ਪੜਚੋਲ ਕਰੋ

Sports Breaking: ਕ੍ਰਿਕਟ ਜਗਤ 'ਚ ਛਾਇਆ ਮਾਤਮ, ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਦਾ ਹੋਇਆ ਦੇਹਾਂਤ

Sports Breaking: ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਕ੍ਰਿਕਟ ਪ੍ਰੇਮੀਆਂ ਦਾ ਦਿਲ ਤੋੜ ਦਿੱਤਾ ਹੈ। ਦਰਅਸਲ,  ਬੀਤੇ ਦਿਨੀਂ ਯਾਨੀ 1 ਦਸੰਬਰ ਨੂੰ ਮਹਾਨ ਬੱਲੇਬਾਜ਼ ਨੇ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ

Sports Breaking: ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਕ੍ਰਿਕਟ ਪ੍ਰੇਮੀਆਂ ਦਾ ਦਿਲ ਤੋੜ ਦਿੱਤਾ ਹੈ। ਦਰਅਸਲ,  ਬੀਤੇ ਦਿਨੀਂ ਯਾਨੀ 1 ਦਸੰਬਰ ਨੂੰ ਮਹਾਨ ਬੱਲੇਬਾਜ਼ ਨੇ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਇਸ ਨਾਲ ਕ੍ਰਿਕਟ ਜਗਤ ਦੇ ਨਾਲ-ਨਾਲ ਪ੍ਰਸ਼ੰਸਕ ਵੀ ਡੂੰਘੇ ਸਦਮੇ ਵਿੱਚ ਹਨ। 

ਇਸ ਦਿੱਗਜ ਖਿਡਾਰੀ ਦਾ ਹੋਇਆ ਦੇਹਾਂਤ

ਦੱਸ ਦੇਈਏ ਕਿ 83 ਸਾਲ ਦੀ ਉਮਰ ਵਿੱਚ ਇਆਨ ਰੈੱਡਪਾਥ ਦਾ ਦੇਹਾਂਤ ਹੋ ਗਿਆ। ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਉਨ੍ਹਾਂ ਨੇ ਕ੍ਰਿਕਟ 'ਚ 15 ਹਜ਼ਾਰ ਤੋਂ ਵੱਧ ਦੌੜਾਂ ਵੀ ਬਣਾਈਆਂ ਸਨ। ਆਸਟ੍ਰੇਲੀਆ ਦੇ ਦਿੱਗਜ ਬੱਲੇਬਾਜ਼ ਇਆਨ ਰੈੱਡਪਾਥ ਨੇ ਆਪਣੇ ਲੰਬੇ ਕ੍ਰਿਕਟ ਕਰੀਅਰ 'ਚ ਕਈ ਅਹਿਮ ਪਾਰੀਆਂ ਖੇਡੀਆਂ ਹਨ। ਰੈੱਡਪਾਥ ਨੇ ਆਸਟ੍ਰੇਲੀਆ ਲਈ ਲਗਭਗ 12 ਸਾਲ ਕ੍ਰਿਕਟ ਖੇਡਿਆ ਹੈ ਜਿਸ 'ਚ ਉਨ੍ਹਾਂ ਨੇ 66 ਟੈਸਟ ਮੈਚ ਖੇਡੇ ਹਨ ਅਤੇ ਆਪਣੀਆਂ 120 ਪਾਰੀਆਂ 'ਚ 43.45 ਦੀ ਔਸਤ ਨਾਲ 4737 ਦੌੜਾਂ ਬਣਾਈਆਂ ਹਨ। ਜਿਸ 'ਚ ਉਨ੍ਹਾਂ ਨੇ 8 ਸੈਂਕੜੇ ਅਤੇ 31 ਅਰਧ ਸੈਂਕੜੇ ਲਗਾਏ। ਟੈਸਟ ਵਿੱਚ ਉਸਦਾ ਸਰਵੋਤਮ ਸਕੋਰ 171 ਦੌੜਾਂ ਸੀ।

Sports Breaking: ਕ੍ਰਿਕਟ ਜਗਤ 'ਚ ਛਾਇਆ ਮਾਤਮ, ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਦਾ ਹੋਇਆ ਦੇਹਾਂਤ

