Pakistan: PCB ਨੇ ਕੀਤਾ ਪਾਕਿਸਤਾਨ ਦੇ ਨਵੇਂ ਕਪਤਾਨਾਂ ਦਾ ਐਲਾਨ, ਸ਼ਾਹੀਨ ਅਫਰੀਦੀ ਨੂੰ ਟੀ-20 ਅਤੇ ਸ਼ਾਨ ਮਸੂਦ ਨੂੰ ਟੈਸਟ ਟੀਮ ਦੀ ਸੌਂਪੀ ਕਮਾਨ
Pakistan Cricket Board: ਪਾਕਿਸਤਾਨ ਕ੍ਰਿਕਟ ਬੋਰਡ ਨੇ ਬਾਬਰ ਆਜ਼ਮ ਵਲੋਂ ਕਪਤਾਨੀ ਤੋਂ ਅਸਤੀਫਾ ਦੇਣ ਤੋਂ ਬਾਅਦ ਸ਼ਾਹੀਨ ਸ਼ਾਹ ਅਫਰੀਦੀ ਨੂੰ ਟੀ-20 ਅਤੇ ਸ਼ਾਨ ਮਸੂਦ ਨੂੰ ਟੈਸਟ ਕਪਤਾਨ ਨਿਯੁਕਤ ਕਰ ਦਿੱਤਾ ਹੈ।
Pakistan Cricket Team Captain: ਵਿਸ਼ਵ ਕੱਪ 'ਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਬਾਬਰ ਆਜ਼ਮ ਨੇ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਪੀਸੀਬੀ ਨੇ ਸ਼ਾਹੀਨ ਸ਼ਾਹ ਅਫਰੀਦੀ ਨੂੰ ਟੀ-20 ਦਾ ਕਪਤਾਨ ਅਤੇ ਸ਼ਾਨ ਮਸੂਦ ਨੂੰ ਟੈਸਟ ਫਾਰਮੈਟ ਦਾ ਕਪਤਾਨ ਬਣਾਇਆ ਹੈ। ਹਾਲਾਂਕਿ ਵਨਡੇ ਫਾਰਮੈਟ ਲਈ ਅਜੇ ਤੱਕ ਕਿਸੇ ਕਪਤਾਨ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ। ਪਾਕਿਸਤਾਨ ਕ੍ਰਿਕਟ ਟੀਮ ਨੇ ਵਿਸ਼ਵ ਕੱਪ 2023 ਵਿੱਚ ਬਹੁਤ ਖ਼ਰਾਬ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੀ ਟੀਮ ਨੇ ਪਹਿਲੇ ਦੋ ਮੈਚ ਜਿੱਤੇ ਅਤੇ ਫਿਰ ਲਗਾਤਾਰ 4 ਮੈਚਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਪਾਕਿਸਤਾਨ ਕ੍ਰਿਕਟ ਟੀਮ ਨੂੰ ਮਿਲਿਆ ਨਵਾਂ ਕਪਤਾਨ
ਵਿਸ਼ਵ ਕੱਪ ਦੇ ਲੀਗ ਪੜਾਅ 'ਚ ਪਾਕਿਸਤਾਨ ਦੀ ਟੀਮ ਨੇ ਆਪਣੇ ਕੁੱਲ 9 ਮੈਚਾਂ 'ਚੋਂ 4 'ਚ ਜਿੱਤ ਦਰਜ ਕੀਤੀ ਅਤੇ 5 ਮੈਚ ਹਾਰੇ, ਜਿਸ ਕਾਰਨ ਪਾਕਿਸਤਾਨ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਹੀਂ ਪਹੁੰਚ ਸਕਿਆ। ਪਾਕਿਸਤਾਨ ਦੇ ਇਸ ਖਰਾਬ ਪ੍ਰਦਰਸ਼ਨ ਤੋਂ ਬਾਅਦ ਪੀਸੀਬੀ ਨੇ ਪਾਕਿਸਤਾਨ ਕ੍ਰਿਕਟ 'ਚ ਕਈ ਬਦਲਾਅ ਕੀਤੇ ਹਨ। ਬਾਬਰ ਆਜ਼ਮ ਨੇ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਅਤੇ ਇਸ ਤੋਂ ਬਾਅਦ ਪੀਸੀਬੀ ਨੇ ਦੋਵਾਂ ਫਾਰਮੈਟਾਂ ਲਈ ਨਵੇਂ ਕਪਤਾਨਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ। ਹੁਣ ਪਾਕਿਸਤਾਨ ਕ੍ਰਿਕਟ ਟੀ-20 ਟੀਮ ਦੇ ਕਪਤਾਨ ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਹੋਣਗੇ। ਇਸ ਦੇ ਨਾਲ ਹੀ ਪੀਸੀਬੀ ਨੇ ਸ਼ਾਨ ਮਸੂਦ ਨੂੰ ਟੈਸਟ ਫਾਰਮੈਟ ਲਈ ਆਪਣਾ ਕਪਤਾਨ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ: Virat Kohli: ਕੋਹਲੀ ਵੱਲੋਂ ਸੈਂਕੜਾ ਲਗਾਉਣ ਤੋਂ ਬਾਅਦ ਅਨੁਸ਼ਕਾ ਦੀਆਂ ਅੱਖਾਂ 'ਚ ਆਏ ਖੁਸ਼ੀ ਦੇ ਹੰਝੂ, ਫਲਾਇੰਗ KISS ਕਰਦੇ ਵੀਡੀਓ ਵਾਇਰਲ
Presenting our captains 🇵🇰@shani_official has been appointed Test captain while @iShaheenAfridi will lead the T20I side. pic.twitter.com/wPSebUB60m
— Pakistan Cricket (@TheRealPCB) November 15, 2023
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਨੇ ਵਨਡੇ ਫਾਰਮੈਟ 'ਚ ਖਰਾਬ ਪ੍ਰਦਰਸ਼ਨ ਕੀਤਾ ਸੀ ਪਰ ਪੀਸੀਬੀ ਨੇ ਅਜੇ ਤੱਕ ਟੈਸਟ ਅਤੇ ਟੀ-20 ਫਾਰਮੈਟ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ, ਜਦਕਿ ਵਨਡੇ ਫਾਰਮੈਟ ਦਾ ਨਵਾਂ ਕਪਤਾਨ ਨਿਯੁਕਤ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਕ੍ਰਿਕਟ ਮਾਹਰਾਂ ਅਤੇ ਸੋਸ਼ਲ ਮੀਡੀਆ 'ਤੇ ਅਫਵਾਹਾਂ ਦੇ ਅਨੁਸਾਰ, ਪੀਸੀਬੀ ਸ਼ਾਹੀਨ ਸ਼ਾਹ ਅਫਰੀਦੀ ਨੂੰ ਵਨਡੇ ਫਾਰਮੈਟ ਦਾ ਵੀ ਕਪਤਾਨ ਬਣਾ ਸਕਦੀ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ: Babar Azam: ਬਾਬਰ ਆਜ਼ਮ ਨੇ ਕਪਤਾਨੀ ਤੋਂ ਦਿੱਤਾ ਅਸਤੀਫਾ, 2 ਖਿਡਾਰੀਆਂ ਨੂੰ ਮਿਲੀ ਕਮਾਂਡ, ਜਲਦ ਹੋਵੇਗਾ ਐਲਾਨ