IND vs PAK Live Score: ਮੀਂਹ ਕਾਰਨ ਭਾਰਤ-ਪਾਕਿ ਮੈਚ ਹੋਇਆ ਰੱਦ, ਪਾਕਿਸਤਾਨ ਨੇ ਸੁਪਰ-4 'ਚ ਕੀਤਾ ਕੁਆਲੀਫਾਈ
IND vs PAK Weather Live Update: ਏਸ਼ੀਆ ਕੱਪ 2023 ਦਾ ਤੀਜਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੱਲੇਕੇਲੇ ਵਿੱਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਅਪਡੇਟ ਪੜ੍ਹੋ...
Background
IND vs PAK Weather Live Update: ਏਸ਼ੀਆ ਕੱਪ 2023 ਵਿੱਚ ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਹੈ। ਇਹ ਮੈਚ ਕੈਂਡੀ ਦੇ ਪੱਲੇਕੇਲੇ ਵਿਖੇ ਖੇਡਿਆ ਜਾਣਾ ਹੈ। ਇਹ ਏਸ਼ੀਆ ਕੱਪ ਦਾ ਤੀਜਾ ਮੈਚ ਹੈ। ਪਾਕਿਸਤਾਨ ਨੇ ਆਪਣੇ ਪਹਿਲੇ ਮੈਚ ਵਿੱਚ ਨੇਪਾਲ ਨੂੰ ਹਰਾਇਆ ਸੀ। ਹੁਣ ਉਹ ਦੂਜੇ ਮੈਚ ਵਿੱਚ ਭਾਰਤ ਦੇ ਸਾਹਮਣੇ ਮੈਦਾਨ ਵਿੱਚ ਉਤਰੇਗੀ। ਇਸ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਭਾਰਤ-ਪਾਕਿਸਤਾਨ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਦਿਨ ਦੀ ਸ਼ੁਰੂਆਤ 'ਚ ਪੱਲੇਕਲ 'ਚ ਆਸਮਾਨ 'ਚ ਬੱਦਲ ਛਾਏ ਹੋਏ ਸਨ। ਦੁਪਹਿਰ 2 ਵਜੇ ਤੱਕ ਸਥਿਤੀ ਇਹੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 3 ਵਜੇ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਵੀ 3 ਵਜੇ ਸ਼ੁਰੂ ਹੋਵੇਗਾ। ਜੇਕਰ ਮੀਂਹ ਪੈਂਦਾ ਹੈ ਤਾਂ ਮੈਚ ਵਿੱਚ ਦੇਰੀ ਹੋ ਸਕਦੀ ਹੈ। ਜੇਕਰ ਸ਼ਾਮ 4 ਵਜੇ ਤੱਕ ਮੀਂਹ ਪੈਂਦਾ ਹੈ ਤਾਂ ਇਹ ਰੁਕ ਸਕਦੀ ਹੈ। ਇਸ ਤੋਂ ਬਾਅਦ ਸ਼ਾਮ 6 ਵਜੇ ਤੱਕ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਪਰ ਰਾਤ ਨੂੰ ਮੁੜ ਮੀਂਹ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 2023 ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਗਿਆ। ਪਾਕਿਸਤਾਨ ਨੇ ਇਸ ਨੂੰ 238 ਦੌੜਾਂ ਨਾਲ ਜਿੱਤ ਲਿਆ। ਦੂਜਾ ਮੈਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ। ਸ਼੍ਰੀਲੰਕਾ ਨੇ ਇਸ ਨੂੰ 5 ਵਿਕਟਾਂ ਨਾਲ ਜਿੱਤ ਲਿਆ। ਹੁਣ ਤੀਜਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਦੋਵੇਂ ਟੀਮਾਂ ਲੰਬੇ ਸਮੇਂ ਬਾਅਦ ਮੈਦਾਨ 'ਤੇ ਆਹਮੋ-ਸਾਹਮਣੇ ਹੋਣਗੀਆਂ। ਦੁਨੀਆ ਭਰ ਦੇ ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਪਾਕਿਸਤਾਨ ਲਈ ਪਹਿਲੇ ਮੈਚ 'ਚ ਕਪਤਾਨ ਬਾਬਰ ਆਜ਼ਮ ਨੇ ਸੈਂਕੜਾ ਲਗਾਇਆ ਸੀ। ਉਸ ਨੇ 151 ਦੌੜਾਂ ਦੀ ਪਾਰੀ ਖੇਡੀ ਸੀ। ਬਾਬਰ ਨੇ 131 ਗੇਂਦਾਂ ਦਾ ਸਾਹਮਣਾ ਕਰਦਿਆਂ 14 ਚੌਕੇ ਅਤੇ 4 ਛੱਕੇ ਲਗਾਏ ਸੀ। ਇਫਤਿਖਾਰ ਅਹਿਮਦ 109 ਦੌੜਾਂ ਬਣਾ ਕੇ ਨਾਬਾਦ ਰਿਹਾ। ਉਸ ਨੇ 11 ਚੌਕੇ ਅਤੇ 4 ਛੱਕੇ ਲਗਾਏ। ਇਹ ਦੋਵੇਂ ਬੱਲੇਬਾਜ਼ ਭਾਰਤ ਖਿਲਾਫ ਹਮਲਾਵਰ ਬੱਲੇਬਾਜ਼ੀ ਕਰ ਸਕਦੇ ਹਨ। ਟੀਮ ਇੰਡੀਆ ਦੀ ਗੇਂਦਬਾਜ਼ੀ ਲਾਈਨਅੱਪ ਖਾਸ ਯੋਜਨਾ ਦੇ ਨਾਲ ਉਨ੍ਹਾਂ ਦੇ ਖਿਲਾਫ ਮੈਦਾਨ 'ਚ ਉਤਰ ਸਕਦੀ ਹੈ।
India vs Pakistan Live Updates: ਜਾਣੋ ਓਵਰ ਕੱਟੇ ਤਾਂ ਕਿੰਨੀਆਂ ਦੌੜਾਂ ਦਾ ਮਿਲੇਗਾ ਟੀਚਾ
India vs Pakistan Live Updates: ਜੇਕਰ ਮੀਂਹ ਕਾਰਨ 40 ਓਵਰ ਖੇਡੇ ਜਾਂਦੇ ਤਾਂ ਪਾਕਿਸਤਾਨ ਨੂੰ 239 ਦੌੜਾਂ ਦਾ ਟੀਚਾ ਮਿਲਦਾ। ਪਾਕਿਸਤਾਨ ਨੂੰ 30 ਓਵਰਾਂ ਵਿੱਚ 203 ਦੌੜਾਂ ਬਣਾਉਣੀਆਂ ਪੈਣਗੀਆਂ। ਜੇਕਰ ਪਾਕਿਸਤਾਨ ਨੂੰ ਸਿਰਫ 20 ਓਵਰ ਮਿਲੇ ਤਾਂ 155 ਦੌੜਾਂ ਦਾ ਟੀਚਾ ਹੋਵੇਗਾ।
IND vs PAK Live Updates: 9 ਵਜੇ ਹੋਵੇਗਾ ਇੰਸਪੈਕਸ਼ਨ
IND vs PAK Live Updates: ਮੀਂਹ ਕਾਰਨ ਪਾਕਿਸਤਾਨ ਦੀ ਪਾਰੀ ਅਜੇ ਸ਼ੁਰੂ ਨਹੀਂ ਹੋ ਸਕੀ ਹੈ। ਹਾਲਾਂਕਿ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਫਿਲਹਾਲ ਮੀਂਹ ਪੂਰੀ ਤਰ੍ਹਾਂ ਰੁੱਕ ਗਿਆ ਹੈ। ਅੰਪਾਇਰ 9 ਵਜੇ ਜਾਂਚ ਕਰਨਗੇ। ਦੱਸ ਦਈਏ ਕਿ ਏਸੀਸੀ ਦੇ ਨਿਯਮਾਂ ਦੇ ਮੁਤਾਬਕ ਹਰ ਮੈਚ ਵਿੱਚ ਇੱਕ ਘੰਟੇ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹੀ ਓਵਰ ਕੱਟੇ ਜਾਣਗੇ। ਫਿਲਹਾਲ ਹੋਰ ਜਾਣਕਾਰੀ 9 ਵਜੇ ਹੀ ਮਿਲ ਸਕੇਗੀ, ਜਦੋਂ ਅੰਪਾਇਰ ਜਾਂਚ ਕਰਨਗੇ।




















