ਪੜਚੋਲ ਕਰੋ

INDW vs SAW: ਜਾਣੋ ਕੌਣ ਹੈ ਅਮਨਜੋਤ ਕੌਰ? ਜਿਸ ਨੇ ਜਿੱਤਿਆ ਡੈਬਿਊ ਟੀ-20 'ਚ ਪਲੇਅਰ ਆਫ ਦਿ ਮੈਚ ਦਾ ਐਵਾਰਡ

Amanjot Kaur: ਭਾਰਤੀ ਮਹਿਲਾ ਕ੍ਰਿਕਟਰ ਅਮਨਜੋਤ ਕੌਰ ਨੇ 19 ਜਨਵਰੀ ਨੂੰ ਦੱਖਣੀ ਅਫਰੀਕਾ ਖਿਲਾਫ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਡੈਬਿਊ ਮੈਚ 'ਚ ਧਮਾਕੇਦਾਰ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਉਣ 'ਚ ਸਫਲ ਰਹੀ।

Who Is Amanjot Kaur: ਤਿਕੋਣੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਦੱਖਣੀ ਅਫਰੀਕਾ ਵਿਚਾਲੇ 19 ਜਨਵਰੀ ਨੂੰ ਖੇਡਿਆ ਗਿਆ ਸੀ। ਈਸਟ ਲੰਡਨ ਦੇ ਬਫੇਲੋ ਪਾਰਕ 'ਚ ਹੋਏ ਇਸ ਮੈਚ 'ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਨੂੰ 27 ਦੌੜਾਂ ਨਾਲ ਹਰਾਇਆ। ਜਿੱਤ ਲਈ 148 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ 9 ਵਿਕਟਾਂ 'ਤੇ 120 ਦੌੜਾਂ ਹੀ ਬਣਾ ਸਕੀ। ਇਹ ਭਾਰਤ ਦੀ ਸੱਜੇ ਹੱਥ ਦੀ ਬੱਲੇਬਾਜ਼ ਅਮਨਜੋਤ ਕੌਰ ਦਾ ਪਹਿਲਾ ਟੀ-20 ਸੀ। ਉਸ ਨੇ ਭਾਰਤ ਨੂੰ ਇਹ ਮੈਚ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ। ਸੱਤਵੇਂ ਨੰਬਰ 'ਤੇ ਖੇਡਣ ਆਏ ਅਮਨਜੋਤ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 41 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤੀ ਮਹਿਲਾ ਟੀਮ 147 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਉਣ 'ਚ ਕਾਮਯਾਬ ਰਹੀ। ਸ਼ਾਨਦਾਰ ਬੱਲੇਬਾਜ਼ੀ ਲਈ ਅਮਨਜੋਤ ਨੂੰ ਮੈਚ ਦਾ ਪਲੇਅਰ ਐਲਾਨਿਆ ਗਿਆ।

ਕੌਣ ਹੈ ਅਮਨਜੋਤ ਕੌਰ?

23 ਸਾਲਾ ਅਮਨਜੋਤ ਕੌਰ ਸੱਜੇ ਹੱਥ ਦੀ ਬੱਲੇਬਾਜ਼ ਹੈ। ਉਸ ਕੋਲ ਗੇਂਦਬਾਜ਼ੀ ਕਰਨ ਦੀ ਕਾਬਲੀਅਤ ਵੀ ਹੈ। ਉਨ੍ਹਾਂ ਦਾ ਜਨਮ 1 ਜਨਵਰੀ 2000 ਨੂੰ ਮੋਹਾਲੀ 'ਚ ਹੋਇਆ ਸੀ। ਚੰਡੀਗੜ੍ਹ ਲਈ ਤਿੰਨ ਸੀਜ਼ਨ ਖੇਡਣ ਵਾਲੇ ਅਮਨਜੋਤ ਨੇ ਘਰੇਲੂ ਕ੍ਰਿਕਟ ਵਿੱਚ ਪੰਜਾਬ ਦੀ ਅਗਵਾਈ ਕੀਤੀ। ਉਹ ਭਾਰਤ ਏ ਮਹਿਲਾ ਟੀਮ ਦੀ ਵੀ ਅਗਵਾਈ ਕਰ ਚੁੱਕੀ ਹੈ। ਪਿਛਲੇ ਸਾਲ ਘਰੇਲੂ ਸਰਕਟ ਵਿੱਚ, ਉਸਨੇ ਭਾਰਤ ਏ ਮਹਿਲਾ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਦੀ ਬੱਲੇਬਾਜ਼ੀ ਸਮਰੱਥਾ ਨੂੰ ਦੇਖਦੇ ਹੋਏ ਉਸ ਨੂੰ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ 'ਚ ਸ਼ਾਮਲ ਕੀਤਾ ਗਿਆ।

