IND vs WI 3rd T20: ਟੀਮ ਇੰਡੀਆ ਨੇ ਵੈਸਟਇੰਡੀਜ਼ ਦਾ ਕੀਤਾ ਸੁਪੜਾ ਸਾਫ਼, T20 ਸੀਰੀਜ਼ 3-0 ਨਾਲ ਕੀਤੀ ਆਪਣੇ ਨਾਂਅ
ਭਾਰਤ ਨੇ ਟੀ-20 ਸੀਰੀਜ਼ ਦੇ ਆਖਰੀ ਮੈਚ 'ਚ ਵੈਸਟਇੰਡੀਜ਼ ਨੂੰ 17 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ ਕਲੀਨ ਸਵੀਪ ਕਰ ਲਿਆ ਹੈ। ਭਾਰਤ ਲਈ ਸੂਰਿਆਕੁਮਾਰ ਯਾਦਵ ਅਤੇ ਵੈਂਕਟੇਸ਼ ਅਈਅਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
India vs West Indies T20 Series 2022: ਟੀਮ ਇੰਡੀਆ ਨੇ ਟੀ-20 ਸੀਰੀਜ਼ ਦੇ ਤੀਜੇ ਮੈਚ 'ਚ ਵੈਸਟਇੰਡੀਜ਼ ਨੂੰ 17 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ 3-0 ਨਾਲ ਕਬਜ਼ਾ ਕਰ ਲਿਆ ਹੈ। ਵਨਡੇ ਤੋਂ ਬਾਅਦ ਹੁਣ ਭਾਰਤ ਨੇ ਟੀ-20 ਸੀਰੀਜ਼ 'ਚ ਵੀ ਕਲੀਨ ਸਵੀਪ ਕੀਤਾ ਹੈ। ਟੀਮ ਲਈ ਸੂਰਿਆਕੁਮਾਰ ਯਾਦਵ ਨੇ ਤੂਫਾਨੀ ਅਰਧ ਸੈਂਕੜਾ ਲਗਾਇਆ। ਜਦਕਿ ਵੈਂਕਟੇਸ਼ ਅਈਅਰ ਨੇ ਆਲ ਰਾਊਂਡਰ ਪ੍ਰਦਰਸ਼ਨ ਦੇ ਕੇ ਟੀਮ ਨੂੰ ਜਿੱਤ ਦਿਵਾਈ। ਕੋਲਕਾਤਾ 'ਚ ਵੈਸਟਇੰਡੀਜ਼ ਲਈ ਖੇਡੇ ਗਏ ਇਸ ਮੈਚ 'ਚ ਨਿਕੋਲਸ ਪੂਰਨ ਨੇ 61 ਦੌੜਾਂ ਦੀ ਚੰਗੀ ਪਾਰੀ ਖੇਡੀ।
ਭਾਰਤ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 167 ਦੌੜਾਂ ਹੀ ਬਣਾ ਸਕੀ। ਟੀਮ ਲਈ ਨਿਕੋਲਸ ਪੂਰਨ ਨੇ ਚੰਗੀ ਪਾਰੀ ਖੇਡੀ। ਉਸ ਨੇ 47 ਗੇਂਦਾਂ 'ਤੇ 61 ਦੌੜਾਂ ਬਣਾਈਆਂ। ਉਸ ਨੇ ਇਸ ਪਾਰੀ ਵਿੱਚ 8 ਚੌਕੇ ਅਤੇ ਇੱਕ ਛੱਕਾ ਵੀ ਲਗਾਇਆ। ਜਦਕਿ ਰੋਵਮੈਨ ਪਾਵੇਲ ਨੇ 14 ਗੇਂਦਾਂ 'ਤੇ 25 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ ਦੋ ਚੌਕੇ ਅਤੇ ਦੋ ਛੱਕੇ ਸ਼ਾਮਲ ਸੀ।
ਕਪਤਾਨ ਕਾਯਰਨ ਪੋਲਾਰਡ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਜੇਸਨ ਹੋਲਡਰ 2 ਦੌੜਾਂ ਬਣਾ ਕੇ ਆਊਟ ਹੋ ਗਏ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਵੈਂਕਟੇਸ਼ ਅਈਅਰ ਨੇ ਆਊਟ ਕੀਤਾ। ਰੋਸਟਨ ਚੇਜ਼ 12 ਅਤੇ ਸਲਾਮੀ ਬੱਲੇਬਾਜ਼ ਸ਼ਾਈ ਹੋਪ 8 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਮੇਅਰਸ ਵੀ ਸਿਰਫ਼ 6 ਦੌੜਾਂ ਹੀ ਬਣਾ ਸਕੇ।
ਟੀਮ ਇੰਡੀਆ ਲਈ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਦੀਪਕ ਚਾਹਰ ਨੇ 2 ਵਿਕਟਾਂ ਲਈਆਂ। ਉਨ੍ਹਾਂ ਨੇ 1.5 ਓਵਰਾਂ ਵਿੱਚ 15 ਦੌੜਾਂ ਦਿੱਤੀਆਂ। ਇਸ ਦੌਰਾਨ ਉਹ ਜ਼ਖਮੀ ਹੋ ਗਿਆ ਅਤੇ ਮੈਦਾਨ ਛੱਡਣਾ ਪਿਆ। ਵੈਂਕਟੇਸ਼ ਅਈਅਰ ਨੇ 2.1 ਓਵਰਾਂ ਵਿੱਚ 23 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਡੈਬਿਊ ਮੈਚ ਖੇਡਣ ਵਾਲੇ ਅਵੇਸ਼ ਖ਼ਾਨ ਨੂੰ ਇੱਕ ਵੀ ਵਿਕਟ ਨਹੀਂ ਮਿਲੀ। ਜਦਕਿ ਹਰਸ਼ਲ ਪਟੇਲ ਨੇ 3 ਵਿਕਟਾਂ ਲਈਆਂ। ਉਸ ਨੇ 4 ਓਵਰਾਂ ਵਿੱਚ 22 ਦੌੜਾਂ ਦਿੱਤੀਆਂ। ਸ਼ਾਰਦੁਲ ਠਾਕੁਰ ਨੇ 4 ਓਵਰਾਂ 'ਚ 33 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾਈਆਂ। ਇਸ ਦੌਰਾਨ ਸੂਰਿਆਕੁਮਾਰ ਯਾਦਵ ਨੇ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੇ 31 ਗੇਂਦਾਂ 'ਤੇ 65 ਦੌੜਾਂ ਬਣਾਈਆਂ। ਜਦਕਿ ਵੈਂਕਟੇਸ਼ ਅਈਅਰ ਨੇ 19 ਗੇਂਦਾਂ 'ਚ ਨਾਬਾਦ 35 ਦੌੜਾਂ ਬਣਾਈਆਂ। ਵੈਂਕਟੇਸ਼ ਨੇ ਇਸ ਪਾਰੀ 'ਚ 4 ਚੌਕੇ ਅਤੇ 2 ਛੱਕੇ ਵੀ ਲਗਾਏ। ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ 34 ਅਤੇ ਸ਼੍ਰੇਅਸ ਅਈਅਰ ਨੇ 25 ਦੌੜਾਂ ਦਾ ਯੋਗਦਾਨ ਪਾਇਆ।
ਇਹ ਵੀ ਪੜ੍ਹੋ: ਕਰੋੜਾ ਦਾ ਬਿਜ਼ਨਸ ਛੱਡ ਕੇ ਕਿਸਾਨਾਂ ਨੂੰ ਖੇਤੀ ਸਿਖਾ ਰਿਹਾ ਰਣਦੀਪ ਸਿੰਘ ਕੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin