Prithvi Shaw ਨਾਲ ਹੱਥੋਪਾਈ ਕਰਨ ਵਾਲੀ Sapna gill ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਸੈਲਫੀ ਨੂੰ ਲੈ ਕੇ ਹੋਇਆ ਸੀ ਵਿਵਾਦ
Sapna Gill Arrested: ਪ੍ਰਿਥਵੀ ਸ਼ਾਅ ਨਾਲ ਝਗੜਾ ਕਰਨ ਵਾਲੀ ਸਪਨਾ ਗਿੱਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਪਨਾ ਅਤੇ ਉਸ ਦੇ ਦੋਸਤਾਂ ਉੱਤੇ ਪ੍ਰਿਥਵੀ ‘ਤੇ ਹਮਲਾ ਕਰਨ ਦਾ ਦੋਸ਼ ਹੈ।
Prithvi Shaw Sapna Gill: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਪ੍ਰਿਥਵੀ ਸ਼ਾਅ ਅਤੇ ਉਸ ਦੇ ਦੋਸਤਾਂ 'ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਸਪਨਾ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਹੈ। ਰਿਪੋਰਟ ਮੁਤਾਬਕ ਓਸ਼ੀਵਾਰਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਗ੍ਰਿਫਤਾਰੀ ਕਰ ਲਈ ਹੈ।
ਪ੍ਰਿਥਵੀ ਨਾਲ ਸੈਲਫੀ ਲੈਣ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਸੀ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ ਸੀ। ਦੋਸ਼ ਹੈ ਕਿ ਸਪਨਾ ਗਿੱਲ ਅਤੇ ਉਸ ਦੇ ਸਾਥੀਆਂ ਨੇ ਪ੍ਰਿਥਵੀ 'ਤੇ ਹਮਲਾ ਕੀਤਾ ਸੀ। ਪ੍ਰਿਥਵੀ ਸ਼ਾਅ ਵਿਵਾਦਾਂ ਵਿੱਚ ਫਸ ਗਏ ਹਨ। ਉਨ੍ਹਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। Aaj Tak 'ਤੇ ਪ੍ਰਕਾਸ਼ਿਤ ਇੱਕ ਖਬਰ ਮੁਤਾਬਕ ਪ੍ਰਿਥਵੀ ਸ਼ਾਅ 'ਤੇ ਸਪਨਾ ਗਿੱਲ ਅਤੇ ਉਸ ਦੇ ਸਾਥੀਆਂ ਨੇ ਹਮਲਾ ਕੀਤਾ ਸੀ। ਇਸ ਦੇ ਨਾਲ ਹੀ ਕਾਰ ਦੀ ਭੰਨਤੋੜ ਵੀ ਕੀਤੀ ਗਈ। ਰਿਪੋਰਟ ਮੁਤਾਬਕ ਪੁਲਿਸ ਨੇ ਸਪਨਾ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸ ਦੇ ਇੰਸਟਾਗ੍ਰਾਮ 'ਤੇ 2 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।
ਇਹ ਵੀ ਪੜ੍ਹੋ: First Menstrual Leave: ਸਪੇਨ ਨੇ ਔਰਤਾਂ ਦੇ ਮਾਂਹਵਾਰੀ ਚੱਕਰ ਦੌਰਾਨ ਛੁੱਟੀ ਦੇਣ ਦਾ ਕੀਤਾ ਐਲਾਨ, ਕਾਨੂੰਨ ਨੂੰ ਦਿੱਤੀ ਮੰਜ਼ੂਰੀ
ਸਪਨਾ ਅਤੇ ਉਸ ਦੇ ਦੋਸਤਾਂ ਨੇ ਇੱਕ ਪਾਰਟੀ ਦੌਰਾਨ ਪ੍ਰਿਥਵੀ ਤੋਂ ਸੈਲਫੀ ਦੀ ਮੰਗ ਕੀਤੀ ਸੀ। ਪ੍ਰਿਥਵੀ ਨੇ ਪਹਿਲੀ ਵਾਰ ਸੈਲਫੀ ਲੈ ਲਈ, ਪਰ ਦੂਜੀ ਵਾਰ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਇਹ ਝਗੜਾ ਇੰਨਾ ਵੱਧ ਗਿਆ ਕਿ ਹੱਥੋਪਾਈ ਤੱਕ ਪਹੁੰਚ ਗਿਆ। ਦੋਸ਼ ਹੈ ਕਿ ਝਗੜੇ ਦੌਰਾਨ ਪ੍ਰਿਥਵੀ ਦੀ ਕਾਰ ਦੀ ਭੰਨ-ਤੋੜ ਕੀਤੀ ਗਈ। ਪੁਲਿਸ ਨੇ ਇਸ ਮਾਮਲੇ 'ਚ ਸ਼ਿਕਾਇਤ ਦਰਜ ਕਰ ਲਈ ਸੀ ਅਤੇ ਹੁਣ ਖਬਰ ਆ ਰਹੀ ਹੈ ਕਿ ਗ੍ਰਿਫਤਾਰੀ ਵੀ ਹੋ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਕੁੱਲ 7 ਲੋਕਾਂ ਨੂੰ ਦੋਸ਼ੀ ਬਣਾਇਆ ਹੈ।
ਪੁਲਿਸ ਨੇ ਮਾਮਲੇ ਸਬੰਧੀ ਬਿਆਨ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਹੈ ਕਿ ਮੁਲਜ਼ਮਾਂ ਨੇ ਗੱਡੀ ਦੀ ਭੰਨ-ਤੋੜ ਕੀਤੀ ਅਤੇ ਮਾਮਲਾ ਸੁਲਝਾਉਣ ਲਈ 50,000 ਰੁਪਏ ਦੀ ਮੰਗ ਕੀਤੀ ਹੈ, ਪਰ ਮੁਲਜ਼ਮਾਂ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਇਹ ਵੀ ਪੜ੍ਹੋ: Lt Gen MV Suchindra Kumar: ਲੈਫਟੀਨੈਂਟ ਜਨਰਲ ਐਮ.ਵੀ. ਸੁਚਿੰਦਰ ਕੁਮਾਰ ਹੋਣਗੇ ਥਲਸੈਨਾ ਦੇ ਨਵੇਂ ਉਪ ਮੁਖੀ, ਜਾਣੋ ਉਨ੍ਹਾਂ ਬਾਰੇ ਸਭ ਕੁਝ