂ ਮਿਲਦਾ ਤਾਂ ਅਵੇਸ਼ ਖਾਨ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ।
ਟੀਮ ਇੰਡੀਆ ਬੱਲੇਬਾਜ਼ੀ ਵਿਭਾਗ 'ਚ ਕੋਈ ਬਦਲਾਅ ਨਹੀਂ ਕਰਨ ਜਾ ਰਹੀ ਹੈ। ਰੋਹਿਤ ਸ਼ਰਮਾ ਨੂੰ ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ ਅਤੇ ਅਈਅਰ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਇਨ੍ਹਾਂ ਤਿੰਨਾਂ ਨੌਜਵਾਨ ਖਿਡਾਰੀਆਂ ਲਈ ਇਹ ਮੈਚ ਕਾਫੀ ਅਹਿਮ ਸਾਬਤ ਹੋਣ ਜਾ ਰਿਹਾ ਹੈ। ਜੇਕਰ ਇਹ ਤਿੰਨੇ ਖਿਡਾਰੀ ਇਸ ਮੈਚ 'ਚ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਹਨ ਤਾਂ ਇਸ ਮਹੀਨੇ ਇੰਗਲੈਂਡ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ 'ਚ ਉਨ੍ਹਾਂ ਦੇ ਖੇਡਣ 'ਤੇ ਸਵਾਲ ਖੜ੍ਹੇ ਹੋ ਸਕਦੇ ਹਨ।
IND Vs SA 2nd Test Day 1 Live: ਮੁਕੇਸ਼ ਕੁਮਾਰ ਨੇ ਜੋਰਜੀ ਨੂੰ ਕੀਤਾ ਆਊਟ
IND Vs SA 2nd Test Day 1 Live: ਭਾਰਤੀ ਟੀਮ ਨੂੰ ਦੂਜੀ ਕਾਮਯਾਬੀ ਮਿਲੀ ਹੈ। ਮੁਕੇਸ਼ ਕੁਮਾਰ ਨੇ ਟੋਨੀ ਡੀ ਜੋਰਜੀ ਨੂੰ ਆਊਟ ਕੀਤਾ। ਹੁਣ ਦੱਖਣੀ ਅਫਰੀਕਾ ਦਾ ਸਕੋਰ 2 ਵਿਕਟਾਂ 'ਤੇ 41 ਦੌੜਾਂ ਹੈ। ਇਸ ਸਮੇਂ ਦੱਖਣੀ ਅਫਰੀਕਾ ਲਈ ਏਡਨ ਮਾਰਕਰਮ ਅਤੇ ਟ੍ਰਿਸਟਨ ਸਟੱਬਸ ਕ੍ਰੀਜ਼ 'ਤੇ ਹਨ।
IND Vs SA 2nd Test Day 1 Live: ਡੀਨ ਐਲਗਰ ਅਤੇ ਮਾਰਕਰਮ ਕ੍ਰੀਜ਼ 'ਤੇ
IND Vs SA 2nd Test Day 1 Live: ਦੱਖਣੀ ਅਫਰੀਕਾ ਦੀ ਦੂਜੀ ਪਾਰੀ ਸ਼ੁਰੂ ਹੋ ਚੁੱਕੀ ਹੈ। ਓਪਨਰ ਬੱਲੇਬਾਜ਼ ਡੀਨ ਐਲਗਰ ਅਤੇ ਮਾਰਕਰਮ ਕ੍ਰੀਜ਼ 'ਤੇ ਹਨ। ਇਸ ਸਮੇਂ ਦੱਖਣੀ ਅਫਰੀਕਾ ਦਾ ਸਕੋਰ 17 ਦੌੜਾਂ ਹੈ।
IND Vs SA 2nd Test Day 1 Live: ਟੀਮ ਇੰਡੀਆ 153 ਦੌੜਾਂ 'ਤੇ ਆਲ ਆਊਟ ਹੋ ਗਈ
ਭਾਰਤੀ ਪਾਰੀ 153 ਦੌੜਾਂ 'ਤੇ ਸਿਮਟ ਗਈ। ਭਾਰਤੀ ਟੀਮ ਦਾ ਪੰਜਵਾਂ ਬੱਲੇਬਾਜ਼ 153 ਦੌੜਾਂ 'ਤੇ ਪੈਵੇਲੀਅਨ ਪਰਤ ਗਿਆ ਪਰ ਇਸ ਤੋਂ ਬਾਅਦ ਅਗਲੇ 5 ਬੱਲੇਬਾਜ਼ ਬਿਨਾਂ ਕੋਈ ਦੌੜਾਂ ਬਣਾਏ ਹੀ ਆਊਟ ਹੋ ਗਏ। ਹਾਲਾਂਕਿ ਭਾਰਤੀ ਟੀਮ 98 ਦੌੜਾਂ ਦੀ ਬੜ੍ਹਤ ਹਾਸਲ ਕਰਨ 'ਚ ਕਾਮਯਾਬ ਰਹੀ। ਭਾਰਤ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਕਾਗਿਸੋ ਰਬਾਡਾ ਤੋਂ ਇਲਾਵਾ ਨੰਦਰੇ ਬਰਗਰ ਅਤੇ ਲੁੰਗੀ ਐਨਗਿਡੀ ਨੇ 3-3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਕਪਤਾਨ ਡੀਨ ਐਲਗਰ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
IND Vs SA 2nd Test Day 1 Live: ਵਿਰਾਟ ਕੋਹਲੀ ਪੈਵੇਲੀਅਨ ਪਰਤਿਆ
ਭਾਰਤੀ ਟੀਮ ਨੂੰ ਅੱਠਵਾਂ ਝਟਕਾ ਲੱਗਾ ਹੈ। ਕਾਗਿਸੋ ਰਬਾਡਾ ਨੇ ਵਿਰਾਟ ਕੋਹਲੀ ਨੂੰ ਆਊਟ ਕੀਤਾ। ਵਿਰਾਟ ਕੋਹਲੀ ਨੇ 46 ਦੌੜਾਂ ਬਣਾਈਆਂ। ਇਸ ਸਮੇਂ ਭਾਰਤੀ ਟੀਮ ਦੀ ਲੀਡ 98 ਦੌੜਾਂ ਹੈ।
IND Vs SA 2nd Test Day 1 Live: ਗਿੱਲ ਤੋਂ ਬਾਅਦ ਅਈਅਰ ਪੈਵੇਲੀਅਨ ਪਰਤਿਆ
ਭਾਰਤੀ ਟੀਮ ਨੂੰ ਚੌਥਾ ਝਟਕਾ ਲੱਗਾ ਹੈ। ਸ਼ੁਭਮਨ ਗਿੱਲ ਤੋਂ ਬਾਅਦ ਸ਼੍ਰੇਅਸ ਅਈਅਰ ਪੈਵੇਲੀਅਨ ਚਲੇ ਗਏ ਹਨ। ਨੰਦਰੇ ਬਰਗਰ ਨੇ ਸ਼੍ਰੇਅਸ ਅਈਅਰ ਨੂੰ ਆਪਣਾ ਸ਼ਿਕਾਰ ਬਣਾਇਆ। ਹੁਣ ਭਾਰਤ ਦਾ ਸਕੋਰ 4 ਵਿਕਟਾਂ 'ਤੇ 110 ਦੌੜਾਂ ਹੈ। ਭਾਰਤੀ ਟੀਮ ਦੀ ਲੀਡ 55 ਦੌੜਾਂ ਹੈ।