ਉਥੇ ਹੀ ਉਹ ਆਸਟ੍ਰੇਲੀਆ ਲਈ ਵਨਡੇ ਮੈਚ ਵੀ ਖੇਡ ਚੁੱਕੇ ਹਨ, ਜਿਸ 'ਚ ਉਨ੍ਹਾਂ ਨੇ 5 ਪਾਰੀਆਂ 'ਚ 9.20 ਦੀ ਔਸਤ ਅਤੇ 68.65 ਦੇ ਸਟ੍ਰਾਈਕ ਰੇਟ ਨਾਲ 46 ਦੌੜਾਂ ਬਣਾਈਆਂ ਹਨ। ਵਨਡੇ ਵਿੱਚ ਉਸਦਾ ਸਰਵੋਤਮ ਸਕੋਰ 24 ਦੌੜਾਂ ਸੀ। ਰੈੱਡਪਾਥ ਆਸਟ੍ਰੇਲੀਆ ਦਾ ਉਪ-ਕਪਤਾਨ ਵੀ ਬਣਿਆ ਜਿਸ ਵਿਚ ਉਪ-ਕਪਤਾਨ ਵਜੋਂ ਪਹਿਲੇ ਹੀ ਮੈਚ ਵਿਚ ਸੈਂਕੜਾ ਬਣਾਉਣ ਤੋਂ ਉਹ 3 ਦੌੜਾਂ ਨਾਲ ਖੁੰਝ ਗਿਆ ਸੀ, ਉਸ ਨੇ ਉਸ ਪਾਰੀ ਵਿਚ 97 ਦੌੜਾਂ ਦੀ ਕੀਮਤੀ ਪਾਰੀ ਖੇਡੀ ਸੀ। ਰੈੱਡਪਾਥ ਨੇ ਆਪਣਾ ਪਹਿਲਾ ਸੈਂਕੜਾ 1969 'ਚ ਵੈਸਟਇੰਡੀਜ਼ ਖਿਲਾਫ ਲਗਾਇਆ ਸੀ।

