Pakistan Chief Selector: ਪਾਕਿਸਤਾਨ ਕ੍ਰਿਕਟ ਟੀਮ ਦੇ ਚੀਫ ਸੈਲੇਕਟਰ ਬਣੇ ਵਹਾਬ ਰਿਆਜ਼, ਇੰਜ਼ਮਾਮ ਉਲ ਦੀ ਲੈਣਗੇ ਜਗ੍ਹਾ
PCB Chief Selector: ਵਿਸ਼ਵ ਕੱਪ 2023 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਪੀਸੀਬੀ 'ਚ ਬਦਲਾਅ ਦੀ ਪ੍ਰਕਿਰਿਆ ਜਾਰੀ ਹੈ। ਇਸ ਲੜੀ 'ਚ ਸਾਬਕਾ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੂੰ ਰਾਸ਼ਟਰੀ ਟੀਮ ਦਾ ਮੁੱਖ ਚੋਣਕਾਰ ਨਿਯੁਕਤ ਕੀਤਾ ਗਿਆ ਹੈ।
Wahab Riaz Pakistan Chief Selector: 2023 ਵਿਸ਼ਵ ਕੱਪ 'ਚ ਪਾਕਿਸਤਾਨ ਕ੍ਰਿਕਟ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਕਈ ਵੱਡੇ ਫੈਸਲੇ ਲੈ ਰਿਹਾ ਹੈ। ਬੋਰਡ ਨੇ ਪਹਿਲਾਂ ਸਾਬਕਾ ਕਪਤਾਨ ਮੁਹੰਮਦ ਹਫੀਜ਼ ਨੂੰ ਟੀਮ ਦਾ ਨਵਾਂ ਨਿਰਦੇਸ਼ਕ ਅਤੇ ਮੁੱਖ ਕੋਚ ਨਿਯੁਕਤ ਕੀਤਾ ਸੀ ਅਤੇ ਹੁਣ ਸਾਬਕਾ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੂੰ ਮੁੱਖ ਚੋਣਕਾਰ ਨਿਯੁਕਤ ਕੀਤਾ ਹੈ। ਵਹਾਬ ਰਿਆਜ਼ ਪਾਕਿਸਤਾਨ ਦੇ ਆਸਟ੍ਰੇਲੀਆ ਦੌਰੇ ਤੋਂ ਲੈ ਕੇ ਚਾਰਜ ਸੰਭਾਲਣਗੇ।
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸਾਬਕਾ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੂੰ ਪਾਕਿਸਤਾਨ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਚੋਣਕਾਰ ਨਿਯੁਕਤ ਕੀਤਾ ਹੈ। ਉਹ ਇੰਜ਼ਮਾਮ ਉਲ ਹੱਕ ਦੀ ਥਾਂ ਲੈਣਗੇ, ਜਿਨ੍ਹਾਂ ਨੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਚੋਣਕਾਰ ਬਣਨ 'ਤੇ ਵਹਾਬ ਰਿਆਜ਼ ਨੇ ਕੀ ਕਿਹਾ?
