IND vs WI: ਕੀ ਟੀਮ ਇੰਡੀਆ ਲਈ ਭਾਰੀ ਪਿਆ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਨਾ ਖੇਡਣਾ?
India vs West Indies 2nd ODI: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਮੁਕਾਬਲੇ 'ਚ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਿਛਲੇ 10 ਵਨਡੇ ਮੈਚਾਂ 'ਚ ਵਿੰਡੀਜ਼
India vs West Indies 2nd ODI: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਮੁਕਾਬਲੇ 'ਚ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਿਛਲੇ 10 ਵਨਡੇ ਮੈਚਾਂ 'ਚ ਵਿੰਡੀਜ਼ ਟੀਮ ਦੀ ਭਾਰਤ ਖਿਲਾਫ ਪਹਿਲੀ ਜਿੱਤ ਹੈ। ਇਸ ਮੁਕਾਬਲੇ ਨਾਲ ਮੇਜ਼ਬਾਨ ਟੀਮ ਨੂੰ ਸੀਰੀਜ਼ 'ਚ 1-1 ਨਾਲ ਬਰਾਬਰੀ ਕਰਨ ਦਾ ਮੌਕਾ ਮਿਲਿਆ। ਮੈਚ 'ਚ ਭਾਰਤੀ ਟੀਮ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਟੀਮ ਚੋਣ ਨੂੰ ਮੰਨਿਆ ਜਾ ਰਿਹਾ ਹੈ, ਜਿਸ 'ਚ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਦੇਖਣ ਨੂੰ ਮਿਲੀ।
ਵੈਸਟਇੰਡੀਜ਼ ਖਿਲਾਫ ਦੂਜੇ ਵਨਡੇ 'ਚ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ। ਤਾਂ ਜੋ ਵਿਸ਼ਵ ਕੱਪ ਤੋਂ ਪਹਿਲਾਂ ਕੁਝ ਹੋਰ ਖਿਡਾਰੀਆਂ ਨੂੰ ਅਜ਼ਮਾਉਣ ਦਾ ਮੌਕਾ ਮਿਲ ਸਕੇ। ਭਾਰਤੀ ਟੀਮ ਦਾ ਇਹ ਫੈਸਲਾ ਉਸ ਸਮੇਂ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ ਜਦੋਂ ਪੂਰੀ ਟੀਮ ਸਿਰਫ 181 ਦੌੜਾਂ ਬਣਾ ਹੀ ਸਿਮਟ ਗਈ। ਈਸ਼ਾਨ ਕਿਸ਼ਨ ਅਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ਨੇ ਟੀਮ ਨੂੰ ਚੰਗੀ ਸ਼ੁਰੂਆਤ ਨਾਲ ਪਹਿਲੇ ਵਿਕਟ ਵਿੱਚ 90 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
ਇਸ ਤੋਂ ਬਾਅਦ ਪਹਿਲੇ ਵਿਕਟ ਦੇ ਡਿੱਗਦੇ ਹੀ ਟੀਮ ਇੰਡੀਆ ਨੇ ਤੇਜ਼ ਰਫਤਾਰ ਨਾਲ ਵਿਕਟਾਂ ਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਟੀਮ ਦੀ ਬੱਲੇਬਾਜ਼ੀ ਵਿੱਚ ਤਜ਼ਰਬੇ ਦੀ ਕਮੀ ਸਾਫ਼ ਨਜ਼ਰ ਆਈ। ਕੋਹਲੀ ਅਤੇ ਰੋਹਿਤ ਦੀ ਮੌਜੂਦਗੀ ਨਾਲ ਸ਼ਾਇਦ ਇਹ ਸਥਿਤੀ ਨਜ਼ਰ ਨਹੀਂ ਆਉਂਦੀ। ਵਿਰਾਟ ਅਤੇ ਰੋਹਿਤ ਦੀ ਮੌਜੂਦਗੀ ਨਾਲ ਟੀਮ ਦੇ ਬੱਲੇਬਾਜ਼ੀ ਕ੍ਰਮ ਨੂੰ ਯਕੀਨੀ ਤੌਰ 'ਤੇ ਫਾਇਦਾ ਹੁੰਦਾ। ਵੈਸਟਇੰਡੀਜ਼ ਖਿਲਾਫ ਸੀਮਤ ਓਵਰਾਂ 'ਚ ਹੁਣ ਤੱਕ ਬੱਲੇ ਨਾਲ ਦੋਵਾਂ ਖਿਡਾਰੀਆਂ ਦਾ ਰਿਕਾਰਡ ਸ਼ਾਨਦਾਰ ਹੈ।
ਕੋਹਲੀ ਦੀ ਗੈਰਹਾਜ਼ਰੀ ਹੋਈ ਮਹਿਸੂਸ
ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਜਦੋਂ ਭਾਰਤੀ ਟੀਮ 115 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ, ਤਾਂ ਉਸ ਸਮੇਂ ਵੀ ਟੀਮ ਨੇ 5 ਵਿਕਟਾਂ ਗੁਆ ਦਿੱਤੀਆਂ ਸੀ। ਜਿਸ ਵਿੱਚ ਕੋਹਲੀ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ। ਅਜਿਹੇ 'ਚ ਸਾਰਿਆਂ ਨੂੰ ਉਮੀਦ ਸੀ ਕਿ ਉਹ ਦੂਜੇ ਵਨਡੇ 'ਚ ਨੰਬਰ-3 'ਤੇ ਖੇਡਦੇ ਨਜ਼ਰ ਆਉਣਗੇ ਪਰ ਉਨ੍ਹਾਂ ਨੂੰ ਪਲੇਇੰਗ 11 'ਚ ਹੀ ਸ਼ਾਮਲ ਨਹੀਂ ਕੀਤਾ ਗਿਆ। ਦੂਜੇ ਵਨਡੇ 'ਚ ਚੰਗੀ ਸ਼ੁਰੂਆਤ ਦਾ ਫਾਇਦਾ ਮੱਧਕ੍ਰਮ ਬਿੱਲਕੁੱਲ ਨਹੀਂ ਚੁੱਕ ਸਕਿਆ। ਅਜਿਹੇ 'ਚ ਕੋਹਲੀ ਦੀ ਕਮੀ ਸਾਫ ਤੌਰ 'ਤੇ ਮਹਿਸੂਸ ਹੋ ਰਹੀ ਸੀ, ਜੋ ਅਜਿਹੇ ਹਾਲਾਤ 'ਚ ਵਿਕਟਾਂ ਡਿੱਗਣ 'ਤੇ ਇੱਕ ਸਿਰੇ ਨੂੰ ਸੰਭਾਲ ਟੀਮ ਨੂੰ ਮੁਸ਼ਕਿਲ 'ਚੋਂ ਕੱਢਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।