IND vs SA: ਦੱਖਣੀ ਅਫਰੀਕਾ ਖਿਲਾਫ ਭਾਰਤ ਦੀ ਹਾਰ 'ਤੇ ਕੋਚ ਰਾਹੁਲ ਦ੍ਰਾਵਿੜ ਦਾ ਬਿਆਨ, ਕਿਹਾ- ਸੀਰੀਜ਼ ਨੂੰ ਕਿਹਾ ਅੱਖਾਂ ਖੋਲ੍ਹਣ ਵਾਲੀ
IND vs SA 3rd ODI: ਦੱਖਣੀ ਅਫਰੀਕਾ ਨਾਲ ਖੇਡੇ ਗਏ ਤੀਜੇ ਅਤੇ ਆਖਰੀ ਮੈਚ ਵਿੱਚ ਭਾਰਤ ਨੂੰ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਹੈ ਕਿ ਇਹ ਹਾਰ ਟੀਮ ਦੀਆਂ ਅੱਖਾਂ ਖੋਲ੍ਹਣ ਵਾਲੀ ਹੈ।
India vs South Africa: Cape Townਦੇ Newlands 'ਚ ਖੇਡੇ ਗਏ ਦਮਦਾਰ ਮੈਚ 'ਚ ਦੱਖਣੀ ਅਫਰੀਕਾ ਨੇ ਜਿੱਤ ਦਰਜ ਕੀਤੀ ਹੈ। ਤੀਜੇ ਅਤੇ ਆਖਰੀ ਵਨਡੇ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਭਾਰਤ ਨੂੰ ਤਿੰਨ ਮੈਚਾਂ ਦੀ ਸੀਰੀਜ਼ 'ਚ ਕਲੀਨ ਬੋਲਡ ਕਰ ਦਿੱਤਾ। ਦੱਖਣੀ ਅਫਰੀਕਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 49.5 ਓਵਰਾਂ ਵਿੱਚ 287 ਦੌੜਾਂ ਹੀ ਬਣਾ ਸਕੀ। ਜਵਾਬ 'ਚ ਭਾਰਤੀ ਟੀਮ 49.2 ਓਵਰਾਂ 'ਚ 283 ਦੌੜਾਂ 'ਤੇ ਆਲ ਆਊਟ ਹੋ ਗਈ।
ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲੀ ਵਿਕਟ ਦੇ ਡਿੱਗਣ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਨੇ ਅਰਧ ਸੈਂਕੜਿਆਂ ਨਾਲ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ ਸੀ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਤੋਂ ਮਿਲੇ 288 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 49.2 ਓਵਰਾਂ 'ਚ 283 ਦੌੜਾਂ 'ਤੇ ਢੇਰ ਹੋ ਗਈ। ਇਸ ਤੋਂ ਬਾਅਦ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੇ ਪ੍ਰੈੱਸ ਕਾਨਫਰੰਸ ਕਰਕੇ ਭਾਰਤ ਦੀ ਹਾਰ 'ਤੇ ਆਪਣਾ ਪੱਖ ਰੱਖਿਆ ਹੈ।
ਰਾਹੁਲ ਦ੍ਰਾਵਿੜ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਸਾਡੇ ਲਈ ਅੱਖਾਂ ਖੋਲ੍ਹਣ ਵਾਲਾ ਸੀ। ਇਹ ਵਨਡੇ ਟੀਮ ਦੇ ਨਾਲ ਮੇਰੀ ਪਹਿਲੀ ਸੀਰੀਜ਼ ਸੀ ਅਤੇ ਅਸੀਂ ਲੰਬੇ ਸਮੇਂ ਬਾਅਦ ਵਨਡੇ ਖੇਡੇ। ਇਹ ਚੰਗੀ ਗੱਲ ਹੈ ਕਿ ਵਿਸ਼ਵ ਕੱਪ ਬਹੁਤ ਦੂਰ ਹੈ ਅਤੇ ਸਾਡੇ ਕੋਲ ਦੁਬਾਰਾ ਸੰਗਠਿਤ ਹੋਣ ਦਾ ਸਮਾਂ ਹੈ। ਅਸੀਂ ਸਮੇਂ ਦੇ ਨਾਲ ਯਕੀਨੀ ਤੌਰ 'ਤੇ ਬਿਹਤਰ ਹੋ ਜਾਵਾਂਗੇ।"