ਵਹਾਬ ਰਿਆਜ਼ ਨੇ ਅੱਗੇ ਕਿਹਾ, "ਮੈਂ ਅਤੇ ਮੁਹੰਮਦ ਹਫੀਜ਼ ਪਾਕਿਸਤਾਨੀ ਕ੍ਰਿਕਟ ਦੇ ਵਿਕਾਸ ਅਤੇ ਸਫਲਤਾ ਲਈ ਇੱਕ-ਦੂਜੇ ਦਾ ਪੂਰਾ ਸਹਿਯੋਗ ਕਰਾਂਗੇ। ਮੇਰੀ ਤਰਜੀਹ ਘਰੇਲੂ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੌਕੇ ਦੇਣ ਦੀ ਹੋਵੇਗੀ। ਮੈਂ ਹਮੇਸ਼ਾ ਖਿਡਾਰੀਆਂ ਲਈ ਉਪਲਬਧ ਰਹਾਂਗਾ।" ਵਹਾਬ ਰਿਆਜ਼ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਵਹਾਬ ਰਿਆਜ਼ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੇ ਕਾਨਫਲਿਕਟ ਆਫ ਇੰਟਰੈਸਟ ਦੇ ਦੋਸ਼ ਲੱਗਣ ‘ਤੇ ਬੀਤੇ ਮਹੀਨੇ 30 ਅਕਤੂਬਰ ਨੂੰ ਮੁੱਖ ਚੋਣਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ: World Cup 2023 Final: ਕੀ 'ਭਾਰਤ' ਜਿੱਤੇਗਾ ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ! ਜਾਂ ਆਸਟ੍ਰੇਲੀਆਈ ਟੀਮ ਹੋਏਗੀ ਹਾਵੀ, ਜਾਣੋ
ਬੱਲੇਬਾਜ਼ਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲ ਖੱਬੂ ਗੇਂਦਬਾਜ਼ ਵਹਾਬ ਰਿਆਜ਼
ਪਾਕਿਸਤਾਨ ਕ੍ਰਿਕਟ ਟੀਮ ਅਗਲੇ ਸਾਲ ਜਨਵਰੀ-ਫਰਵਰੀ ਮਹੀਨੇ 'ਚ ਆਸਟ੍ਰੇਲੀਆ ਦੇ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ, ਇਸ ਸੀਰੀਜ਼ ਤੋਂ ਪਹਿਲਾਂ ਵਹਾਬ ਰਿਆਜ਼ ਮੁੱਖ ਚੋਣਕਾਰ ਦਾ ਅਹੁਦਾ ਸੰਭਾਲਣਗੇ। ਵਹਾਬ ਰਿਆਜ਼ ਨੂੰ ਪਾਕਿਸਤਾਨ ਦੇ ਸਰਵੋਤਮ ਤੇਜ਼ ਗੇਂਦਬਾਜ਼ਾਂ 'ਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 20 ਦਸੰਬਰ 2020 ਨੂੰ ਹੈਮਿਲਟਨ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਟੀ-20 ਮੈਚ ਵਜੋਂ ਖੇਡਿਆ।
ਵਹਾਬ ਰਿਆਜ਼ ਨੇ ਪਾਕਿਸਤਾਨ ਲਈ ਕੁੱਲ 27 ਟੈਸਟ ਮੈਚ ਖੇਡੇ, ਜਿਸ 'ਚ ਉਨ੍ਹਾਂ ਨੇ ਕੁੱਲ 83 ਵਿਕਟਾਂ ਲਈਆਂ। ਉਨ੍ਹਾਂ ਨੇ 91 ਵਨਡੇ ਮੈਚਾਂ ਵਿੱਚ 120 ਵਿਕਟਾਂ ਅਤੇ 36 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 34 ਵਿਕਟਾਂ ਲਈਆਂ। ਵਹਾਬ ਰਿਆਜ਼ ਨੇ ਲੋੜ ਪੈਣ 'ਤੇ ਪਾਕਿਸਤਾਨ ਲਈ ਬੱਲੇਬਾਜ਼ੀ ਵੀ ਕੀਤੀ, ਅੰਤਰਰਾਸ਼ਟਰੀ ਕ੍ਰਿਕਟ ਮੈਚਾਂ 'ਚ ਉਨ੍ਹਾਂ ਦੇ ਨਾਂ ਤਿੰਨ ਅਰਧ ਸੈਂਕੜੇ ਵੀ ਹਨ।
ਇਹ ਵੀ ਪੜ੍ਹੋ: IND vs AUS Final: ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਹੋਵੇਗਾ ਏਅਰ ਸ਼ੋਅ, ਏਅਰਫੋਰਸ ਦੀ Surya Kiran ਟੀਮ ਹਵਾ 'ਚ ਕਰੇਗੀ ਸਟੰਟ