ਡੈਬਿਊ ਮੈਚ ਵਿੱਚ ਪਲੇਅਰ ਆਫ ਦਾ ਮੈਚ ਜਿੱਤਿਆ

ਦੱਖਣੀ ਅਫਰੀਕਾ ਦੀ ਮਹਿਲਾ ਟੀਮ ਦੇ ਖਿਲਾਫ ਮੈਚ 'ਚ ਅਮਨਜੋਤ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਈ ਸੀ। ਇਸ ਮੈਚ 'ਚ ਭਾਰਤੀ ਟੀਮ 69 ਦੌੜਾਂ 'ਤੇ 5 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ। ਅਜਿਹੇ ਵਿੱਚ ਅਮਨਜੋਤ ਨੇ ਦੀਪਤੀ ਸ਼ਰਮਾ ਦੇ ਨਾਲ ਪਾਰੀ ਦੀ ਅਗਵਾਈ ਕੀਤੀ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਛੇਵੇਂ ਵਿਕਟ ਲਈ 49 ਗੇਂਦਾਂ 'ਤੇ 76 ਦੌੜਾਂ ਦੀ ਸਾਂਝੇਦਾਰੀ ਕੀਤੀ ਜੋ ਖੇਡ ਨੂੰ ਬਦਲਣ ਵਾਲੀ ਸਾਬਤ ਹੋਈ। ਇਸ ਦੌਰਾਨ ਅਮਨਜੋਤ ਨੇ ਸਲੋਗ ਓਵਰ 'ਚ ਮੈਰੀਜੇਨ ਕਪ ਦੀ ਗੇਂਦ 'ਤੇ ਲਗਾਤਾਰ ਚੌਕੇ ਲਗਾ ਕੇ ਦੌੜਾਂ ਬਣਾਈਆਂ। ਉਸ ਨੇ ਜਿਸ ਤਰ੍ਹਾਂ ਨਿਡਰ ਹੋ ਕੇ ਬੱਲੇਬਾਜ਼ੀ ਕੀਤੀ, ਉਸ ਤੋਂ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਡੈਬਿਊ ਮੈਚ ਖੇਡ ਰਹੀ ਹੈ। ਉਨ੍ਹਾਂ ਨੇ 41 ਦੌੜਾਂ ਦੀ ਅਜੇਤੂ ਪਾਰੀ 'ਚ 7 ਚੌਕੇ ਲਗਾਏ। ਸ਼ਾਨਦਾਰ ਬੱਲੇਬਾਜ਼ੀ ਲਈ ਅਮਨਜੋਤ ਨੂੰ ਪਲੇਅਰ ਆਫ ਦਾ ਮੈਚ ਦਾ ਖਿਤਾਬ ਦਿੱਤਾ ਗਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ

Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?

Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ

ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ

ABP Premium

ਵੀਡੀਓਜ਼

ਸਿਮਰਨਜੀਤ ਮਾਨ ਨੇ ਕਹੀ ਵੱਡੀSimranjeet Singh Mann ਦੇ ਬਿਆਨ ਨੇ ਮਚਾਇਆ ਤਹਿਲਕਾਜੇ ਕੋਈ ਪੁੱਛੇ ਤਾਂ ਕਹਿ ਦਿਓ ਅਸੀਂ ਖਾਲਿਸਤਾਨੀ ਹਾਂ : Simranjit Singh mannSukhbir Badal | ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਹੋਏ ਆਪੇ ਤੋਂ ਬਾਹਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ
Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ
Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?
Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ
Punjab News:  ਫਰੀਦਕੋਟ ਦੇ ਪਿੰਡ ਗੋਲੇਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਗਲੀਆਂ ਤੇ ਨਾਲੀਆਂ ਵਿੱਚ ਖਿਲਾਰੇ ਗਏ ਅੰਗ, ਸਿੱਖ ਸੰਗਤ 'ਚ ਰੋਸ

Punjab News: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਆਨੰਦਪੁਰ ਵਾਪਸੀ, ਪੰਜਾਬ ਪੰਜਾਬੀਆਂ ਦਾ, ਬੰਦੀ ਸਿੰਘ ਦੀ ਰਿਹਾਈ ਸਮੇਤ ਪਾਏ 15 ਮਤੇ, ਕਿਸ ਦਿਸ਼ਾ ਵੱਲ ਵਧੇਗੀ ਨਵੀਂ ਧਿਰ ?

Farmer Protest: ਕਿਸਾਨਾਂ ਦਾ ਮਸਲਾ ਹੋਵੇਗਾ ਹੱਲ ? ਸੁਨੀਲ ਜਾਖੜ ਨੇ PM ਮੋਦੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਚਰਚਾ

ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ

Embed widget