ਉਨ੍ਹਾਂ ਨੇ ਕਿਹਾ ਕਿ "ਅਸੀਂ ਨਿਸ਼ਚਤ ਤੌਰ 'ਤੇ ਮੱਧ ਓਵਰਾਂ ਵਿੱਚ ਬੱਲੇਬਾਜ਼ੀ ਦੇ ਨਾਲ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ। ਅਸੀਂ ਟੈਂਪਲੇਟ ਨੂੰ ਸਮਝਦੇ ਹਾਂ। ਜਿਹੜੇ ਮੱਧ ਵਿੱਚ ਬੱਲੇਬਾਜ਼ੀ ਕਰ ਸਕਦੇ ਸੀ, ਉਨ੍ਹਾਂ ਚੋਂ ਕੁਝ ਚੋਣ ਲਈ ਉਪਲਬਧ ਨਹੀਂ ਸੀ। ਉਮੀਦ ਹੈ ਕਿ ਜਦੋਂ ਉਹ ਵਾਪਸ ਆਉਣਗੇ, ਤਾਂ ਇਸ ਨਾਲ ਟੀਮ ਨੂੰ ਹੁਲਾਰਾ ਮਿਲੇਗਾ। ਦੀਪਕ ਚਾਹਰ ਨੇ ਪਹਿਲਾਂ ਵੀ ਦਿਖਾਇਆ ਹੈ ਕਿ ਉਸ ਕੋਲ ਬੱਲੇ ਨਾਲ ਚੰਗੀ ਕਾਬਲੀਅਤ ਹੈ। ਇਹ ਸਾਨੂੰ ਹੋਰ ਵਿਕਲਪ ਦੇ ਸਕਦਾ ਹੈ। ਸ਼ਾਰਦੁਲ ਠਾਕੁਰ ਨੇ ਵੀ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ। ਅਸੀਂ ਉਸ ਨੂੰ ਹੋਰ ਮੌਕੇ ਦੇਣਾ ਚਾਹੁੰਦੇ ਹਾਂ।"
ਰਾਹੁਲ ਦ੍ਰਾਵਿੜ ਨੇ ਕਿਹਾ, "ਅਸੀਂ ਬੱਲੇਬਾਜ਼ੀ ਕ੍ਰਮ ਵਿੱਚ ਜ਼ਿਆਦਾ ਬਦਲਾਅ ਨਹੀਂ ਕੀਤਾ ਹੈ। ਇਸ ਦੇ ਪਿੱਛੇ ਸਾਡਾ ਵਿਚਾਰ ਉਨ੍ਹਾਂ ਨੂੰ ਸੁਰੱਖਿਆ ਦੀ ਭਾਵਨਾ ਦੇਣਾ ਹੈ ਅਤੇ ਜਦੋਂ ਉਨ੍ਹਾਂ ਨੂੰ ਮੌਕੇ ਮਿਲਦੇ ਹਨ ਤਾਂ ਹੀ ਤੁਸੀਂ ਉਨ੍ਹਾਂ ਤੋਂ ਵੱਡੇ ਪ੍ਰਦਰਸ਼ਨ ਦੀ ਮੰਗ ਕਰ ਸਕਦੇ ਹੋ। ਕੇਐਲ ਰਾਹੁਲ ਨੇ ਸਿਰਫ਼ ਇੱਕ ਕਪਤਾਨ ਦੇ ਰੂਪ ਵਿੱਚ ਕੰਮ ਕੀਤਾ ਹੈ। ਉਸਨੇ ਇੱਕ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਉਹ ਸਿੱਖਣਾ ਜਾਰੀ ਰੱਖੇਗਾ ਅਤੇ ਮੈਨੂੰ ਯਕੀਨ ਹੈ ਕਿ ਉਹ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰੇਗਾ।"
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਸਿਰਫ਼ ਸਪਿਨਰਾਂ ਨੂੰ ਬਾਹਰ ਨਹੀਂ ਕਰਾਂਗਾ। ਸਾਨੂੰ ਮੱਧ ਓਵਰਾਂ ਵਿੱਚ ਆਪਣੀ ਵਿਕਟ ਲੈਣ ਦੀ ਸਮਰੱਥਾ ਨਾਲ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਅਸੀਂ ਇਸ ਬਾਰੇ ਚਰਚਾ ਕੀਤੀ ਹੈ ਕਿ ਅਸੀਂ ਇਸ ਖੇਤਰ ਵਿੱਚ ਕਿਵੇਂ ਸੁਧਾਰ ਕਰ ਸਕਦੇ ਹਾਂ।"
ਇਹ ਵੀ ਪੜ੍ਹੋ: Punjab Congress: ਸਿੱਧੂ ਨੇ ਫਿਰ ਚੁੱਕੀ ਸੀਐਮ ਫੇਸ ਐਲਾਨਣ ਦੀ ਮੰਗ, ਕਿਹਾ- ਕਾਂਗਰਸ ਜਿੱਤੇਗੀ 70 ਸੀਟਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin