Merry Christmas: ਕ੍ਰਿਸਮਿਸ ਮੌਕੇ ਪਾਕਿਸਤਾਨੀ ਖਿਡਾਰੀ ਬਣੇ ਸਾਂਤਾ ਕਲਾਜ਼, ਆਸਟ੍ਰੇਲੀਆਈ ਖਿਡਾਰੀਆਂ ਸਣੇ ਉਨ੍ਹਾਂ ਦੇ ਪਰਿਵਾਰ ਨੂੰ ਵੰਡੇ ਖਾਸ ਸਰਪ੍ਰਾਈਜ਼
AUS vs PAK Test: ਕ੍ਰਿਸਮਸ ਮੌਕੇ ਪਾਕਿਸਤਾਨ ਦੀ ਟੀਮ ਨੇ ਆਸਟ੍ਰੇਲੀਆਈ ਖਿਡਾਰੀਆਂ ਨੂੰ ਹੈਰਾਨ ਕਰ ਦਿੱਤਾ। ਸਵੇਰ ਦੇ ਅਭਿਆਸ ਸੈਸ਼ਨ ਦੌਰਾਨ ਪਾਕਿਸਤਾਨੀ ਟੀਮ ਦੇ ਕੁਝ ਖਿਡਾਰੀ ਅਤੇ ਕੋਚਿੰਗ ਸਟਾਫ਼ ਆਸਟ੍ਰੇਲੀਅਨ ਕੈਂਪ ਵਿੱਚ ਪਹੁੰਚ ਗਏ।
AUS vs PAK Test: ਕ੍ਰਿਸਮਸ ਮੌਕੇ ਪਾਕਿਸਤਾਨ ਦੀ ਟੀਮ ਨੇ ਆਸਟ੍ਰੇਲੀਆਈ ਖਿਡਾਰੀਆਂ ਨੂੰ ਹੈਰਾਨ ਕਰ ਦਿੱਤਾ। ਸਵੇਰ ਦੇ ਅਭਿਆਸ ਸੈਸ਼ਨ ਦੌਰਾਨ ਪਾਕਿਸਤਾਨੀ ਟੀਮ ਦੇ ਕੁਝ ਖਿਡਾਰੀ ਅਤੇ ਕੋਚਿੰਗ ਸਟਾਫ਼ ਆਸਟ੍ਰੇਲੀਅਨ ਕੈਂਪ ਵਿੱਚ ਪਹੁੰਚ ਗਏ। ਇੱਥੇ ਉਨ੍ਹਾਂ ਨੇ ਆਸਟ੍ਰੇਲੀਆਈ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੈਰਾਨੀਜਨਕ ਤੋਹਫੇ ਵੰਡੇ।
ਆਸਟ੍ਰੇਲੀਆਈ ਟੀਮ ਮੈਲਬੋਰਨ ਕ੍ਰਿਕਟ ਗਰਾਊਂਡ ਦੇ ਇਨਡੋਰ ਨੈੱਟ 'ਤੇ ਅਭਿਆਸ ਕਰ ਰਹੀ ਸੀ। ਇਸ ਦੌਰਾਨ ਖਿਡਾਰੀਆਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਵੀ ਮੌਜੂਦ ਸਨ। ਇਸ ਸਮੇਂ ਪਾਕਿਸਤਾਨ ਦੇ ਕਪਤਾਨ ਸ਼ਾਨ ਮਸੂਦ ਅਤੇ ਕੋਚਿੰਗ ਸਟਾਫ ਇੱਥੇ ਪਹੁੰਚ ਗਿਆ। ਇੱਥੇ ਪੈਟ ਕਮਿੰਸ ਅਤੇ ਸ਼ਾਨ ਮਸੂਦ ਵੀ ਕਾਫੀ ਦੇਰ ਤੱਕ ਗੱਲਬਾਤ ਕਰਦੇ ਨਜ਼ਰ ਆਏ। ਇਸ ਮੌਕੇ ਦੀਆਂ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਬਾਕਸਿੰਗ ਡੇ ਟੈਸਟ ਵਿੱਚ ਆਹਮੋ-ਸਾਹਮਣੇ
ਆਸਟ੍ਰੇਲੀਆ ਅਤੇ ਪਾਕਿਸਤਾਨ ਦੀਆਂ ਟੀਮਾਂ ਫਿਲਹਾਲ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ ਆਹਮੋ-ਸਾਹਮਣੇ ਹਨ। ਇਸ ਸੀਰੀਜ਼ ਦਾ ਪਹਿਲਾ ਮੈਚ ਆਸਟ੍ਰੇਲੀਆ ਨੇ ਇਕਤਰਫਾ ਅੰਦਾਜ਼ 'ਚ ਜਿੱਤਿਆ ਸੀ। ਹੁਣ ਦੂਸਰਾ ਟੈਸਟ ਕੱਲ੍ਹ ਯਾਨੀ ਮੰਗਲਵਾਰ (26 ਦਸੰਬਰ) ਤੋਂ ਸ਼ੁਰੂ ਹੋਣਾ ਹੈ। ਇਹ ਮੈਚ ਮੈਲਬੌਰਨ 'ਚ ਖੇਡਿਆ ਜਾਵੇਗਾ। ਪਾਕਿਸਤਾਨੀ ਟੀਮ ਇੱਥੇ ਕਿਸੇ ਵੀ ਕੀਮਤ 'ਤੇ ਮੈਚ ਜਿੱਤ ਕੇ ਸੀਰੀਜ਼ 'ਚ ਵਾਪਸੀ ਕਰਨਾ ਚਾਹੇਗੀ।
Pakistan players and staff have come with Christmas gifts for Aussies and their families in the MCG nets. pic.twitter.com/5r7n66sPks
— Daniel Cherny (@DanielCherny) December 24, 2023
28 ਸਾਲਾਂ ਤੋਂ ਆਸਟ੍ਰੇਲੀਆ 'ਚ ਕੋਈ ਟੈਸਟ ਨਹੀਂ ਜਿੱਤਿਆ ਪਾਕਿਸਤਾਨ
ਆਸਟ੍ਰੇਲੀਆ 'ਚ ਪਾਕਿਸਤਾਨ ਦਾ ਟੈਸਟ ਰਿਕਾਰਡ ਕਾਫੀ ਖਰਾਬ ਰਿਹਾ ਹੈ। ਪਿਛਲੇ 28 ਸਾਲਾਂ ਵਿੱਚ ਪਾਕਿਸਤਾਨੀ ਟੀਮ ਇੱਥੇ ਇੱਕ ਵੀ ਟੈਸਟ ਮੈਚ ਨਹੀਂ ਜਿੱਤ ਸਕੀ ਹੈ। ਪਾਕਿਸਤਾਨ ਦੀ ਟੀਮ ਨੇ ਆਖਰੀ ਵਾਰ ਆਸਟ੍ਰੇਲੀਆ ਨੂੰ ਉਸਦੇ ਘਰੇਲੂ ਮੈਦਾਨ 'ਤੇ ਸਾਲ 1995 'ਚ ਹਰਾਇਆ ਸੀ। ਇਕ ਹੋਰ ਖਾਸ ਅੰਕੜਾ ਇਹ ਹੈ ਕਿ ਪਾਕਿਸਤਾਨੀ ਟੀਮ ਹੁਣ ਤੱਕ ਕਦੇ ਵੀ ਆਸਟ੍ਰੇਲੀਆ ਵਿਚ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਹੈ। ਇਸ ਵਾਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਾਨ ਮਸੂਦ ਦੀ ਕਪਤਾਨੀ 'ਚ ਪਾਕਿਸਤਾਨ ਇੱਥੇ ਕਿੰਨੀ ਸਫਲਤਾ ਹਾਸਲ ਕਰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।