Rishabh Pant Injury: ਕ੍ਰਿਕਟ ਜਗਤ ਤੋਂ ਬੁਰੀ ਖਬਰ! ਰਿਸ਼ਭ ਪੰਤ ਹੋਏ ਗੰਭੀਰ ਜ਼ਖਮੀ, ਮੈਚ ਤੋਂ ਹੋਏ ਬਾਹਰ, ਟੀਮ ਇੰਡੀਆ ਨੂੰ ਵੱਡਾ ਝਟਕਾ!
ਮਾਨਚੈਸਟਰ ਤੋਂ ਟੀਮ ਇੰਡੀਆ ਲਈ ਮਾੜੀ ਖ਼ਬਰ, ਜਿੱਥੇ ਮੈਚ ਖੇਡਦੇ ਹੋਏ ਪੰਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਬਹੁਤ ਹੀ ਬੁਰੀ ਸੱਟ ਲਈ ਜਿਸ ਕਰਕੇ ਉਹ ਸਿੱਧਾ ਵੀ ਨਹੀਂ ਖੜ੍ਹੇ ਹੋ ਪਾ ਰਹੇ ਸੀ।ਪੰਤ ਦੀ ਸਿਹਤ ਨੂੰ ਲੈ ਕੇ ਟੀਮ ਸਣੇ ਫੈਨਜ਼..

Rishabh Pant Injury: ਹੁਣ ਮੈਨਚੈਸਟਰ ਟੈਸਟ ਤੋਂ ਵੀ ਟੀਮ ਇੰਡੀਆ ਲਈ ਮਾੜੀ ਖ਼ਬਰ ਆਈ ਹੈ, ਕਿਉਂਕਿ ਰਿਸ਼ਭ ਪੰਤ ਗੰਭੀਰ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਲਈ ਖੜਾ ਹੋਣਾ ਵੀ ਔਖਾ ਹੋ ਗਿਆ ਸੀ। ਇਹ ਘਟਨਾ ਹੋਣ ਤੋਂ ਪਹਿਲਾਂ ਪੰਤ 37 ਰਨ ਬਣਾ ਕੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਲਾਰਡਜ਼ ਟੈਸਟ ਦੌਰਾਨ ਵੀ ਉਨ੍ਹਾਂ ਦੀ ਉਂਗਲੀ 'ਚ ਸੱਟ ਲੱਗੀ ਸੀ, ਜਿਸ ਕਰਕੇ ਉਹ ਵਿਕਟਕੀਪਿੰਗ ਨਹੀਂ ਕਰ ਸਕੇ। ਪੰਤ ਦੇ ਸੱਟ ਲੱਗਣ ਤੋਂ ਬਾਅਦ ਮੈਡੀਕਲ ਟੀਮ ਮੈਦਾਨ ਵਿੱਚ ਆਈ ਅਤੇ ਮੈਚ ਕੁਝ ਸਮੇਂ ਲਈ ਰੁਕ ਗਿਆ।
ਇਹ ਮਾਮਲਾ ਭਾਰਤੀ ਇਨਿੰਗ ਦੇ 68ਵੇਂ ਓਵਰ ਦੌਰਾਨ ਵਾਪਰਿਆ, ਜਦੋਂ ਕਿ ਕ੍ਰਿਸ ਵੋਕਸ ਗੇਂਦਬਾਜ਼ੀ ਕਰ ਰਹੇ ਸਨ। ਓਵਰ ਦੀ ਚੌਥੀ ਗੇਂਦ 'ਤੇ ਰਿਸ਼ਭ ਪੰਤ ਨੇ ਰਿਵਰਸ ਸਵੀਪ ਮਾਰਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਉਨ੍ਹਾਂ ਦੇ ਸੱਜੇ ਪੈਰ 'ਤੇ ਲੱਗ ਗਈ। ਇੰਗਲੈਂਡ ਟੀਮ ਨੇ LBW ਲਈ ਅਪੀਲ ਕੀਤੀ, ਜਿਸਨੂੰ ਅੰਪਾਇਰ ਨੇ ਖਾਰਜ ਕਰ ਦਿੱਤਾ, ਪਰ ਦੂਜੇ ਪਾਸੇ ਪੰਤ ਦਰਦ ਨਾਲ ਕਰਾਹ ਰਹੇ ਸਨ। ਉਨ੍ਹਾਂ ਲਈ ਮੈਡੀਕਲ ਟੀਮ ਨੂੰ ਬੁਲਾਇਆ ਗਿਆ ਅਤੇ ਅੰਪਾਇਰਾਂ ਨੇ ਡ੍ਰਿੰਕਸ ਬਰੇਕ ਦਾ ਇਸ਼ਾਰਾ ਦੇ ਦਿੱਤਾ। ਮੈਡੀਕਲ ਟੀਮ ਨੇ ਮੈਦਾਨ 'ਤੇ ਹੀ ਪੰਤ ਦੀ ਹਾਲਤ ਦੀ ਜਾਂਚ ਕੀਤੀ, ਜਿਸ ਕਾਰਨ ਮੈਚ ਕਾਫੀ ਦੇਰ ਤੱਕ ਰੁਕਿਆ ਰਿਹਾ।
ਗੇਂਦ ਦੀ ਸੱਟ ਕਾਰਨ ਰਿਸ਼ਭ ਪੰਤ (Rishabh Pant Injury) ਦੇ ਸੱਜੇ ਪੈਰ 'ਚ ਸੋਜ ਆ ਗਈ ਸੀ ਅਤੇ ਉਨ੍ਹਾਂ ਦੇ ਪੈਰ 'ਤੇ ਖੂਨ ਵੀ ਦਿੱਸ ਰਿਹਾ ਸੀ। ਪੰਤ ਲਈ ਆਪਣੇ ਪੈਰਾਂ 'ਤੇ ਖੜਾ ਹੋਣਾ ਵੀ ਬਹੁਤ ਔਖਾ ਹੋ ਗਿਆ ਸੀ। ਅਜਿਹੇ ਵਿੱਚ ਫਿਜ਼ਿਓ ਦੀ ਮਦਦ ਨਾਲ ਉਹ ਕਿਵੇਂ-ਤਿਵੇਂ ਖੜੇ ਹੋਏ, ਫਿਰ ਤੁਰੰਤ ਕਾਰਟ ਮੰਗਵਾਈ ਗਈ, ਜਿਸ 'ਤੇ ਬੈਠ ਕੇ ਪੰਤ ਮੈਦਾਨ ਤੋਂ ਬਾਹਰ ਚਲੇ ਗਏ।
ਮੈਂਚੈਸਟਰ ਵਿੱਚ ਰਿਸ਼ਭ ਪੰਤ ਨੇ ਰਚਿਆ ਇਤਿਹਾਸ
ਰਿਸ਼ਭ ਪੰਤ ਨੇ ਮੈਨਚੈਸਟਰ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਇੰਗਲੈਂਡ ਦੀ ਧਰਤੀ 'ਤੇ 1,000 ਟੈਸਟ ਰਨ ਪੂਰੇ ਕਰਨ ਵਾਲੇ ਪਹਿਲੇ ਵਿਦੇਸ਼ੀ ਵਿਕਟਕੀਪਰ ਬਣ ਗਏ ਹਨ। ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਭਾਰਤ ਦੇ ਰਿਸ਼ਭ ਪੰਤ ਦੇ ਨਾਂ ਸੀ, ਜਿਨ੍ਹਾਂ ਨੇ ਇੰਗਲੈਂਡ ਵਿੱਚ 773 ਰਨ ਬਣਾਏ ਸਨ। ਐਡਮ ਗਿਲਕ੍ਰਿਸਟ ਅਤੇ ਮਾਰਕ ਬਾਊਚਰ ਵਰਗੇ ਦਿੱਗਜ਼ ਵਿਕਟਕੀਪਰ ਵੀ ਇਸ ਲਿਸਟ 'ਚ ਕਾਫੀ ਪਿੱਛੇ ਹਨ।




















