ਟੈਸਟ 'ਚ ਸਭ ਤੋਂ ਘੱਟ ਪਾਰੀਆਂ 'ਚ 8000 ਦੌੜਾਂ ਬਣਾਉਣ ਵਾਲੇ ਭਾਰਤ ਦੇ ਟਾਪ-5 ਬੱਲੇਬਾਜ਼, ਵੇਖੋ ਲਿਸਟ
ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ। ਸਹਿਵਾਗ ਨੇ ਆਪਣੇ ਟੈਸਟ ਕਰੀਅਰ 'ਚ 104 ਮੈਚ ਖੇਡੇ। ਸਹਿਵਾਗ ਨੇ ਆਪਣੇ ਟੈਸਟ ਕਰੀਅਰ ਦੀਆਂ 8000 ਦੌੜਾਂ 160 ਪਾਰੀਆਂ 'ਚ ਪੂਰੀਆਂ ਕੀਤੀਆਂ ਸਨ।
ਨਵੀਂ ਦਿੱਲੀ: ਟੈਸਟ ਕ੍ਰਿਕਟ (Test Match) ਦਾ ਸਭ ਤੋਂ ਪੁਰਾਣਾ ਫਾਰਮੈਟ ਹੈ। ਟੈਸਟ ਕ੍ਰਿਕਟ 'ਚ ਬੱਲੇਬਾਜ਼ ਦੇ ਸਬਰ ਦੀ ਪਰਖ ਹੁੰਦੀ ਹੈ। ਇੱਕ ਬੱਲੇਬਾਜ਼ ਨੂੰ ਸੰਜਮ ਨਾਲ ਕੰਮ ਕਰਨਾ ਪੈਂਦਾ ਹੈ ਤੇ ਆਪਣੀ ਪਾਰੀ ਨੂੰ ਅੱਗੇ ਵਧਾਉਣਾ ਹੁੰਦਾ ਹੈ। ਹੁਣ ਤੱਕ ਟੈਸਟ ਕ੍ਰਿਕਟ 'ਚ ਇੱਕ ਤੋਂ ਵੱਧ ਕੇ ਇੱਕ ਬਿਹਤਰੀਨ ਬੱਲੇਬਾਜ਼ ਰਹੇ ਹਨ, ਜਿਨ੍ਹਾਂ ਨੇ ਸ਼ਾਨਦਾਰ ਖੇਡ ਵਿਖਾਈ ਅਤੇ ਤਾਬੜਤੋੜ ਬੱਲੇਬਾਜ਼ੀ ਵੀ ਕੀਤੀ। ਕਈ ਖਿਡਾਰੀਆਂ ਨੇ ਟੈਸਟ 'ਚ ਸਭ ਤੋਂ ਤੇਜ਼ 1000, 2000, 10,000 ਦੌੜਾਂ ਬਣਾਉਣ ਦਾ ਕਾਰਨਾਮਾ ਵੀ ਕੀਤਾ। ਅੱਜ ਅਸੀਂ ਤੁਹਾਨੂੰ ਭਾਰਤ ਦੇ ਉਨ੍ਹਾਂ ਟਾਪ-5 ਬੱਲੇਬਾਜ਼ਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੇ ਟੈਸਟ 'ਚ ਸਭ ਤੋਂ ਘੱਟ ਪਾਰੀਆਂ 'ਚ 8000 ਦੌੜਾਂ ਬਣਾਈਆਂ ਹਨ।
1. ਸਚਿਨ ਤੇਂਦੁਲਕਰ
ਇਸ ਸੂਚੀ 'ਚ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਸਚਿਨ ਤੇਂਦੁਲਕਰ ਪਹਿਲੇ ਨੰਬਰ 'ਤੇ ਆਉਂਦੇ ਹਨ। ਸਚਿਨ ਤੇਂਦੁਲਕਰ ਨੇ ਭਾਰਤ ਲਈ 200 ਟੈਸਟ ਮੈਚ ਖੇਡੇ ਹਨ। ਤੇਂਦੁਲਕਰ ਨੇ ਸਿਰਫ਼ 154 ਪਾਰੀਆਂ 'ਚ ਆਪਣੇ ਕਰੀਅਰ ਦੀਆਂ 8000 ਟੈਸਟ ਦੌੜਾਂ ਪੂਰੀਆਂ ਕੀਤੀਆਂ ਸਨ।
2.ਰਾਹੁਲ ਦ੍ਰਾਵਿੜ
ਇਸ ਸੂਚੀ 'ਚ ਭਾਰਤੀ ਟੀਮ ਦੇ ਮੌਜੂਦਾ ਕੋਚ ਅਤੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਦੂਜੇ ਨੰਬਰ 'ਤੇ ਆਉਂਦੇ ਹਨ। ਰਾਹੁਲ ਦ੍ਰਾਵਿੜ ਨੇ ਆਪਣੇ ਟੈਸਟ ਕਰੀਅਰ 'ਚ 164 ਟੈਸਟ ਮੈਚ ਖੇਡੇ ਸਨ। ਉਨ੍ਹਾਂ ਦਾ ਟੈਸਟ ਕਰੀਅਰ ਬਹੁਤ ਵਧੀਆ ਰਿਹਾ ਸੀ। ਰਾਹੁਲ ਦ੍ਰਾਵਿੜ ਨੇ ਆਪਣੇ ਟੈਸਟ ਕਰੀਅਰ ਦੀਆਂ 158 ਪਾਰੀਆਂ 'ਚ 8000 ਦੌੜਾਂ ਪੂਰੀਆਂ ਕੀਤੀਆਂ ਸਨ।
3.ਵਰਿੰਦਰ ਸਹਿਵਾਗ
ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ। ਸਹਿਵਾਗ ਨੇ ਆਪਣੇ ਟੈਸਟ ਕਰੀਅਰ 'ਚ 104 ਮੈਚ ਖੇਡੇ। ਦੱਸ ਦੇਈਏ ਕਿ ਸਹਿਵਾਗ ਨੇ ਆਪਣੇ ਟੈਸਟ ਕਰੀਅਰ ਦੀਆਂ 8000 ਦੌੜਾਂ 160 ਪਾਰੀਆਂ 'ਚ ਪੂਰੀਆਂ ਕੀਤੀਆਂ ਸਨ।
4. ਸੁਨੀਲ ਗਾਵਸਕਰ
ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਦੇ ਨਾਂ ਇੱਕ ਤੋਂ ਵੱਧ ਕੇ ਇੱਕ ਰਿਕਾਰਡ ਦਰਜ ਹਨ। ਸੁਨੀਲ ਗਾਵਸਕਰ ਨੇ ਟੀਮ ਇੰਡੀਆ ਲਈ 125 ਟੈਸਟ ਮੈਚ ਖੇਡੇ ਹਨ। ਗਾਵਸਕਰ ਨੇ 166 ਪਾਰੀਆਂ 'ਚ ਆਪਣੇ ਕ੍ਰਿਕਟ ਕਰੀਅਰ ਦੀਆਂ 8000 ਦੌੜਾਂ ਪੂਰੀਆਂ ਕੀਤੀਆਂ ਸਨ।
5. ਵਿਰਾਟ ਕੋਹਲੀ
ਇਸ ਸੂਚੀ 'ਚ ਵਿਰਾਟ ਕੋਹਲੀ ਪੰਜਵੇਂ ਨੰਬਰ 'ਤੇ ਹਨ। ਵਿਰਾਟ ਕੋਹਲੀ ਟੀਮ ਇੰਡੀਆ ਲਈ ਹੁਣ ਤੱਕ 100 ਟੈਸਟ ਮੈਚ ਖੇਡ ਚੁੱਕੇ ਹਨ ਤੇ ਉਨ੍ਹਾਂ ਨੇ 169 ਪਾਰੀਆਂ 'ਚ ਆਪਣੇ ਟੈਸਟ ਕਰੀਅਰ ਦੀਆਂ 8000 ਦੌੜਾਂ ਪੂਰੀਆਂ ਕੀਤੀਆਂ ਹਨ।