ਅਗਲੇ ਹਫਤੇ ਜਾਰੀ ਹੋ ਸਕਦਾ IPL 2025 ਦਾ ਸ਼ਡਿਊਲ, ਇੱਥੇ ਖੇਡਿਆ ਜਾਵੇਗਾ ਫਾਈਨਲ; ਸਾਹਮਣੇ ਆਈ ਰਿਪੋਰਟ
IPL 2025: IPL 2025 ਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਹੋਇਆ ਹੈ। ਪਰ ਹੁਣ ਰਿਪੋਰਟ ਸਾਹਮਣੇ ਆਈ ਹੈ ਕਿ ਟੂਰਨਾਮੈਂਟ ਦਾ ਸ਼ਡਿਊਲ ਅਗਲੇ ਹਫ਼ਤੇ ਤੱਕ ਸਾਹਮਣੇ ਆ ਸਕਦਾ ਹੈ।

Indian Premier League 2025: IPL ਨੂੰ ਭਾਰਤ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਪ੍ਰਸ਼ੰਸਕ ਇਸ ਟੂਰਨਾਮੈਂਟ ਦੀ ਸ਼ੁਰੂਆਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਹ ਪਹਿਲਾਂ ਹੀ ਫੈਸਲਾ ਕੀਤਾ ਜਾ ਚੁੱਕਿਆ ਹੈ ਕਿ ਆਈਪੀਐਲ 2025 21 ਮਾਰਚ ਤੋਂ ਸ਼ੁਰੂ ਹੋਵੇਗਾ, ਪਰ ਅਧਿਕਾਰਤ ਸ਼ਡਿਊਲ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਹੁਣ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਪਤਾ ਲੱਗਿਆ ਹੈ ਕਿ ਟੂਰਨਾਮੈਂਟ ਦਾ ਅਧਿਕਾਰਤ ਸ਼ਡਿਊਲ ਕਦੋਂ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫਾਈਨਲ ਵੈਨਿਊ 'ਤੇ ਵੀ ਚਰਚਾ ਕੀਤੀ ਗਈ।
ਸਪੋਰਟਸ ਟਾਕ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਆਈਪੀਐਲ ਦੇ ਪੂਰੇ ਸ਼ਡਿਊਲ ਦਾ ਐਲਾਨ ਬੀਸੀਸੀਆਈ ਦੁਆਰਾ ਲਗਭਗ ਇੱਕ ਹਫ਼ਤੇ ਵਿੱਚ ਕਰ ਦਿੱਤਾ ਜਾਵੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬੀਸੀਸੀਆਈ ਟੂਰਨਾਮੈਂਟ ਦੇ 18ਵੇਂ ਸੀਜ਼ਨ ਦੇ ਸ਼ਡਿਊਲ ਦਾ ਐਲਾਨ ਕਦੋਂ ਕਰੇਗਾ।
ਈਡਨ ਗਾਰਡਨ 'ਚ ਹੋ ਸਕਦਾ ਫਾਈਨਲ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੂਰਨਾਮੈਂਟ ਦਾ ਫਾਈਨਲ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਜਾ ਸਕਦਾ ਹੈ। ਟੂਰਨਾਮੈਂਟ ਦੇ ਪਹਿਲੇ ਦੋ ਪਲੇਆਫ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਜਾਣਗੇ। ਫਿਰ ਫਾਈਨਲ ਅਤੇ ਦੂਜਾ ਪਲੇਆਫ ਈਡਨ ਗਾਰਡਨ, ਕੋਲਕਾਤਾ ਵਿਖੇ ਹੋਵੇਗਾ।
ਦਿੱਲੀ ਅਤੇ ਰਾਜਸਥਾਨ ਦੀਆਂ ਟੀਮਾਂ ਨਿਊਟ੍ਰਲ ਵੈਨਿਊ 'ਤੇ ਖੇਡਣਗੀਆਂ 2 ਘਰੇਲੂ ਮੈਚ
ਇਸ ਤੋਂ ਇਲਾਵਾ, ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਪਣੇ ਦੋ ਘਰੇਲੂ ਮੈਚ ਨਿਊਟ੍ਰਲ ਵੈਨਿਊ 'ਤੇ ਖੇਡਣਗੀਆਂ। ਰਾਜਸਥਾਨ ਦੀ ਟੀਮ ਆਪਣੇ ਪੰਜ ਘਰੇਲੂ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡੇਗੀ। ਬਾਕੀ 2 ਘਰੇਲੂ ਮੈਚਾਂ ਲਈ ਸਥਾਨ ਦਾ ਫੈਸਲਾ ਅਜੇ ਹੋਣਾ ਬਾਕੀ ਹੈ। ਜਦੋਂ ਕਿ ਦਿੱਲੀ ਆਪਣੇ ਦੋ ਘਰੇਲੂ ਮੈਚ ਵਿਜ਼ਾਗ ਦੇ ਏਸੀਏ-ਵੀਡੀਸੀਏ ਸਟੇਡੀਅਮ ਵਿੱਚ ਖੇਡ ਸਕਦੀ ਹੈ। ਦਿੱਲੀ ਨੇ ਪਿਛਲੇ ਸੀਜ਼ਨ ਵਿੱਚ ਇਸ ਮੈਦਾਨ 'ਤੇ ਆਪਣੇ ਕੁਝ ਘਰੇਲੂ ਮੈਚ ਵੀ ਖੇਡੇ ਸਨ।
IPL 2025 ਦੀ ਮੈਗਾ ਨਿਲਾਮੀ ਵਿੱਚ ਖਰਚ ਹੋਏ 639.15 ਕਰੋੜ ਰੁਪਏ
ਤੁਹਾਨੂੰ ਦੱਸ ਦਈਏ ਕਿ ਟੂਰਨਾਮੈਂਟ ਦੇ 18ਵੇਂ ਸੀਜ਼ਨ ਲਈ ਸਾਊਦੀ ਅਰਬ ਦੇ ਜੇਦਾ ਸ਼ਹਿਰ ਵਿੱਚ ਇੱਕ ਮੈਗਾ ਨਿਲਾਮੀ ਹੋਈ ਸੀ। ਇਸ ਨਿਲਾਮੀ ਵਿੱਚ ਕੁੱਲ 182 ਖਿਡਾਰੀਆਂ 'ਤੇ ਬੋਲੀ ਲਗਾਈ ਗਈ ਸੀ, ਜਿਸ ਵਿੱਚ ਕੁੱਲ 639.15 ਕਰੋੜ ਰੁਪਏ ਖਰਚ ਹੋਏ ਸਨ। ਇਹ ਮੈਗਾ ਨਿਲਾਮੀ 2 ਦਿਨ ਤੱਕ ਚੱਲੀ, ਜਿਸ ਵਿੱਚ 10 ਟੀਮਾਂ ਨੇ ਹਿੱਸਾ ਲਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
