T20 World Cup 2024: ਵਿਸ਼ਵ ਕੱਪ ਤੋਂ ਬਾਅਦ ਰੋਹਿਤ ਸ਼ਰਮਾ ਦੀ ਪਹਿਲੀ ਪ੍ਰੈਸ ਕਾਨਫਰੰਸ, ਟੀ-20 ਵਿਸ਼ਵ ਕੱਪ ਖੇਡਣ ਦੇ ਦਿੱਤੇ ਸੰਕੇਤ; ਜਾਣੋ ਕੀ ਕਿਹਾ
T20 World Cup 2024: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 2024 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਵੱਡਾ ਸੰਕੇਤ ਦਿੱਤਾ ਹੈ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਰੋਹਿਤ ਟੀ-20 ਵਿਸ਼ਵ ਕੱਪ ਨਹੀਂ ਖੇਡਣਗੇ।
Rohit Sharma: ਰੋਹਿਤ ਸ਼ਰਮਾ ਦੱਖਣੀ ਅਫਰੀਕਾ 'ਚ ਖੇਡੀ ਜਾਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਭਾਰਤੀ ਕਪਤਾਨ ਦੇ ਰੂਪ 'ਚ ਮੌਜੂਦ ਹਨ। 26 ਦਸੰਬਰ (ਭਲਕੇ) ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਕਪਤਾਨ ਨੇ ਪ੍ਰੈੱਸ ਕਾਨਫਰੰਸ ਕੀਤੀ, ਜਿਸ 'ਚ ਉਨ੍ਹਾਂ ਨੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ 2024 'ਚ ਖੇਡਣ ਦੇ ਸੰਕੇਤ ਦਿੱਤੇ। ਇਸ ਤੋਂ ਪਹਿਲਾਂ ਸਾਰੀਆਂ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਣਗੇ।
ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਮੇਰੇ ਸਾਹਮਣੇ ਜੋ ਵੀ ਹੈ, ਮੈਂ ਉਸ ਨੂੰ ਖੇਡਣ ਦਾ ਇੰਤਜ਼ਾਰ ਕਰ ਰਿਹਾ ਹਾਂ। ਰੋਹਿਤ ਸ਼ਰਮਾ ਦੀ ਇਹ ਗੱਲ ਤੋਂ ਕਿਤੇ ਨਾ ਕਿਤੇ ਸਪੱਸ਼ਟ ਹੋ ਰਿਹਾ ਹੈ ਕਿ ਉਹ 2024 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਖੇਡ ਸਕਦੇ ਹਨ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰੋਹਿਤ ਸ਼ਰਮਾ 2024 ਦਾ ਟੀ-20 ਵਿਸ਼ਵ ਕੱਪ ਖੇਡਦੇ ਹਨ ਜਾਂ ਨਹੀਂ।
ਇਸ ਤੋਂ ਇਲਾਵਾ ਭਾਰਤੀ ਕਪਤਾਨ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਕੇ.ਐੱਲ ਰਾਹੁਲ ਬਾਰੇ ਕਿਹਾ ਕਿ ਉਨ੍ਹਾਂ ਨੂੰ ਕੇ.ਐੱਲ ਰਾਹੁਲ 'ਤੇ ਭਰੋਸਾ ਹੈ। ਉਹ ਚੌਥੇ ਅਤੇ ਪੰਜਵੇਂ ਨੰਬਰ 'ਤੇ ਵਧੀਆ ਬੱਲੇਬਾਜ਼ੀ ਕਰਦੇ ਹਨ। ਉਹ ਟੈਸਟ 'ਚ ਵਿਕਟਕੀਪਿੰਗ ਕਰ ਸਕਦੇ ਹਨ। ਮੈਨੂੰ ਪਤਾ ਹੈ ਕਿ ਉਹ ਕਦੋਂ ਤੱਕ ਅਜਿਹਾ ਕਰ ਸਕਦੇ ਹਨ।
ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਬਾਰੇ 'ਚ ਰੋਹਿਤ ਸ਼ਰਮਾ ਨੇ ਕਿਹਾ ਕਿ ਪਿਛਲੇ 5 ਤੋਂ 7 ਸਾਲਾਂ 'ਚ ਭਾਰਤੀ ਤੇਜ਼ ਗੇਂਦਬਾਜ਼ ਨੇ ਵਿਦੇਸ਼ੀ ਧਰਤੀ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਅਸੀਂ ਸ਼ਮੀ ਨੂੰ ਮਿਸ ਕਰਾਂਗੇ। ਨੌਜਵਾਨ ਉਨ੍ਹਾਂ ਦੀ ਥਾਂ ਲੈਣ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਇਹ ਆਸਾਨ ਨਹੀਂ ਹੋਵੇਗਾ।
ਤੀਜੇ ਗੇਂਦਬਾਜ਼ ਬਾਰੇ ਭਾਰਤੀ ਕਪਤਾਨ ਨੇ ਕਿਹਾ ਕਿ ਪ੍ਰਸਿਧ ਕ੍ਰਿਸ਼ਣਾ ਅਤੇ ਮੁਕੇਸ਼ ਕੁਮਾਰ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਸਾਡੇ ਕੋਲ ਬੁਮਰਾਹ ਅਤੇ ਸਿਰਾਜ ਹਨ। ਹੁਣ ਇਹ ਦੇਖਣਾ ਬਾਕੀ ਹੈ ਕਿ ਸਾਨੂੰ ਸਵਿੰਗ ਦੀ ਲੋੜ ਹੈ ਜਾਂ ਸੀਮ ਦੀ, ਸਾਨੂੰ ਕਿਸ ਤਰ੍ਹਾਂ ਦੇ ਗੇਂਦਬਾਜ਼ ਦੀ ਲੋੜ ਹੋਵੇਗੀ, ਅਸੀਂ ਪਿੱਚ ਨੂੰ ਦੇਖ ਕੇ ਇਹ ਤੈਅ ਕਰਾਂਗੇ।
ਟੈਸਟ ਖੇਡਣ ਵਾਲੀ ਟੀਮ 'ਚ ਮੌਜੂਦ ਖਿਡਾਰੀਆਂ ਦੇ ਬਾਰੇ 'ਚ ਹਿਟਮੈਨ ਨੇ ਕਿਹਾ ਕਿ ਖਿਡਾਰੀ ਟੈਸਟ ਖੇਡਣਾ ਚਾਹੁੰਦੇ ਹਨ, ਮੈਂ ਸਾਰਿਆਂ ਦੀਆਂ ਅੱਖਾਂ 'ਚ ਜਨੂੰਨ ਦੇਖਿਆ ਹੈ। ਟੈਸਟ ਸਭ ਤੋਂ ਮੁਸ਼ਕਿਲ ਫਾਰਮੈਟ ਹੈ, ਮੈਂ ਚਾਹੁੰਦਾ ਹਾਂ ਕਿ ਖਿਡਾਰੀ ਵੱਧ ਤੋਂ ਵੱਧ ਟੈਸਟ ਖੇਡਣ। ਖਿਡਾਰੀਆਂ ਦੇ ਹੁਨਰ ਨੂੰ ਖੇਡਣ ਦੇ ਟੈਸਟਾਂ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Covid 19 & Cricket: ਕੋਵਿਡ ਦੇ ਨਵੇਂ ਰੂਪ JN.1 ਨੇ ਮਚਾਈ ਹਲਚਲ, ਕੀ ਫਿਰ ਅੰਤਰਰਾਸ਼ਟਰੀ ਕ੍ਰਿਕਟ 'ਤੇ ਪਏਗਾ ਪ੍ਰਭਾਵ? ਜਾਣੋ ਵੱਡਾ ਅਪਡੇਟ