(Source: ECI/ABP News)
IPL 2024: ਪੁੱਤਰ ਨੂੰ ਕ੍ਰਿਕਟਰ ਬਣਾਉਣ ਲਈ ਪਿਤਾ ਨੇ ਛੱਡੀ 'ਸਰਕਾਰੀ ਨੌਕਰੀ', ਹੁਣ ਬੇਟੇ ਨੇ IPL 'ਚ ਇੰਝ ਚਮਕਾਇਆ ਨਾਂਅ
Nitish Reddy Story: ਨਿਤੀਸ਼ ਰੈੱਡੀ ਨੇ ਆਈਪੀਐਲ 2024 ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਜਿੱਤ ਹਾਸਲ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਉਸ ਨੇ ਪਹਿਲਾਂ ਬੱਲੇ ਨਾਲ
![IPL 2024: ਪੁੱਤਰ ਨੂੰ ਕ੍ਰਿਕਟਰ ਬਣਾਉਣ ਲਈ ਪਿਤਾ ਨੇ ਛੱਡੀ 'ਸਰਕਾਰੀ ਨੌਕਰੀ', ਹੁਣ ਬੇਟੇ ਨੇ IPL 'ਚ ਇੰਝ ਚਮਕਾਇਆ ਨਾਂਅ IPL-2024-Nitish-reddy-father-leave-government-job-for-his-son's-cricketing-career-know-interesting-story IPL 2024: ਪੁੱਤਰ ਨੂੰ ਕ੍ਰਿਕਟਰ ਬਣਾਉਣ ਲਈ ਪਿਤਾ ਨੇ ਛੱਡੀ 'ਸਰਕਾਰੀ ਨੌਕਰੀ', ਹੁਣ ਬੇਟੇ ਨੇ IPL 'ਚ ਇੰਝ ਚਮਕਾਇਆ ਨਾਂਅ](https://feeds.abplive.com/onecms/images/uploaded-images/2024/04/10/d8d50d9b3ea8c56dfcebbd4f8f6832ee1712736828108709_original.jpg?impolicy=abp_cdn&imwidth=1200&height=675)
Nitish Reddy Story: ਨਿਤੀਸ਼ ਰੈੱਡੀ ਨੇ ਆਈਪੀਐਲ 2024 ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਜਿੱਤ ਹਾਸਲ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਉਸ ਨੇ ਪਹਿਲਾਂ ਬੱਲੇ ਨਾਲ ਤੂਫਾਨੀ ਪਾਰੀ ਖੇਡੀ ਅਤੇ ਫਿਰ ਗੇਂਦਬਾਜ਼ੀ 'ਤੇ ਹੱਥ ਅਜ਼ਮਾਇਆ। ਨਿਤੀਸ਼ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਾ ਮੈਚ' ਦਾ ਖਿਤਾਬ ਦਿੱਤਾ ਗਿਆ। ਪਰ ਨਿਤੀਸ਼ ਲਈ ਆਈ.ਪੀ.ਐੱਲ. ਤੱਕ ਪਹੁੰਚਣਾ ਬਹੁਤ ਮੁਸ਼ਕਿਲ ਕੰਮ ਸੀ।
ਨਿਤੀਸ਼ ਨੂੰ ਕ੍ਰਿਕਟਰ ਬਣਾਉਣ ਲਈ ਉਨ੍ਹਾਂ ਦੇ ਪਿਤਾ ਨੇ ਆਪਣੀ ਸਰਕਾਰੀ ਨੌਕਰੀ ਦੀ ਕੁਰਬਾਨੀ ਦਿੱਤੀ ਸੀ। ਭਾਰਤ 'ਚ ਜਿੱਥੇ ਲੋਕ ਸਰਕਾਰੀ ਨੌਕਰੀ ਹਾਸਲ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹਨ, ਉੱਥੇ ਹੀ ਨਿਤੀਸ਼ ਦੇ ਪਿਤਾ ਨੇ ਆਪਣੇ ਬੇਟੇ ਦੇ ਕ੍ਰਿਕਟ ਕਰੀਅਰ ਦੀ ਖ਼ਾਤਰ ਸਰਕਾਰੀ ਨੌਕਰੀ ਛੱਡ ਦਿੱਤੀ ਸੀ।
ਦਰਅਸਲ ਉਨ੍ਹਾਂ ਦੇ ਪਿਤਾ ਦੀ ਬਦਲੀ ਉਦੈਪੁਰ ਹੋ ਗਈ ਸੀ, ਪਰ ਉਥੇ ਖੇਡਾਂ 'ਚ ਰਾਜਨੀਤੀ ਦੇਖ ਕੇ ਉਹ ਡਰ ਗਏ ਅਤੇ ਆਪਣੇ ਬੇਟੇ ਦੇ ਕਰੀਅਰ ਦੀ ਖ਼ਾਤਰ ਨੌਕਰੀ ਛੱਡ ਕੇ ਵਾਪਸ ਆਂਧਰਾ ਪ੍ਰਦੇਸ਼ ਚਲੇ ਗਏ। ਨਿਤੀਸ਼ ਆਂਧਰਾ ਪ੍ਰਦੇਸ਼ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਖੇਡਦੇ ਹਨ। ਇਹ ਗੱਲ ਉਸ ਸਮੇਂ ਦੀ ਹੈ, ਜਦੋਂ ਨਿਤੀਸ਼ 12 ਜਾਂ 13 ਸਾਲ ਦੇ ਸਨ। ਨਿਤੀਸ਼ ਅੱਜ ਆਈਪੀਐਲ ਵਿੱਚ ਜੋ ਵੀ ਕਮਾਲ ਕਰ ਰਹੇ ਹਨ, ਉਸ ਵਿੱਚ ਉਨ੍ਹਾਂ ਦੇ ਪਿਤਾ ਦਾ ਵੀ ਵੱਡਾ ਯੋਗਦਾਨ ਹੈ।
ਹੈਦਰਾਬਾਦ ਨੂੰ ਦਿੱਤਾ ਸੀ ਨਵਾਂ ਜੀਵਨਦਾਨ
ਜ਼ਿਕਰਯੋਗ ਹੈ ਕਿ ਪੰਜਾਬ ਕਿੰਗਜ਼ ਖਿਲਾਫ ਖੇਡੇ ਗਏ ਮੁਕਾਬਲੇ 'ਚ ਹੈਦਰਾਬਾਦ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ 'ਤੇ ਉਤਰੀ, ਪਰ ਟੀਮ ਨੂੰ ਸ਼ੁਰੂਆਤੀ ਝਟਕੇ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਨੇ 39 ਦੌੜਾਂ ਦੇ ਸਕੋਰ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਤੋਂ ਬਾਅਦ ਨਿਤੀਸ਼ ਰੈੱਡੀ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਉਤਰੇ। ਇੱਥੋਂ ਨਿਤੀਸ਼ ਨੇ ਸ਼ਾਨਦਾਰ ਪਾਰੀ ਖੇਡੀ ਅਤੇ 37 ਗੇਂਦਾਂ ਵਿੱਚ 4 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ। ਉਸ ਦੀ ਪਾਰੀ ਦੀ ਬਦੌਲਤ ਹੈਦਰਾਬਾਦ ਨੇ 20 ਓਵਰਾਂ 'ਚ 9 ਵਿਕਟਾਂ 'ਤੇ 182 ਦੌੜਾਂ ਬਣਾਈਆਂ ਸਨ, ਜੋ ਟੀਮ ਦੀ ਜਿੱਤ ਲਈ ਕਾਫੀ ਸਨ।
ਹਾਲਾਂਕਿ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਾਫੀ ਨੇੜੇ ਪਹੁੰਚ ਗਿਆ ਪਰ ਅੰਤ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਇਹ ਮੈਚ ਸਿਰਫ਼ 2 ਦੌੜਾਂ ਨਾਲ ਹਾਰ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)