IPL 2021 Suspended: IPL 'ਤੇ ਕੋਰੋਨਾ ਦੀ ਮਾਰ, ਇਸ ਸੀਜ਼ਨ ਦੇ ਸਾਰੇ ਮੈਚ ਮੁਅੱਤਲ
ਆਈਪੀਐਲ 2021 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਐਲਾਨ ਕਈ ਖਿਡਾਰੀਆਂ ਦੇ ਕੋਵਿਡ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਕੀਤਾ ਗਿਆ।
ਨਵੀਂ ਦਿੱਲੀ: ਕੋਰੋਨਾ ਸੰਕਟ ਦੀ ਗੰਭੀਰਤਾ ਦੇ ਮੱਦੇਨਜ਼ਰ ਆਈਪੀਐਲ ਪ੍ਰਸ਼ਾਸਨ ਨੇ ਇਸ ਸੀਜ਼ਨ ਦੇ ਸਾਰੇ ਮੈਚਾਂ ਨੂੰ ਮੁਅੱਤਲ ਕਰ ਦਿੱਤਾ ਹੈ। ਦਰਅਸਲ, ਆਈਪੀਐਲ ਦੀਆਂ ਚਾਰ ਵੱਖ-ਵੱਖ ਟੀਮਾਂ ਦੇ ਬਹੁਤ ਸਾਰੇ ਖਿਡਾਰੀ ਹੁਣ ਤੱਕ ਕੋਰੋਨਾ ਪੌਜ਼ੇਟਿਵ ਆਏ ਹਨ। ਦਿੱਲੀ ਕੌਪੀਟਲਸ ਦੇ ਅਮਿਤ ਮਿਸ਼ਰਾ ਅੱਜ ਕੋਰੋਨਾ ਪੌਜ਼ੇਟਿਵ ਹੋਏ ਹਨ। ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੀ ਰਿਧੀਮਾਨ ਸਾਹਾ ਕੋਰੋਨਾ ਪੌਜ਼ੇਟਿਵ ਆਏ। ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ ਪਹਿਲਾਂ ਹੀ ਸੰਕਰਮਿਤ ਹੋ ਚੁੱਕੇ ਹਨ।
ਹੁਣ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਦੱਸਿਆ ਹੈ ਕਿ ਇਸ ਸੈਸ਼ਨ ਲਈ ਆਈਪੀਐਲ ਮੁਲਤਵੀ ਕੀਤਾ ਜਾ ਰਿਹਾ ਹੈ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵੀ ਏਬੀਪੀ ਨਿਊ ਨੂੰ ਇਸ ਦੀ ਪੁਸ਼ਟੀ ਕੀਤੀ ਹੈ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵਿਦੇਸ਼ੀ ਖਿਡਾਰੀਆਂ ਸਣੇ ਖਿਡਾਰੀ ਬੱਬਲ 'ਚ ਹਨ। ਉਹ ਘਰ ਨਹੀਂ ਜਾਣਗੇ। ਬੀਸੀਸੀਆਈ ਇਹ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੋਰੋਨਾ ਤੋਂ ਬਚਾਅ ਦੇ ਨਾਲ ਕੀ ਖਿਡਾਰੀਆਂ ਨੂੰ ਬਾਇਓ ਬੱਬਲ ਵਿਚ 2-3 ਜੂਨ ਤਕ ਰੱਖਿਆ ਜਾ ਸਕਦਾ ਹੈ ਜਾਂ ਨਹੀਂ। ਇਸ ਦੇ ਉਨ੍ਹਾਂ ਨੂੰ ਇੱਕ ਹਫ਼ਤਾ ਜਾਂ ਵਧੇਰੇ ਸਮਾਂ ਲੱਗੇਗਾ। ਇਸ ਲਈ ਉਦੋਂ ਤੱਕ ਇਹ ਸੀਜ਼ਨ ਮੁਅੱਤਲ ਹੈ।
ਇਸ ਤੋਂ ਪਹਿਲਾਂ ਸੀਐਸਕੇ ਤੇ ਰਾਜਸਥਾਨ ਰਾਇਲਜ਼ ਵਿਚਾਲੇ ਮੈਚ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੇ ਗੇਂਦਬਾਜ਼ੀ ਕੋਚ ਐਲ ਬਾਲਾਜੀ ਦੇ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ। ਸੋਮਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਕੇਕੇਆਰ ਦੇ ਗੇਂਦਬਾਜ਼ ਸੰਦੀਪ ਵਾਰੀਅਰਜ਼ ਤੇ ਵਰੁਣ ਚੱਕਰਵਰਤੀ ਦੀ ਰਿਪੋਰਟ ਪੌਜ਼ੇਟਿਵ ਆਈ ਸੀ।
ਇਹ ਵੀ ਪੜ੍ਹੋ: ਬੀਜੇਪੀ ਨੂੰ ਹਰਾਉਣ ਮਗਰੋਂ ਮਮਤਾ ਬੈਨਰਜੀ ਵੱਲੋਂ 'ਬੋਲੇ ਸੋ ਨਿਹਾਲ' ਦੇ ਜੈਕਾਰੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904