ਰੈੱਡਪਾਥ ਦਾ ਕ੍ਰਿਕਟ ਕਰੀਅਰ ਅਜਿਹਾ ਰਿਹਾ 

ਰੈੱਡਪਾਥ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 226 ਮੈਚ ਖੇਡੇ ਅਤੇ 391 ਪਾਰੀਆਂ ਵਿੱਚ 41.99 ਦੀ ਔਸਤ ਨਾਲ 14993 ਦੌੜਾਂ ਬਣਾਈਆਂ। ਇਸ 'ਚ ਉਨ੍ਹਾਂ ਨੇ 32 ਸੈਂਕੜੇ ਅਤੇ 84 ਅਰਧ ਸੈਂਕੜੇ ਲਗਾਏ। ਪਹਿਲੀ ਸ਼੍ਰੇਣੀ ਵਿੱਚ ਉਸਦਾ ਸਰਵੋਤਮ ਸਕੋਰ 261 ਦੌੜਾਂ ਸੀ। ਤੁਹਾਨੂੰ ਦੱਸ ਦੇਈਏ ਕਿ ਰੈੱਡਪਾਥ ਵਰਲਡ ਸੀਰੀਜ਼ ਖੇਡਣ ਲਈ ਸੰਨਿਆਸ ਲੈ ਕੇ ਵਾਪਸ ਆਏ ਸਨ। ਪਰ ਮੈਚ ਦੌਰਾਨ ਉਸ ਨੂੰ ਲੱਗੀ ਸੱਟ ਨੇ ਉਸ ਦਾ ਕਰੀਅਰ ਹਮੇਸ਼ਾ ਲਈ ਖਤਮ ਕਰ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਵਿਕਟੋਰੀਆ ਅਤੇ ਜੀਲੌਂਗ ਕ੍ਰਿਕਟ ਕਲੱਬ ਵਿੱਚ ਕੋਚ ਵਜੋਂ ਅਹੁਦਾ ਸੰਭਾਲਿਆ। ਰੈੱਡਪਾਥ ਨੂੰ ਸਾਲ 2023 ਵਿੱਚ ਆਸਟ੍ਰੇਲੀਆ ਹਾਲ ਆਫ ਫੇਮ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ। ਉਹ ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲਾ 61ਵਾਂ ਖਿਡਾਰੀ ਬਣ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਕਿਸਾਨੀ ਸੰਘਰਸ਼ 'ਚ ਕੁੱਦੇ ਗੁਰੂ ਰੰਧਾਵਾ, ਕਿਹਾ-ਦੇਸ਼ ਦਾ ਢਿੱਡ ਭਰਨ ਵਾਲੇ ਦੀ ਗੱਲ ਸੁਣਨ ਦੀ ਲੋੜ, ਜਾਣੋ ਹੋਰ ਕੀ ਕੁਝ ਕਿਹਾ ?
Farmer Protest: ਕਿਸਾਨੀ ਸੰਘਰਸ਼ 'ਚ ਕੁੱਦੇ ਗੁਰੂ ਰੰਧਾਵਾ, ਕਿਹਾ-ਦੇਸ਼ ਦਾ ਢਿੱਡ ਭਰਨ ਵਾਲੇ ਦੀ ਗੱਲ ਸੁਣਨ ਦੀ ਲੋੜ, ਜਾਣੋ ਹੋਰ ਕੀ ਕੁਝ ਕਿਹਾ ?
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Punjab News: ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਪੰਜਾਬੀਆਂ ਦਾ ਪੂਰਾ ਖਲਾਰਾ , ਵੇਖੋ AP ਢਿੱਲੋਂ ਦੇ ਦਿੱਲੀ ਸ਼ੋਅ ਦਾ ਨਜ਼ਾਰਾਦਿਲਜੀਤ ਲਈ ਲੱਗੇ ਭਾਜੀ ਭਾਜੀ ਦੇ ਨਾਅਰੇ , ਖੁਸ਼ ਹੋ ਗਿਆ ਦੋਸਾਂਝ ਵਾਲਾਜੀਜਾ ਕਿਥੋਂ ਝੁੱਕ ਜਾਊ , ਚੰਡੀਗੜ੍ਹ 'ਚ ਗੱਜਿਆ ਦਿਲਜੀਤ ਦੋਸਾਂਝਮੈਂ India 'ਚ ਸ਼ੋਅ ਨਹੀਂ ਕਰਨਾ !! ਕਿਉਂ ਭੜਕੇ ਦਿਲਜੀਤ ਦੋਸਾਂਝ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਕਿਸਾਨੀ ਸੰਘਰਸ਼ 'ਚ ਕੁੱਦੇ ਗੁਰੂ ਰੰਧਾਵਾ, ਕਿਹਾ-ਦੇਸ਼ ਦਾ ਢਿੱਡ ਭਰਨ ਵਾਲੇ ਦੀ ਗੱਲ ਸੁਣਨ ਦੀ ਲੋੜ, ਜਾਣੋ ਹੋਰ ਕੀ ਕੁਝ ਕਿਹਾ ?
Farmer Protest: ਕਿਸਾਨੀ ਸੰਘਰਸ਼ 'ਚ ਕੁੱਦੇ ਗੁਰੂ ਰੰਧਾਵਾ, ਕਿਹਾ-ਦੇਸ਼ ਦਾ ਢਿੱਡ ਭਰਨ ਵਾਲੇ ਦੀ ਗੱਲ ਸੁਣਨ ਦੀ ਲੋੜ, ਜਾਣੋ ਹੋਰ ਕੀ ਕੁਝ ਕਿਹਾ ?
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Punjab News: ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
Farmers Protest: ਖਨੌਰੀ ਬਾਰਡਰ ’ਤੇ  ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Farmers Protest: ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Punjab Police: ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ, ਮੋਹਾਲੀ ਗੋਲ਼ੀਕਾਂਡ ਨਾਲ ਜੁੜੇ ਤਾਰ
Punjab Police: ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ, ਮੋਹਾਲੀ ਗੋਲ਼ੀਕਾਂਡ ਨਾਲ ਜੁੜੇ ਤਾਰ
Punjabi Singer Ranjit Bawa: ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
Canada News: ਕੈਨੇਡਾ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ, ਡਿਟੇਲ ਭੇਜਣ ਦੇ ਹੁਕਮ, ਕਈਆਂ ਨੂੰ ਡਿਪੋਰਟ ਕਰਨ ਦੀ ਤਿਆਰੀ
ਕੈਨੇਡਾ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ, ਡਿਟੇਲ ਭੇਜਣ ਦੇ ਹੁਕਮ, ਕਈਆਂ ਨੂੰ ਡਿਪੋਰਟ ਕਰਨ ਦੀ ਤਿਆਰੀ
Embed widget